ਇਸ ਤਰੀਕੇ ਨਾਲ ਮਨਾਓ ਪਿਆਰ ਦਾ ਆਹ ਰੋਮਾਂਟਿਕ ਦਿਨ, ਜਾਣੋ ਕਿਉਂ ਮਨਾਇਆ ਜਾਂਦਾ Kiss Day?
ਹਰ ਸਾਲ ਵੈਲੇਨਟਾਈਨ ਡੇ ਤੋਂ ਇੱਕ ਦਿਨ ਪਹਿਲਾਂ ਯਾਨੀ 13 ਫਰਵਰੀ ਨੂੰ ਕਿੱਸ ਡੇ ਮਨਾਇਆ ਜਾਂਦਾ ਹੈ। ਇਹ ਦਿਨ ਕਪਲਸ ਲਈ ਬਹੁਤ ਖਾਸ ਹੁੰਦਾ ਹੈ। ਪਰ ਇਹ ਦਿਨ ਦੀ ਸ਼ੁਰੂਆਤ ਕਿਵੇਂ ਹੋਈ? ਆਓ ਜਾਣਦੇ ਹਾਂ ਇਸ ਦਾ ਪੂਰਾ ਇਤਿਹਾਸ

Kiss Day History: ਹਰ ਸਾਲ 7 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਪਿਆਰ ਦਾ ਹਫ਼ਤਾ ਇਸ ਸਾਲ ਵੀ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਰੋਜ਼ ਡੇ, ਪ੍ਰਪੋਜ਼ ਡੇ, ਚਾਕਲੇਟ ਡੇ, ਪ੍ਰੌਮਿਸ ਡੇ ਅਤੇ ਟੈਡੀ ਡੇ ਤੋਂ ਬਾਅਦ ਕਪਲਸ ਅੱਜ ਕਿਸ ਡੇ ਮਨਾਉਣਗੇ। ਇਹ ਦਿਨ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ। ਪਰ, ਕੀ ਤੁਹਾਨੂੰ ਪਤਾ ਹੈ ਕਿ ਕਿਸ ਡੇ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ? ਇੱਥੇ ਜਾਣੋ ਇਸ ਖਾਸ ਦਿਨ ਨੂੰ ਮਨਾਉਣ ਦੀ ਵਜ੍ਹਾ।
ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਆਉਣ ਵਾਲਾ ਕਿੱਸ ਡੇ, ਹਰ ਪ੍ਰੇਮੀ ਜੋੜੇ ਲਈ ਇੱਕ ਖਾਸ ਦਿਨ ਮੰਨਿਆ ਜਾਂਦਾ ਹੈ। ਇਹ ਦਿਨ ਇੱਕ ਦੂਜੇ ਪ੍ਰਤੀ ਪਿਆਰ, ਸਤਿਕਾਰ ਅਤੇ ਕੇਅਰ ਜ਼ਾਹਰ ਕਰਨ ਦੇ ਲਈ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਰਿਸ਼ਤੇ ਵਿੱਚ ਪਿਆਰ ਵਧਦਾ ਹੈ। ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਦਿਨ ਦੀ ਸ਼ੁਰੂਆਤ ਕਿਵੇਂ ਹੋਈ।
ਕੀ ਹੈ Kiss Day ਦਾ ਇਤਿਹਾਸ?
ਕਿਹਾ ਜਾਂਦਾ ਹੈ ਕਿ ਫਰਾਂਸ ਵਿੱਚ 6ਵੀਂ ਸਦੀ ਵਿੱਚ ਕਪਲਸ ਇੱਕ ਦੂਜੇ ਨਾਲ ਡਾਂਸ ਕਰਕੇ ਅਤੇ ਫਿਰ ਡਾਂਸ ਦੇ ਅੰਤ ਵਿੱਚ ਕਿਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਰੂਸ ਵਿੱਚ ਵਿਆਹ ਦੀ ਰਸਮ ਵੇਲੇ ਕਿਸ ਕਰਨ ਦਾ ਰਿਵਾਜ ਸੀ। ਜਦੋਂ ਕਿ ਰੋਮ ਵਿੱਚ ਕਿਸੇ ਦਾ ਸਵਾਗਤ ਕਰਨ ਵੇਲੇ ਕਿਸ ਕੀਤੀ ਜਾਂਦੀ ਸੀ। ਇਸ ਤਰ੍ਹਾਂ ਹੌਲੀ-ਹੌਲੀ ਦੁਨੀਆ ਭਰ ਵਿੱਚ ਕਿਸ ਰਾਹੀਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ।
ਕਿਉਂ ਮਨਾਇਆ ਜਾਂਦਾ Kiss Day?
ਵੈਲੇਨਟਾਈਨ ਵੀਕ ਵਿੱਚ ਆਉਣ ਵਾਲਾ ਕਿੱਸ ਡੇ ਕਪਲਸ ਲਈ ਬਹੁਤ ਖਾਸ ਹੁੰਦਾ ਹੈ। ਇਸ ਦਿਨ ਇੱਕ ਦੂਜੇ ਨੂੰ ਪਿਆਰ ਨਾਲ ਚੁੰਮਣ ਨਾਲ ਪਿਆਰ ਦਾ ਬੰਧਨ ਮਜ਼ਬੂਤ ਹੁੰਦਾ ਹੈ। ਇੱਕ ਪਿਆਰ ਭਰਿਆ ਕਿਸ ਆਪਸੀ ਪਿਆਰ ਅਤੇ ਸਤਿਕਾਰ ਵਧਾਉਣ ਵਿੱਚ ਮਦਦ ਕਰਦਾ ਹੈ। ਇੱਕ ਪਿਆਰ ਭਰਿਆ ਕਿਸ ਜ਼ਿੰਦਗੀ ਵਿੱਚ ਚੱਲ ਰਹੀਆਂ ਕਈ ਸਮੱਸਿਆਵਾਂ ਨੂੰ ਵੀ ਘਟਾ ਸਕਦਾ ਹੈ। ਕਿਸ ਕਰਨ ਨਾਲ ਇਹ ਜ਼ਾਹਰ ਹੁੰਦਾ ਹੈ ਕਿ ਤੁਸੀਂ ਆਪਣੇ ਪਿਆਰੇ ਦੀ ਕਿੰਨੀ ਪਰਵਾਹ ਕਰਦੇ ਹੋ ਅਤੇ ਉਹ ਤੁਹਾਡੇ ਨਾਲ ਕਿੰਨਾ ਸੇਫ ਮਹਿਸੂਸ ਕਰਦਾ ਹੈ। ਕਿਸ ਨਾ ਸਿਰਫ਼ ਪਿਆਰ ਦਾ ਪ੍ਰਤੀਕ ਹੈ, ਸਗੋਂ ਆਰਾਮ, ਦੇਖਭਾਲ ਅਤੇ ਸਤਿਕਾਰ ਦਾ ਪ੍ਰਤੀਕ ਵੀ ਹੈ। ਇੱਕ ਕਿਸ ਰਾਹੀਂ ਤੁਸੀਂ ਆਪਣੀਆਂ ਭਾਵਨਾਵਾਂ ਆਪਣੇ ਪਿਆਰੇ ਤੱਕ ਬਹੁਤ ਪਿਆਰ ਨਾਲ ਪਹੁੰਚਾ ਸਕਦੇ ਹੋ।






















