ਐਕਸਪਾਇਰੀ ਡੇਟ ਤੋਂ ਬਾਅਦ ਵੀ ਖਾ ਸਕਦੇ ਹੋ ਇਹ ਚੀਜ਼ਾਂ, ਨਹੀਂ ਹੋਵੇਗਾ ਸਿਹਤ ਨੂੰ ਨੁਕਸਾਨ!
ਪੈਕੇਜਿੰਗ 'ਤੇ ਲਿਖੀ ਤਰੀਕ ਤੋਂ ਤੁਰੰਤ ਬਾਅਦ ਭੋਜਨ ਖਰਾਬ ਹੋ ਜਾਂਦਾ ਹੈ ਅਤੇ ਦੁਬਾਰਾ ਨਹੀਂ ਖਾਧਾ ਜਾ ਸਕਦਾ ਹੈ।
Eat these things even after the expiration date: ਹਰੇਕ ਭੋਜਨ ਦੀ ਇੱਕ ਨਿਸ਼ਚਿਤ ਸ਼ੈਲਫ਼ ਲਾਈਫ਼ ਹੁੰਦੀ ਹੈ ਕਿ ਇਸ ਨੂੰ ਕਿੰਨੀ ਦੇਰ ਤੱਕ ਵਰਤਿਆ ਜਾ ਸਕਦਾ ਹੈ ਅਤੇ ਸੁਰੱਖਿਅਤ ਢੰਗ ਨਾਲ ਖਾਧਾ ਜਾ ਸਕਦਾ ਹੈ। ਜੇਕਰ ਬਾਜ਼ਾਰ ਤੋਂ ਕੋਈ ਚੀਜ਼ ਖਰੀਦੀ ਜਾਂਦੀ ਹੈ ਤਾਂ ਉਸ ਦੀ ਪੈਕਿੰਗ 'ਤੇ ਐਕਸਪਾਇਰੀ ਡੇਟ (ਖ਼ਤਮ ਹੋਣ ਦੀ ਮਿਤੀ) ਲਿਖੀ ਜਾਂਦੀ ਹੈ।
ਜ਼ਿਆਦਾਤਰ ਲੋਕ ਮੰਨਦੇ ਹਨ ਕਿ ਪੈਕੇਜਿੰਗ 'ਤੇ ਲਿਖੀ ਤਰੀਕ ਤੋਂ ਤੁਰੰਤ ਬਾਅਦ ਭੋਜਨ ਖਰਾਬ ਹੋ ਜਾਂਦਾ ਹੈ ਅਤੇ ਦੁਬਾਰਾ ਨਹੀਂ ਖਾਧਾ ਜਾ ਸਕਦਾ ਹੈ। The Mirror ਦੀ ਇੱਕ ਰਿਪੋਰਟ ਦੇ ਅਨੁਸਾਰ ਮਿਆਦ ਪੁੱਗਣ ਦੀ ਤਰੀਕ ਸਿਰਫ਼ ਇੱਕ ਗਾਈਡਲਾਈਨ ਹੈ। ਕੁਝ ਉਤਪਾਦ ਐਕਸਪਾਇਰੀ ਡੇਟ ਵਾਲੇ ਦਿਨ ਖਰਾਬ ਨਹੀਂ ਹੁੰਦੇ ਹਨ ਅਤੇ ਕੁਝ ਚੀਜ਼ਾਂ ਦੀ ਐਕਸਪਾਇਰੀ ਡੇਟ ਤੋਂ ਬਾਅਦ ਵੀ ਸੁਰੱਖਿਅਤ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਉਹ ਚੀਜ਼ਾਂ ਕੀ ਹਨ? ਇਸ ਬਾਰੇ ਵੀ ਜਾਣੋ।
1. ਅੰਡੇ (Eggs)
ਆਂਡਿਆਂ ਦੇ ਕੈਰੇਟ ਜਾਂ ਪੈਕੇਜ 'ਤੇ ਕੋਈ ਵੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਪਰ ਖਰੀਦ ਦੀ ਮਿਤੀ ਤੋਂ ਤਿੰਨ ਤੋਂ ਪੰਜ ਹਫ਼ਤਿਆਂ ਤੱਕ ਅੰਡੇ ਆਸਾਨੀ ਨਾਲ ਵਰਤੇ ਜਾ ਸਕਦੇ ਹਨ। ਫੂਡ ਸੇਫ਼ਟੀ ਐਂਡ ਸੈਨੀਟੇਸ਼ਨ ਐਕਸਪਰਟ, ਯੂਨੀਵਰਸਿਟੀ ਆਫ਼ ਸੈਂਟਰਲ ਫਲੋਰੀਡਾ ਦੇ ਰੋਜ਼ੇਨ ਕਾਲਜ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਦੇ ਪ੍ਰੋਫ਼ੈਸਰ ਕੇਵਿਨ ਮਰਫੀ ਦੇ ਮੁਤਾਬਕ ਆਂਡਿਆਂ 'ਤੇ ਲਿਖੀ ਐਕਸਪਾਇਰੀ ਡੇਟ ਤੋਂ ਪਤਾ ਲੱਗ ਸਕਦਾ ਹੈ ਕਿ ਆਂਡੇ ਕਿੰਨੇ ਤਾਜ਼ੇ ਹਨ। ਹਾਲਾਂਕਿ ਉਬਲੇ ਹੋਏ ਆਂਡੇ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਜੇਕਰ ਇਸ ਨੂੰ ਫਰਿੱਜ 'ਚ ਰੱਖਿਆ ਜਾਵੇ ਤਾਂ ਇੱਕ ਹਫਤੇ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਸੋਚਦੇ ਹੋ ਕਿ ਆਂਡੇ ਖਰਾਬ ਹੋ ਗਏ ਹਨ ਤਾਂ ਇਸ ਦੇ ਲਈ ਉਨ੍ਹਾਂ ਨੂੰ ਪਾਣੀ 'ਚ ਪਰਖ ਲਓ। ਜੇਕਰ ਆਂਡਾ ਪਾਣੀ 'ਚ ਤੈਰਦਾ ਰਹੇ ਤਾਂ ਇਸ ਨੂੰ ਪੁਰਾਣਾ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਦੀ ਗੰਧ ਤੋਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਇਸ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ ਜਾਂ ਨਹੀਂ।
2. ਦੁੱਧ (Milk)
ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਪੈਕ ਕੀਤੇ ਦੁੱਧ ਨੂੰ ਐਕਸਪਾਇਰੀ ਡੇਟ ਤੋਂ ਇੱਕ ਹਫ਼ਤੇ ਬਾਅਦ ਵੀ ਵਰਤਿਆ ਜਾ ਸਕਦਾ ਹੈ। ਪਰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਦੁੱਧ 'ਚ ਚਰਬੀ ਦੀ ਮਾਤਰਾ ਕਿੰਨੀ ਹੈ? ਚਰਬੀ ਰਹਿਤ ਦੁੱਧ ਦੀ ਵਰਤੋਂ ਮਿਆਦ ਪੁੱਗਣ ਤੋਂ ਬਾਅਦ ਸੱਤ ਤੋਂ ਦਸ ਦਿਨਾਂ ਤੱਕ ਕੀਤੀ ਜਾ ਸਕਦੀ ਹੈ। ਜਦੋਂ ਕਿ ਮਿਆਦ ਪੁੱਗਣ ਤੋਂ ਬਾਅਦ 5 ਤੋਂ 7 ਦਿਨਾਂ ਤੱਕ ਫੁੱਲ ਫੈਟ ਵਾਲੇ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਿਆਦ ਪੁੱਗਣ ਦੀ ਮਿਤੀ ਤੋਂ ਬਾਅਦ 1 ਮਹੀਨੇ ਤੱਕ ਗ਼ੈਰ-ਡੇਅਰੀ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਦੁੱਧ ਖਰਾਬ ਹੋ ਜਾਵੇ ਤਾਂ ਉਹ ਗਾੜ੍ਹਾ ਹੋ ਜਾਂਦਾ ਹੈ ਅਤੇ ਖੱਟੀ ਬਦਬੂ ਆਉਣ ਲੱਗਦੀ ਹੈ।
