Yellow Tea for Heart: ਕੈਂਸਰ ਤੇ ਹਾਰਟ ਅਟੈਕ ਨੂੰ ਵੀ ਮਾਤ ਦਿੰਦੀ ਪੀਲੀ ਚਾਹ! ਫੌਲਾਦ ਵਰਗਾ ਬਣਾ ਦਿੰਦੀ ਇਮਿਊਨ ਸਿਸਟਮ
ਸਬਜ਼ੀ ਤੇ ਹੋਰ ਕਈ ਪਕਵਾਨਾਂ ਦਾ ਸਵਾਦ ਤੇ ਰੰਗ ਵਧਾਉਣ ਲਈ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਲਦੀ ਸਿਰਫ ਮਸਾਲਾ ਹੀ ਨਹੀਂ ਸਗੋਂ ਦਵਾਈ ਵੀ ਹੈ। ਬੇਸ਼ੱਕ ਪੁਰਾਣੇ ਸਮਿਆਂ ਤੋਂ ਹੀ ਹਲਦੀ ਨੂੰ ਦਵਾਈ ਵਜੋਂ ਵਰਤਿਆਂ ਜਾਂਦਾ ਰਿਹਾ ਹੈ
Yellow Tea for Heart: ਸਬਜ਼ੀ ਤੇ ਹੋਰ ਕਈ ਪਕਵਾਨਾਂ ਦਾ ਸਵਾਦ ਤੇ ਰੰਗ ਵਧਾਉਣ ਲਈ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਲਦੀ ਸਿਰਫ ਮਸਾਲਾ ਹੀ ਨਹੀਂ ਸਗੋਂ ਦਵਾਈ ਵੀ ਹੈ। ਬੇਸ਼ੱਕ ਪੁਰਾਣੇ ਸਮਿਆਂ ਤੋਂ ਹੀ ਹਲਦੀ ਨੂੰ ਦਵਾਈ ਵਜੋਂ ਵਰਤਿਆਂ ਜਾਂਦਾ ਰਿਹਾ ਹੈ ਪਰ ਆਮ ਲੋਕਾਂ ਨੂੰ ਇਸ ਦੀ ਮਹੱਤਤਾ ਦਾ ਪਤਾ ਕੋਰੋਨਾਵਾਇਰਸ ਆਉਣ ਤੋਂ ਬਾਅਦ ਲੱਗਾ। ਇਸ ਦੌਰਾਨ ਲੋਕ ਹਲਦੀ ਵਾਲਾ ਦੁੱਧ ਪੀਣ ਲੱਗੇ।
ਹਲਦੀ ਸਾਨੂੰ ਕਈ ਬਿਮਾਰੀਆਂ ਤੇ ਇਨਫੈਕਸ਼ਨਾਂ ਤੋਂ ਬਚਾਉਂਦੀ ਹੈ। ਦਿਲ ਦੇ ਰੋਗੀਆਂ ਲਈ ਵੀ ਹਲਦੀ ਦੇ ਕਈ ਲਾਭ ਹਨ। ਇਸ ਲਈ ਦਿਲ ਦੇ ਰੋਗੀਆਂ ਨੂੰ ਪੀਲੀ ਚਾਹ ਪੀਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਪੀਲੀ ਚਾਹ ਦੇ ਇੱਕ ਕੱਪ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ। ਹਲਦੀ ਵਾਲੀ ਚਾਹ ਵਿੱਚ 8 ਕੈਲੋਰੀ, 0 ਗ੍ਰਾਮ ਪ੍ਰੋਟੀਨ, 0 ਗ੍ਰਾਮ ਚਰਬੀ, 0 ਗ੍ਰਾਮ ਫਾਈਬਰ, 0 ਗ੍ਰਾਮ ਸ਼ੂਗਰ ਤੇ 1 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਵਿਟਾਮਿਨਾਂ ਵਿੱਚ ਬੀ3, ਬੀ6, ਸੀ, ਕਾਪਰ, ਆਇਰਨ, ਪੋਟਾਸ਼ੀਅਮ ਤੇ ਜ਼ਿੰਕ ਸ਼ਾਮਲ ਹਨ। ਇਸ ਦੇ ਸਰੋਤ ਫਲੇਵੋਨੋਇਡਜ਼, ਬੀਟਾ ਕੈਰੋਟੀਨ ਤੇ ਕਰਕਿਊਮਿਨ ਨਾਲ ਭਰਪੂਰ ਹੁੰਦੇ ਹਨ। ਇਹ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਕਈ ਤਰ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਤੇ ਸੋਜਸ਼ ਦੇ ਜੋਖਮ ਨੂੰ ਘਟਾਉਂਦੇ ਹਨ।
ਪੀਲੀ ਚਾਹ ਦੇ ਸਿਹਤ ਨੂੰ ਲਾਭ
1. ਹਲਦੀ 'ਚ ਮੌਜੂਦ ਕਰਕਿਊਮਿਨ ਐਂਟੀ-ਇੰਫਲੇਮੇਟਰੀ ਦਾ ਕੰਮ ਕਰਦਾ ਹੈ। ਜੋੜਾਂ ਦੇ ਦਰਦ, ਗਠੀਆ ਤੇ ਸੋਜ ਦੀ ਸਥਿਤੀ ਵਿੱਚ ਪੀਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਕਰਕਿਊਮਿਨ ਗਠੀਏ ਦੇ ਦਰਦ ਨੂੰ ਘੱਟ ਕਰਨ ਵਿੱਚ ਕਾਰਗਰ ਹੁੰਦਾ ਹੈ।
2. ਪੀਲੀ ਚਾਹ ਸਰੀਰ ਵਿੱਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਕੋਰੋਨਰੀ ਆਰਟਰੀ ਬਾਈਪਾਸ ਸਰਜਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਕਰਕਿਊਮਿਨ ਦਾ ਸੇਵਨ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਾਫ਼ੀ ਘੱਟ ਕਰਦਾ ਹੈ।
3. ਕਰਕਿਊਮਿਨ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਹ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਚਮੜੀ, ਅੰਤੜੀਆਂ, ਛਾਤੀ, ਪੇਟ ਤੇ ਹੋਰ ਕੈਂਸਰਾਂ ਤੋਂ ਬਚਣ ਲਈ ਪੀਲੀ ਚਾਹ ਨੂੰ ਨਿਯਮਤ ਤੌਰ 'ਤੇ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
4. ਕੁਝ ਅਧਿਐਨਾਂ ਅਨੁਸਾਰ ਹਲਦੀ ਵਿੱਚ ਮੌਜੂਦ ਕਰਕਿਊਮਿਨ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘਟਾਉਂਦਾ ਹੈ। ਇਹ ਸ਼ੂਗਰ ਨਾਲ ਜੁੜੇ ਕਈ ਜੋਖਮਾਂ ਨੂੰ ਦੂਰ ਕਰਦਾ ਹੈ। ਤੁਸੀਂ ਰੋਜ਼ਾਨਾ ਆਪਣੀ ਖੁਰਾਕ ਵਿੱਚ ਪੀਲੀ ਚਾਹ ਜਾਂ ਹਲਦੀ ਨੂੰ ਸ਼ਾਮਲ ਕਰਕੇ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।
5. ਕਰਕਿਊਮਿਨ ਇਨਸੁਲਿਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ। ਡਾਇਬਟੀਜ਼ ਵਿੱਚ ਜਿਗਰ ਦੀਆਂ ਸਮੱਸਿਆਵਾਂ ਆਮ ਹਨ। ਇਸ ਲਈ ਪੀਲੀ ਚਾਹ ਪੀ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਲੀਵਰ ਨਾਲ ਜੁੜੀਆਂ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ।
6. ਪੀਲੀ ਚਾਹ ਪੀਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਵਿੱਚ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਇਮਿਊਨਿਟੀ ਵਧਾਉਂਦੇ ਹਨ। ਤੁਸੀਂ ਰੋਜ਼ਾਨਾ ਜਾਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਪੀਲੀ ਚਾਹ ਦਾ ਸੇਵਨ ਕਰਕੇ ਆਪਣੀ ਇਮਿਊਨ ਸਿਸਟਮ ਨੂੰ ਵਧਾ ਸਕਦੇ ਹੋ। ਇਹ ਕਈ ਛੂਤ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾਉਂਦੀ ਹੈ।
ਪੀਲੀ ਚਾਹ ਕਿਵੇਂ ਬਣਾਈਏ
ਹਲਦੀ ਪਾਊਡਰ ਨੂੰ ਪਾਣੀ 'ਚ ਉਬਾਲ ਕੇ ਪੀ ਸਕਦੇ ਹੋ। ਤੁਸੀਂ ਚਾਹ ਬਣਾ ਕੇ ਵੀ ਪੀ ਸਕਦੇ ਹੋ। ਇੱਕ ਕਟੋਰੀ ਵਿੱਚ 2 ਕੱਪ ਪਾਣੀ ਪਾਓ, 1 ਚਮਚ ਹਲਦੀ ਪਾਊਡਰ ਪਾਓ। ਫਿਰ ਭਾਂਡੇ ਨੂੰ ਗੈਸ 'ਤੇ ਰੱਖ ਦਿਓ ਤੇ 5 ਤੋਂ 10 ਮਿੰਟ ਤੱਕ ਉਬਾਲਣ ਦਿਓ। ਫਿਰ ਗੈਸ ਬੰਦ ਕਰ ਦਿਓ ਤੇ ਇਸ ਨੂੰ ਇਕ ਕੱਪ 'ਚ ਫਿਲਟਰ ਕਰ ਲਵੋ।
ਠੰਢਾ ਹੋਣ ਤੋਂ ਬਾਅਦ ਇਸ ਵਿੱਚ ਸਵਾਦ ਅਨੁਸਾਰ ਸ਼ਹਿਦ, ਕਾਲਾ ਨਮਕ, ਕਾਲੀ ਮਿਰਚ ਪਾਊਡਰ, ਅਦਰਕ ਦਾ ਰਸ ਤੇ ਨਿੰਬੂ ਦਾ ਰਸ ਮਿਲਾ ਲਓ। ਸ਼ਹਿਦ, ਅਦਰਕ, ਨਿੰਬੂ ਤੇ ਕਾਲੀ ਮਿਰਚ ਮਿਲਾਉਣ ਨਾਲ ਇਸ ਚਾਹ ਦੇ ਪੌਸ਼ਟਿਕ ਮੁੱਲ ਹੋਰ ਵਧ ਜਾਂਦੇ ਹਨ।
Check out below Health Tools-
Calculate Your Body Mass Index ( BMI )