ਹੋਟਲਾਂ-ਰੈਸਟੋਰੈਂਟ ‘ਚ ਖਾਣੇ ਤੋਂ ਬਾਅਦ ਮੁਫ਼ਤ ਕਿਉਂ ਮਿਲਦੀ ਸੌਂਫ-ਮਿਸਰੀ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਜਦੋਂ ਵੀ ਕਿਸੇ ਹੋਟਲ-ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਜਾਂਦੇ ਹਾਂ ਤਾਂ ਖਾਣੇ ਦੇ ਬਿੱਲ ਨਾਲ ਸੌਂਫ-ਮਿਸਰੀ ਮੁਫ਼ਤ ਦਿੱਤੀ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਪਿੱਛੇ ਕੀ ਵਜ੍ਹਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ...

ਜਦੋਂ ਵੀ ਕਿਸੇਂ ਜਸ਼ਨ ਜਾਂ ਸੈਲੀਬ੍ਰੇਸ਼ਨ ਦੇ ਲਈ ਕਿਸੇ ਹੋਟਲ-ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਜਾਂਦੇ ਹਾਂ ਤਾਂ ਖਾਣੇ ਦੇ ਬਿੱਲ ਨਾਲ ਸੌਂਫ-ਮਿਸਰੀ ਮੁਫ਼ਤ ਦਿੱਤੀ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਪਿੱਛੇ ਕੀ ਵਜ੍ਹਾ ਹੈ। ਹਰ ਹੋਟਲ ਜਾਂ ਰੈਸਟੋਰੈਂਟ ਵਿੱਚ ਇਹ ਮਿਲਣਾ, ਕੀ ਕੋਈ ਖਾਸ ਪਰੰਪਰਾ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਛੁਪਿਆ ਹੋਇਆ ਹੈ? ਆਓ ਜਾਣਦੇ ਹਾਂ—
ਭੋਜਨ ਦੇ ਬਿੱਲ ਨਾਲ ਮੁਫ਼ਤ ਕਿਉਂ ਪਰੋਸੀ ਜਾਂਦੀ ਹੈ ਸੌਂਫ-ਮਿਸਰੀ
ਪਾਚਣ ਨੂੰ ਬਣਾਏ ਮਜ਼ਬੂਤ
ਹੋਟਲ ਦਾ ਮਸਾਲੇਦਾਰ ਤੇ ਤੇਲੀਆਂ ਭੋਜਨ ਖਾਣ ਤੋਂ ਬਾਅਦ ਪੇਟ ਵਿੱਚ ਭਾਰਾਪਣ, ਗੈਸ ਜਾਂ ਅਪਚ ਦੀ ਸਮੱਸਿਆ ਮਹਿਸੂਸ ਹੋ ਸਕਦੀ ਹੈ। ਅਜਿਹੇ ਵਿੱਚ ਸੌਂਫ ਵਿੱਚ ਮੌਜੂਦ ਕੁਦਰਤੀ ਤੇਲ (ਐਨੇਥੋਲ) ਪਾਚਣ ਰਸਾਂ ਅਤੇ ਐਨਜ਼ਾਈਮਾਂ ਦੇ ਸਰਾਵ ਨੂੰ ਤੇਜ਼ ਕਰਕੇ ਭੋਜਨ ਦੇ ਪਾਚਣ ਨੂੰ ਤੇਜ਼ ਅਤੇ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਉੱਥੇ ਹੀ ਮਿਸਰੀ ਪੇਟ ਦੀ ਠੰਡਕ ਕਾਇਮ ਰੱਖ ਕੇ ਐਸਿਡਿਟੀ ਦੀ ਸਮੱਸਿਆ ਤੋਂ ਬਚਾਉਂਦੀ ਹੈ। ਇਹੀ ਕਾਰਨ ਹੈ ਕਿ ਹੋਟਲ ਵਿੱਚ ਖਾਣਾ ਖਾਣ ਆਏ ਹਰ ਗਾਹਕ ਨੂੰ ਭੋਜਨ ਤੋਂ ਬਾਅਦ ਚੰਗਾ ਮਹਿਸੂਸ ਕਰਵਾਉਣ ਲਈ ਸੌਂਫ-ਮਿਸਰੀ ਪਰੋਸੀ ਜਾਂਦੀ ਹੈ, ਤਾਂ ਜੋ ਉਸਨੂੰ ਪਾਚਣ ਨਾਲ ਸੰਬੰਧਤ ਕੋਈ ਦਿੱਕਤ ਨਾ ਮਹਿਸੂਸ ਹੋਵੇ।
