(Source: Poll of Polls)
World Autism Awareness Day 2021: ਕੀ ਹੈ ਔਟਿਜ਼ਮ, ਕਿਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਇਸ ਦਾ ਸ਼ਿਕਾਰ, ਜਾਣੋ ਲੱਛਣ ਤੇ ਪ੍ਰਭਾਵ
ਅਜਿਹੇ ਬੱਚਿਆਂ ਦਾ ਵਿਕਾਸ ਆਮ ਬੱਚਿਆਂ ਦੇ ਮੁਤਾਬਕ ਕਾਫੀ ਵੱਖਰਾ ਹੁੰਦਾ ਹੈ। ਇਸ ਨਾਲ ਬੱਚੇ ਦਾ ਸਮਾਜਿਕ ਵਿਵਾਹਰ ਪ੍ਰਭਾਵਿਤ ਹੁੰਦਾ ਹੈ। ਔਟਿਜ਼ਮ ਦੇ ਸ਼ਿਕਾਰ ਬੱਚੇ ਇਕ ਹੀ ਕੰਮ ਨੂੰ ਵਾਰ-ਵਾਰ ਦੁਹਰਾਉਂਦੇ ਹਨ।
World Autism Awareness Day ਯਾਨੀ ਕਿ ਸ਼ਵ ਆਟਿਜ਼ਮ ਡੇਅ ਜਾਗਰੂਕਤਾ ਦਿਵਸ ਹਰ ਸਾਲ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਔਟਿਜ਼ਮ ਬੱਚਿਆਂ ਦੀ ਜ਼ਿੰਦਗੀ 'ਚ ਬਿਹਤਰੀ ਤੇ ਸੁਧਾਰ ਨੂੰ ਲੈਕੇ ਕਾਮਨਾ ਕੀਤੀ ਜਾਂਦੀ ਹੈ ਤੇ ਕਈ ਕਦਮ ਚੁੱਕੇ ਜਾਂਦੇ ਹਨ। ਔਟਿਜ਼ਮ ਉਹ ਬਿਮਾਰੀ ਹੈ ਜਿਸ 'ਚ ਬੱਚਿਆਂ ਦਾ ਦਿਮਾਗ ਠੀਕ ਢੰਗ ਨਾਲ ਵਿਕਸਤ ਨਹੀਂ ਹੁੰਦਾ। ਇਸ ਤਰ੍ਹਾਂ ਦੇ ਬੱਚੇ ਆਪਣੀ ਜ਼ਿੰਦਗੀ ਆਮ ਵਾਂਗ ਬਿਤਾ ਸਕਣ ਇਸ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ।
ਔਟਿਜ਼ਮ ਇਕ ਮਾਨਸਿਕ ਬਿਮਾਰੀ ਹੈ
ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2007 'ਚ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਦਾ ਐਲਾਨ ਕੀਤਾ ਸੀ। ਔਟਿਜ਼ਮ ਬਾਰੇ ਸੌਖੇ ਸ਼ਬਦਾਂ 'ਚ ਗੱਲ ਕਰੀਏ ਤਾਂ ਇਹ ਇਕ ਮਾਨਸਿਕ ਬਿਮਾਰੀ ਹੈ। ਇਸ 'ਚ ਬੱਚਾ ਆਪਣੀ ਹੀ ਧੁਨ 'ਚ ਜਿਉਂਦਾ ਤੇ ਰਹਿੰਦਾ ਹੈ। ਇਕ ਤਰ੍ਹਾਂ ਨਾਲ ਦਿਮਾਗ ਦੇ ਵਿਕਾਸ ਦੌਰਾਨ ਹੋਣ ਵਾਲਾ ਵਿਕਾਰ ਹੈ। ਡਾਕਟਰਾਂ ਮੁਤਾਬਕ ਬੱਚੇ 'ਚ ਔਟਿਜ਼ਮ ਦੇ ਲੱਛਣ ਤਿੰਨ ਸਾਲ ਦੀ ਉਮਰ 'ਚ ਹੀ ਨਜ਼ਰ ਆਉਣ ਲੱਗਦੇ ਹਨ।
ਅਜਿਹੇ ਬੱਚਿਆਂ ਦਾ ਵਿਕਾਸ ਆਮ ਬੱਚਿਆਂ ਦੇ ਮੁਤਾਬਕ ਕਾਫੀ ਵੱਖਰਾ ਹੁੰਦਾ ਹੈ। ਇਸ ਨਾਲ ਬੱਚੇ ਦਾ ਸਮਾਜਿਕ ਵਿਵਾਹਰ ਪ੍ਰਭਾਵਿਤ ਹੁੰਦਾ ਹੈ। ਔਟਿਜ਼ਮ ਦੇ ਸ਼ਿਕਾਰ ਬੱਚੇ ਇਕ ਹੀ ਕੰਮ ਨੂੰ ਵਾਰ-ਵਾਰ ਦੁਹਰਾਉਂਦੇ ਹਨ। ਕਈ ਬੱਚਿਆਂ 'ਚ ਇਕ ਡਰ ਦਿਖਾਈ ਦਿੰਦਾ ਹੈ ਤੇ ਕਈ ਬੱਚੇ ਛੇਤੀ ਪ੍ਰਤੀਕਿਰਿਆ ਨਹੀਂ ਦਿੰਦੇ।
