(Source: ECI/ABP News)
Strong Hair : ਕੀ ਤੁਸੀ ਵੀ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਤੋਂ ਹੋ ਪਰੇਸ਼ਾਨ ? ਇਹਨਾਂ ਸੁਝਾਵਾਂ ਦਾ ਕਰੋ ਪਾਲਣ
ਆਧੁਨਿਕ ਸਮੇਂ ਵਿੱਚ, ਜ਼ਿਆਦਾਤਰ ਲੋਕ ਕਮਜ਼ੋਰ ਅਤੇ ਟੁੱਟਣ ਵਾਲੇ ਵਾਲਾਂ ਤੋਂ ਪ੍ਰੇਸ਼ਾਨ ਹਨ। ਬੇਜਾਨ ਅਤੇ ਸੁੱਕੇ ਵਾਲਾਂ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਗਲਤ ਭੋਜਨ, ਰਸਾਇਣਕ ਅਧਾਰਤ ਵਾਲ ਉਤਪਾਦ, ਧੂੜ ਅਤੇ ਮਿੱਟੀ ਆਦਿ ਹੋ ਸਕਦੇ ਹਨ।
![Strong Hair : ਕੀ ਤੁਸੀ ਵੀ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਤੋਂ ਹੋ ਪਰੇਸ਼ਾਨ ? ਇਹਨਾਂ ਸੁਝਾਵਾਂ ਦਾ ਕਰੋ ਪਾਲਣ Strong Hair: Are you also troubled by weak hair roots? Follow these tips Strong Hair : ਕੀ ਤੁਸੀ ਵੀ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਤੋਂ ਹੋ ਪਰੇਸ਼ਾਨ ? ਇਹਨਾਂ ਸੁਝਾਵਾਂ ਦਾ ਕਰੋ ਪਾਲਣ](https://feeds.abplive.com/onecms/images/uploaded-images/2022/08/11/69b08c56f3d3bd90c0bebccb199042521660224861341498_original.jpg?impolicy=abp_cdn&imwidth=1200&height=675)
Hair Care : ਵਾਲ ਹਰ ਇਕ ਨੂੰ ਪਿਆਰੇ ਹੁੰਦੇ ਹਨ। ਵਾਲ ਸੋਹਣੇ ਹੋਣ ਤਾਂ ਤੁਸੀਂ ਹਰ ਇਕ ਨੂੰ ਆਪਣੀਆਂ ਜੁਲਫ਼ਾਂ ਨਾਲ ਆਕਰਸ਼ਿਕ ਕਰ ਸਕਦੇ ਹੋ। ਪਰ ਮੌਜੂਦਾ ਸਮੇਂ 'ਚ ਪ੍ਰਦੂਸ਼ਣ ਵੱਧਣ ਕਾਰਨ ਅਤੇ ਤਣਾਅ ਕਾਰਨ ਲੋਕਾਂ ਨੂੰ ਵਾਲਾਂ ਦੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਧੁਨਿਕ ਸਮੇਂ ਵਿੱਚ, ਜ਼ਿਆਦਾਤਰ ਲੋਕ ਕਮਜ਼ੋਰ ਅਤੇ ਟੁੱਟਣ ਵਾਲੇ ਵਾਲਾਂ ਤੋਂ ਪ੍ਰੇਸ਼ਾਨ ਹਨ। ਬੇਜਾਨ ਅਤੇ ਸੁੱਕੇ ਵਾਲਾਂ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਗਲਤ ਭੋਜਨ, ਰਸਾਇਣਕ ਅਧਾਰਤ ਵਾਲ ਉਤਪਾਦ, ਧੂੜ ਅਤੇ ਮਿੱਟੀ ਆਦਿ ਹੋ ਸਕਦੇ ਹਨ। ਅਜਿਹੇ 'ਚ ਵਾਲਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਵਾਲਾਂ ਦੀ ਸਹੀ ਦੇਖਭਾਲ ਨਾਲ ਵਾਲ ਸੁੰਦਰ ਅਤੇ ਸੰਘਣੇ ਹੋ ਸਕਦੇ ਹਨ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ, ਜਿਸ ਨਾਲ ਵਾਲਾਂ ਦੀ ਮਜ਼ਬੂਤੀ ਵਧ ਸਕਦੀ ਹੈ।
ਕੈਸਟਰ ਤੇਲ ਦੀ ਵਰਤੋਂ ਕਰੋ
ਕੈਸਟਰ ਆਇਲ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਾਲਾਂ ਨੂੰ ਕੁਦਰਤੀ ਤੌਰ 'ਤੇ ਮਜ਼ਬੂਤ ਰੱਖਣ ਲਈ ਕੈਸਟਰ ਆਇਲ ਦੀ ਨਿਯਮਤ ਵਰਤੋਂ ਕਰੋ। ਇਸ ਤੇਲ 'ਚ ਮੌਜੂਦ ਓਮੇਗਾ ਫੈਟੀ ਐਸਿਡ ਵਾਲਾਂ ਅਤੇ ਖੋਪੜੀ 'ਤੇ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰ ਸਕਦਾ ਹੈ।
ਪਿਆਜ਼ ਦਾ ਰਸ ਫਾਇਦੇਮੰਦ
ਵਾਲਾਂ ਦੇ ਵਧਣ ਅਤੇ ਮਜ਼ਬੂਤੀ ਲਈ ਪਿਆਜ਼ ਦੇ ਰਸ ਦੀ ਵਰਤੋਂ ਕਰੋ। ਪਿਆਜ਼ ਦੇ ਰਸ ਵਿੱਚ ਮੌਜੂਦ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਇੰਫਲੇਮੇਟਰੀ ਗੁਣ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪਿਆਜ਼ 'ਚ ਮੌਜੂਦ ਸਲਫਰ ਵਾਲਾਂ ਨੂੰ ਅੰਦਰੋਂ ਮਜ਼ਬੂਤ ਕਰ ਸਕਦਾ ਹੈ।
ਆਂਡੇ ਪ੍ਰਭਾਵਸ਼ਾਲੀ
ਵਾਲਾਂ ਦੇ ਵਾਧੇ ਅਤੇ ਪੋਸ਼ਣ ਲਈ ਆਂਡੇ ਦੀ ਵਰਤੋਂ ਕਰੋ। ਆਂਡੇ ਵਿੱਚ ਮੌਜੂਦ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਵਾਲਾਂ ਨੂੰ ਟੁੱਟਣ ਤੋਂ ਰੋਕ ਸਕਦੇ ਹਨ। ਇਹ ਤੁਹਾਡੇ ਵਾਲਾਂ ਨੂੰ ਅੰਦਰੋਂ ਕੰਡੀਸ਼ਨ ਕਰ ਦਿੰਦਾ ਹੈ।
ਮੇਥੀ ਦੇ ਬੀਜ
ਮੇਥੀ ਲਗਭਗ ਹਰ ਕਿਸੇ ਦੀ ਰਸੋਈ 'ਚ ਮੌਜੂਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਵਾਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ। ਇਸ ਵਿਚ ਮੌਜੂਦ ਆਇਰਨ, ਨਿਕੋਟਿਨਿਕ ਅਤੇ ਪ੍ਰੋਟੀਨ ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਦੇ ਹਨ। ਇਸ ਨਾਲ ਵਾਲਾਂ ਦੇ ਰੋਮ ਮਜ਼ਬੂਤ ਹੁੰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)