Holi 2024: ਸਕਿਨ ਤੋਂ ਹੋਲੀ ਦੇ ਰੰਗਾਂ ਨੂੰ ਉਤਾਰਨ ਲਈ ਅਪਣਾਓ ਇਹ ਖਾਸ ਟਿਪਸ, ਸਰੀਰ 'ਤੇ ਨਹੀਂ ਨਜ਼ਰ ਆਵੇਗਾ ਕੋਈ ਦਾਗ
Remove holi colours: ਹੋਲੀ ਦਾ ਤਿਉਹਾਰ ਆ ਰਿਹਾ ਹੈ। ਪਰ ਕੁੱਝ ਰੰਗ ਇੰਨੇ ਗੂੜ੍ਹੇ ਹੁੰਦੇ ਹਨ ਜੋ ਕਿ ਸਕਿਨ ਦੇ ਨਾਲ ਚਿਪਕ ਹੀ ਜਾਂਦੇ ਹਨ। ਜਿੰਨਾ ਮਰਜ਼ੀ ਧੋ ਲਵੋਂ ਸਰੀਰ ਤੋਂ ਲੱਥਦੇ ਹੀ ਨਹੀਂ। ਪਰ ਅੱਜ ਅਸੀਂ ਤੁਹਾਨੂੰ ਆਸਾਨ ਟਿਪਸ ਦੱਸਣਾਂਗੇ..
Remove holi colours without harming skin: ਕੁੱਝ ਹੀ ਦਿਨਾਂ ਦੇ ਵਿੱਚ ਪਿਆਰ ਤੇ ਭਾਈਚਾਰੇ ਦੇ ਰੰਗਾਂ ਨਾਲ ਭਰਿਆ ਤਿਉਹਾਰ ਹੋਲੀ ਆ ਰਿਹਾ ਹੈ। ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਇਸ ਤਿਉਹਾਰ ਦੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ, ਕਦੇ-ਕਦੇ ਹੋਲੀ ਦੇ ਰੰਗ ਇੰਨੇ ਗੂੜ੍ਹੇ ਹੁੰਦੇ ਨੇ ਕਿ ਸਕਿਨ ਉੱਤੇ ਜੰਮ ਜਾਂਦੇ ਹਨ। ਫਿਰ ਜਿੰਨਾ ਮਰਜੀ ਜ਼ੋਰ ਲਗਾ ਲਓ ਚਿਹਰੇ ਅਤੇ ਸਰੀਰ ਦੇ ਕਈ ਹੋਰ ਅੰਗਾਂ ਤੋਂ ਲੱਥਦੇ ਨਹੀਂ ਹਨ। ਗੂੜ੍ਹੇ ਰੰਗ ਨਾ ਸਿਰਫ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ, ਬਲਕਿ ਇਸ ਦੇ ਨਿਸ਼ਾਨ ਵੀ ਜਲਦੀ ਦੂਰ ਨਹੀਂ ਹੁੰਦੇ ਹਨ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਕੁੱਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਮਿੰਟਾਂ 'ਚ ਇਨ੍ਹਾਂ ਰੰਗਾਂ ਤੋਂ ਛੁਟਕਾਰਾ ਪਾ ਸਕੋਗੇ।
ਅੰਡੇ ਦੀ ਸਫ਼ੈਦੀ ਅਤੇ ਦਹੀਂ
- ਇੱਕ ਕਟੋਰੇ ਵਿੱਚ ਇੱਕ ਅੰਡੇ ਨੂੰ ਤੋੜੇ, ਉਸ ਦੇ ਯੈਲੋ ਹਿੱਸੇ ਨੂੰ ਅਲੱਗ ਕਰ ਲਓ ਅਤੇ ਸਫੈਦ ਨੂੰ ਵੱਖ।
- ਜਿਸ ਕਟੋਰੀ ਦੇ ਵਿੱਚ ਅੰਡੇ ਦਾ ਚਿੱਟਾ ਹਿੱਸਾ ਸੀ ਉਸ ਵਿੱਚ 1 ਚਮਚ ਦਹੀਂ ਵੀ ਮਿਲਾਓ।
- ਚਮਚ ਦੀ ਮਦਦ ਨਾਲ ਮਿਕਸ ਕਰੋ।
- ਇਸ ਮਿਸ਼ਰਣ ਨਾਲ ਆਪਣੇ ਚਿਹਰੇ ਨੂੰ ਹੌਲੀ-ਹੌਲੀ ਰਗੜੋ। ਤੁਸੀਂ ਦੇਖੋਗੇ ਕਿ ਕੁੱਝ ਸਮੇਂ ਵਿਚ ਰੰਗ ਉਤਰ ਜਾਵੇਗਾ।
ਮੁਲਤਾਨੀ ਮਿੱਟੀ
