ਪੜਚੋਲ ਕਰੋ

Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ

ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਇਸ ਸਰਦੀਆਂ ਦੇ ਮੌਸਮ ਵਿੱਚ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

Chandigarh Airport: ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਇਸ ਸਰਦੀਆਂ ਦੇ ਮੌਸਮ ਵਿੱਚ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਏਅਰਪੋਰਟ ਅਥਾਰਟੀ ਨੇ ਸਰਦੀਆਂ ਦੀ ਸਮਾਂ-ਸਾਰਣੀ ਲਈ ਇਨ੍ਹਾਂ ਦੋਵਾਂ ਉਡਾਣਾਂ ਨੂੰ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਘਰੇਲੂ ਉਡਾਣਾਂ ਤਹਿਤ ਧਾਰਮਿਕ ਸਥਾਨ ਅਯੁੱਧਿਆ ਤੇ ਨਾਂਦੇੜ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਉਡਾਣਾਂ ਨੂੰ ਸਰਦੀਆਂ ਦੇ ਕਾਰਜਕ੍ਰਮ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਇਹ ਉਡਾਣਾਂ ਇਸ ਸੀਜ਼ਨ 'ਚ ਯਾਤਰੀਆਂ ਲਈ ਵੱਡੀ ਰਾਹਤ ਸਾਬਤ ਹੋਣਗੀਆਂ।

ਇਸ ਦੇ ਨਾਲ ਹੀ ਆਬੂ ਧਾਬੀ ਲਈ ਪਹਿਲਾਂ ਤੋਂ ਚੱਲ ਰਹੀਆਂ ਫਲਾਈਟਾਂ ਦਾ ਸਮਾਂ ਵੀ ਬਦਲਿਆ ਜਾ ਰਿਹਾ ਹੈ। ਇਹ ਫਲਾਈਟ ਹੁਣ 29 ਅਕਤੂਬਰ ਨੂੰ ਰਾਤ 11:10 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ। ਜਦੋਂਕਿ ਇਹ ਆਬੂ ਧਾਬੀ ਤੋਂ ਦੁਪਹਿਰ 2:30 ਵਜੇ (ਸਥਾਨਕ ਸਮੇਂ) 'ਤੇ ਉਡਾਣ ਭਰੇਗੀ ਤੇ ਸਵੇਰੇ 6:00 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਬਦਲਾਅ ਨਾਲ ਯਾਤਰੀਆਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ।

ਇਸ ਦੇ ਨਾਲ ਹੀ ਧਾਰਮਿਕ ਯਾਤਰਾਵਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੰਡੀਗੜ੍ਹ ਹਵਾਈ ਅੱਡੇ ਤੋਂ ਅਯੁੱਧਿਆ ਤੇ ਨਾਂਦੇੜ ਲਈ ਵੀ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇੰਡੀਗੋ ਤੇ ਵਿਸਤਾਰਾ ਵਰਗੀਆਂ ਏਅਰਲਾਈਨਾਂ ਨੇ ਯਾਤਰੀਆਂ ਦੀ ਗਿਣਤੀ ਦਾ ਸਰਵੇਖਣ ਪੂਰਾ ਕਰ ਲਿਆ ਹੈ, ਜਿਸ ਦੇ ਆਧਾਰ 'ਤੇ ਇਹ ਦੋਵੇਂ ਉਡਾਣਾਂ ਵੀ ਜਲਦੀ ਸ਼ੁਰੂ ਹੋਣਗੀਆਂ।

ਚੰਡੀਗੜ੍ਹ ਏਅਰਪੋਰਟ ਦੇ ਸੀਈਓ ਅਜੈ ਵਰਮਾ ਅਨੁਸਾਰ, ਅੰਤਰਰਾਸ਼ਟਰੀ ਉਡਾਣਾਂ ਲਈ ਏਅਰਲਾਈਨਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਹੈ ਤੇ ਸਰਦੀਆਂ ਦਾ ਸਮਾਂ 28 ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ। ਹੁਣ ਸ਼ਡਿਊਲ ਜਮ੍ਹਾਂ ਕਰਵਾਉਣ ਲਈ ਏਅਰਲਾਈਨਜ਼ ਦੀ ਉਡੀਕ ਹੈ। ਇਸ ਤੋਂ ਬਾਅਦ ਹਾਂਗਕਾਂਗ ਤੇ ਸ਼ਾਰਜਾਹ ਲਈ ਉਡਾਣਾਂ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 

ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ

Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Advertisement
ABP Premium

ਵੀਡੀਓਜ਼

Crime News | Abohar | ਪਤੀ ਕੱਢਦਾ ਸੀ ਗਾਲ੍ਹਾਂ!ਪਤਨੀ ਨੇ ਦਿੱਤੀ ਅਜਿਹੀ ਸਜ਼ਾ..| Abp Sanjhaਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਪਿਆਰ ਤਾਂ ਵੇਖੋ , ਕਮਾਲ ਹੋ ਗਿਆBigg Boss 18 ਦਾ Twist ਘਰ 'ਚ ਗਧਾ , ਕੀ ਬਣੂ ਹੁਣਬਿਗ ਬੌਸ ਚ ਰਿਤਿਕ ਰੋਸ਼ਨ ???? ਸਲਮਾਨ ਨੂੰ ਆਇਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!

Healthy Cake Recipie: ਕਿਹੜਾ ਕੇਕ ਸਭ ਤੋਂ ਸੁਰੱਖਿਅਤ ਹੈ, ਘਰ ਚ ਕੇਕ ਕਿਵੇਂ ਬਣਾਇਆ ਜਾਵੇ

ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ

Embed widget