60 ਹਜ਼ਾਰ ਤੋਂ ਵੀ ਘੱਟ ਬਜਟ 'ਚ ਕਰੋ ਥਾਈਲੈਂਡ ਦੀ ਸੈਰ, ਖਾਣਾ-ਪੀਣਾ, ਰਹਿਣਾ ਸਭ ਫ੍ਰੀ, ਕਪਲ ਦੇ ਆਉਣਗੇ ਮਜੇ
Tour Package: IRCTC ਸੈਲਾਨੀਆਂ ਲਈ ਅਜਿਹਾ ਪਲਾਨ ਲੈ ਕੇ ਆਇਆ ਹੈ ਜਿਸ ਤਹਿਤ ਤੁਸੀਂ ਸਿਰਫ 60 ਹਜ਼ਾਰ ਰੁਪਏ ਖਰਚ ਕੇ ਥਾਈਲੈਂਡ ਘੁੰਮ ਸਕਦੇ ਹੋ। IRCTC ਨੇ ਟਵੀਟ ਕਰਕੇ ਇਸ ਪੈਕੇਜ ਦੀ ਜਾਣਕਾਰੀ ਦਿੱਤੀ ਹੈ।
Tour Package: ਹਰ ਭਾਰਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਇਕ ਵਾਰ ਵਿਦੇਸ਼ ਜ਼ਰੂਰ ਜਾਵੇ। ਹਾਲਾਂਕਿ, ਟੂਰ ਪੈਕੇਜ ਦੀ ਚੋਣ ਕਰਨ ਵੇਲੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਧਿਆਨ ਵਿੱਚ ਆਉਂਦੀ ਹੈ, ਉਹ ਹੈ ਬਜਟ। ਜੇਕਰ ਤੁਸੀਂ ਵੀ ਬਜਟ ਦੇ ਕਰਕੇ ਕਿਤੇ ਘੁੰਮਣ ਦਾ ਪਲਾਨ ਨਹੀਂ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇੱਕ ਮੌਕਾ ਆ ਗਿਆ ਹੈ।
ਦਰਅਸਲ, IRCTC ਸੈਲਾਨੀਆਂ ਲਈ ਅਜਿਹਾ ਪਲਾਨ ਲੈ ਕੇ ਆਇਆ ਹੈ ਜਿਸ ਤਹਿਤ ਤੁਸੀਂ ਸਿਰਫ 60 ਹਜ਼ਾਰ ਰੁਪਏ ਖਰਚ ਕੇ ਥਾਈਲੈਂਡ ਘੁੰਮ ਸਕਦੇ ਹੋ। IRCTC ਨੇ ਟਵੀਟ ਕਰਕੇ ਇਸ ਪੈਕੇਜ ਦੀ ਜਾਣਕਾਰੀ ਦਿੱਤੀ ਹੈ। ਇਸ ਪੈਕੇਜ ਨੂੰ Thailand Delight Ex Cochin (SEO12) ਦਾ ਨਾਂ ਦਿੱਤਾ ਗਿਆ ਹੈ। ਇਸ ਪੈਕੇਜ ਵਿੱਚ, ਤੁਹਾਨੂੰ ਬੈਂਕਾਕ ਅਤੇ ਪੱਟਾਯਾ ਦੀਆਂ ਖੂਬਸੂਰਤ ਥਾਵਾਂ ਦੇਖਣ ਦਾ ਮੌਕਾ ਮਿਲੇਗਾ।
ਕਦੋਂ ਅਤੇ ਕਿੱਥੋਂ ਹੋਵੇਗੀ ਪੈਕੇਜ ਦੀ ਸ਼ੁਰੂਆਤ
ਪੈਕੇਜ ਕੋਚੀ ਤੋਂ ਸ਼ੁਰੂ ਹੋਵੇਗਾ। ਇਹ ਟੂਰ ਪੈਕੇਜ 18 ਤੋਂ 22 ਅਕਤੂਬਰ 2024 ਤੱਕ ਚੱਲੇਗਾ।
ਕਿੰਨੇ ਦਿਨਾਂ ਦਾ ਹੋਵੇਗਾ ਟੂਰ
ਇਸ ਪੈਕੇਜ ਦੇ ਤਹਿਤ ਤੁਹਾਨੂੰ 4 ਰਾਤਾਂ ਅਤੇ 5 ਦਿਨ ਥਾਈਲੈਂਡ ਘੁੰਮਣ ਦਾ ਮੌਕਾ ਮਿਲੇਗਾ।
ਪੈਕੇਜ 'ਚ ਕੀ-ਕੀ ਸੁਵਿਧਾਵਾਂ ਮਿਲਣਗੀਆਂ
Don’t miss out on this incredible journey to Thailand! IRCTC Tourism's got a phenomenal all-inclusive package, tightly packed with culture, tradition, breathtaking scenery, and beachy vibes.
