ਪੜਚੋਲ ਕਰੋ
Advertisement
ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਗਰਮੀ ਨੇ ਮਚਾਇਆ ਕਹਿਰ , IMD ਨੇ ਅਗਲੇ 5 ਦਿਨ ਤੇਜ਼ ਲੂ ਦਾ ਅਲਰਟ ਕੀਤਾ ਜਾਰੀ
ਉੱਤਰ ਤੋਂ ਦੱਖਣ ਤੱਕ ਅੱਧੇ ਭਾਰਤ 'ਤੇ ਗਰਮੀ ਨੇ ਕਹਿਰ ਮਚਾ ਰੱਖਿਆ ਹੈ। ਦਿੱਲੀ ਤੋਂ ਨਾਗਪੁਰ ਤੱਕ ਮੌਸਮ 40 ਡਿਗਰੀ ਤੋਂ ਪਾਰ ਹੈ, ਜਦਕਿ 3 ਅਪ੍ਰੈਲ ਤੋਂ ਬਾਅਦ ਗਰਮੀ ਦਾ ਇਹ ਹੀਟ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਨਵੀਂ ਦਿੱਲੀ : ਉੱਤਰ ਤੋਂ ਦੱਖਣ ਤੱਕ ਅੱਧੇ ਭਾਰਤ 'ਤੇ ਗਰਮੀ ਨੇ ਕਹਿਰ ਮਚਾ ਰੱਖਿਆ ਹੈ। ਦਿੱਲੀ ਤੋਂ ਨਾਗਪੁਰ ਤੱਕ ਮੌਸਮ 40 ਡਿਗਰੀ ਤੋਂ ਪਾਰ ਹੈ, ਜਦਕਿ 3 ਅਪ੍ਰੈਲ ਤੋਂ ਬਾਅਦ ਗਰਮੀ ਦਾ ਇਹ ਹੀਟ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਉੱਤਰੀ ਸਮੇਤ ਕੇਂਦਰੀ ਹਿੱਸਿਆਂ ਦੇ ਸਾਰੇ ਰਾਜਾਂ ਵਿੱਚ ਅਗਲੇ ਪੰਜ ਦਿਨਾਂ ਤੱਕ ਤੇਜ਼ ਲੂ ਦੇ ਚੱਲਣ ਦੀ ਗੱਲ ਕਹੀ ਹੈ। ਉਨ੍ਹਾਂ ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਰਾਜਾਂ ਵਿੱਚ ਤਾਪਮਾਨ ਵਧੇਗਾ।
ਗਰਮੀਆਂ ਵਿੱਚ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰਾਜਸਥਾਨ ਦੇ ਜੋਧਪੁਰ ਵਿੱਚ ਵਾਟਰ ਟਰੇਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਇਹ ਵਾਟਰ ਟਰੇਨ 15 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦਿਨ 'ਚ ਦੋ ਵਾਰ ਚੱਲੇਗੀ। ਜੋਧਪੁਰ 'ਚ ਜਿੱਥੇ ਪ੍ਰਸ਼ਾਸਨ ਪਾਣੀ ਦੀ ਕਮੀ ਨੂੰ ਲੈ ਕੇ ਟਰੇਨ ਚਲਾ ਰਿਹਾ ਹੈ, ਉੱਥੇ ਹੀ ਜੋਧਪੁਰ ਤੋਂ ਕਰੀਬ 950 ਕਿਲੋਮੀਟਰ ਦੂਰ ਮੁੰਬਈ ਨੇੜੇ ਪਾਣੀ ਲਈ ਟਰੇਨ ਦੇ ਹੇਠਾਂ ਔਰਤਾਂ ਆਪਣੀ ਜਾਨ ਜ਼ੋਖਮ 'ਚ ਪਾ ਰਹੀਆਂ ਹਨ।
ਦੱਸ ਦੇਈਏ ਕਿ ਪੰਜਾਬ ਸਣੇ ਉਤਰ ਭਾਰਤ ਗਰਮੀ ਤੋਂ ਪਰੇਸ਼ਾਨ ਹੈ। ਗਰਮੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਿਕ ਮੀਂਹ ਪੈਣ ਦੇ ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ, ਜਿਸ ਨਾਲ ਹਾਲੇ ਕੁੱਝ ਦਿਨ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ।ਪੰਜਾਬ ਵਿੱਚ ਬੀਤੇ ਕੱਲ੍ਹ ਬਠਿੰਡਾ ਸਭ ਤੋਂ ਗਰਮਾ ਰਿਹਾ।ਮੌਸਮ ਵਿਭਾਗ ਵੱਲੋਂ ਹੀਟਵੇਵ ਯਾਨੀ ਲੂ ਵੱਗਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਮੀਂਹ ਦੀ ਕੋਈ ਸੰਭਾਵਨਾ ਨਹੀਂ
ਪਾਣੀ ਦੀ ਕਿੱਲਤ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਹੋਰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ ਆਉਣ ਵਾਲੇ 10 ਦਿਨਾਂ ਤੱਕ ਮੀਂਹ ਪੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਅੱਧੇ ਭਾਰਤ 'ਤੇ ਗਰਮੀ ਦੇ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ।
ਪਾਣੀ ਦੀ ਕਿੱਲਤ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਹੋਰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ ਆਉਣ ਵਾਲੇ 10 ਦਿਨਾਂ ਤੱਕ ਮੀਂਹ ਪੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਅੱਧੇ ਭਾਰਤ 'ਤੇ ਗਰਮੀ ਦੇ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement