(Source: ECI/ABP News/ABP Majha)
ਦਹੀਂ ਸਿਹਤ ਲਈ ਹੁੰਦਾ ਵਰਦਾਨ, ਪਰ ਭੁੱਲ ਕੇ ਵੀ ਇਨ੍ਹਾਂ ਚੀਜ਼ਾਂ ਨਾਲ ਨਾ ਖਾ ਬੈਠਿਓ ਦਹੀਂ, ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ਦਹੀਂ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਚਨ ਸ਼ਕਤੀ ਵਧਾਉਣ ਦੇ ਨਾਲ-ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ। ਪ੍ਰੋਬਾਇਓਟਿਕ ਗੁਣਾਂ ਨਾਲ ਭਰਪੂਰ ਇਸ ਭੋਜਨ 'ਚ ਕੈਲਸ਼ੀਅਮ ਵੀ ਭਰਪੂਰ ਹੁੰਦੈ
Do Not Eat These Things With Curd: ਦਹੀਂ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਚਨ ਸ਼ਕਤੀ ਵਧਾਉਣ ਦੇ ਨਾਲ-ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ। ਪ੍ਰੋਬਾਇਓਟਿਕ ਗੁਣਾਂ ਨਾਲ ਭਰਪੂਰ ਇਸ ਭੋਜਨ 'ਚ ਕੈਲਸ਼ੀਅਮ ਵੀ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ2, ਵਿਟਾਮਿਨ ਬੀ12, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਪ੍ਰੋਟੀਨ ਵੀ ਭਰਪੂਰ ਹੁੰਦਾ ਹੈ, ਜਿਸ ਕਾਰਨ ਇਸ ਨੂੰ ਸੁਪਰਫੂਡ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਂਦਾ ਹੈ।
ਇਨ੍ਹਾਂ ਸਾਰੇ ਗੁਣਾਂ ਕਾਰਨ ਇਸ ਨੂੰ ਰੋਜ਼ਾਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨਾਲ ਦਹੀਂ ਮਿਲਾ ਕੇ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਅਜਿਹਾ ਕਰਨ ਨਾਲ ਸਰੀਰ ਵਿੱਚ ਟੌਕਸਿਨ ਪੈਦਾ ਹੋ ਸਕਦੇ ਹਨ ਜੋ ਤੁਹਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਤੇਜ਼ੀ ਨਾਲ ਘਟਾਉਂਦੇ ਹਨ। ਜਾਣੋ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦਹੀਂ ਦੇ ਨਾਲ ਨਹੀਂ ਖਾਣਾ ਚਾਹੀਦਾ।
1. ਦਹੀਂ ਨਾਲ ਪਿਆਜ਼ ਦਾ ਸੇਵਨ ਕਰੋ
ਗਰਮੀਆਂ ਦੇ ਦਿਨਾਂ ਵਿੱਚ ਲੋਕ ਅਕਸਰ ਘਰ ਵਿੱਚ ਰਾਇਤਾ ਬਣਾਉਂਦੇ ਹਨ ਜਿਸ ਵਿੱਚ ਦਹੀਂ ਨਾਲ ਪਿਆਜ਼ ਮਿਲਾਇਆ ਜਾਂਦਾ ਹੈ। ਇਹ ਸਵਾਦ ਵਿੱਚ ਭਾਵੇਂ ਚੰਗਾ ਹੋਵੇ ਪਰ ਸਿਹਤ ਲਈ ਨੁਕਸਾਨਦਾਇਕ ਹੈ। ਆਯੁਰਵੇਦ ਅਨੁਸਾਰ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ ਜਦਕਿ ਪਿਆਜ਼ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਜੇਕਰ ਦੋਵਾਂ ਦਾ ਇਕੱਠੇ ਇਸਤੇਮਾਲ ਕੀਤਾ ਜਾਵੇ ਤਾਂ ਐਲਰਜੀ ਹੋ ਸਕਦੀ ਹੈ। ਅਜਿਹਾ ਕਰਨ ਨਾਲ ਸਰੀਰ 'ਤੇ ਧੱਫੜ, ਚੰਬਲ, ਗੈਸ, ਐਸੀਡਿਟੀ, ਉਲਟੀ ਹੋ ਸਕਦੀ ਹੈ। ਉਂਝ ਜ਼ਰੂਰੀ ਨਹੀਂ ਕਿ ਇਹ ਸਭ ਨਾਲ ਹੋਏ ਕਿਉਂਕਿ ਇਹ ਵੱਖ-ਵੱਖ ਲੋਕਾਂ ਉੱਪਰ ਵੱਖ-ਵੱਖ ਪ੍ਰਭਾਵ ਪਾਉਂਦਾ ਹੈ।
2.ਦੁੱਧ ਤੇ ਦਹੀਂ ਨੂੰ ਇਕੱਠੇ ਵਰਤਣਾ
ਹਾਲਾਂਕਿ ਦਹੀਂ ਦੁੱਧ ਤੋਂ ਬਣਿਆ ਉਤਪਾਦ ਹੈ ਪਰ ਆਯੁਰਵੇਦ 'ਚ ਇਨ੍ਹਾਂ ਦੋਵਾਂ ਦੀ ਇਕੱਠੇ ਵਰਤੋਂ ਨੂੰ ਵਰਜਿਤ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਦਾ ਇਕੱਠੇ ਇਸਤੇਮਾਲ ਕਰਨ ਨਾਲ ਦਸਤ, ਗੈਸ, ਪੇਟ ਦਰਦ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3.ਅੰਬ ਦੇ ਨਾਲ ਦਹੀਂ
ਹਾਲਾਂਕਿ ਗਰਮੀਆਂ ਦੇ ਮੌਸਮ 'ਚ ਲੋਕ ਅਕਸਰ ਹੀ ਅੰਬ ਨਾਲ ਲੱਸੀ ਜਾਂ ਫਿਰ ਦਹੀਂ ਖਾ ਲੈਂਦੇ ਹਨ ਪਰ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦਰਅਸਲ, ਦੋਵਾਂ ਦਾ ਪ੍ਰਭਾਵ ਇੱਕ-ਦੂਜੇ ਦੇ ਉਲਟ ਹੁੰਦਾ ਹੈ, ਜਿਸ ਕਾਰਨ ਜਦੋਂ ਤੁਸੀਂ ਇਨ੍ਹਾਂ ਦੋਵਾਂ ਨੂੰ ਮਿਲਾਉਂਦੇ ਹੋ, ਤਾਂ ਸਰੀਰ 'ਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਇਹ ਸਰੀਰ 'ਚ ਜ਼ਹਿਰੀਲੇ ਤੱਤਾਂ ਨੂੰ ਵਧਾਉਂਦਾ ਹੈ ਜਿਸ ਨਾਲ ਸਾਡੇ ਪਾਚਨ 'ਤੇ ਵੀ ਅਸਰ ਪੈਂਦਾ ਹੈ।
4. ਮੱਛੀ ਤੇ ਦਹੀਂ
ਕਿਹਾ ਜਾਂਦਾ ਹੈ ਕਿ ਕਦੇ ਵੀ ਦੋ ਪ੍ਰੋਟੀਨ ਵਾਲੇ ਭੋਜਨ ਇਕੱਠੇ ਨਹੀਂ ਖਾਣੇ ਚਾਹੀਦੇ। ਅਜਿਹੇ 'ਚ ਜਦੋਂ ਅਸੀਂ ਮੱਛੀ ਦੇ ਨਾਲ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਦੋਵਾਂ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਦੇ ਸੇਵਨ ਨਾਲ ਬਦਹਜ਼ਮੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
5. ਉੜਦ ਦੀ ਦਾਲ ਦੇ ਨਾਲ ਦਹੀਂ
ਜੇ ਅਸੀਂ ਦਹੀਂ ਦੇ ਨਾਲ ਉੜਦ ਦੀ ਦਾਲ ਦਾ ਸੇਵਨ ਕਰਦੇ ਹਾਂ ਤਾਂ ਐਸੀਡਿਟੀ, ਬਲੋਟਿੰਗ, ਢਿੱਡ ਵਿੱਚ ਲੂਜ਼ ਮੋਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਇਨ੍ਹਾਂ ਦੋਵਾਂ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ।
Check out below Health Tools-
Calculate Your Body Mass Index ( BMI )