ਤੁਸੀਂ ਆਪਣੇ ਸਰੀਰ ਦੇ ਇਸ ਹਿੱਸੇ ਤੋਂ ਵੀ ਲੈ ਸਕਦੇ ਹੋ ਸਾਹ, ਇਸ ਬਾਰੇ ਜਾਣ ਕੇ ਅੱਡੀਆਂ ਰਹਿ ਜਾਣਗੀਆਂ ਤੁਹਾਡੀਆਂ ਅੱਖਾਂ
ਹਾਲ ਹੀ 'ਚ ਹੋਈ ਇੱਕ ਖੋਜ ਵਿੱਚ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਂ ਇੰਝ ਕਹਿ ਲਓ ਕਿ ਤੁਸੀਂ ਉਸ ਨੂੰ ਮੰਨਣ ਲਈ ਸ਼ਾਇਦ ਸਹਿਮਤ ਵੀ ਨਾ ਹੋਵੋ।
New Study : ਵਿਗਿਆਨੀਆਂ ਵੱਲੋਂ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ। ਹਾਲ ਹੀ 'ਚ ਹੋਈ ਇੱਕ ਖੋਜ ਵਿੱਚ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਂ ਇੰਝ ਕਹਿ ਲਓ ਕਿ ਤੁਸੀਂ ਉਸ ਨੂੰ ਮੰਨਣ ਲਈ ਸ਼ਾਇਦ ਸਹਿਮਤ ਵੀ ਨਾ ਹੋਵੋ। ਇਸ ਅਧਿਐਨ 'ਚ ਵਿਗਿਆਨੀਆਂ ਦੀ ਇੱਕ ਟੀਮ ਨੇ ਖੋਜ ਕੀਤੀ ਹੈ ਕਿ ਗੁਦਾ ਰਾਹੀਂ ਸਾਹ ਲੈਣਾ ਸੰਭਵ ਹੈ। ਇਸ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਖੋਜ ਭਵਿੱਖ 'ਚ ਮਨੁੱਖਾਂ ਦੀਆਂ ਜਾਨਾਂ ਬਚਾਉਣ 'ਚ ਫ਼ਾਇਦੇਮੰਦ ਹੋਵੇਗੀ।
Science Direct ਨੇ MED ਵਿੱਚ ਪ੍ਰਕਾਸ਼ਿਤ ਇੱਕ ਖੋਜ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਦਾ ਰਾਹੀਂ ਸਾਹ ਲੈਣਾ ਸੰਭਵ ਹੈ। ਵਿਗਿਆਨੀਆਂ ਦੇ ਇੱਕ ਗਰੁੱਪ ਨੇ ਕੱਛੂਆਂ, ਸੂਰਾਂ ਅਤੇ ਚੂਹਿਆਂ 'ਤੇ ਕਈ ਪ੍ਰਯੋਗ ਕੀਤੇ। ਇਨ੍ਹਾਂ ਪ੍ਰਯੋਗਾਂ 'ਚ ਮਿਊਕੋਸਲ ਲਾਈਨਿੰਗ ਨੂੰ ਪਤਲਾ ਕਰਨ ਲਈ ਜਾਨਵਰਾਂ ਦੀਆਂ ਅੰਤੜੀਆਂ ਨੂੰ ਸਾਫ਼ ਕੀਤਾ ਗਿਆ। ਇਸ ਨਾਲ ਖੂਨ ਦੇ ਪ੍ਰਵਾਹ 'ਚ ਘੱਟ ਰੁਕਾਵਟ ਪੈਦਾ ਹੋਈ। ਹੁਣ ਇਨ੍ਹਾਂ ਜਾਨਵਰਾਂ ਨੂੰ ਇੱਕ ਕਮਰੇ 'ਚ ਰੱਖਿਆ ਗਿਆ ਸੀ, ਜਿੱਥੇ ਆਕਸੀਜਨ ਨਹੀਂ ਸੀ। ਕੱਛੂਆਂ ਦੀ ਅਜਿਹੀ ਪਰਤ ਹੁੰਦੀ ਹੈ, ਜਿਸ ਰਾਹੀਂ ਉਹ ਆਪਣੇ ਗੁਦਾ ਰਾਹੀਂ ਸਾਹ ਲੈਣ ਦੇ ਯੋਗ ਹੁੰਦੇ ਹਨ। ਇਸ ਕਾਰਨ ਉਹ ਸਰਦੀਆਂ 'ਚ ਜਿਉਂਦਾ ਰਹਿੰਦੇ ਹਨ।
