ਕੀ New Wave ਤਾਂ ਨਹੀਂ ਕੋਰੋਨਾ XBB ਦਾ ਨਵਾਂ ਰੂਪ, ਕੀ ਸਾਨੂੰ ਸੱਚਮੁੱਚ ਇਸ ਤੋਂ ਡਰਨਾ ਚਾਹੀਦੈ?, ਜਾਣੋ ਮਾਹਰਾਂ ਦੀ ਰਾਏ
ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਹ ਕਿਸੇ ਨਵੀਂ ਲਹਿਰ ਵੱਲ ਸੰਕੇਤ ਨਹੀਂ ਕਰ ਰਿਹਾ ਪਰ ਫਿਰ ਵੀ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ।
Health Specialist News : ਹੈਲਥ ਸਪੈਸ਼ਲਿਸਟ ਮੁਤਾਬਕ ਜਿਸ ਤਰ੍ਹਾਂ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਹ ਕਿਸੇ ਨਵੀਂ ਲਹਿਰ ਵੱਲ ਸੰਕੇਤ ਨਹੀਂ ਕਰ ਰਿਹਾ ਪਰ ਫਿਰ ਵੀ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 699 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਦੋ ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ, ਪੂਰੇ ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਦੇ 6,559 ਐਕਟਿਵ ਕੇਸ ਹਨ, ਜੋ ਕੁੱਲ ਮਾਮਲਿਆਂ ਦਾ 0.01% ਹੈ।
ਕੋਰੋਨਾ ਦੇ ਨਵੇਂ ਰੂਪ ਦੇ ਇਨ੍ਹਾਂ ਸੂਬਿਆਂ ਵਿੱਚ ਹੁਣ ਤੱਕ ਬਹੁਤ ਸਾਰੇ ਮਾਮਲੇ
ਐਤਵਾਰ ਨੂੰ ਕੋਵਿਡ ਦੇ ਸਭ ਤੋਂ ਵੱਧ ਮਾਮਲੇ ਕੇਰਲ (1,796), ਉਸ ਤੋਂ ਬਾਅਦ ਮਹਾਰਾਸ਼ਟਰ (1,308), ਗੁਜਰਾਤ (740), ਕਰਨਾਟਕ (616), ਤਾਮਿਲਨਾਡੂ (363), ਤੇਲੰਗਾਨਾ (237) ਅਤੇ ਦਿੱਲੀ (209) ਤੋਂ ਸਾਹਮਣੇ ਆਏ। ਹੈਲਥ ਸਪੈਸ਼ਲਿਸਟ ਅਤੇ ਕੋਵਿਡ ਟਾਸਕ ਫੋਰਸ ਦੇ ਮੈਂਬਰ ਅਤੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਕ੍ਰਿਟੀਕਲ ਕੇਅਰ ਦੇ ਚੇਅਰਮੈਨ ਡਾ. ਰਾਹੁਲ ਪੰਡਿਤ ਦੇ ਅਨੁਸਾਰ, ਕੋਵਿਡ ਦੇ ਮਾਮਲੇ ਇਨ੍ਹੀਂ ਦਿਨੀਂ ਅਚਾਨਕ ਵੱਧ ਗਏ ਹਨ। ਕਿਉਂਕਿ ਇਨ੍ਹੀਂ ਦਿਨੀਂ ਮੌਸਮ ਬਦਲ ਰਿਹਾ ਹੈ। ਜਿਸ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਵੇਂ ਹੀ ਗਰਮੀ ਆਵੇਗੀ ਜਾਂ ਤੇਜ਼ ਗਰਮੀ ਹੋਵੇਗੀ, ਉਮੀਦ ਕੀਤੀ ਜਾਂਦੀ ਹੈ ਕਿ ਇਹ ਕੇਸ ਘੱਟ ਜਾਣਗੇ।
ਹੈਲਥ ਸਪੈਸ਼ਲਿਸਟ ਮੁਤਾਬਕ ਇਸ ਵੇਰੀਐਂਟ ਤੋਂ ਡਰਨ ਦੀ ਕੋਈ ਗੱਲ ਨਹੀਂ
ਮਹਾਂਮਾਰੀ ਵਿਗਿਆਨੀ ਡਾਕਟਰ ਅਤੇ ਪ੍ਰੋਫੈਸਰ ਅਮਿਤਵ ਬੈਨਰਜੀ ਦੇ ਅਨੁਸਾਰ, 'ਕੋਵਿਡ ਦਾ ਇਹ ਨਵਾਂ ਰੂਪ ਇੱਕ ਆਮ ਫਲੂ ਜਾਂ ਜ਼ੁਕਾਮ ਵਾਂਗ ਹੈ। ਇਸ ਵਿੱਚ ਹਸਪਤਾਲ ਵਿੱਚ ਦਾਖ਼ਲੇ, ਆਈਸੀਯੂ ਵਿੱਚ ਦਾਖ਼ਲਾ, ਸਾਹ ਲੈਣ ਵਿੱਚ ਤਕਲੀਫ਼ ਜਾਂ ਮੌਤ ਦਰ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ।
ਕੋਰੋਨਾ XBB ਦੇ ਲੱਛਣ ਇਸ ਤਰ੍ਹਾਂ ਹੋ ਸਕਦੇ ਹਨ:-
ਸਿਰ ਦਰਦ
ਮਾਸਪੇਸ਼ੀ ਦੇ ਦਰਦ
ਥਕਾਵਟ
ਗਲੇ ਵਿੱਚ ਖਰਾਸ਼
ਵਗਦਾ ਨੱਕ
ਖੰਘ
ਇਨ੍ਹਾਂ ਤੋਂ ਇਲਾਵਾ ਮਰੀਜ਼ਾਂ ਦੇ ਪੇਟ ਦਰਦ
ਬੇਚੈਨੀ
ਦਸਤ ਵਰਗੇ ਲੱਛਣ ਹੋ ਸਕਦੇ ਹਨ।
ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦੈ?
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਨ੍ਹੀਂ ਦਿਨੀਂ ਇਨਫਲੂਐਂਜ਼ਾ ਵਾਇਰਸ H3N2 ਵਾਇਰਸ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦੇ ਲੱਛਣ ਵੀ ਕੋਰੋਨਾ ਨਾਲ ਮਿਲਦੇ-ਜੁਲਦੇ ਹਨ ਪਰ ਇਹ ਕੋਰੋਨਾ ਤੋਂ ਬਿਲਕੁਲ ਵੱਖਰਾ ਹੈ। ਅਜਿਹੇ 'ਚ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਜ਼ੁਕਾਮ, ਖਾਂਸੀ ਅਤੇ ਬੁਖਾਰ ਹੈ ਤਾਂ ਤੁਹਾਨੂੰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਹੈ ਜਾਂ ਜਿਨ੍ਹਾਂ ਨੂੰ ਖੰਘ, ਬੁਖਾਰ ਅਤੇ ਜ਼ੁਕਾਮ ਹੈ ਉਨ੍ਹਾਂ ਦੇ ਨੇੜੇ ਨਾ ਜਾਓ।
ਭੀੜ ਵਾਲੀਆਂ ਥਾਵਾਂ 'ਤੇ ਬਿਨਾਂ ਮਾਸਕ ਦੇ ਨਾ ਜਾਓ
ਜੇ ਕੋਰੋਨਾ ਹੈ, ਤਾਂ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਤੋਂ ਦੂਰ ਰਹੋ।
ਹਮੇਸ਼ਾ ਆਪਣੇ ਹੱਥ ਧੋਵੋ।
Check out below Health Tools-
Calculate Your Body Mass Index ( BMI )