Kitchen Tips: ਜੇਕਰ ਫਰਿੱਜ 'ਚ ਰੱਖਿਆ ਪਨੀਰ ਹੋ ਜਾਂਦਾ ਸਖਤ, ਤਾਂ ਅਪਣਾਓ ਇਨ੍ਹਾਂ ਟਿਪਸ ਨੂੰ ਰਹੇਗਾ ਨਰਮ
Kitchen Tips for Paneer:ਪਨੀਰ ਸੁਣਦੇ ਹੀ ਹਰ ਕਿਸੇ ਦੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ। ਪਨੀਰ ਦਾ ਆਪਣਾ ਹੀ ਖਾਸ ਸੁਆਦ ਹੁੰਦਾ ਹੈ, ਇਸ ਲਈ ਲੋਕ ਇਸ ਨੂੰ ਖੂਬ ਚਾਅ ਦੇ ਨਾਲ ਖਾਂਦੇ ਹਨ। ਇਹ ਕੱਚਾ ਤੇ ਸਬਜ਼ੀ ਦੇ ਰੂਪ ਵਿੱਚ ਖਾਇਆ ਜਾ ਸਕਦਾ ਹੈ
How to keep Paneer in the refrigerator: ਪਨੀਰ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਇਸ ਦੀ ਵਰਤੋਂ ਜ਼ਿਆਦਾਤਰ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਜਦੋਂ ਵੀ ਅਸੀਂ ਪਨੀਰ ਨੂੰ ਖਰੀਦ ਕੇ ਲਿਆਉਂਦੇ ਹਾਂ, ਸਬਜ਼ੀ ਲਈ ਜਿੰਨੀ ਮਾਤਰਾ ਚਾਹੀਦੀ ਹੁੰਦੀ ਉਨੀ ਵਰਤ ਕੇ ਬਚੇ ਹੋਏ ਪਨੀਰ ਨੂੰ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ । ਪਰ ਅਕਸਰ ਦੇਖਿਆ ਜਾਂਦਾ ਹੈ ਜਦੋਂ ਇੱਕ ਜਾਂ ਦੋ ਦਿਨਾਂ ਬਾਅਦ ਅਸੀਂ ਪਨੀਰ ਨੂੰ ਜਦੋਂ ਫਰਿੱਜ ਵਿੱਚੋਂ ਬਾਹਰ ਕੱਢਦੇ ਹਾਂ ਤਾਂ ਉਹ ਸਖਤ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਸ ਨਾਲ ਤੁਹਾਡਾ ਪਨੀਰ ਹਮੇਸ਼ਾ ਨਰਮ ਰਹੇਗਾ ਅਤੇ ਸਖਤ ਨਹੀਂ ਹੋਵੇਗਾ।
ਸਫਾਈ ਮਹੱਤਵਪੂਰਨ ਹੈ
