![ABP Premium](https://cdn.abplive.com/imagebank/Premium-ad-Icon.png)
Dating Culture ਨੂੰ ਹੱਲਾਸ਼ੇਰੀ ਦੇ ਰਹੀ ਇਹ ਕੰਪਨੀ! ਛੁੱਟੀ ਦੇ ਨਾਲ-ਨਾਲ ਕਰਮਚਾਰੀਆਂ ਲਈ ਟਿੰਡਰ ਸਬਸਕ੍ਰਿਪਸ਼ਨ ਵੀ Free
ਜੇਕਰ ਤੁਹਾਨੂੰ ਪਤਾ ਚੱਲੇ ਕਿ ਤੁਹਾਡੀ ਕੰਪਨੀ ਤੁਹਾਨੂੰ ਡੇਟਿੰਗ ਲੀਵ ਦੇ ਰਹੀ ਹੈ, ਇਸ ਤੋਂ ਇਲਾਵਾ ਟਿੰਡਰ ਸਬਸਕ੍ਰਿਪਸ਼ਨ ਵੀ Free 'ਚ ਦੇ ਰਹੀ ਹੈ ਤਾਂ ਤੁਸੀਂ ਹੈਰਾਨ ਹੋ ਜਾਓਗੇ। ਪਰ ਇਹ ਕੰਮ ਇੱਕ ਕੰਪਨੀ ਕਰ ਰਹੀ ਹੈ ਆਪਣੇ ਕਰਮਚਾਰੀਆਂ ਦੇ ਲਈ...
![Dating Culture ਨੂੰ ਹੱਲਾਸ਼ੇਰੀ ਦੇ ਰਹੀ ਇਹ ਕੰਪਨੀ! ਛੁੱਟੀ ਦੇ ਨਾਲ-ਨਾਲ ਕਰਮਚਾਰੀਆਂ ਲਈ ਟਿੰਡਰ ਸਬਸਕ੍ਰਿਪਸ਼ਨ ਵੀ Free This company is encouraging dating culture Free Tinder subscription for employees along with leave Dating Culture ਨੂੰ ਹੱਲਾਸ਼ੇਰੀ ਦੇ ਰਹੀ ਇਹ ਕੰਪਨੀ! ਛੁੱਟੀ ਦੇ ਨਾਲ-ਨਾਲ ਕਰਮਚਾਰੀਆਂ ਲਈ ਟਿੰਡਰ ਸਬਸਕ੍ਰਿਪਸ਼ਨ ਵੀ Free](https://feeds.abplive.com/onecms/images/uploaded-images/2024/09/06/5000b84ef67e05f4da3649d48a0fd9fc1725635261263700_original.jpg?impolicy=abp_cdn&imwidth=1200&height=675)
ਜੇਕਰ ਤੁਸੀਂ ਦਫਤਰ 'ਚ ਘੰਟਿਆਂਬੱਧੀ ਬੈਠੇ ਰਹਿੰਦੇ ਹੋ ਅਤੇ ਕੰਮ ਦੇ ਬੋਝ ਕਾਰਨ ਨਿੱਜੀ ਜ਼ਿੰਦਗੀ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਕੁਝ ਸਮੇਂ ਬਾਅਦ ਜ਼ਿੰਦਗੀ ਬੋਰਿੰਗ ਅਤੇ ਤਣਾਅ ਨਾਲ ਭਰੀ ਹੋ ਜਾਂਦੀ ਹੈ। ਅਜਿਹੇ 'ਚ ਰੋਜ਼ ਦਫਤਰ ਜਾਣਾ ਵੀ ਬੋਝ ਮਹਿਸੂਸ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ, ਕਿਸੇ ਨੂੰ ਆਪਣੀ ਅਤੇ ਆਪਣੀ ਨਿੱਜੀ ਜ਼ਿੰਦਗੀ ਲਈ ਕਿਤੇ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਨੂੰ ਪਤਾ ਚੱਲੇ ਕਿ ਇੱਕ ਅਜਿਹੀ ਕੰਪਨੀ ਹੈ ਜੋ ਆਪਣੇ ਕਰਮਚਾਰੀਆਂ ਨੂੰ ਲਵ ਲਾਈਫ ਦੇ ਲਈ ਛੁੱਟੀ ਦਿੰਦੀ ਹੈ, ਤਾਂ ਤੁਸੀਂ ਇਸ ਬਾਰੇ ਕੀ ਕਹੋਗੇ? ਸ਼ਾਇਦ ਤੁਹਾਨੂੰ ਇਸ 'ਤੇ ਵਿਸ਼ਵਾਸ ਹੀ ਨਹੀਂ ਹੋਏਗਾ... ਇਹ ਇਹ ਸੱਚ ਹੈ, ਆਓ ਜਾਣਦੇ ਹਾਂ ਇਸ ਕੰਪਨੀ ਬਾਰੇ।
ਇਹ ਕੰਪਨੀ ਇੰਝ ਰੱਖ ਰਹੀ ਆਪਣੇ ਕਰਮਚਾਰੀਆਂ ਦਾ ਖਿਆਲ
ਜੀ ਹਾਂ ਥਾਈਲੈਂਡ ਦੀ ਮਾਰਕੀਟਿੰਗ ਏਜੰਸੀ ਵਾਈਟਲਾਈਨ ਗਰੁੱਪ ਆਪਣੇ ਕਰਮਚਾਰੀਆਂ ਨੂੰ ਡੇਟਿੰਗ ਲੀਵ ਦੇ ਰਹੀ ਹੈ। ਡੇਟਿੰਗ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ, ਕੰਪਨੀ ਨੇ "ਟਿੰਡਰ ਲੀਵ" ਵੀ ਸ਼ੁਰੂ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਪਿਆਰ ਵਿੱਚ ਪੈਣਾ ਇੱਥੋਂ ਦੇ ਕਰਮਚਾਰੀਆਂ ਲਈ ਇੱਕ ਲਾਭਦਾਇਕ ਸੌਦਾ ਹੋਵੇਗਾ। ਆਓ ਜਾਣਦੇ ਹਾਂ ਕੰਪਨੀ ਨੇ ਅਜਿਹੀ ਪਹਿਲ ਕਿਉਂ ਕੀਤੀ ਅਤੇ ਇਸ ਦਾ ਉਨ੍ਹਾਂ ਨੂੰ ਕੀ ਫਾਇਦਾ ਹੋਇਆ?
ਕਰਮਚਾਰੀਆਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਨੂੰ ਵਧਾਉਣਾ ਹੈ
ਥਾਈਲੈਂਡ ਦੀ ਇੱਕ ਕੰਪਨੀ (A company from Thailand) ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ, ਟਿੰਡਰ ਲੀਵ ਦੇ ਤਹਿਤ ਕਰਮਚਾਰੀਆਂ ਨੂੰ ਡੇਟਿੰਗ ਲੀਵ ਦਿੱਤੀ ਜਾਂਦੀ ਹੈ, ਜਿਸਦਾ ਇੱਕੋ ਇੱਕ ਮਕਸਦ ਕਰਮਚਾਰੀਆਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਨੂੰ ਵਧਾਉਣਾ ਹੈ। ਇਹ ਛੁੱਟੀ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਹੀ ਹੈ। ਟਿੰਡਰ ਲੀਵ ਪਹਿਲ ਜੁਲਾਈ ਤੋਂ ਦਸੰਬਰ ਤੱਕ ਚੱਲੇਗੀ ਅਤੇ ਇਸ ਮਿਆਦ ਦੇ ਦੌਰਾਨ ਡੇਟਿੰਗ ਛੁੱਟੀ ਲਈ ਜਾ ਸਕਦੀ ਹੈ।
ਜੁਲਾਈ ਅਤੇ ਦਸੰਬਰ ਦੇ ਵਿਚਕਾਰ ਕਰਮਚਾਰੀਆਂ ਦੁਆਰਾ ਡੇਟਿੰਗ ਛੁੱਟੀ ਲਈ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਭੁਗਤਾਨ ਵੀ ਕੰਪਨੀ ਹੀ ਕਰੇਗੀ। ਹਾਲਾਂਕਿ, ਟਿੰਡਰ ਛੁੱਟੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਕਰਮਚਾਰੀ ਨੂੰ 1 ਹਫ਼ਤੇ ਦਾ ਨੋਟਿਸ ਦੇਣਾ ਚਾਹੀਦਾ ਹੈ। ਕਰਮਚਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਇਹ ਛੁੱਟੀ ਸ਼ੁਰੂ ਕੀਤੀ ਹੈ। ਦਰਅਸਲ, ਕਰਮਚਾਰੀਆਂ ਦੀ ਸ਼ਿਕਾਇਤ ਹੈ ਕਿ ਕੰਮ ਕਾਰਨ ਉਨ੍ਹਾਂ ਨੂੰ ਡੇਟਿੰਗ ਲਈ ਸਮਾਂ ਨਹੀਂ ਮਿਲ ਰਿਹਾ, ਜਿਸ ਤੋਂ ਬਾਅਦ ਕੰਪਨੀ ਨੇ ਟਿੰਡਰ ਲੀਵ ਲੈਣ ਦਾ ਫੈਸਲਾ ਕੀਤਾ ਹੈ।
ਕੰਪਨੀ ਦੁਆਰਾ ਨਾ ਸਿਰਫ ਟਿੰਡਰ ਛੁੱਟੀ ਬਲਕਿ ਟਿੰਡਰ ਸਬਸਕ੍ਰਿਪਸ਼ਨ ਵੀ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ। ਕੰਪਨੀ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਪਿਆਰ ਵਿੱਚ ਇੱਕ ਕਰਮਚਾਰੀ ਖੁਸ਼ੀ ਨਾਲ ਕੰਮ ਕਰ ਸਕਦਾ ਹੈ। ਜਦੋਂ ਉਹ ਡੇਟਿੰਗ ਤੋਂ ਬਾਅਦ ਕੰਮ ਵਾਲੀ ਥਾਂ 'ਤੇ ਆਉਂਦੇ ਹਨ ਤਾਂ ਉਨ੍ਹਾਂ ਦੀ ਕੰਮ ਕਰਨ ਦੀ ਊਰਜਾ ਵਧਦੀ ਹੈ ਅਤੇ ਮਾਹੌਲ ਵੀ ਖੁਸ਼ਗਵਾਰ ਰਹਿੰਦਾ ਹੈ। ਇਸ ਲਈ, ਕੰਪਨੀ ਨੇ ਟਿੰਡਰ ਲੀਵ ਅਤੇ ਟਿੰਡਰ ਗੋਲਡ ਅਤੇ ਟਿੰਡਰ ਪਲੈਟੀਨਮ ਦੀ ਗਾਹਕੀ 6 ਮਹੀਨਿਆਂ ਲਈ ਬਿਲਕੁਲ ਮੁਫਤ ਦਿੱਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)