ਮੰਨਿਆ ਜਾਂਦਾ ਕਿ ਪ੍ਰੈਗਨੇਂਸੀ ਦੌਰਾਨ ਚੰਗਾ ਖਾਣਪੀਣ ਨਾ ਹੋਣ ਕਾਰਨ ਵੀ ਬੱਚੇ ਔਟਿਜ਼ਮ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚੇ ਦਾ ਦਿਮਾਗ ਠੀਕ ਤਰ੍ਹਾਂ ਵਿਕਸਤ ਨਹੀਂ ਹੁੰਦਾ ਜਿਸ ਕਾਰਨ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਸੈਂਟਰਲ ਨਰਵਸ ਸਿਸਟਮ ਨੂੰ ਨੁਕਸਾਨ ਹੋਣ ਕਾਰਨ ਮੁੱਖ ਤੌਰ 'ਤੇ ਔਟਿਜ਼ਮ ਨਾਮਕ ਬਿਮਾਰੀ ਹੁੰਦੀ ਹੈ।
ਔਟਿਜ਼ਮ ਦੇ ਲੱਛਣ:
ਬੱਚੇ ਜਲਦੀ ਦੂਜਿਆਂ ਨਾਲ ਆਈ ਕਨਟੈਕਟ ਨਹੀਂ ਕਰ ਪਾਉਂਦੇ।
ਬੱਚੇ ਕਿਸੇ ਦੀ ਆਵਾਜ਼ ਸੁਣਨ ਤੋਂ ਬਾਅਦ ਵੀ ਰੀਐਕਟ ਨਹੀਂ ਕਰਦੇ।
ਭਾਸ਼ਾ ਸਿੱਖਣ ਸਮਝਣ 'ਚ ਇਨ੍ਹਾਂ ਨੂੰ ਦਿੱਕਤ ਆਉਂਦੀ ਹੈ।
ਬੱਚੇ ਆਪਣੀ ਹੀ ਧੁਨ 'ਚ ਆਪਣੀ ਦੁਨੀਆਂ 'ਚ ਮਗਨ ਰਹਿੰਦੇ ਹਨ।
ਅਜਿਹੇ ਬੱਚਿਆਂ ਦਾ ਮਾਨਸਿਕ ਵਿਕਾਸ ਠੀਕ ਨਹੀਂ ਹੋਇਆ ਹੁੰਦਾ ਤਾਂ ਇਹ ਬੱਚੇ ਆਮ ਬੱਚਿਆਂ ਨਾਲੋਂ ਵੱਖਰੇ ਦਿਖਦੇ ਹਨ।
ਔਟਿਜ਼ਮ ਨੂੰ ਪਛਾਣਨ ਦਾ ਸਹੀ ਤਰੀਕਾ ਇਹੀ ਹੈ ਕਿ ਜੇਕਰ ਬੱਚਾ ਬਚਪਨ 'ਚ ਤੁਹਾਡੀਆਂ ਚੀਜ਼ਾਂ 'ਤੇ ਰੀਐਕਟ ਨਹੀਂ ਕਰ ਰਿਹਾ ਜਾਂ ਫਿਰ ਕੁਝ ਨਹੀਂ ਬੋਲ ਰਿਹਾ ਤਾਂ ਤਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਔਟਿਜ਼ਮ ਨਾਲ ਪੀੜਤ ਬੱਚਿਆਂ ਲਈ ਕੁਝ ਟਿਪਸ
ਬੱਚੇ ਨੂੰ ਕੁਝ ਵੀ ਸਮਝਾਓ ਤਾਂ ਹੌਲੀ-ਹੌਲੀ ਇਕ-ਇਕ ਸ਼ਬਦ ਬੋਲੋ ਤੇ ਬੱਚੇ ਦੇ ਨਾਲ ਉਸ ਨੂੰ ਦੁਹਰਾਓ।
ਬੱਚਿਆਂ ਦੇ ਨਾਲ ਖੇਡੋ ਤੇ ਉਨ੍ਹਾਂ ਨੂੰ ਸਮਾਂ ਦਿਉ।
ਬੱਚਿਆਂ ਨੂੰ ਔਖੇ ਖਿਡੌਣੇ ਨਾ ਦਿਓ।
ਬੱਚੇ ਨੂੰ ਫੋਟੋ ਜ਼ਰੀਏ ਚੀਜ਼ਾਂ ਸਮਝਾਓ।
ਬੱਚੇ ਨੂੰ ਆਊਟਡੋਰ ਖੇਡਾਂ ਖਿਡਾਓ। ਇਸ ਨਾਲ ਉਸਦਾ ਆਤਮਵਿਸ਼ਵਾਸ ਵਧੇਗਾ।
ਤੁਹਾਡੀ ਥੋੜੀ ਜਿਹੀ ਸਮਝਦਾਰੀ ਤੁਹਾਡੇ ਬੱਚੇ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ।
Check out below Health Tools-
Calculate Your Body Mass Index ( BMI )