ਬਜ਼ਾਰ ਤੋਂ ਪਨੀਰ ਘਰ ਲਿਆਉਣ ਤੋਂ ਬਾਅਦ ਕਦੇ ਵੀ ਸਿੱਧਾ ਫਰਿੱਜ ਵਿੱਚ ਨਾ ਰੱਖੋ। ਸਭ ਤੋਂ ਪਹਿਲਾਂ ਇਸ ਨੂੰ ਘਰ ਲਿਆਉਣ ਤੋਂ ਬਾਅਦ ਘੱਟੋ-ਘੱਟ ਦੋ ਤੋਂ ਤਿੰਨ ਵਾਰ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ ਮਤਲਬ ਹਲਕੇ ਹੱਥਾਂ ਦੀ ਵਰਤੋਂ ਕਰਦੇ ਹੋਏ ਇਸ ਨੂੰ ਧੋਵੋ। ਤਾਂ ਜੋ ਸਾਰੀ ਗੰਦਗੀ ਦੂਰ ਹੋ ਜਾਵੇ। ਪਨੀਰ ਪ੍ਰੋਟੀਨ ਦਾ ਸਰੋਤ ਵੀ ਹੈ ਅਤੇ ਪ੍ਰੋਟੀਨ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ ਸਫਾਈ ਬਹੁਤ ਜ਼ਰੂਰੀ ਹੈ।
ਪਨੀਰ ਨੂੰ ਇਸ ਤਰ੍ਹਾਂ ਸਟੋਰ ਕਰੋ
ਪਨੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਇਕ ਕਟੋਰੀ 'ਚ ਸਾਫ ਪਾਣੀ ਲਓ ਅਤੇ ਉਸ 'ਚ ਨਮਕ ਅਤੇ ਹਲਦੀ ਪਾਊਡਰ ਮਿਲਾਓ। ਫਿਰ ਇਸ ਪਾਣੀ 'ਚ ਪਨੀਰ ਪਾ ਕੇ ਫਰਿੱਜ 'ਚ ਰੱਖ ਲਓ। ਇਸ ਤਰੀਕੇ ਨਾਲ ਪਨੀਰ ਨੂੰ ਫਰਿੱਜ ਵਿਚ ਸਟੋਰ ਕਰਨ ਨਾਲ ਇਹ ਤਾਜ਼ਾ ਅਤੇ ਨਰਮ ਰਹਿੰਦਾ ਹੈ। ਨਾਲ ਹੀ, ਇਹ ਘੱਟੋ-ਘੱਟ ਦੋ-ਤਿੰਨ ਦਿਨਾਂ ਤੱਕ ਖ਼ਰਾਬ ਨਹੀਂ ਹੁੰਦਾ ਅਤੇ ਖਾਣਯੋਗ ਹਾਲਤ ਵਿੱਚ ਰਹਿੰਦਾ ਹੈ। ਜੇਕਰ ਤੁਸੀਂ ਇਸ ਤਰੀਕੇ ਨਾਲ ਪਨੀਰ ਨੂੰ ਸਟੋਰ ਨਹੀਂ ਕਰਦੇ ਹੋ, ਤਾਂ ਇਹ ਫਰਿੱਜ ਵਿੱਚ ਵੀ ਖਰਾਬ ਹੋ ਜਾਂਦਾ ਹੈ ਅਤੇ ਵਰਤਣ ਦੇ ਯੋਗ ਨਹੀਂ ਰਹਿੰਦਾ ਹੈ।
ਫਰਿੱਜ ਵਿੱਚ ਰੱਖੇ ਪਨੀਰ ਦੀ ਕਠੋਰਤਾ ਨੂੰ ਕਿਵੇਂ ਦੂਰ ਕਰੀਏ
ਜੇਕਰ ਤੁਸੀਂ ਸਬਜ਼ੀ ਬਣਾਉਣ ਲਈ ਪਨੀਰ ਨੂੰ ਕਿਊਬ ਵਿੱਚ ਕੱਟ ਲਿਆ ਹੈ। ਪਰ ਇਹ ਕਿਊਬ ਕਾਫ਼ੀ ਸਖ਼ਤ ਹਨ, ਇਸ ਲਈ ਇੱਕ ਕਟੋਰੀ ਵਿੱਚ ਪਾਣੀ ਗਰਮ ਕਰੋ ਅਤੇ ਇਸ ਵਿੱਚ ਨਮਕ ਪਾਓ। ਫਿਰ ਪਨੀਰ ਦੇ ਕਿਊਬ ਨੂੰ ਪਾਣੀ 'ਚ ਦਸ ਮਿੰਟ ਲਈ ਛੱਡ ਦਿਓ। ਫਿਰ ਸਾਰਾ ਪਾਣੀ ਕੱਢ ਲਓ ਅਤੇ ਪਨੀਰ ਦੇ ਕਿਊਬ ਨੂੰ ਆਪਣੀਆਂ ਉਂਗਲਾਂ ਨਾਲ ਦਬਾਓ। ਇਸ ਨਾਲ ਪਨੀਰ ਸਪੰਜੀ ਅਤੇ ਨਰਮ ਹੋ ਜਾਵੇਗਾ।