Diwali 2023: ਪਟਾਕਿਆਂ ਤੋਂ ਬਿਨਾਂ ਮਨਾਉਣਾ ਚਾਹੁੰਦੇ ਦੀਵਾਲੀ, ਤਾਂ ਅਪਣਾਓ ਇਹ ਮਜ਼ੇਦਾਰ ਤਰੀਕਾ, ਬੱਚੇ ਵੀ ਰਹਿਣਗੇ ਖ਼ੁਸ਼
Diwali 2023: ਅਸੀਂ ਪਟਾਕਿਆਂ ਤੋਂ ਬਿਨਾਂ ਬੱਚਿਆਂ ਦੀ ਦੀਵਾਲੀ ਨੂੰ ਕਿਵੇਂ ਮਜ਼ੇਦਾਰ ਅਤੇ ਯਾਦਗਾਰੀ ਬਣਾ ਸਕਦੇ ਹਾਂ? ਆਓ ਜਾਣਦੇ ਹਾਂ ਇੱਥੇ...
Diwali 2023: ਦੀਵਾਲੀ ਦੇ ਤਿਉਹਾਰ 'ਚ ਕੁਝ ਹੀ ਦਿਨ ਬਾਕੀ ਹਨ, ਹਰ ਘਰ 'ਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਦੀਵਾਲੀ ਜਸ਼ਨ ਅਤੇ ਉਤਸ਼ਾਹ ਦਾ ਤਿਉਹਾਰ ਹੈ। ਅਕਸਰ ਲੋਕਾਂ ਨੂੰ ਪਟਾਕਿਆਂ ਤੋਂ ਬਿਨਾਂ ਦੀਵਾਲੀ ਦਾ ਜਸ਼ਨ ਅਧੂਰਾ ਲੱਗਦਾ ਹੈ। ਬੱਚੇ ਦੀਵਾਲੀ 'ਤੇ ਪਟਾਕੇ ਚਲਾਉਣਾ ਅਤੇ ਆਤਿਸ਼ਬਾਜ਼ੀ ਦੇਖਣਾ ਬਹੁਤ ਪਸੰਦ ਕਰਦੇ ਹਨ। ਪਰ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏ ਨਾਲ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦੀ ਹੈ।
ਇਸ ਲਈ ਸਾਨੂੰ ਬੱਚਿਆਂ ਨੂੰ ਸਾਫ਼-ਸੁਥਰੀ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦੇ ਤਰੀਕੇ ਸਿਖਾਉਣੇ ਚਾਹੀਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪਟਾਕਿਆਂ ਤੋਂ ਬਿਨਾਂ ਬੱਚਿਆਂ ਵੀ ਦੀਵਾਲੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ-
ਬੱਚਿਆਂ ਨਾਲ ਰੰਗੋਲੀ ਬਣਾ ਕੇ
ਦੀਵਾਲੀ 'ਤੇ ਅਸੀਂ ਆਪਣੇ ਬੱਚਿਆਂ ਨਾਲ ਘਰ ਅਤੇ ਵਿਹੜੇ ਵਿਚ ਰੰਗ-ਵਿਰੰਗੀ ਰੰਗੋਲੀਆਂ ਬਣਾ ਸਕਦੇ ਹਾਂ। ਬੱਚੇ ਰੰਗੀਨ ਪਾਊਡਰ ਅਤੇ ਰੰਗਾਂ ਨਾਲ ਖੇਡਣਾ ਪਸੰਦ ਕਰਦੇ ਹਨ। ਉਹ ਆਪਣੀ ਕਲਪਨਾ ਨਾਲ ਵੱਖ-ਵੱਖ ਡਿਜ਼ਾਈਨ ਬਣਾ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇਗੀ ਅਤੇ ਉਨ੍ਹਾਂ ਨੂੰ ਕੁਝ ਕ੍ਰਿਏਟਿਵ ਕਰਨ ਦਾ ਮੌਕਾ ਮਿਲੇਗਾ। ਬੱਚਿਆਂ ਲਈ ਪਟਾਕਿਆਂ ਤੋਂ ਬਿਨਾਂ ਦੀਵਾਲੀ ਨੂੰ ਖਾਸ ਬਣਾਉਣ ਦਾ ਇਹ ਵਧੀਆ ਤਰੀਕਾ ਹੈ।
