Dry fruits for Diabetic: ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਕਿਹੜੇ Dry fruits ਖਾਣੇ ਚਾਹੀਦੇ ਅਤੇ ਕਿਹੜੇ ਨਹੀਂ? ਜਾਣੋ ਇਸ ਸਵਾਲ ਦਾ ਜਵਾਬ
Diabetes: ਸਿਹਤ ਮਾਹਿਰ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ। ਸ਼ੂਗਰ ਦੇ ਮਰੀਜ਼ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸੁੱਕੇ ਮੇਵੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ।ਅਜਿਹੇ 'ਚ ਆਓ ਜਾਣਦੇ ਹਾਂ ਕਿ ਕਿਹੜੇ
Dry fruits in Diabetes: ਸ਼ੂਗਰ ਦੀ ਬਿਮਾਰੀ ਬਹੁਤ ਦੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਬੱਚੇ,ਨੌਜਵਾਨ ਅਤੇ ਵੱਡੇ ਸਾਰੇ ਹੀ ਇਸ ਬਿਮਾਰੀ ਦੀ ਲਪੇਟ ਵਿੱਚ ਹਨ। ਇਸ ਵਿੱਚ ਸਭ ਤੋਂ ਵੱਡਾ ਹੱਥ ਖਾਣ-ਪੀਣ ਦੀ ਬੁਰੀ ਸ਼ੈਲੀ ਦਾ ਹੈ। ਜਿਸ ਕਰਕੇ ਇਸ ਬਿਮਾਰੀ ਵਿੱਚ ਸਹੀ ਖੁਰਾਕ ਦੀ ਚੋਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਸਿਹਤਮੰਦ ਖੁਰਾਕ ਡਾਇਬਿਟੀਜ਼ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਫਾਇਦੇਮੰਦ ਹੁੰਦੇ ਹਨ। ਇਹੀ ਕਾਰਨ ਹੈ ਕਿ ਸਿਹਤ ਮਾਹਿਰ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ। ਸ਼ੂਗਰ ਦੇ ਮਰੀਜ਼ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸੁੱਕੇ ਮੇਵੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਲਈ ਸਿਰਫ ਕੁੱਝ ਸੁੱਕੇ ਮੇਵੇ ਹੀ ਫਾਇਦੇਮੰਦ ਹੁੰਦੇ ਹਨ ਅਤੇ ਕੁੱਝ ਸਿਹਤ ਲਈ ਭਾਰੀ ਨੁਕਸਾਨ ਪੈਂਦਾ ਕਰ ਸਕਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ ਨੂੰ ਕਿਹੜੇ ਡਰਾਈ ਫਰੂਟਸ ਖਾਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ।
ਸ਼ੂਗਰ ਦੇ ਮਰੀਜ਼ ਨੂੰ ਕਿਹੜੇ ਸੁੱਕੇ ਮੇਵੇ ਖਾਣੇ ਚਾਹੀਦੇ ਹਨ?
ਅਖਰੋਟ
ਵਿਟਾਮਿਨ ਈ ਦਾ ਖਜ਼ਾਨਾ ਮੰਨਿਆ ਜਾਣ ਵਾਲਾ ਅਖਰੋਟ ਸ਼ੂਗਰ ਵਿਚ ਚੰਗਾ ਮੰਨਿਆ ਜਾਂਦਾ ਹੈ। ਇਹ ਭਰਪੂਰ ਫਾਈਬਰ ਅਤੇ ਬਹੁਤ ਘੱਟ ਕੈਲੋਰੀ ਪ੍ਰਦਾਨ ਕਰਦਾ ਹੈ। ਬਲੱਡ ਸ਼ੂਗਰ ਅਤੇ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਕਾਜੂ
ਰੋਜ਼ਾਨਾ ਸੀਮਤ ਮਾਤਰਾ ਵਿੱਚ ਕਾਜੂ ਖਾਣ ਨਾਲ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸ਼ੂਗਰ ਵਿਚ ਵੀ ਇਸ ਨੂੰ ਖਾਣਾ ਲਾਭਦਾਇਕ ਹੋ ਸਕਦਾ ਹੈ।
ਹੋਰ ਪੜ੍ਹੋ : ਔਰਤਾਂ ਭੁੱਲ ਕੇ ਵੀ ਛਾਤੀ ਦੇ ਦਰਦ ਅਤੇ ਸੋਜ ਨੂੰ ਨਾ ਕਰਨ ਨਜ਼ਰਅੰਦਾਜ਼, ਜਾਣੋ ਸਿਹਤ ਮਾਹਿਰ ਦੀ ਰਾਏ
ਬਦਾਮ
ਇਨ੍ਹਾਂ ਸੁੱਕੇ ਮੇਵਿਆਂ ਦਾ ਸੇਵਨ ਨਾ ਸਿਰਫ ਡਾਇਬਟੀਜ਼ ਸਗੋਂ ਹੋਰ ਕਈ ਬੀਮਾਰੀਆਂ 'ਚ ਵੀ ਫਾਇਦੇਮੰਦ ਹੁੰਦਾ ਹੈ। ਸ਼ੂਗਰ ਦੇ ਮਰੀਜ਼ ਹਰ ਰੋਜ਼ ਬਦਾਮ ਖਾ ਸਕਦੇ ਹਨ। ਇਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਪਿਸਤਾ
ਭੁੰਨੇ ਹੋਏ ਪਿਸਤਾ ਸਵਾਦ ਵਿਚ ਨਮਕੀਨ ਹੁੰਦੇ ਹਨ, ਇਸ ਲਈ ਸ਼ੂਗਰ ਦੇ ਮਰੀਜ਼ ਵੀ ਇਨ੍ਹਾਂ ਨੂੰ ਖਾ ਸਕਦੇ ਹਨ। ਪਿਸਤਾ ਖਾ ਕੇ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਪਿਸਤਾ 'ਚ ਵਿਟਾਮਿਨ ਸੀ, ਜ਼ਿੰਕ, ਕਾਪਰ, ਪੋਟਾਸ਼ੀਅਮ, ਆਇਰਨ, ਫਾਈਬਰ, ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜੇ ਸੁੱਕੇ ਮੇਵੇ ਨਹੀਂ ਖਾਣੇ ਚਾਹੀਦੇ?
- ਸ਼ੂਗਰ ਵਿਚ ਸੌਗੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਖਾਂਦੇ ਹੋ, ਇੱਕ ਜਾਂ ਦੋ ਤੋਂ ਵੱਧ ਨਾ ਖਾਓ। ਨਹੀਂ ਤਾਂ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ।
- ਸ਼ੂਗਰ ਵਿਚ ਅੰਜੀਰ ਨਹੀਂ ਖਾਣਾ ਚਾਹੀਦਾ।
- ਸ਼ੂਗਰ ਦੇ ਮਰੀਜ਼ ਨੂੰ ਵੀ ਖਜੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਸ਼ੂਗਰ ਦੇ ਮਰੀਜ਼ਾਂ ਨੂੰ ਛੁਹਾਰੇ ਵੀ ਨਹੀਂ ਖਾਣੇ ਚਾਹੀਦੇ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )