ਬੁਲੇਟ ਕੌਫੀ ਦੇ ਚਰਚੇ! ਸਿਹਤ ਤੇ ਫ਼ਿੱਟਨੈੱਸ ਦੀ ਡੋਜ਼ ਜਾਂ ਸਿਰਫ ਸਨਕ, ਜਾਣੋ ਸੱਚਾਈ
ਡਾਇਟੀਸ਼ੀਅਨ ਨੇਹਾ ਪਠਾਨੀਆ ਅਨੁਸਾਰ, "ਬੁਲੇਟ ਕੌਫੀ ਹਜ਼ਾਰਾਂ ਲੋਕਾਂ ਵਿੱਚ ਆਮ ਹੋ ਗਈ ਹੈ। ਉਹ ਸਿਹਤ ਪ੍ਰਤੀ ਵਧੇਰੇ ਜਾਗਰੂਕ ਹਨ ਅਤੇ ਘੱਟ ਕਾਰਬੋਹਾਈਡ੍ਰੇਟ ਦੀ ਖੁਰਾਕ ਨੂੰ ਤਰਜੀਹ ਦਿੰਦੇ ਹਨ।
Bullet Coffee: ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਰਨ ਲਈ ਇੱਕ ਕੱਪ ਗਰਮ ਕੌਫੀ ਪੀਣਾ ਲਾਜ਼ਮੀ ਸਮਝਦੇ ਹਨ। ਕੈਫੀਨ ਦੀ ਸਵੇਰ ਦੀ ਖੁਰਾਕ ਜਾਗ੍ਰਿਤ ਤੇ ਚੌਕਸ ਕਰਨ ਵਿੱਚ ਸਹਾਇਤਾ ਕਰਦੀ ਹੈ। ਕੁਝ ਲੋਕ ਇੱਕ ਜਾਂ ਦੋ ਚਮਚੇ ਚੀਨੀ ਵਾਲੀ ਚਾਹ ਨੂੰ ਤਰਜੀਹ ਦਿੰਦੇ ਹਨ। ਜਦ ਕਿ ਕੁਝ ਹੋਰ ਲੋਕ ਦੁੱਧ ਨੂੰ ਛੱਡ ਕੇ ਐਸਪ੍ਰੈਸੋ ਕੌਫੀ ਦਾ ਰਾਹ ਫੜਦੇ ਹਨ। ਪਰ, ਬੁਲੇਟ ਪਰੂਫ ਕੌਫ਼ੀ ਦੇ ਨਾਮ ਨਾਲ ਕੌਫ਼ੀ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ। ਇਹ ਬਿਲਕੁਲ ਨਵਾਂ ਉਤਪਾਦ ਹੈ ਤੇ ਇਹ ਇੱਕ ਮਲਾਈਦਾਰ ਕੌਫ਼ੀ ਹੈ ਜੋ ਗਰਮ ਪਰੋਸੀ ਜਾਂਦੀ ਹੈ।
ਲੋਕ ਹੁਣ ਬਲੈਕ ਕੌਫ਼ੀ ਦੇ ਇਸ ਨਵੇਂ ਰੂਪ ਵਿਚ ਘਿਓ ਜਾਂ ਮੱਖਣ ਮਿਲਾ ਰਹੇ ਹਨ। ਬੁਲੇਟ ਪਰੂਫ ਕੌਫੀ, ਬੁਲੇਟ ਕੌਫੀ ਜਾਂ ਕੀਟੋ ਕੌਫੀ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਉੱਚ-ਕੈਲੋਰੀ ਮਿਸ਼ਰਣ ਤੇਜ਼ੀ ਨਾਲ ਫਿਟਨੈੱਸ ਪ੍ਰੇਮੀਆਂ ਦਾ ਧਿਆਨ ਖਿੱਚ ਰਿਹਾ ਹੈ। ਬੁਲੇਟ ਕੌਫੀ ਦੇ ਸਮਰਥਕ ਦਾਅਵਾ ਕਰਦੇ ਹਨ ਕਿ ਇਸ ਦੀ ਵਰਤੋਂ ਭੁੱਖ ਨੂੰ ਰੋਕਣਾ, ਮਾਨਸਿਕ ਧਿਆਨ ਕੇਂਦਰਿਤ ਕਰਨ ਤੇ ਊਰਜਾ ਦੇ ਪੱਧਰਾਂ ਨੂੰ ਕਾਇਮ ਰੱਖਣ ਸਮੇਤ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ। ਇਹ ਡ੍ਰਿੰਕ ਕਾਰਬੋਹਾਈਡਰੇਟ ਦੀ ਅਣਹੋਂਦ ਵਿਚ ਸਰੀਰ ਨੂੰ ਚਰਬੀ ਸਾੜਨ ਵਿਚ ਮਦਦ ਕਰਦਾ ਹੈ। ਸ਼ਾਇਦ, ਇਸੇ ਕਰਕੇ ਇਸ ਡ੍ਰਿੰਕ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ। ਬਾਲੀਵੁੱਡ ਅਦਾਕਾਰਾ ਰਕੂਲ ਪ੍ਰੀਤ ਸਿੰਘ ਤੇ ਜੈਕਲੀਨ ਫਰਨਾਂਡਿਜ਼ ਵੀ ਇਸ ਡ੍ਰਿੰਕ ਦੇ ਪ੍ਰਸ਼ੰਸਕਾਂ ਵਿੱਚ ਸ਼ਾਮਲ ਹਨ।
