ਰੋਜ਼ ਸਿਰਹਾਣੇ ਹੇਠਾਂ ਰੱਖੋ ਨਮਕ ਦੀ ਪੋਟਲੀ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ!
ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਨੀਂਦ ਬਹੁਤ ਹੀ ਮੁਸ਼ਕਿਲ ਨਾਲ ਆਉਂਦੀ ਹੈ ਅਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਬੁਰੇ ਸਫਨੇ ਆਉਂਦੇ ਹਨ। ਤਾਂ ਆਓ ਜਾਣਦੇ ਹਾਂ ਸਿਰਫ਼ ਚੁਟਕੀ ਭਰ ਨਮਕ ਨੂੰ ਇੱਕ ਛੋਟੇ ਜਿਹੇ ਕਪੜੇ ਚ ਬੰਨ ਕੇ ਸਿਰਹਾਣੇ..

ਨਮਕ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਹਰ ਘਰ ਦੇ ਵਿੱਚ ਹੁੰਦੀ ਹੈ। ਇਸ ਦਾ ਇਸਤੇਮਾਲ ਅਸੀਂ ਰੋਜ਼ਾਨਾ ਆਪਣੇ ਖਾਣ-ਪੀਣ ਵਿੱਚ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਨਮਕ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰ ਸਕਦਾ ਹੈ? ਲਾਈਫਸਟਾਈਲ ਕੋਚ ਲਿਊਕ ਕੌਟਿਨਹੋ ਨੇ ਇਸੇ ਨਾਲ ਸੰਬੰਧਤ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਸਿਰਹਾਣੇ ਹੇਠਾਂ ਨਮਕ ਰੱਖ ਕੇ ਸੋਣ ਦੇ ਫਾਇਦੇ ਬਾਰੇ ਦੱਸ ਰਹੇ ਹਨ। ਲਿਊਕ ਕਹਿੰਦੇ ਹਨ ਕਿ ਇਸ ਬਾਰੇ ਕੋਈ ਪੱਕੇ ਵਿਗਿਆਨਕ ਸਬੂਤ ਤਾਂ ਨਹੀਂ ਹਨ, ਪਰ ਬਹੁਤ ਪੁਰਾਣੇ ਸਮੇਂ ਤੋਂ ਲੋਕ ਇਸਦਾ ਇਸਤੇਮਾਲ ਕਰਦੇ ਆ ਰਹੇ ਹਨ। ਸਿਰਫ਼ ਚੁਟਕੀ ਭਰ ਨਮਕ (ਚਾਹੋ ਤਾਂ ਸੇਂਧਾ ਨਮਕ ਵੀ ਲੈ ਸਕਦੇ ਹੋ) ਨੂੰ ਇੱਕ ਸਾਫ਼ ਕੱਪੜੇ ਵਿੱਚ ਬੰਨ੍ਹ ਲਓ ਅਤੇ ਆਪਣੇ ਸਿਰਹਾਣੇ ਹੇਠਾਂ ਰੱਖ ਕੇ ਸੋ ਜਾਓ। ਕੋਚ ਦੇ ਮੁਤਾਬਕ, ਇਸ ਨਾਲ ਤੁਹਾਨੂੰ ਕਈ ਫਾਇਦੇ ਹੋ ਸਕਦੇ ਹਨ। ਆਓ ਜਾਣਦੇ ਹਾਂ।
ਨੈਗੇਟਿਵਿਟੀ ਤੋਂ ਬਚਾਅ ਕਰਦਾ ਹੈ ਨਮਕ
ਨਮਕ ਨੂੰ ਕੁਦਰਤੀ ਊਰਜਾ ਕਲੀਨਜ਼ਰ ਮੰਨਿਆ ਜਾਂਦਾ ਹੈ। ਇਸਦਾ ਮਤਲਬ ਹੈ ਕਿ ਇਹ ਤੁਹਾਡੇ ਆਲੇ-ਦੁਆਲੇ ਦੀ ਮਾੜੀ ਊਰਜਾ ਨੂੰ ਦੂਰ ਕਰਦਾ ਹੈ ਅਤੇ ਇੱਕ ਸੁਰੱਖਿਆ ਕਵਚ ਬਣਾ ਦਿੰਦਾ ਹੈ। ਅੱਜ ਵੀ ਕਈ ਘਰਾਂ ਵਿੱਚ ਜਦੋਂ ਬੱਚੇ ਬਿਮਾਰ ਹੁੰਦੇ ਹਨ, ਤਾਂ ਮਾਂ ਥੋੜ੍ਹਾ ਜਿਹਾ ਨਮਕ ਲੈ ਕੇ ਬੱਚੇ ਦੀ ਨਜ਼ਰ ਉਤਾਰਦੀ ਹੈ। ਇਸੇ ਤਰ੍ਹਾਂ ਜੇ ਤੁਸੀਂ ਵੀ ਨੈਗੇਟਿਵ ਊਰਜਾ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੁੰਦੇ ਹੋ, ਤਾਂ ਥੋੜ੍ਹਾ ਜਿਹਾ ਨਮਕ ਸੋਣ ਸਮੇਂ ਸਿਰਹਾਣੇ ਰੱਖ ਸਕਦੇ ਹੋ।
ਨਹੀਂ ਆਉਂਦੇ ਬੁਰੇ ਸੁਪਨੇ
ਕੋਚ ਲਿਊਕ ਕਹਿੰਦੇ ਹਨ ਕਿ ਜੇ ਤੁਹਾਨੂੰ ਸੋਣ ਸਮੇਂ ਬੁਰੇ ਸੁਪਨੇ ਆਉਂਦੇ ਹਨ, ਤਾਂ ਤੁਹਾਨੂੰ ਇਹ ਹੈਕ ਇੱਕ ਵਾਰ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ। ਕਈ ਲੋਕ ਜਿਨ੍ਹਾਂ ਨੂੰ ਬੁਰੇ ਸੁਪਨਿਆਂ ਦੀ ਵਜ੍ਹਾ ਨਾਲ ਨੀਂਦ ਨਹੀਂ ਆਉਂਦੀ ਸੀ, ਉਨ੍ਹਾਂ ਨੂੰ ਇਸ ਹੈਕ ਨਾਲ ਕਾਫ਼ੀ ਫਾਇਦਾ ਹੋਇਆ ਹੈ। ਅਸਲ ਵਿੱਚ, ਨਮਕ ਹਰ ਤਰ੍ਹਾਂ ਦੀ ਮਾੜੀ ਊਰਜਾ ਨੂੰ ਤੁਹਾਡੇ ਤੋਂ ਦੂਰ ਰੱਖਦਾ ਹੈ ਅਤੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਨੀਂਦ ਵੀ ਗਹਿਰੀ ਤੇ ਚੰਗੀ ਆਉਂਦੀ ਹੈ।
ਸਿਰਦਰਦ ਅਤੇ ਥਕਾਵਟ ਤੋਂ ਬਚਾਅ
ਜੇ ਤੁਹਾਨੂੰ ਮਾਈਗ੍ਰੇਨ ਜਾਂ ਸਟ੍ਰੈੱਸ ਕਾਰਨ ਸਿਰਦਰਦ ਰਹਿੰਦਾ ਹੈ, ਸਰੀਰ ਵਿੱਚ ਹਰ ਵੇਲੇ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਨਮਕ ਵਾਲਾ ਇਹ ਨੁਸਖਾ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ। ਹਾਲਾਂਕਿ ਇਸ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹਨ, ਪਰ ਕਿਹਾ ਜਾਂਦਾ ਹੈ ਕਿ ਨਮਕ ਦੀ ਬੈਲੈਂਸਿੰਗ ਖੂਬੀ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੀ ਹੈ। ਇਸ ਨਾਲ ਤੁਸੀਂ ਤਾਜ਼ਗੀ ਅਤੇ ਉਤਸ਼ਾਹ ਮਹਿਸੂਸ ਕਰਦੇ ਹੋ, ਜਿਸ ਕਾਰਨ ਨੀਂਦ ਵੀ ਬਿਹਤਰ ਆਉਂਦੀ ਹੈ।
ਬਿਹਤਰ ਅਤੇ ਆਰਾਮਦਾਇਕ ਨੀਂਦ
ਨਮਕ ਵਾਲਾ ਇਹ ਨੁਸਖਾ ਸਦੀਆਂ ਤੋਂ ਚੰਗੀ ਅਤੇ ਬਿਹਤਰ ਨੀਂਦ ਲਈ ਵਰਤਿਆ ਜਾਂਦਾ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਨਮਕ ਦੀ ਊਰਜਾ ਤੁਹਾਡੇ ਨਰਵਸ ਸਿਸਟਮ ਨੂੰ ਸ਼ਾਂਤ ਅਤੇ ਰਿਲੈਕਸ ਮਹਿਸੂਸ ਕਰਵਾਉਂਦੀ ਹੈ। ਇਸ ਨਾਲ ਸਟ੍ਰੈੱਸ, ਐਂਜ਼ਾਇਟੀ ਵਰਗੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ ਅਤੇ ਮੂਡ ਵੀ ਸ਼ਾਂਤ ਹੁੰਦਾ ਹੈ। ਕੁੱਲ ਮਿਲਾ ਕੇ ਇਹ ਤੁਹਾਨੂੰ ਇੱਕ ਚੰਗੀ ਅਤੇ ਆਰਾਮਦਾਇਕ ਡੂੰਘੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ।
View this post on Instagram
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।





