ਦੀਵਾਲੀ ਦੀ ਕਹਾਣੀ ਅਤੇ ਪਰੰਪਰਾਵਾਂ ਬਾਰੇ ਦੱਸੋ
ਦੀਵਾਲੀ 'ਤੇ ਅਸੀਂ ਬੱਚਿਆਂ ਨੂੰ ਇਸ ਤਿਉਹਾਰ ਨਾਲ ਜੁੜੀਆਂ ਕਹਾਣੀਆਂ ਅਤੇ ਪਰੰਪਰਾਵਾਂ ਬਾਰੇ ਵੀ ਦੱਸ ਸਕਦੇ ਹਾਂ। ਉਨ੍ਹਾਂ ਨੂੰ ਦੱਸੋ ਕਿ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ, ਦੀਵਾਲੀ ਕਿਉਂ ਮਨਾਈ ਜਾਂਦੀ ਹੈ, ਪੂਜਾ ਕਿਵੇਂ ਕੀਤੀ ਜਾਂਦੀ ਹੈ ਆਦਿ। ਇਸ ਨਾਲ ਉਨ੍ਹਾਂ ਨੂੰ ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਬਾਰੇ ਵੀ ਜਾਣਕਾਰੀ ਮਿਲੇਗੀ।
ਇਹ ਵੀ ਪੜ੍ਹੋ: Diwali 2023: ਯਹੂਦੀਆਂ ਦਾ ਵੀ ਹੁੰਦਾਂ ਦਿਵਾਲੀ ਵਰਗਾ ਇੱਕ ਤਿਉਹਾਰ, ਜਾਣੋ ਕੀ ਕਰਦੇ ਨੇ ਉਹ ਲੋਕ
ਬੱਚਿਆਂ ਨਾਲ ਮਿਲ ਕੇ ਮਠਿਆਈਆਂ ਬਣਾਉ
ਦੀਵਾਲੀ 'ਤੇ ਅਸੀਂ ਆਪਣੇ ਬੱਚਿਆਂ ਨਾਲ ਮਿਠਾਈਆਂ ਅਤੇ ਸਨੈਕਸ ਤਿਆਰ ਕਰ ਸਕਦੇ ਹਾਂ। ਬੱਚਿਆਂ ਨੂੰ ਪਕਵਾਨ ਅਤੇ ਮਠਿਆਈਆਂ ਤਿਆਰ ਕਰਨਾ ਬਹੁਤ ਮਜ਼ੇਦਾਰ ਲੱਗਦਾ ਹੈ। ਇਸ ਨਾਲ ਉਨ੍ਹਾਂ ਨੂੰ ਘਰੇਲੂ ਕੰਮਾਂ ਵਿਚ ਦਿਲਚਸਪੀ ਲੈਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਉਹ ਮਿਹਨਤ ਦੇ ਮਹੱਤਵ ਨੂੰ ਵੀ ਸਮਝਣਗੇ।
ਬੱਚਿਆਂ ਨਾਲ ਮਿਲ ਕੇ ਘਰ ਨੂੰ ਸਜਾਓ
ਅਸੀਂ ਸਾਰੇ ਮਿਲ ਕੇ ਘਰ ਨੂੰ ਰੌਸ਼ਨ ਕਰਨ ਲਈ ਰੰਗੀਨ ਦੀਵੇ ਲਾ ਸਕਦੇ ਹਾਂ। ਜੇਕਰ ਪੂਰਾ ਪਰਿਵਾਰ ਮਿਲ ਕੇ ਘਰ ਨੂੰ ਸਜਾਉਂਦਾ ਹੈ ਤਾਂ ਬੱਚੇ ਇਸ ਦਾ ਬਹੁਤ ਆਨੰਦ ਲੈਂਦੇ ਹਨ। ਘਰ ਨੂੰ ਸਜਾਉਣ ਵਿਚ ਬੱਚਿਆਂ ਦੀ ਮਦਦ ਲਓ। ਇਸ ਨਾਲ ਪਰਿਵਾਰ ਵਿੱਚ ਏਕਤਾ ਬਣੀ ਰਹਿੰਦੀ ਹੈ ਅਤੇ ਬੱਚੇ ਪੂਰੇ ਪਰਿਵਾਰ ਦੇ ਨਾਲ ਇਕੱਠੇ ਰਹਿੰਦੇ ਹਨ।
ਇਹ ਵੀ ਪੜ੍ਹੋ: Weightloss: ਦੀਵਾਲੀ ਤੋਂ ਪਹਿਲਾਂ ਭਾਰ ਕਰਨਾ ਚਾਹੁੰਦੇ ਘੱਟ, ਤਾਂ ਅਪਣਾਓ ਇਹ ਤਰੀਕਾ, ਹਰ ਡਰੈਸ ਆਵੇਗੀ ਫਿੱਟ
Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।