ਕੌਫ਼ੀ ਦਾ ਨਵਾਂ ਵਰਜ਼ਨ ‘ਬੁਲੇਟ ਕੌਫ਼ੀ’
ਡਾਇਟੀਸ਼ੀਅਨ ਨੇਹਾ ਪਠਾਨੀਆ ਅਨੁਸਾਰ, "ਬੁਲੇਟ ਕੌਫੀ ਹਜ਼ਾਰਾਂ ਲੋਕਾਂ ਵਿੱਚ ਆਮ ਹੋ ਗਈ ਹੈ। ਉਹ ਸਿਹਤ ਪ੍ਰਤੀ ਵਧੇਰੇ ਜਾਗਰੂਕ ਹਨ ਅਤੇ ਘੱਟ ਕਾਰਬੋਹਾਈਡ੍ਰੇਟ ਦੀ ਖੁਰਾਕ ਨੂੰ ਤਰਜੀਹ ਦਿੰਦੇ ਹਨ। ਬੁਲੇਟ ਕੌਫੀ ਸਰੀਰ ਦੀ ਪਾਚਕ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ, ਇਹ ਪਤਲੇ ਮਾਸਪੇਸ਼ੀ ਪੁੰਜ ਨੂੰ ਵੀ ਵਧਾਉਂਦੀ ਹੈ।" ਪਰ, ਬਹੁਤ ਸਾਰੇ ਮਾਹਿਰ ਮੰਨਦੇ ਹਨ ਕਿ ਮਿਸ਼ਰਣ ਦਾ ਵਾਰ-ਵਾਰ ਸੇਵਨ ਕਰਨਾ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਡਾਇਟੀਸ਼ੀਅਨ ਸ਼ਾਲਿਨੀ ਗਾਰਵਿਨ ਬਲਿਸ ਦੱਸਦੇ ਹਨ, "ਬੁਲੇਟ ਕੌਫੀ ਦੀ ਵਾਰ-ਵਾਰ ਵਰਤੋਂ ਤੁਹਾਡੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਹ ਮਿਸ਼ਰਣ ਤੇਲ ਅਤੇ ਮੱਖਣ ਉੱਤੇ ਭਾਰੀ ਹੁੰਦਾ ਹੈ, ਇਸ ਦੀ ਵਾਰ-ਵਾਰ ਵਰਤੋਂ ਸੈਚੁਰੇਟਡ ਚਰਬੀ ਜਾਂ ਚਿਕਨਾਈ ਦੀ ਮਾਤਰਾ ਨੂੰ ਵਧਾਉਂਦੀ ਹੈ ਜੋ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਂਦੀ ਹੈ।" ਇਸ ਨਾਲ ਸਟ੍ਰੋਕ ਅਤੇ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਹੈ।
ਉੱਧਰ ਬੁਲੇਟ ਕੌਫੀ ਦੇ ਹਮਾਇਤੀ ਕਹਿੰਦੇ ਹਨ ਕਿ ਇਹ ਨਾਸ਼ਤੇ ਦਾ ਵਿਕਲਪ ਹੈ, ਪਰ ਪਠਾਨੀਆ ਦਾ ਇਕ ਵੱਖਰਾ ਵਿਚਾਰ ਹੈ। ਉਨ੍ਹਾਂ ਕਿਹਾ, “ਬੁਲੇਟ ਕੌਫੀ ਵਿੱਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ।” ਜੋ ਤੁਹਾਡੀ ਭੁੱਖ ਨੂੰ ਘਟਾਉਂਦੀ ਹੈ ਅਤੇ ਦਿਨ ਭਰ ਊਰਜਾ ਪ੍ਰਦਾਨ ਕਰਦੀ ਹੈ। ਪਰ, ਇਹ ਨਾਸ਼ਤੇ ਦਾ ਬਦਲ ਨਹੀਂ ਹੋ ਸਕਦੀ।"
ਜਾਣੋ ਬੁਲੇਟ ਕੌਫੀ ਦੀ ਰੈਸਿਪੀ
ਇੱਕ ਚਮਚ ਕੌਫੀ ਨੂੰ ਉਬਲਦੇ ਪਾਣੀ ਦੇ ਇੱਕ ਕੱਪ ਵਿੱਚ ਮਿਲਾਓ। ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕੌਫੀ ਦੀ ਮਾਤਰਾ ਸ਼ਾਮਲ ਕਰ ਸਕਦੇ ਹੋ। ਇਸ ਵਿਚ ਇਕ ਚੱਮਚ ਦੇਸੀ ਘਿਓ, ਮੱਖਣ ਜਾਂ ਨਾਰੀਅਲ ਦਾ ਤੇਲ ਮਿਲਾਓ। ਤੁਸੀਂ ਹੋਰ ਸੁਆਦ ਲਈ ਦਾਲ-ਚੀਨੀ ਜਾਂ ਇਲਾਇਚੀ ਪਾਊਡਰ ਸ਼ਾਮਲ ਕਰ ਸਕਦੇ ਹੋ।