Oil in Childrens Ears: ਬੱਚਿਆਂ ਦੇ ਕੰਨਾਂ 'ਚ ਤੇਲ ਪਾਉਣਾ ਸਹੀ ਜਾਂ ਗਲਤ? ਪਰ ਪਹਿਲਾਂ ਪੜ੍ਹ ਲਓ ਇਹ ਖਬਰ ਕੀਤੇ ਹੋ ਨਾ ਜਾਵੇ ਨੁਕਸਾਨ
Health News: ਬਹੁਤ ਸਾਰੇ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬੱਚਿਆਂ ਦੇ ਕੰਨਾਂ ਦੇ ਵਿੱਚ ਤੇਲ ਪਾ ਦਿੰਦੇ ਹਨ। ਅੱਜ ਜਾਣਦੇ ਹਾਂ ਮਾਲਿਸ਼ ਦੌਰਾਨ ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣਾ ਚਾਹੀਦਾ ਹੈ ਜਾਂ ਨਹੀਂ?
Kids health Care: ਜਦੋਂ ਕੋਈ ਕਪਲ ਨਵੇਂ-ਨਵੇਂ ਮਾਪੇ ਬਣਦੇ ਹਨ। ਤਾਂ ਉਹ ਆਪਣੇ ਬੱਚੇ ਨੂੰ ਲੈ ਕੇ ਕਾਫੀ ਘਬਰਾਉਂਦੇ ਵੀ ਨੇ ਕਿਵੇਂ ਬੱਚੇ ਨੂੰ ਫੜਣਾ ਹੈ ਕਿਵੇਂ ਨਹਾਉਣਾ ਅਜਿਹੇ ਬਹੁਤ ਸਾਰੇ ਸਵਾਲ ਉਨ੍ਹਾਂ ਦੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਹਨ। ਤਾਂ ਹਰ ਕੋਈ ਉਨ੍ਹਾਂ ਨੂੰ ਆ ਕੇ ਬੱਚਿਆਂ ਨੂੰ ਕਿਵੇਂ ਸੰਭਾਲਣਾ ਅਤੇ ਪਾਲਣ-ਪੋਸ਼ਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਲਾਹ-ਮਸ਼ਵਰੇ ਦਿੰਦੇ ਹਨ।ਦਾਦੀ ਅਤੇ ਮਾਵਾਂ ਛੋਟੇ ਬੱਚਿਆਂ ਦੀ ਦੇਖਭਾਲ ਕਰਦੇ ਸਮੇਂ ਬਹੁਤ ਸਾਰੇ ਸੁਝਾਅ ਦਿੰਦੀਆਂ ਹਨ। ਦਾਦੀ ਅਤੇ ਮਾਵਾਂ ਦੱਸਦੇ ਹਨ ਕਿ ਮਾਲਿਸ਼ ਦੌਰਾਨ ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣਾ ਚਾਹੀਦਾ ਹੈ, ਅੱਜ ਅਸੀਂ ਜਾਣਦੇ ਹਾਂ ਕਿ ਤੇਲ ਪਾਉਣਾ ਚਾਹੀਦਾ ਹੈ ਜਾਂ ਨਹੀਂ।
ਇਹ ਗਲਤੀ ਪੈ ਸਕਦੀ ਭਾਰੀ
ਛੋਟੇ ਬੱਚਿਆਂ ਦੇ ਕੰਨਾਂ ਵਿੱਚ ਕਦੇ ਵੀ ਤੇਲ ਨਹੀਂ ਪਾਉਣਾ ਚਾਹੀਦਾ। ਕੰਨਾਂ ਵਿੱਚ ਤੇਲ ਪਾਉਣ ਨਾਲ ਬੱਚਿਆਂ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਤੇਲ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ ਜੋ ਕੰਨ ਦੇ ਅੰਦਰ ਪਹੁੰਚ ਕੇ ਇਨਫੈਕਸ਼ਨ ਦਾ ਖਤਰਾ ਵਧਾ ਦਿੰਦੇ ਹਨ।
