ਪੜਚੋਲ ਕਰੋ
(Source: ECI/ABP News)
ਨਵੀਂ ਖੋਜ: ਖੁਸ਼ ਰਹਿਣਾ ਹੈ ਤਾਂ ਰੱਜ ਕੇ ਲਵੋ ਸੈਲਫੀ!

ਲਾਸ ਏਂਜਲਸ : ਆਪਣੇ ਸਮਾਰਟਫੋਨ ਤੋਂ ਸੈਲਫੀ ਲੈਣਾ ਤੇ ਇਨ੍ਹਾਂ ਤਸਵੀਰਾਂ ਨੂੰ ਦੋਸਤਾਂ ਨਾਲ ਸਾਂਝਾ ਕਰਨਾ ਤੁਹਾਨੂੰ ਇੱਕ ਖੁਸ਼ਮਿਜ਼ਾਜ ਵਿਅਕਤੀ ਬਣਾ ਸਕਦਾ ਹੈ। ਇੱਕ ਖੋਜ ਵਿੱਚ ਇਸ ਬਾਰੇ ਪਤਾ ਚਲਿਆ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਖੋਜਕਰਤਾ ਨੇ ਆਪਣੀ ਖੋਜ ਵਿੱਚ ਵੇਖਿਆ ਹੈ ਕਿ ਹਰ ਰੋਜ਼ ਖ਼ਾਸ ਤਰ੍ਹਾਂ ਦੀ ਸੈਲਫੀ ਲੈਣਾ ਤੇ ਸਾਂਝਾ ਕਰਨਾ ਲੋਕਾਂ 'ਤੇ ਸਹੀ ਪ੍ਰਭਾਅ ਪਾਉਂਦਾ ਹੈ।
ਯੂਨੀਵਰਸਿਟੀ ਦੇ ਪੋਸਟ ਡਾਕਟਰੇਟ ਤੇ ਲੇਖ ਯੂ ਚੈਨ ਨੇ ਕਿਹਾ, 'ਸਾਡੀ ਖੋਜ ਦਿਖਾਉਂਦੀ ਹੈ ਕਿ ਸਮਾਰਟਫੋਨ ਤੋਂ ਸੈਲਫੀ ਲੈਣਾ ਤੇ ਸਾਂਝਾ ਕਰਨ ਨਾਲ ਲੋਕਾਂ ਵਿੱਚ ਚੰਗੇ ਵਿਚਾਰਾਂ ਵਿੱਚ ਵਾਧਾ ਹੁੰਦਾ ਹੈ।' ਖੋਜ ਵਿਗਿਆਨੀਆਂ ਨੇ ਸੈਲਫੀ ਦੇ ਪ੍ਰਭਾਵ ਨੂੰ ਜਾਣਨ ਲਈ 41 ਕਾਲਜ ਵਿਦਿਆਰਥੀਆਂ ਨੂੰ ਸ਼ਾਮਲ ਕਰ ਚਾਰ ਹਫ਼ਤੇ ਤੱਕ ਖੋਜ ਕੀਤੀ।
ਇਸ ਵਿੱਚ ਹਿੱਸਾ ਲੈਣ ਵਾਲਿਆਂ 28 ਕੁੜੀਆਂ ਤੇ 13 ਮੁੰਡਿਆਂ ਨੂੰ ਆਪਣੀ ਰੋਜ਼ਾਨਾ ਦੇ ਕੰਮਾਂ ਨੂੰ ਜਾਰੀ ਰੱਖਣ ਲਈ ਕਿਹਾ ਗਿਆ ਸੀ। ਇਨ੍ਹਾਂ ਕੰਮਾਂ ਵਿੱਚ ਕਲਾਸ ਜਾਣਾ, ਕਾਲਜ ਦਾ ਕੰਮ ਕਰਨਾ ਤੇ ਦੋਸਤਾਂ ਨੂੰ ਮਿਲਣਾ ਸ਼ਾਮਲ ਸੀ।
ਇਸ ਦੌਰਾਨ ਖੌਜ ਵਿੱਚ ਹਿੱਸਾ ਲੈਣ ਦੇ ਲਈ ਇੱਕ ਵੱਖ ਤਰ੍ਹਾਂ ਦੇ ਐਪਲੀਕੇਸ਼ਨ ਦੀ ਵਰਤੋਂ ਕੀਤੀ ਅਤ ਇਸ ਮਾਧਿਅਮ ਰਾਹੀਂ ਉਨ੍ਹਾਂ ਦੀ ਭਾਵਨਾਤਮ ਹਾਲਾਤ ਨੂੰ ਰਿਕਾਰਡ ਕੀਤਾ ਗਿਆ ਜਿਸ ਵਿੱਚ ਪਤਾ ਚੱਲਿਆ ਕਿ ਖਾਸ ਤਰ੍ਹਾਂ ਦੀ ਸੈਲਫੀ ਲੈਣਾ ਲੋਕਾਂ ਨੂੰ ਖੁਸ਼ ਕਰ ਸਕਦਾ ਹੈ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
