US Visa : ਅਮਰੀਕਾ ਦੇ ਵੀਜ਼ੇ ਲਈ ਚੀਨੀ ਨਾਗਰਿਕਾਂ ਨੂੰ ਦੋ ਦਿਨ, ਭਾਰਤੀਆਂ ਨੂੰ ਕਰਨਾ ਪੈਂਦੈ ਦੋ ਸਾਲ ਇੰਤਜ਼ਾਰ
ਅਮਰੀਕੀ ਸਰਕਾਰ ਦੀ ਇੱਕ ਵੈੱਬਸਾਈਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਤੋਂ ਵੀਜ਼ਾ ਅਰਜ਼ੀਆਂ ਨੂੰ ਸਿਰਫ਼ ਇੱਕ ਮੁਲਾਕਾਤ ਲਈ ਦੋ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ ਜਦਕਿ ਚੀਨ ਲਈ ਇਹ ਸਮਾਂ ਸੀਮਾ ਸਿਰਫ਼ ਦੋ ਦਿਨ ਹੈ।
Indians Visa Appointment : ਅਮਰੀਕੀ ਸਰਕਾਰ (US Govt) ਦੀ ਇੱਕ ਵੈੱਬਸਾਈਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਤੋਂ ਵੀਜ਼ਾ ਅਰਜ਼ੀਆਂ ਨੂੰ ਸਿਰਫ਼ ਇੱਕ ਮੁਲਾਕਾਤ ਲਈ ਦੋ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ ਜਦਕਿ ਚੀਨ ਲਈ ਇਹ ਸਮਾਂ ਸੀਮਾ ਸਿਰਫ਼ ਦੋ ਦਿਨ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S Jaishankar) ਨੇ ਵੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (Foreign Minister Antony Blinken) ਕੋਲ ਭਾਰਤੀਆਂ ਦੇ ਵੀਜ਼ਾ ਸੰਬੰਧੀ ਚੁਣੌਤੀਆਂ ਦਾ ਮੁੱਦਾ ਉਠਾਇਆ। ਇਸ ਬਾਰੇ ਕਾਫੀ ਵਿਚਾਰ-ਚਰਚਾ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਹੈ ਕਿ ਇਹ ਯੂਐਸ ਵੈੱਬਸਾਈਟ (US website) ਦਰਸਾਉਂਦੀ ਹੈ ਕਿ ਦਿੱਲੀ ਤੋਂ ਅਰਜ਼ੀਆਂ ਲਈ 833 ਦਿਨ ਅਤੇ ਵਿਜ਼ਟਰ ਵੀਜ਼ਾ (Visitor visa) ਲਈ ਮੁੰਬਈ ਤੋਂ 848 ਦਿਨਾਂ ਦੀ ਮੁਲਾਕਾਤ ਦਾ ਇੰਤਜ਼ਾਰ ਹੈ। ਇਸ ਦੇ ਨਾਲ ਹੀ ਬੀਜਿੰਗ ਲਈ ਇੰਤਜ਼ਾਰ ਦਾ ਸਮਾਂ ਸਿਰਫ਼ ਦੋ ਦਿਨ ਹੈ। ਇਸਲਾਮਾਬਾਦ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕਾਂ ਨੂੰ ਵਿਜ਼ਟਰ ਵੀਜ਼ਾ ਲਈ 450 ਦਿਨ ਇੰਤਜ਼ਾਰ ਕਰਨਾ ਪੈਂਦਾ ਹੈ।
ਸਟਾਫ਼ ਦੀ ਘਾਟ ਕਾਰਨ ਹੋ ਰਹੀ ਹੈ ਦੇਰੀ (There is a delay due to lack of staff)
ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੱਲ੍ਹ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਭਾਰਤ ਤੋਂ ਵੀਜ਼ਾ ਅਰਜ਼ੀਆਂ ਦੇ ਬੈਕਲਾਗ ਦਾ ਮੁੱਦਾ ਉਠਾਇਆ ਸੀ। ਜਾਣਕਾਰੀ ਅਨੁਸਾਰ ਸੂਤਰਾਂ ਦਾ ਕਹਿਣਾ ਹੈ ਕਿ ਬੈਕਲਾਗ ਮਹਾਮਾਰੀ ਦੌਰਾਨ ਘੱਟ ਅਰਜ਼ੀਆਂ ਕਾਰਨ ਵੀਜ਼ਾ ਪ੍ਰਕਿਰਿਆ ਨੂੰ ਸੰਭਾਲਣ ਵਾਲੇ ਸਟਾਫ ਦੀ ਘਾਟ ਕਾਰਨ ਹੈ। ਉਸਨੇ ਦੱਸਿਆ ਕਿ ਕੋਰੋਨਾ (Coronavirus) ਤੋਂ ਬਾਅਦ ਦੇ ਸਮੇਂ ਦੌਰਾਨ ਵਿਦਿਆਰਥੀ (Student) ਅਤੇ ਟੂਰਿਸਟ ਵੀਜ਼ਾ (Tourist visa) ਦੋਵਾਂ ਲਈ ਅਰਜ਼ੀਆਂ ਵਿੱਚ ਵਾਧਾ ਹੋਇਆ ਸੀ ਅਤੇ ਉਹਨਾਂ ਕੋਲ ਸਟਾਫ ਦੀ ਕਮੀ ਸੀ।
ਦੂਤਾਵਾਸ *(Embassy) ਨੇ ਇਸ ਮਹੀਨੇ ਤੋਂ B1 ਅਤੇ B2 ਵੀਜ਼ਾ ਮੁਲਾਕਾਤਾਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਦੂਤਾਵਾਸ (American Embassy) ਨੇ ਲੱਖਾਂ ਅਮਰੀਕੀ ਵੀਜ਼ਾ ਬੇਨਤੀਆਂ ਦੇ ਬਕਾਇਆ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸ ਸ਼੍ਰੇਣੀ ਦੇ ਯਾਤਰੀਆਂ ਨੂੰ ਵੀਜ਼ਾ ਲਈ ਲੰਬਾ ਸਮਾਂ ਉਡੀਕ ਕਰਨੀ ਪਵੇਗੀ।