ਕੰਨਾਂ ਦਾ ਪਰਦਾ ਖਰਾਬ ਹੋ ਸਕਦਾ
ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣ ਨਾਲ ਕੰਨਾਂ ਦਾ ਪਰਦਾ ਖਰਾਬ ਹੋ ਸਕਦਾ ਹੈ। ਤੇਲ ਕੰਨ ਦੇ ਪਰਦੇ 'ਤੇ ਚਿਪਕ ਸਕਦਾ ਹੈ, ਜਿਸ ਕਾਰਨ ਬੱਚਿਆਂ ਨੂੰ ਸੁਣਨ 'ਚ ਪਰੇਸ਼ਾਨੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਸਮੱਸਿਆ ਭਵਿੱਖ ਵਿੱਚ ਬੋਲੇਪਣ ਦਾ ਕਾਰਨ ਵੀ ਬਣ ਸਕਦੀ ਹੈ।
ਕੰਨ 'ਚ ਬੈਕਟੀਰੀਆ ਦੇ ਜਮ੍ਹਾ ਹੋਣ ਦਾ ਖਤਰਾ
ਕੰਨਾਂ ਵਿੱਚ ਤੇਲ ਪਾਉਣ ਨਾਲ ਨਮੀ ਵਧਦੀ ਹੈ। ਜਦੋਂ ਕੰਨਾਂ ਵਿੱਚ ਨਮੀ ਹੁੰਦੀ ਹੈ, ਤਾਂ ਉੱਥੇ ਗੰਦਗੀ, ਧੂੜ ਅਤੇ ਬੈਕਟੀਰੀਆ ਦੇ ਜਮ੍ਹਾ ਹੋਣ ਦਾ ਖਤਰਾ ਵੱਧ ਹੁੰਦਾ ਹੈ। ਜਦੋਂ ਇਹ ਬੈਕਟੀਰੀਆ ਜ਼ਿਆਦਾ ਇਕੱਠੇ ਹੋ ਜਾਂਦੇ ਹਨ, ਤਾਂ ਉਹ ਲਾਗ ਦਾ ਕਾਰਨ ਬਣ ਸਕਦੇ ਹਨ।
ਇਸ ਤੇਲ ਦੀ ਕਰ ਸਕਦੇ ਹੋ ਵਰਤੋਂ
ਬੱਚਿਆਂ ਦੇ ਕੰਨਾਂ ਵਿੱਚ ਤੇਲ ਨਹੀਂ ਪਾਉਣਾ ਚਾਹੀਦਾ। ਜੇਕਰ ਕੋਈ ਵਿਅਕਤੀ ਦਾਦੀ ਮਾਂ ਦੇ ਉਪਾਅ ਕਰਕੇ ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣਾ ਚਾਹੁੰਦਾ ਹੈ ਤਾਂ ਉਹ ਜੈਤੂਨ ਦਾ ਤੇਲ ਲਗਾ ਸਕਦਾ ਹੈ। ਜੈਤੂਨ ਦੇ ਤੇਲ ਤੋਂ ਇਲਾਵਾ ਬੱਚਿਆਂ ਦੇ ਕੰਨਾਂ ਵਿੱਚ ਕੋਈ ਹੋਰ ਤੇਲ ਪਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ।
ਜੇਕਰ ਤੁਸੀਂ ਬੱਚਿਆਂ ਦੇ ਕੰਨਾਂ ਵਿੱਚ ਜੈਤੂਨ ਦਾ ਤੇਲ ਪਾਉਣਾ ਚਾਹੁੰਦੇ ਹੋ, ਤਾਂ ਸਿਰਫ ਕਮਰੇ ਦੇ ਤਾਪਮਾਨ ਦਾ ਤੇਲ ਹੀ ਪਾਓ। ਨਵਜੰਮੇ ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣ ਤੋਂ ਬਚੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )