Suicidal Tendency In Kids: ਜੇ ਠੀਕ ਤਰ੍ਹਾਂ ਨਾਲ ਨਹੀਂ ਸੌਂਦਾ ਬੱਚਾ ਤਾਂ ਵਧ ਸਕਦਾ ਖ਼ੁਦਕੁਸ਼ੀ ਦਾ ਖ਼ਤਰਾ, ਰਿਪੋਰਟ 'ਚ ਹੈਰਾਨ ਕਰਨ ਵਾਲੇ ਖ਼ੁਲਾਸੇ !
ਬੱਚਿਆਂ ਵਿੱਚ ਨੀਂਦ ਵਿੱਚ ਵਿਘਨ ਪੈਣ ਨਾਲ ਆਤਮਹੱਤਿਆ ਦੇ ਵਿਚਾਰ ਵੱਧ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਤਮ ਹੱਤਿਆ ਦੇ ਵਿਚਾਰ ਆਉਣ ਲੱਗ ਪੈਂਦੇ ਹਨ।
Child Suicide Cause: ਜੇ ਤੁਹਾਡਾ ਬੱਚਾ ਠੀਕ ਤਰ੍ਹਾਂ ਨਾਲ ਨਹੀਂ ਸੌਂਦਾ ਤੇ ਰਾਤ ਭਰ ਬਿਸਤਰੇ 'ਤੇ ਇਧਰ-ਉਧਰ ਪਲਟੀਆਂ ਮਾਰਦਾ ਰਹਿੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇਸ ਵਿਚ ਪਾਇਆ ਗਿਆ ਹੈ ਕਿ ਜੇ ਬੱਚਾ ਠੀਕ ਤਰ੍ਹਾਂ ਨਹੀਂ ਸੌਂਦਾ ਤਾਂ ਆਤਮਹੱਤਿਆ ਦਾ ਖ਼ਤਰਾ ਵੱਧ ਜਾਂਦਾ ਹੈ।
ਕੈਲੀਫੋਰਨੀਆ ਵਿੱਚ ਸਟੈਨਫੋਰਡ ਸੁਸਾਈਡ ਪ੍ਰੀਵੈਂਸ਼ਨ ਰਿਸਰਚ ਲੈਬਾਰਟਰੀ (stanford suicide prevention research laboratory) 'ਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, 10 ਸਾਲ ਦੀ ਉਮਰ ਵਿੱਚ ਬੱਚਿਆਂ ਵਿੱਚ ਨੀਂਦ ਵਿੱਚ ਖਲਲ ਹੋਣ ਕਾਰਨ ਦੋ ਸਾਲ ਬਾਅਦ ਆਤਮ ਹੱਤਿਆ ਦੇ ਵਿਚਾਰਾਂ ਤੇ ਆਤਮ ਹੱਤਿਆ ਦੀ ਕੋਸ਼ਿਸ਼ ਦਾ ਜ਼ੋਖ਼ਮ ਵਧ ਸਕਦਾ ਹੈ। ਆਓ ਜਾਣਦੇ ਹਾਂ ਕੀ ਕਹਿੰਦੀ ਰਿਪੋਰਟ ...
ਕੀ ਕਹਿੰਦਾ ਹੈ ਅਧਿਐਨ ?