ਸਾਂਹਾਂ ਨੂੰ ਰੱਖੇ ਤਾਜ਼ਾ
ਮਸਾਲੇਦਾਰ ਭੋਜਨ, ਖ਼ਾਸ ਕਰਕੇ ਜਿਸ ਵਿੱਚ ਲਸਣ ਅਤੇ ਪਿਆਜ਼ ਹੋਵੇ, ਸਾਂਹਾਂ ਵਿੱਚ ਦੁਰਗੰਧ ਪੈਦਾ ਕਰ ਸਕਦਾ ਹੈ। ਪਰ ਸੌਂਫ ਵਿੱਚ ਮੌਜੂਦ ਕੁਦਰਤੀ ਤੇਲ ਮੂੰਹ ਦੀ ਦੁਰਗੰਧ ਨੂੰ ਦੂਰ ਕਰਕੇ ਤਾਜ਼ਗੀ ਦਾ ਅਹਿਸਾਸ ਦਿੰਦੇ ਹਨ। ਇਸੇ ਤਰ੍ਹਾਂ ਮਿਸਰੀ ਮੂੰਹ ਦੀ ਸਫ਼ਾਈ ਕਰਕੇ ਬੈਕਟੀਰੀਆ ਨੂੰ ਵੱਧਣ ਤੋਂ ਰੋਕਦੀ ਹੈ। ਇਹੀ ਕਾਰਨ ਹੈ ਕਿ ਸੌਂਫ-ਮਿਸਰੀ ਨੂੰ ਕੁਦਰਤੀ ਮਾਊਥ ਫ਼ਰੇਸ਼ਨਰ ਕਿਹਾ ਜਾਂਦਾ ਹੈ।
ਮਿੱਠੇ ਦੀ ਇੱਛਾ ਰੱਖੇ ਕਾਬੂ ਵਿੱਚ
ਜ਼ਰੂਰਤ ਤੋਂ ਵੱਧ ਮਿੱਠਾ ਖਾਣਾ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਪਰ ਅਕਸਰ ਭਾਰਤੀ ਘਰਾਂ ਵਿੱਚ ਲੋਕਾਂ ਨੂੰ ਖਾਣੇ ਤੋਂ ਬਾਅਦ ਮਿੱਠਾ ਖਾਣ ਦੀ ਇੱਛਾ ਹੁੰਦੀ ਹੈ। ਅਜਿਹੇ ਵਿੱਚ ਸੌਂਫ-ਮਿਸਰੀ ਦਾ ਸੇਵਨ ਤੁਹਾਨੂੰ ਇਸ ਮਿੱਠੇ ਦੀ ਇੱਛਾ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸਰੀਰ ਵਿੱਚ ਸ਼ੂਗਰ ਲੈਵਲ ਕਾਬੂ ਵਿੱਚ ਰੱਖਣ ਦਾ ਇਕ ਹਲਕਾ ਅਤੇ ਸਿਹਤਮੰਦ ਵਿਕਲਪ ਹੈ।
ਪੋਸ਼ਕ ਤੱਤਾਂ ਦੇ ਅਵਸ਼ੋਸ਼ਣ ਦੀ ਸਮਰੱਥਾ ਵਧਾਉਂਦੀ ਹੈ
ਸੌਂਫ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾ ਕੇ ਪੋਸ਼ਕ ਤੱਤਾਂ ਦੇ ਅਵਸ਼ੋਸ਼ਣ ਦੀ ਸਮਰੱਥਾ ਨੂੰ ਵਧਾਉਂਦੀ ਹੈ। ਮਿਸਰੀ ਇਸ ਦੇ ਅਸਰ ਨੂੰ ਸੰਤੁਲਿਤ ਕਰਕੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ।
ਭਾਰਤੀ ਪਰੰਪਰਾ
ਭਾਰਤੀ ਸੱਭਿਆਚਾਰ ਵਿੱਚ ਭੋਜਨ ਤੋਂ ਬਾਅਦ ਮਹਿਮਾਨਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਸੌਂਫ-ਮਿਸਰੀ ਪਰੋਸਣਾ ਮਹਿਮਾਨ-ਨਵਾਜ਼ੀ ਦਾ ਇੱਕ ਹਿੱਸਾ ਹੈ। ਇਹ ਹੋਟਲ ਜਾਂ ਰੈਸਟੋਰੈਂਟ ਵਿੱਚ ਭੋਜਨ ਕਰਨ ਦੇ ਤਜ਼ਰਬੇ ਨੂੰ ਗਾਹਕਾਂ ਲਈ ਬਹੁਤ ਹੀ ਸੁਖਦ ਬਣਾਉਂਦਾ ਹੈ, ਜਿਸ ਨਾਲ ਗਾਹਕ ਸੰਤੁਸ਼ਟ ਤੇ ਖੁਸ਼ ਹੋ ਕੇ ਆਪਣੇ ਘਰ ਵਾਪਸ ਜਾਂਦੇ ਹਨ।






