— IRCTC (@IRCTCofficial) September 7, 2024
Destinations Covered -
• Pattaya
• Bangkok
Know more about this ultimate Thai… pic.twitter.com/6F4e3hq1EE
IRCTC ਦੇ ਇਸ ਟੂਰ ਪੈਕੇਜ ਵਿੱਚ, ਤੁਹਾਨੂੰ ਰਾਉਂਡ ਟ੍ਰਿਪ ਫਲਾਈਟ ਦੀਆਂ ਟਿਕਟਾਂ ਅਤੇ ਰੁਕਣ ਦੀਆਂ ਸਹੂਲਤਾਂ ਮਿਲਣਗੀਆਂ। ਇਸ ਟੂਰ ਪੈਕੇਜ ਵਿੱਚ ਸੈਲਾਨੀਆਂ ਨੂੰ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਟੂਰ ਵਿੱਚ ਸੈਲਾਨੀਆਂ ਨੂੰ Travel Insurance ਵੀ ਦਿੱਤਾ ਜਾਵੇਗਾ।
ਜੇਕਰ ਤੁਸੀਂ ਇਸ ਟ੍ਰਿਪ 'ਤੇ ਇਕੱਲੇ ਘੁੰਮਣ ਜਾ ਰਹੇ ਹੋ, ਤਾਂ ਤੁਹਾਨੂੰ ਇਸ ਦੇ ਲਈ 66,100 ਰੁਪਏ ਖਰਚ ਕਰਨੇ ਪੈਣਗੇ। ਜਦੋਂ ਕਿ 2 ਜਾਂ 3 ਲੋਕਾਂ ਨਾਲ ਜਾ ਰਹੇ ਹੋ ਤਾਂ ਪ੍ਰਤੀ ਵਿਅਕਤੀ ਕਿਰਾਇਆ 57,400 ਰੁਪਏ ਹੈ। 2 ਤੋਂ 11 ਸਾਲ ਦੇ ਬੱਚੇ ਲਈ ਬੈੱਡ ਸਮੇਤ ਚਾਰਜ 53,350 ਰੁਪਏ ਹੈ। ਬਿਨਾਂ ਬੈੱਡ ਤੋਂ 2 ਤੋਂ 11 ਸਾਲ ਦੇ ਬੱਚੇ ਲਈ 50,250 ਰੁਪਏ ਚਾਰਜ ਹੈ।
ਕਿਵੇਂ ਕਰਵਾਓਗੇ ਬੁਕਿੰਗ
ਤੁਸੀਂ ਇਸ ਪੈਕੇਜ ਲਈ IRCTC ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਬੁਕਿੰਗ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫਤਰਾਂ ਅਤੇ ਖੇਤਰੀ ਦਫਤਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ। ਪੈਕੇਜ ਨਾਲ ਸਬੰਧਤ ਜਾਣਕਾਰੀ ਲਈ ਤੁਸੀਂ ਕਰ ਸਕਦੇ ਹੋ। 0484-2382991/ 8287931934/ 08287932095/ 08287932082/ 08287932098/ 9003140655 'ਤੇ ਸੰਪਰਕ ਕਰ ਸਕਦੇ ਹੋ।