Wedding Cost Cutting: ਘੱਟ ਖਰਚੇ 'ਚ ਕਰਨਾ ਚਾਹੁੰਦੇ ਹੋ ਵਿਆਹ ਤਾਂ ਇਹ ਟਿੱਪਸ ਬਚਾਉਣਗੇ ਤੁਹਾਡਾ ਪੈਸਾ
ਵਿਆਹ ਦੇ ਮਹਿੰਗੇ ਇਨਵੀਟੇਸ਼ਨ ਕਾਰਡ ਦੀ ਬਜਾਏ ਡਿਜ਼ੀਟਲ ਕਾਰਡ ਬਣਵਾਓ ਤੇ ਉਹੀ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਭੇਜੇ ਵੈਸੇ ਅੱਜਕਲ੍ਹ ਬਹੁਤ ਟ੍ਰੈਡ ਹੈ।
ਵਿਆਹਾਂ ਦਾ ਸੀਜ਼ਨ ਚਲ ਰਿਹਾ ਹੈ ਤੇ ਅਗਲੇ ਪੰਜ ਮਹੀਨਿਆਂ ਤਕ ਸ਼ੁੱਭ ਮੂਹਰਤ ਤਹਿਤ ਵਿਆਹ ਹੋਣਗੇ। ਵਿਆਹ ਵਰਗੇ ਕੰਮਾਂ 'ਚ ਲੋਕ ਖੂਬ ਪੈਸ ਖਰਚ ਕਰਦੇ ਹਨ। ਖੁਆਹਿਸ਼ਾਂ ਪੂਰੀਆਂ ਕਰਨ ਦੇ ਚੱਕਰ 'ਚ ਲੋਕ ਕਰਜ਼ਦਾਰ ਹੋ ਜਾਂਦੇ ਹਨ। ਇਸ ਮਾਮਲੇ 'ਚ ਜੇਕਰ ਥੋੜ੍ਹੀ ਜਿਹੀ ਸਮਝਦਾਰੀ ਦਿਖਾਈ ਜਾਵੇ ਤੇ ਪਲਾਨਿੰਗ ਨਾਲ ਸਾਰੇ ਕੰਮ ਕੀਤੇ ਜਾਣ ਤਾਂ ਯਕੀਨ ਕਰੋ ਖਰਚੇ ਦਾ ਬੋਝ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ।
ਵੇਡਿੰਗ ਹਾਲ ਦੀ ਬੁਕਿੰਗ – ਸਰਦੀ 'ਚ ਜ਼ਿਆਦਾ ਲੋਕ ਗਾਰਡਨ ਦੀ ਬਜਾਏ ਮੈਰਿਜ ਹਾਲ 'ਚ ਹੀ ਵਿਆਹ ਦਾ ਅਰੇਂਜਮੈਂਟ ਕਰਦੇ ਹਨ ਪਰ ਵਿਆਹ ਦੀ ਤਰੀਕ ਤੋਂ ਠੀਕ ਪਹਿਲਾਂ ਇਸ ਦੀ ਬੁਕਿੰਗ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਇਸ ਲਈ ਇਸ ਦੀ ਬੁਕਿੰਗ ਆਫ ਸੀਜ਼ਨ ਭਾਵ ਵਿਆਹ ਦੇ ਸੀਜ਼ਨ ਤੋਂ ਪਹਿਲਾਂ ਹੀ ਕਰ ਲਵੋ।
ਕਿਰਾਏ 'ਤੇ ਲਹਿੰਗਾ- ਸ਼ੇਰਵਾਨੀ- ਹਰ ਲਾੜੇ ਜਾਂ ਲਾੜੀ ਦੀ ਖੁਆਹਿਸ਼ ਹੁੰਦੀ ਹੈ ਤੇ ਉਹ ਆਪਣੇ ਵਿਆਹ 'ਚ ਸਭ ਤੋਂ ਹੱਟ ਦਿਖਣਾ ਚਾਹੁੰਦੇ ਹਨ। ਵਿਆਹ ਦੇ ਕੱਪੜਿਆਂ 'ਤੇ ਉਹ ਬਹੁਤ ਪੈਸਾ ਖਰਚ ਕਰਦੇ ਹਨ। ਜਦਕਿ ਇਹ ਕੱਪੜੇ ਵਨ ਟਾਈਮ ਹੀ ਵੀਅਰ ਹੁੰਦੇ ਹਨ। ਵਿਆਹ ਲਈ ਸਪੈਸ਼ਲ ਡਿਜ਼ਾਇਨ ਕੁਲੈਕਸ਼ਨ ਖਰੀਦਣ ਦੀ ਬਜਾਏ ਕਿਰਾਏ 'ਤੇ ਕੱਪੜੇ ਲਵੋ।
ਕਿਰਾਏ ਦੇ ਗਹਿਣੇ- ਕੱਪੜਿਆਂ ਦੀ ਤਰ੍ਹਾਂ ਤੁਸੀਂ ਮਹਿੰਗੇ ਗਹਿਣੇ ਵੀ ਕਿਰਾਏ 'ਤੇ ਲੈ ਸਕਦੇ ਹੋ। ਯਕੀਨ ਮੰਨੋ ਵਿਆਹ ਲਈ ਕਿਰਾਏ 'ਤੇ ਮਿਲਣ ਵਾਲੇ ਆਰਟੀਫੀਸ਼ੀਅਲ ਗਹਿਣੇ ਬਿਲਕੁਲ ਅਸਲੀ ਹੀ ਲੱਗਦੇ ਹਨ। ਕਿਰਾਏ 'ਤੇ ਗਹਿਣੇ ਲੈਣ ਨਾਲ ਵਿਆਹ ਦਾ ਖਰਚ ਵੀ ਕਾਫੀ ਘੱਟ ਹੁੰਦਾ ਹੈ।
ਵੇਡਿੰਗ ਪਲਾਨਰ ਦੀ ਮਦਦ- ਵਿਆਹ ਲਈ ਡੇਕੋਰੇਸ਼ਨ, ਕੈਟਰਿੰਗ, ਲੋਕੇਸ਼ਨ, ਡੀਜੇ ਤੇ ਮੈਕਅਪ ਆਰਟਿਸਟ ਲਈ ਵੈਡਿੰਗ ਪਲਾਨਰ ਨਾਲ ਗੱਲ ਕਰ ਲੈਣਾ ਠੀਕ ਹੈ। ਵੇਡਿੰਗ ਪਲਾਨਰ ਤੁਹਾਨੂੰ ਤੁਹਾਡੇ ਬਜਟ 'ਚ ਮੁਤਾਬਕ ਸਹੀ ਸਲਾਹ ਦਿੰਦਾ ਹੈ।
ਸਰਦੀ ਦੇ ਹਿਸਾਬ ਨਾਲ ਤੈਅ ਕਰੋ ਡਿਸ਼ – ਜੇਕਰ ਵਿਆਹ ਸਰਦੀ 'ਚ ਹੈ ਤਾਂ ਤੁਸੀਂ ਕੈਟਰਿੰਗ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੂਰ ਰੱਖ ਸਕਦੇ ਹੋ ਜਿਨ੍ਹਾਂ ਦੀ ਜ਼ਰੂਰਤ ਸਰਦੀ ਦੇ ਮੌਸਮ 'ਚ ਨਹੀਂ ਪੈਂਦੀ, ਜੇਕਰ ਤੁਸੀਂ ਇਸ ਤਰ੍ਹਾਂ ਦੇ 4-5 ਆਈਟਮ ਵੀ ਘੱਟ ਕਰ ਲੈਂਦੇ ਹੋਂ ਤਾਂ ਤੁਹਾਡਾ ਕਾਫੀ ਪੈਸਾ ਬਚ ਸਕਦਾ ਹੈ ਤੇ ਉਸ ਪੈਸਿਆਂ ਨੂੰ ਦੂਜੀ ਥਾਂ ਇਨਵੇਸਟ ਕਰ ਸਕਦੇ ਹੋ।
ਡਿਜ਼ੀਟਲ ਕਾਰਡ ਰਾਹੀਂ ਸੱਦਾ- ਵਿਆਹ ਦੇ ਮਹਿੰਗੇ ਇਨਵੀਟੇਸ਼ਨ ਕਾਰਡ ਦੀ ਬਜਾਏ ਡਿਜ਼ੀਟਲ ਕਾਰਡ ਬਣਵਾਓ ਤੇ ਉਹੀ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਭੇਜੋ ਵੈਸੇ ਅੱਜਕਲ੍ਹ ਬਹੁਤ ਟ੍ਰੈਡ ਹੈ। ਜੇਕਰ ਤੁਸੀਂ ਕਾਰਡ ਛਪਾਉਣਾ ਚਾਹੁੰਦੇ ਹੋ ਤਾਂ ਸਪੈਸ਼ਲ ਗੈਸਟ ਦੀ ਲਿਸਟ ਤਿਆਰ ਕਰੋ ਤੇ ਉਸ ਦੇ ਹਿਸਾਬ ਨਾਲ ਹੀ ਕਾਰਡ ਛਿਪਾਓ।