(Source: ECI/ABP News)
Mosquitoes- ਸਿਰਫ ਇਨ੍ਹਾਂ 7 ਚੀਜ਼ਾਂ ਨੂੰ ਅਪਣਾ ਲਓ, ਤੁਹਾਡੇ ਲਾਗੇ ਵੀ ਨਹੀਂ ਆਉਣਗੇ ਮੱਛਰ
Protection From Mosquitoes- ਗਰਮੀਆਂ ਦੇ ਮੌਸਮ ਵਿਚ ਮੱਛਰ ਇਕ ਵੱਡੀ ਸਮੱਸਿਆ ਹੁੰਦੀ ਹੈ। ਇਹ ਮੱਛਰ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ।

Protection From Mosquitoes- ਗਰਮੀਆਂ ਦੇ ਮੌਸਮ ਵਿਚ ਮੱਛਰ ਇਕ ਵੱਡੀ ਸਮੱਸਿਆ ਹੁੰਦੀ ਹੈ। ਇਹ ਮੱਛਰ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ। ਮੱਛਰ ਦੇ ਕੱਟਣ ਨਾਲ ਗੰਭੀਰ ਖਾਰਸ਼, ਜ਼ਖ਼ਮ, ਧੱਫੜ ਆਦਿ ਹੋ ਜਾਂਦੇ ਹਨ। ਇਸ ਦੇ ਨਾਲ ਹੀ ਮਲੇਰੀਆ, ਡੇਂਗੂ, ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਹਾਲਤ ਵਿਚ ਬੁਖਾਰ, ਸਿਰਦਰਦ, ਸਰੀਰ ਵਿਚ ਦਰਦ, ਧੱਫੜ, ਜੀਅ ਕੱਚਾ ਹੋਣਾ, ਅੱਖਾਂ ਵਿੱਚ ਜਲਨ, ਥਕਾਵਟ ਵਰਗੀਆਂ ਸਮੱਸਿਆਵਾਂ ਸਰੀਰ ਵਿੱਚ ਦਿਖਾਈ ਦੇਣ ਲੱਗਦੀਆਂ ਹਨ। ਇਨ੍ਹਾਂ ਹਾਲਾਤਾਂ ਤੋਂ ਬਚਣ ਲਈ ਸਾਨੂੰ ਅਜਿਹੇ ਨੁਸਖੇ ਚਾਹੀਦੇ ਹਨ, ਜਿਨ੍ਹਾਂ ਵਿਚ ਅਸੀਂ ਇਨ੍ਹਾਂ ਮੱਛਰਾਂ ਦੇ ਕੱਟਣ ਤੋਂ ਬਚ ਸਕੀਏ।
ਸਹੀ ਕੱਪੜੇ ਪਾਓ - ਕਲੀਵਲੈਂਡ ਕਲੀਨਿਕ ਦੇ ਅਨੁਸਾਰ ਬਰਸਾਤ ਦੇ ਮੌਸਮ ਵਿੱਚ, ਅਜਿਹੇ ਸੁਰੱਖਿਆਤਮਕ ਕੱਪੜੇ ਪਹਿਨਣੇ ਚਾਹੀਦੇ ਹਨ ਜਿਸ ਵਿਚ ਮੱਛਰ ਆਸਾਨੀ ਨਾਲ ਦਾਖਲ ਨਾ ਹੋ ਸਕਣ। ਤੁਹਾਨੂੰ ਹਮੇਸ਼ਾ ਪੂਰੀਆਂ ਬਾਹਾਂ ਦੀ ਕਮੀਜ਼ ਅਤੇ ਲੰਬੀ ਪੈਂਟ ਪਹਿਨਣੀ ਚਾਹੀਦੀ ਹੈ। ਬਾਜ਼ਾਰ ਵਿਚ ਕੁਝ ਕੱਪੜੇ ਅਜਿਹੇ ਵੀ ਮਿਲਦੇ ਹਨ ਜਿਨ੍ਹਾਂ ਨੂੰ ਕੈਮੀਕਲ ਨਾਲ ਟਰੀਟ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਪਹਿਨਣ ਤੋਂ ਬਾਅਦ ਮੱਛਰ ਆਸਾਨੀ ਨਾਲ ਸਕਿਨ ਉਤੇ ਨਹੀਂ ਚਿਪਕਦੇ ਹਨ।
ਕਰੀਮਾਂ ਦੀ ਵਰਤੋਂ ਕਰੋ - ਅੱਜਕੱਲ੍ਹ ਬਾਜ਼ਾਰ ‘ਚ ਕਈ ਅਜਿਹੀਆਂ ਕਰੀਮਾਂ ਉਪਲਬਧ ਹਨ ਜਿਨ੍ਹਾਂ ਨੂੰ ਸਕਿਨ ਉਤੇ ਲਗਾਉਣ ਨਾਲ ਮੱਛਰ ਦੇ ਕੱਟਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਇਸ ਕਰੀਮ ਵਿੱਚ N Diethyl M Toluamide ਰਸਾਇਣਕ ਹੁੰਦਾ ਹੈ, ਜਿਸ ਦੀ ਗੰਧ ਮੱਛਰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਅਜਿਹੀ ਕਰੀਮ ਨੂੰ ਹਮੇਸ਼ਾ ਸਕਿਨ ‘ਤੇ ਲਗਾਓ। ਹਾਲਾਂਕਿ, ਇਸ ਨੂੰ ਅੱਖਾਂ ਅਤੇ ਮੂੰਹ ਦੇ ਨੇੜੇ ਨਾ ਲਗਾਓ।
ਪਰਫਿਊਮ ਦੀ ਵਰਤੋਂ ਨਾ ਕਰੋ - ਜੇਕਰ ਤੁਹਾਨੂੰ ਫਰੂਟੀ, ਫਲੋਰਲ ਜਾਂ ਵੁਡੀ ਸੈਂਟ ਲਗਾਉਣ ਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ ਕਿਉਂਕਿ ਇਹ ਮੱਛਰ ਨੂੰ ਆਕਰਸ਼ਿਤ ਕਰੇਗਾ।
ਸਾਫ਼-ਸੁਥਰੇ ਰਹੋ - ਸਰੀਰ ਤੋਂ ਪਸੀਨਾ ਆਉਣਾ ਚੰਗੀ ਗੱਲ ਹੈ ਪਰ ਇਹ ਪਸੀਨਾ ਮੱਛਰਾਂ ਨੂੰ ਆਕਰਸ਼ਿਤ ਕਰਦਾ ਹੈ। ਇਸ ਲਈ ਹਮੇਸ਼ਾ ਆਪਣੇ ਸਰੀਰ ਦੇ ਪਸੀਨੇ ਨੂੰ ਸਾਫ਼ ਕਰੋ। ਪਸੀਨੇ ਰਾਹੀਂ ਸਰੀਰ ਵਿੱਚੋਂ ਨਿਕਲਣ ਵਾਲੇ ਕੈਮੀਕਲ ਮੱਛਰਾਂ ਨੂੰ ਬਹੁਤ ਪਸੰਦ ਹੁੰਦੇ ਹਨ।
ਸਾਮਾਨ ਸੁੱਕਾ ਰੱਖੋ - ਘਰਾਂ ਨੂੰ ਗਿੱਲਾ ਨਾ ਹੋਣ ਦਿਓ। ਹਰ ਵਸਤੂ ਹਮੇਸ਼ਾ ਸੁੱਕੀ ਹੋਣੀ ਚਾਹੀਦੀ ਹੈ। ਜੇਕਰ ਇਹ ਗਿੱਲਾ ਹੋਵੇਗਾ ਤਾਂ ਉੱਥੇ ਮੱਛਰ ਆ ਜਾਣਗੇ ਅਤੇ ਤੁਹਾਨੂੰ ਡੰਗ ਮਾਰਨਗੇ। ਗਿੱਲੀਆਂ ਥਾਵਾਂ ਉਤੇ ਮੱਛਰ ਆਸਾਨੀ ਨਾਲ ਪੈਦਾ ਹੁੰਦੇ ਹਨ। ਇਸ ਲਈ ਕਿਤੇ ਵੀ ਪਾਣੀ ਸਟੋਰ ਨਾ ਹੋਣ ਦਿਓ।
ਖਿੜਕੀਆਂ ਬੰਦ ਰੱਖੋ - ਜਿਵੇਂ ਹੀ ਸੂਰਜ ਡੁੱਬਦਾ ਹੈ, ਘਰ ਦੀਆਂ ਖਿੜਕੀਆਂ ਬੰਦ ਕਰ ਦਿਓ। ਮੱਛਰ ਖਿੜਕੀਆਂ ਰਾਹੀਂ ਆਉਣਗੇ ਅਤੇ ਤੁਹਾਨੂੰ ਡੰਗ ਮਾਰਨਗੇ। ਇਸ ਲਈ ਘਰ ਵਿਚ ਕਿਸੇ ਤਰ੍ਹਾਂ ਦਾ ਗੈਪ ਨਹੀਂ ਹੋਣਾ ਚਾਹੀਦਾ। ਜਦੋਂ ਬਾਹਰ ਬਹੁਤ ਜ਼ਿਆਦਾ ਨਮੀ ਹੋਵੇ ਅਤੇ ਕਈ ਥਾਵਾਂ ਉਤੇ ਪਾਣੀ ਜਮ੍ਹਾ ਹੋਵੇ, ਤਾਂ ਘਰ ਵਿਚ ਹੀ ਰਹਿਣ ਦੀ ਕੋਸ਼ਿਸ਼ ਕਰੋ।
ਮੱਛਰਦਾਨੀ ਦੀ ਵਰਤੋਂ ਕਰੋ- ਰਾਤ ਨੂੰ ਹਮੇਸ਼ਾ ਮੱਛਰਦਾਨੀ ਦੀ ਵਰਤੋਂ ਕਰੋ। ਹਾਲਾਂਕਿ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ ਜਦੋਂ ਤੁਸੀਂ ਬਾਹਰ ਹੁੰਦੇ ਹੋ, ਤੁਹਾਨੂੰ ਹਮੇਸ਼ਾ ਮੱਛਰਦਾਨੀ ਵਿਚ ਸੌਣਾ ਚਾਹੀਦਾ ਹੈ। ਘਰ ਦੇ ਅੰਦਰ ਪੱਖਾ ਵੀ ਚਲਾ ਕੇ ਰੱਖੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