ਰਿਪੋਰਟ ਦੇ ਅਨੁਸਾਰ, "ਜਿਨ੍ਹਾਂ ਜਾਨਵਰਾਂ ਦਾ ਸਾਹ ਲੈਣਾ ਬੰਦ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਅੰਤੜੀਆਂ ਹਵਾਦਾਰ ਵਾਲੀਆਂ ਨਹੀਂ ਸਨ, ਉਹ ਜਾਨਵਰ ਲਗਭਗ 11 ਮਿੰਟ ਬਾਅਦ ਮਰ ਗਏ। ਜਦਕਿ ਅੰਤੜੀਆਂ ਦੀ ਸਫ਼ਾਈ ਵਾਲੇ ਜਾਨਵਰ ਲਗਭਗ 18 ਮਿੰਟ ਤੱਕ ਜ਼ਿੰਦਾ ਰਹੇ।" ਹੁਣ ਇਸ ਤੋਂ ਪਤਾ ਲੱਗਾ ਹੈ ਕਿ ਉਸ ਥਾਂ ਤੋਂ ਕੁਝ ਆਕਸੀਜਨ ਉੱਠ ਰਹੀ ਸੀ।
ਰਿਪੋਰਟਾਂ ਦੇ ਅਨੁਸਾਰ, "ਜਿਨ੍ਹਾਂ ਜਾਨਵਰਾਂ ਦੀਆਂ ਅੰਤੜੀਆਂ ਸਾਫ਼ ਕੀਤੀਆਂ ਗਈਆਂ ਸਨ ਅਤੇ ਦਬਾਅ 'ਚ ਆਕਸੀਜਨ ਪ੍ਰਾਪਤ ਕੀਤੀ ਸੀ, ਉਹ 1 ਘੰਟੇ ਤੱਕ ਜੀਉਂਦੇ ਰਹੇ। ਇਹ ਗਿਣਤੀ 75% ਜਾਨਵਰਾਂ ਦੀ ਹੈ।" ਹੁਣ ਇਸ ਤੋਂ ਸਾਬਤ ਹੁੰਦਾ ਹੈ ਕਿ ਚੂਹੇ ਅਤੇ ਸੂਰ ਸਹੀ ਹਾਲਤਾਂ 'ਚ ਅੰਤੜੀਆਂ ਰਾਹੀਂ ਸਾਹ ਲੈਣ ਦੇ ਸਮਰੱਥ ਹਨ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਦੂਜੇ ਥਣਧਾਰੀ ਜੀਵ, ਜਿਵੇਂ ਕਿ ਮਨੁੱਖ ਵੀ ਆਪਣੇ ਗੁਦਾ ਰਾਹੀਂ ਜ਼ਰੂਰੀ ਸਾਹ ਲੈ ਕੇ ਵੀ ਜਿਉਂਦਾ ਰਹਿ ਸਕਦੇ ਹਨ। ਪਰ ਇਸ ਦੇ ਲਈ ਅੰਤੜੀਆਂ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਜੋ ਕਿ ਫਿਲਹਾਲ ਸੰਭਵ ਨਹੀਂ ਹੈ। ਹੁਣ ਅਜਿਹੇ 'ਚ ਫਿਲਹਾਲ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਘੱਟ ਤੋਂ ਘੱਟ ਖ਼ਤਰਨਾਕ ਤਰੀਕਿਆਂ ਨੂੰ ਅਪਣਾਇਆ ਜਾ ਰਿਹਾ ਹੈ, ਜਿਵੇਂ ਆਕਸੀਜਨ ਵਾਲੇ ਤਰਲ ਪਦਾਰਥ ਜਿਵੇਂ ਕਿ ਪਰਫਲੂਰੋਕਾਰਬਨ ਦੀ ਵਰਤੋਂ।
Check out below Health Tools-
Calculate Your Body Mass Index ( BMI )