- ਇਕ ਕਟੋਰੀ 'ਚ 2 ਚਮਚ ਮੁਲਤਾਨੀ ਮਿੱਟੀ ਪਾਓ।
- ਇਸ ਵਿਚ 2-3 ਚਮਚ ਗੁਲਾਬ ਜਲ ਵੀ ਮਿਲਾਓ।
- ਦੋਵਾਂ ਨੂੰ ਮਿਲਾਓ ਅਤੇ ਗਾੜ੍ਹਾ ਪੇਸਟ ਬਣਾ ਲਓ।
- ਇਸ ਨੂੰ 15-20 ਮਿੰਟ ਲਈ ਫਰਿੱਜ 'ਚ ਰੱਖੋ।
- ਇਨ੍ਹਾਂ ਨੂੰ ਚਮੜੀ 'ਤੇ ਲਗਾਓ।
- ਰੰਗ ਦੇ ਧੱਬੇ ਹਟਾਉਣ ਲਈ 30 ਮਿੰਟ ਲਈ ਛੱਡ ਦਿਓ ਅਤੇ ਇਸ ਨੂੰ ਧੋ ਲਓ।
ਸਰ੍ਹੋਂ ਦਾ ਤੇਲ
- ਪਹਿਲਾਂ, ਆਪਣੇ ਵਾਲਾਂ ਨੂੰ ਆਮ ਵਾਂਗ ਸ਼ੈਂਪੂ ਕਰੋ ਅਤੇ ਕਿਸੇ ਵੀ ਬਾਡੀ ਵਾਸ਼ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਧੋਵੋ।
- ਆਪਣੀ ਚਮੜੀ ਅਤੇ ਵਾਲਾਂ ਨੂੰ ਸੁਕਾਓ।
- ਫਿਰ ਆਪਣੇ ਸਿਰ ਸਮੇਤ ਪੂਰੇ ਸਰੀਰ 'ਤੇ ਸਰ੍ਹੋਂ ਦਾ ਤੇਲ ਚੰਗੀ ਤਰ੍ਹਾਂ ਨਾਲ ਲਗਾਓ।
- ਇਸ ਨੂੰ ਇੱਕ ਘੰਟੇ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਤੁਸੀਂ ਦੇਖੋਗੇ ਕਿ ਰੰਗ ਗਾਇਬ ਹੋ ਜਾਣਗੇ।
- ਕਿਸੇ ਵੀ ਧੱਬੇ ਤੋਂ ਛੁਟਕਾਰਾ ਪਾਉਣ ਲਈ ਬਾਡੀ ਵਾਸ਼ ਦੀ ਵਰਤੋਂ ਕਰਕੇ ਦੁਬਾਰਾ ਨਹਾਓ।
ਕਣਕ ਦਾ ਆਟਾ
- ਇੱਕ ਕਟੋਰੀ ਵਿੱਚ 2 ਚਮਚ ਕਣਕ ਦਾ ਆਟਾ ਪਾਓ।
- ਇਸ ਤੋਂ ਇਲਾਵਾ 2-3 ਚਮਚ ਨਿੰਬੂ ਦਾ ਰਸ ਵੀ ਮਿਲਾਓ।
- ਚੰਗੀ ਤਰ੍ਹਾਂ ਮਿਲਾਓ ਅਤੇ ਆਪਣੀ ਚਮੜੀ 'ਤੇ ਲਗਾਓ।
- ਚੰਗੀ ਤਰ੍ਹਾਂ ਰਗੜੋ ਅਤੇ ਨਹਾਓ।
- ਕੁਝ ਸਮੇਂ ਦੇ ਅੰਦਰ ਹੀ ਰੰਗ ਫਿੱਕੇ ਪੈ ਜਾਣਗੇ।
ਜੈਤੂਨ ਦਾ ਤੇਲ
- ਅੱਧਾ ਕਟੋਰੀ ਜੈਤੂਨ ਦਾ ਤੇਲ ਲਓ ਅਤੇ ਇਸ ਨੂੰ ਗਰਮ ਕਰੋ। ਇਹ ਸੁਨਿਸ਼ਚਿਤ ਕਰੋ ਕਿ ਤਾਪਮਾਨ ਬਹੁਤ ਜ਼ਿਆਦਾ ਨਾ ਹੋਵੇ, ਬਸ ਇਹ ਕੋਸਾ ਜਿਹਾ ਹੋਵੇ।
- ਸਰੀਰ ਅਤੇ ਵਾਲਾਂ ਤੋਂ ਸਾਰੇ ਰੰਗ ਹਟਾਓ ਲਈ ਪਹਿਲਾਂ ਇਸ਼ਨਾਨ ਕਰੋ। ਜਿੰਨਾ ਰੰਗ ਉਤਰਨਾ ਹੋਵੇਗਾ ਉਤਰ ਜਾਵੇਗਾ।
- ਫਿਰ ਜੈਤੂਨ ਦਾ ਤੇਲ ਲਗਾਓ। ਇਸ ਨੂੰ ਚੰਗੀ ਤਰ੍ਹਾਂ ਸਕਿਨ 'ਤੇ ਲਗਾਓ।
- ਇੱਕ ਤੌਲੀਆ ਲਓ ਅਤੇ ਆਪਣੇ ਸਰੀਰ ਨੂੰ ਰਗੜੋ।
- ਕਿਸੇ ਵੀ ਰੰਗ ਦੇ ਧੱਬੇ ਨੂੰ ਹਟਾਉਣ ਲਈ ਦੁਬਾਰਾ ਇਸ਼ਨਾਨ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )