ਪੜਚੋਲ ਕਰੋ
Advertisement
ਪਿਆਰ ਭਰੋਸੇ ਦਾ ਨਾਂ ਹੈ ਇਸ ਲਈ ਪਾਟਨਰ ਦੀਆਂ ਇਨ੍ਹਾਂ ਗੱਲਾਂ ‘ਤੇ ਨਾ ਕਰੋ ਸ਼ੱਕ
ਕੋਈ ਵੀ ਰਿਸ਼ਤਾ ਭਰੋਸੇ ਦੀ ਨੀਂਹ ‘ਤੇ ਨਿਰਭਰ ਕਰਦਾ ਹੈ, ਅਜਿਹੇ ‘ਚ ਜੇਕਰ ਤੁਹਾਡਾ ਪਾਟਨਰ ਤੁਹਾਨੂੰ ਉਸ ਨਾਲ ਜੁੜੀਆਂ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸ ਦਾ ਹੈ, ਤਾਂ ਵੀ ਤੁਹਾਨੂੰ ਉਸ ‘ਤੇ ਸ਼ੱਕ ਹੈ। ਤਾਂ ਆਓ ਜਾਣੀਏ ਕਿ ਪਾਟਨਰ ਦੇ ਭਰੋਸੇ ਬਾਰੇ ਕਿਵੇਂ ਜਣਿਆ ਜਾ ਸਕਦਾ ਹੈ।
ਨਵੀਂ ਦਿੱਲੀ: ਰਿਸ਼ਤੇ ‘ਚ ਕਿੰਨਾ ਵੀ ਪਿਆਰ ਹੋਵੇ, ਕਿਸੇ ਸਮੇਂ ਮਨ ‘ਚ ਸ਼ੱਕੇ ਪੈਦਾ ਹੋ ਹੀ ਜਾਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਪਾਟਨਰ ਤੁਹਾਡੇ ‘ਤੇ ਕਿੰਨਾ ਭਰੋਸਾ ਕਰਦਾ ਹੈ? ਕੀ ਪਤਾ ਜੋ ਤੁਸੀਂ ਸੋਚ ਰਹੇ ਹੋ ਉਹ ਸਿਰਫ ਤੁਹਾਡੇ ਦਿਮਾਗ ‘ਚ ਹੋਵੇ। ਤਾਂ ਆਓ ਜਾਣਦੇ ਹਾਂ ਕਿ ਤੁਹਾਡੇ ਸਾਥੀ ਦੇ ਵਿਸ਼ਵਾਸ ਦੀ ਗਹਿਰਾਈ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ।
ਤੁਹਾਨੂੰ ਆਪਣੀਆਂ ਸਾਰੀਆਂ ਗੱਲਾਂ ਦੱਸਣਾ: ਕੋਈ ਵੀ ਰਿਸ਼ਤਾ ਭਰੋਸੇ ਦੀ ਨੀਂਹ ‘ਤੇ ਨਿਰਭਰ ਕਰਦਾ ਹੈ। ਅਜਿਹੀ ਸਥਿਤੀ ‘ਚ ਜੇ ਤੁਹਾਡਾ ਸਾਥੀ ਤੁਹਾਨੂੰ ਉਸਦੇ ਦੋਸਤਾਂ ਅਤੇ ਨਾਲ ਕੰਮ ਕਰਨ ਵਾਲਿਆਂ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਸਦੀ ਜ਼ਿੰਦਗੀ ‘ਚ ਤੁਹਾਡੀ ਬਹੁਤ ਮਹੱਤਤਾ ਹੈ।
ਤੁਸੀਂ ਆਪਣਾ ਫੈਸਲਾ ਲੈਂਦੇ ਹੋ: ਆਪਣੀ ਜ਼ਿੰਦਗੀ ਨਾਲ ਸਬੰਧਿਤ ਕੋਈ ਫੈਸਲਾ ਲੈਣ ਤੋਂ ਬਾਅਦ, ਜੇ ਤੁਸੀਂ ਇਸ ਨੂੰ ਆਪਣੇ ਸਾਥੀ ਨਾਲ ਸ਼ੇਅਰ ਕਰਦੇ ਹੋ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬੁਰਾ ਨਹੀਂ ਲੱਗੇਗਾ ਕਿ ਤੁਸੀਂ ਇਹ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਉਂ ਨਹੀਂ ਕਿਹਾ ਜਾਂ ਪੁੱਛਿਆ। ਇਸਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਤੁਹਾਡੇ ਫੈਸਲਾ ਲੈਣ ਦੀ ਸ਼ਕਤੀ ‘ਤੇ ਪੂਰਾ ਭਰੋਸਾ ਹੈ।
ਸਲਾਹ ਦੇਣਾ ਰੋਕ-ਟੋਕ ਨਹੀਂ: ਸਹੀ ਢੰਗ ਨਾਲ ਕੰਮ ਕਰਨ ਦੇ ਤਰੀਕੇ ਦੀ ਸਲਾਹ ਅਤੇ ਗੱਲ-ਗੱਲ ‘ਤੇ ਰੋਕ-ਟੋਕ ਕਰਨ ‘ਚ ਫਰਕ ਹੁੰਦਾ ਹੈ। ਜੇ ਤੁਹਾਡਾ ਪਾਟਨਰ ਤੁਹਾਨੂੰ ਕੋਈ ਸਲਾਹ ਦਿੰਦਾ ਹੈ, ਤਾਂ ਇਸ ਬਾਰੇ ਸਕਾਰਾਤਮਕ ਤੌਰ ‘ਤੇ ਸੋਚੋ। ਕਿਉਂਕਿ ਇਸਦੇ ਪਿੱਛੇ ਉਨ੍ਹਾਂ ਦੀ ਸਮਝ ਹੈ ਕਿ ਤੁਸੀਂ ਜ਼ਿੰਦਗੀ ‘ਚ ਸਫਲਤਾ ਹਾਸਲ ਕਰ ਸਕਦੇ ਹੋ।
ਆਪਣੀਆਂ ਗਲਤੀਆਂ ਨੂੰ ਨਾ ਲੁਕਾਓ: ਜੇ ਤੁਹਾਡੇ ਸਾਥੀ ਨੇ ਕੋਈ ਗਲਤੀ ਕੀਤੀ ਹੈ, ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹੈ, ਲੁਕਾਉਂਦਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਇਹ ਹੈ ਕਿ ਉਸਨੂੰ ਆਪਣੀ ਗਲਤੀ ‘ਤੇ ਪਛਤਾਵਾ ਹੈ। ਅਜਿਹੀ ਸਥਿਤੀ ‘ਚ ਉਸ ਨਾਲ ਨਾਰਾਜ਼ ਹੋਣਾ ਸਹੀ ਨਹੀਂ ਹੈ।
ਤੁਹਾਡੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ: ਗਲਤੀਆਂ ਸਾਰਿਆਂ ਤੋਂ ਹੁੰਦੀਆਂ ਹਨ। ਜੇ ਤੁਹਾਡਾ ਪਾਟਨਰ ਤੁਹਾਡੀ ਕਿਸੇ ਵੀ ਗਲਤੀ ਨੂੰ ਨਜ਼ਰਅੰਦਾਜ਼ ਕਰਦਾ ਹੈ ਜਾਂ ਉਨ੍ਹਾਂ ਬਾਰੇ ਵਿਚਾਰ ਵਟਾਂਦਰੇ ਨਹੀਂ ਕਰਦਾ, ਤਾਂ ਇਸਦਾ ਅਰਥ ਇਹ ਹੈ ਕਿ ਉਹ ਤੁਹਾਨੂੰ ਉਸੇ ਤਰ੍ਹਾਂ ਸਵੀਕਾਰਦਾ ਹੈ ਜਿਵੇਂ ਤੁਸੀਂ ਹੋ।
ਹਰ ਸਮੇਂ ਤੁਹਾਡਾ ਸਾਥ ਦਾ ਅਹਿਸਾਸ: ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ, ਤਾਂ ਤੁਹਾਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਸਾਥੀ ਹਰ ਸਥਿਤੀ ‘ਚ ਤੁਹਾਡਾ ਸਮਰਥਨ ਕਰੇਗਾ ਅਤੇ ਭਰੋਸਾ ਕਰੇਗਾ, ਤਾਂ ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਅਜਿਹੀ ਸਥਿਤੀ ‘ਚ ਤੁਹਾਨੂੰ ਉਨ੍ਹਾਂ ਦੀਆਂ ਕੁਝ ਕਮੀਆਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement