(Source: ECI/ABP News/ABP Majha)
Kitchen Hacks: ਕੀ ਤੁਹਾਨੂੰ ਪਤਾ ਜੇਕਰ ਸਬਜ਼ੀਆਂ ਨੂੰ ਇੰਝ ਰੱਖੋਗੇ ਫਰਿੱਜ 'ਚ ਤਾਂ ਕਈ ਦਿਨਾਂ ਤੱਕ ਖਰਾਬ ਨਹੀਂ ਹੋਣਗੀਆਂ, ਜਾਣੋ ਇਹ ਟਿਪਸ
store vegetables in fridge: ਜੇਕਰ ਤੁਸੀਂ ਵੀ ਸਟੋਰ ਕਰਨ ਲਈ ਸਬਜ਼ੀਆਂ ਨੂੰ ਫਰਿੱਜ ਵਿੱਚ ਰੱਖਦੇ ਹੋ, ਪਰ ਫਿਰ ਵੀ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਤਾਂ ਆਓ ਜਾਣਦੇ ਹਾਂ ਸਬਜ਼ੀਆਂ ਨੂੰ ਸਟੋਰ ਕਰਨ ਦਾ ਸਹੀ ਢੰਗ....
Tips to store vegetables: ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਮੰਡੀ ਤੋਂ ਕਈ ਦਿਨਾਂ ਦੀ ਇਕੱਠੀ ਹੀ ਸਬਜ਼ੀ ਲੈ ਆਉਂਦੇ ਹਨ। ਕਿਉਂਕਿ ਰੋਜ਼ ਰੋਜ਼ ਬਾਜ਼ਾਰ ਜਾ ਕੇ ਸਬਜ਼ੀ ਲਿਆਉਣ ਦਾ ਕਿਸੇ ਕੋਲ ਸਮਾਂ ਨਹੀਂ ਹੁੰਦਾ ਹੈ। ਇਸ ਲਈ ਲੋਕ ਇਕੱਠੀ ਹੀ ਲਿਆ ਕੇ ਫਰਿੱਜ ਵਿੱਚ ਰੱਖ ਦਿੰਦੇ ਹਨ। ਪਰ ਕੁੱਝ ਦਿਨਾਂ ਬਾਅਦ ਇਹ ਸਬਜ਼ੀਆਂ ਖਰਾਬ ਹੋਣ ਲੱਗ ਜਾਂਦੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਕਿਵੇਂ ਰੱਖਿਆ ਜਾਵੇ? ਹਾਲਾਂਕਿ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਫਰਿੱਜ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਵਾਰ ਸਬਜ਼ੀਆਂ ਨੂੰ ਫਰਿੱਜ ਵਿੱਚ ਰੱਖਣ ਨਾਲ ਵੀ ਕੁੱਝ ਸਬਜ਼ੀਆਂ ਖਰਾਬ ਹੋ ਜਾਂਦੀਆਂ (Sometimes keeping the vegetables in the refrigerator also spoils some vegetables) ਹਨ। ਇਸ ਦਾ ਕਾਰਨ ਸਬਜ਼ੀਆਂ ਨੂੰ ਸਹੀ ਢੰਗ ਨਾਲ ਸਟੋਰ ਨਾ ਕਰਨਾ ਹੈ।
ਸਬਜ਼ੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਟੋਰ ਕਰਨ ਦੀ ਲੋੜ ਹੁੰਦੀ ਹੈ। ਕੁਝ ਸਬਜ਼ੀਆਂ ਨੂੰ ਕਮਰੇ ਦੇ ਤਾਪਮਾਨ 'ਤੇ ਹੀ ਤਾਜ਼ਾ ਰੱਖਿਆ ਜਾ ਸਕਦਾ ਹੈ। ਜਦਕਿ ਕੁੱਝ ਨੂੰ ਫਰਿੱਜ 'ਚ ਰੱਖ ਕੇ ਤਾਜ਼ਾ ਰੱਖਿਆ ਜਾ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਸਬਜ਼ੀ ਨੂੰ ਸਟੋਰ ਕਰਕੇ ਲੰਬੇ ਸਮੇਂ ਤੱਕ ਤਾਜ਼ਾ ਰੱਖਿਆ ਜਾ ਸਕਦਾ ਹੈ।
ਪੱਤੇਦਾਰ ਸਬਜ਼ੀਆਂ ਨੂੰ ਇੰਝ ਕਰੋ ਸਟੋਰ (Store leafy vegetables like this)
ਪਾਲਕ ਅਤੇ ਧਨੀਆ ਵਰਗੀਆਂ ਪੱਤੇਦਾਰ ਸਬਜ਼ੀਆਂ ਨੂੰ ਸਟੋਰ ਕਰਨ ਲਈ ਇਨ੍ਹਾਂ ਸਬਜ਼ੀਆਂ ਨੂੰ ਸਿੱਧੇ ਫਰਿੱਜ ਵਿੱਚ ਨਾ ਰੱਖੋ। ਇਨ੍ਹਾਂ ਸਬਜ਼ੀਆਂ ਨੂੰ ਫਰਿੱਜ ਵਿਚ ਰੱਖਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ। ਇਸ ਤੋਂ ਬਾਅਦ ਇਨ੍ਹਾਂ ਸਬਜ਼ੀਆਂ ਨੂੰ ਪੇਪਰ ਟਾਵਲ 'ਚ ਲਪੇਟ ਕੇ ਸੀਲਬੰਦ ਪੈਕ 'ਚ ਰੱਖੋ। ਇਸ ਤਰ੍ਹਾਂ ਪੈਕ ਕਰਨ ਤੋਂ ਬਾਅਦ ਤੁਸੀਂ ਸਬਜ਼ੀਆਂ ਨੂੰ ਫਰਿੱਜ 'ਚ ਰੱਖ ਸਕਦੇ ਹੋ।
ਹੋਰ ਪੜ੍ਹੋ : ਭੁੱਲ ਕੇ ਵੀ ਇਹ ਵਾਲੇ Cooking Oil 'ਚ ਨਾ ਬਣਾਓ ਖਾਣਾ, ਸਿਹਤ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਆਲੂ, ਪਿਆਜ਼ ਅਤੇ ਇਸ ਤਰ੍ਹਾਂ ਦੀਆਂ ਹੋਰ ਸਬਜ਼ੀਆਂ ਨੂੰ ਸਟੋਰ ਕਰਨ ਦਾ ਸਹੀ ਤਰੀਕਾ (right way to store potatoes, onions and other such vegetables)
ਆਲੂ ਅਤੇ ਪਿਆਜ਼ ਵਰਗੀਆਂ ਸਬਜ਼ੀਆਂ ਨੂੰ 1 ਤੋਂ 2 ਹਫ਼ਤਿਆਂ ਲਈ ਆਸਾਨੀ ਨਾਲ ਸਟੋਰ ਕੀਤਾ ਜਾ ਸਕਦਾ ਹੈ। ਭੁੱਲ ਕੇ ਵੀ ਆਲੂ ਅਤੇ ਪਿਆਜ਼ ਨੂੰ ਫਰਿੱਜ ਵਿੱਚ ਸਟੋਰ ਨਾ ਕਰੋ। ਉਹਨਾਂ ਨੂੰ ਇੱਕ ਠੰਡੇ ਅਤੇ ਹਨੇਰੇ ਵਿੱਚ ਰੱਖੋ। ਖੀਰੇ ਅਤੇ ਟਮਾਟਰ ਨੂੰ ਪਾਣੀ ਵਿੱਚ ਪਾ ਕੇ ਫਰਿੱਜ ਵਿੱਚ ਸਟੋਰ ਕਰੋ। ਜੇਕਰ ਇਸ ਤਰ੍ਹਾਂ ਸਟੋਰ ਕੀਤਾ ਜਾਵੇ ਤਾਂ ਇਹ ਸਬਜ਼ੀਆਂ ਲੰਬੇ ਸਮੇਂ ਤੱਕ ਤਾਜ਼ੀਆਂ ਰਹਿਣਗੀਆਂ। ਗਾਜਰਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਹੀ ਫਰਿੱਜ ਵਿਚ ਸਟੋਰ ਕਰੋ।