3. ਬ੍ਰੈੱਡ (Bread)
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ 'ਚ ਕੈਨੇਡੀਅਨ-ਅਧਾਰਤ ਗ੍ਰੈਜੂਏਟ ਰਜਿਸਟਰਡ ਡਾਇਟੀਸ਼ੀਅਨ ਮੇਗਨ ਵੋਂਗ ਦੇ ਅਨੁਸਾਰ ਪੈਕਡ ਬ੍ਰੈੱਡ ਨੂੰ ਆਮ ਤੌਰ 'ਤੇ ਐਕਸਪਾਇਰੀ ਡੇਟ ਤੋਂ ਬਾਅਦ ਪੰਜ ਤੋਂ ਸੱਤ ਦਿਨਾਂ ਲਈ ਵਰਤਿਆ ਜਾ ਸਕਦਾ ਹੈ। ਜਦੋਂ ਕਮਰੇ ਦਾ ਤਾਪਮਾਨ ਆਮ ਹੋਵੇ ਤਾਂ ਬਰੈੱਡ ਨੂੰ ਠੰਡੇ 'ਚ ਰੱਖਿਆ ਗਿਆ ਹੋਵੇ।
ਜੇਕਰ ਤੁਸੀਂ ਐਕਸਪਾਇਰੀ ਡੇਟ ਤੋਂ ਬਾਅਦ ਵੀ ਬ੍ਰੈੱਡ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਫਰਿੱਜ 'ਚ ਵੀ ਰੱਖ ਸਕਦੇ ਹੋ। ਇਸ ਨਾਲ ਬ੍ਰੈੱਡ ਘੱਟੋ-ਘੱਟ 3 ਮਹੀਨੇ ਖਾਣ ਲਈ ਚੰਗੀ ਰਹੇਗੀ। ਪਰ ਹਮੇਸ਼ਾ ਬਰੈੱਡ 'ਤੇ ਆਉਣ ਵਾਲੀ ਉੱਲੀ 'ਤੇ ਧਿਆਨ ਰੱਖੋ। ਜੇਕਰ ਤੁਸੀਂ ਬਰੈੱਡ 'ਤੇ ਨੀਲੇ-ਹਰੇ ਰੰਗ ਦੀ ਉੱਲੀ ਦੇਖਦੇ ਹੋ ਤਾਂ ਬਰੈੱਡ ਨੂੰ ਸੁੱਟ ਦਿਓ ਅਤੇ ਇਸ ਨੂੰ ਨਾ ਖਾਓ।
4. ਪਾਸਤਾ (Pasta)
ਸੁੱਕੇ ਪਾਸਤਾ ਨੂੰ ਪੈਕੇਟ 'ਤੇ ਐਕਸਪਾਇਰੀ ਡੇਟ ਤੋਂ ਬਾਅਦ 2 ਸਾਲਾਂ ਤੱਕ ਖਾਧਾ ਜਾ ਸਕਦਾ ਹੈ ਅਤੇ ਸੁਪਰਮਾਰਕੀਟ ਫਰਿੱਜਾਂ 'ਚ ਸਟੋਰ ਕੀਤੇ ਕੱਚੇ ਪਾਸਤਾ ਨੂੰ ਆਮ ਤੌਰ 'ਤੇ ਮਿਆਦ ਪੁੱਗਣ ਦੀ ਮਿਤੀ ਤੋਂ 4 ਤੋਂ 5 ਦਿਨਾਂ ਲਈ ਵਰਤਿਆ ਜਾ ਸਕਦਾ ਹੈ। ਜੇਕਰ ਪਕਾਏ ਹੋਏ ਪਾਸਤਾ ਨੂੰ ਫਰਿੱਜ 'ਚ ਚੰਗੀ ਤਰ੍ਹਾਂ ਰੱਖਿਆ ਜਾਵੇ ਤਾਂ ਇਸ ਦੀ ਵਰਤੋਂ 6 ਤੋਂ 8 ਮਹੀਨੇ ਤੱਕ ਕੀਤੀ ਜਾ ਸਕਦੀ ਹੈ।
5. ਪਨੀਰ (Cheese)
ਲਾਸ ਏਂਜਲਸ, ਕੈਲੀਫ਼ੋਰਨੀਆ ਤੋਂ ਇੱਕ ਰਜਿਸਟਰਡ ਡਾਇਟੀਸ਼ੀਅਨ ਸੋਫੀਆ ਨੌਰਟਨ ਦੇ ਅਨੁਸਾਰ ਜ਼ਿਆਦਾਤਰ ਪਨੀਰ ਦੀ ਐਕਸਪਾਇਰੀ ਡੇਟ ਨਹੀਂ ਹੁੰਦੀ ਹੈ। ਦਰਅਸਲ, ਕੁਝ ਪਨੀਰ ਦੀ ਸਤ੍ਹਾ 'ਤੇ ਚਿੱਟੇ ਜਾਂ ਨੀਲੇ-ਹਰੇ ਉੱਲੀ ਲੱਗ ਜਾਂਦੀ ਹੈ। ਜੇਕਰ ਤੁਸੀਂ ਪਨੀਰ 'ਤੇ ਉੱਲੀ ਦੇਖਦੇ ਹੋ ਤਾਂ ਉਸ ਹਿੱਸੇ ਨੂੰ ਕੱਟ ਦਿਓ। ਪਨੀਰ ਦੁਬਾਰਾ ਵਰਤਣ ਲਈ ਸੁਰੱਖਿਅਤ ਰਹੇਗਾ। ਪਨੀਰ ਦੀ ਮਹਿਕ ਅਤੇ ਸੁਆਦ ਤੋਂ ਵੀ ਇਸ ਦੀ ਸ਼ੈਲਫ ਲਾਈਫ਼ ਦਾ ਪਤਾ ਲਗਾਇਆ ਜਾ ਸਕਦਾ ਹੈ।
6. ਕੱਚਾ ਮੀਟ, ਚਿਕਨ ਅਤੇ ਮੱਛੀ (Raw meat, poultry and fish)
ਕੱਚਾ ਮੀਟ ਅਤੇ ਚਿਕਨ ਇੱਕ ਆਮ ਫਰਿੱਜ 'ਚ ਸਿਰਫ਼ ਕੁਝ ਦਿਨ ਰਹਿ ਸਕਦੇ ਹਨ. ਪਰ ਜੇਕਰ ਫ੍ਰੀਜ਼ਰ 'ਚ ਸਟੋਰ ਕੀਤਾ ਜਾਵੇ ਤਾਂ ਇਹ ਲੰਬੇ ਸਮੇਂ ਤੱਕ ਚੱਲ ਸਕਦਾ ਹੈ। ਜੰਮਿਆ ਹੋਇਆ ਮੀਟ ਫਰੀਜ਼ਰ 'ਚ ਤਿੰਨ ਤੋਂ ਚਾਰ ਮਹੀਨਿਆਂ ਤੱਕ ਰਹਿੰਦਾ ਹੈ।
FoodSafety.gov ਅਨੁਸਾਰ ਭੋਜਨ ਦੇ ਜ਼ਹਿਰੀਲੇ ਬੈਕਟੀਰੀਆ ਫ੍ਰੀਜ਼ਰ 'ਚ ਨਹੀਂ ਵਧਦੇ। ਇਸ ਲਈ ਕਿਸੇ ਵੀ ਭੋਜਨ ਨੂੰ ਡੀਪ ਫ੍ਰਿੱਜ਼ 'ਚ ਰੱਖਿਆ ਜਾ ਸਕਦਾ ਹੈ ਅਤੇ ਇਹ ਖਾਣਾ ਸੁਰੱਖਿਅਤ ਹੈ। ਮਹੀਨਿਆਂ ਤੱਕ ਫ੍ਰੀਜ਼ਰ 'ਚ ਰੱਖੀਆਂ ਚੀਜ਼ਾਂ ਦਾ ਸੁਆਦ ਭਾਵੇਂ ਚੰਗਾ ਨਾ ਹੋਵੇ, ਪਰ ਇਨ੍ਹਾਂ ਨੂੰ ਖਾਣ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਕੱਚੀ ਮੱਛੀ 6 ਤੋਂ 9 ਮਹੀਨਿਆਂ ਤੱਕ ਰਹਿੰਦੀ ਹੈ। ਡੱਬਾਬੰਦ ਮੱਛੀ ਨੂੰ ਖਪਤ ਦੀ ਮਿਤੀ ਤੋਂ 2 ਤੋਂ 5 ਸਾਲ ਬਾਅਦ ਤਕ ਖਾਣ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।
Check out below Health Tools-
Calculate Your Body Mass Index ( BMI )