ਕੈਲੀਫੋਰਨੀਆ ਵਿੱਚ ਸਟੈਨਫੋਰਡ ਸੁਸਾਈਡ ਪ੍ਰੀਵੈਂਸ਼ਨ ਰਿਸਰਚ ਲੈਬਾਰਟਰੀ ਦੀ ਸੰਸਥਾਪਕ ਤੇ ਖੁਦਕੁਸ਼ੀ ਦੇ ਮਾਹਿਰ ਡਾਕਟਰ ਰੇਬੇਕਾ ਬਰਨਰਟ (Rebecca A. Bernert) ਨੇ ਕਿਹਾ ਕਿ ਨੀਂਦ ਨੌਜਵਾਨਾਂ ਵਿੱਚ ਖ਼ੁਦਕੁਸ਼ੀ ਦਾ ਕਾਰਨ ਬਣ ਸਕਦੀ ਹੈ। ਆਤਮ ਹੱਤਿਆ ਨੂੰ ਰੋਕਣ ਲਈ ਵਿਅਕਤੀ ਨੂੰ ਨੀਂਦ ਲਈ ਇਲਾਜ ਲਈ ਜਾਣਾ ਚਾਹੀਦਾ ਹੈ। ਇਸ ਅਧਿਐਨ ਮੁਤਾਬਕ ਲਗਭਗ 10 ਤੋਂ 14 ਸਾਲ ਦੀ ਉਮਰ 'ਚ ਨੀਂਦ ਦੀ ਕਮੀ ਖ਼ੁਦਕੁਸ਼ੀ ਦਾ ਇੱਕ ਮੁੱਖ ਕਾਰਨ ਹੈ ਕਿਉਂਕਿ ਇਸ ਉਮਰ 'ਚ ਨੀਂਦ ਦੀ ਕਮੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਜਿਨ੍ਹਾਂ ਭਾਗੀਦਾਰਾਂ ਵਿੱਚ ਆਤਮ ਹੱਤਿਆ ਕਰਨ ਦੀ ਪ੍ਰਵਿਰਤੀ ਸੀ, ਉਹ ਨੀਂਦ ਦੀ ਕਮੀ ਤੋਂ ਪੀੜਤ ਸਨ। ਇਸ ਅਧਿਐਨ ਵਿੱਚ ਅੱਗੇ ਦੇਖਿਆ ਗਿਆ ਕਿ ਡਿਪਰੈਸ਼ਨ, ਚਿੰਤਾ ਅਤੇ ਪਰਿਵਾਰਕ ਸੰਘਰਸ਼ ਦਾ ਇਤਿਹਾਸ ਵਰਗੇ ਕਾਰਕ ਵੀ ਆਤਮ ਹੱਤਿਆ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਅਧਿਐਨ ਵਿਚ ਪਾਇਆ ਗਿਆ ਹੈ ਕਿ ਹਰ ਰੋਜ਼ ਭੈੜੇ ਸੁਪਨੇ ਦੇਖਣ ਨਾਲ ਖੁਦਕੁਸ਼ੀ ਦਾ ਖ਼ਤਰਾ 5 ਗੁਣਾ ਵੱਧ ਜਾਂਦਾ ਹੈ।
ਛੋਟੇ ਬੱਚਿਆਂ ਵਿੱਚ ਨੀਂਦ ਦੀ ਕਮੀ ਨੂੰ ਕਿਵੇਂ ਪੂਰਾ ਕਰਨਾ ?
ਆਰਾਮਦਾਇਕ ਕੱਪੜੇ ਪਾ ਕੇ ਹੀ ਸੌਣ ਜਾਓ
ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਨੂੰ ਬੁਰਸ਼ ਕਰੋ
ਬੱਚੇ ਨੂੰ ਸੌਣ ਤੋਂ ਪਹਿਲਾਂ ਵਾਸ਼ਰੂਮ ਜਾਣਾ ਚਾਹੀਦਾ ਹੈ
ਸੌਂਦੇ ਸਮੇਂ ਆਪਣੇ ਬੱਚੇ ਨਾਲ ਥੋੜ੍ਹੀ ਜਿਹੀ ਗੱਲ ਕਰੋ
ਬੱਚੇ ਦੀ ਪਸੰਦ ਦੀਆਂ ਕਵਿਤਾਵਾਂ, ਕਹਾਣੀਆਂ ਜਾਂ ਗੀਤ ਸੁਣਾਓ
ਸੌਣ ਵੇਲੇ ਬੱਚੇ ਨੂੰ ਕਹਾਣੀ ਸੁਣਾਓ