ਦੇਰ ਤੱਕ ਪਿਸ਼ਾਬ ਰੋਕਣ ਨਾਲ ਬਣਦੀ ਹੈ ਪੱਥਰੀ? ਜਾਣੋ ਡਾਕਟਰਾਂ ਤੋਂ ਸੱਚਾਈ ਹੈ ਕੀ!
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਪਿਸ਼ਾਬ ਇਸ ਵਜ੍ਹਾ ਕਰਕੇ ਰੋਕੀ ਰੱਖਦੇ ਹਨ ਕਿ ਉਹ ਕੰਮ ਦੇ ਵਿੱਚ ਬਿੱਜ਼ੀ ਹਨ, ਜਾਂ ਫਿਰ ਉਠਣ ਦਾ ਆਲਸ ਕਰ ਲੈਂਦੇ ਹਨ। ਤੁਸੀਂ ਅਕਸਰ ਸੁਣਿਆ ਹੋਏਗਾ ਕਿ ਬਹੁਤ ਦੇਰ ਤੱਕ ਪਿਸ਼ਾਬ ਰੋਕਣ ਨਾਲ ਪੱਥਰੀ ਹੋ ਸਕਦੀ ਹੈ?

ਅਕਸਰ ਅਜਿਹਾ ਹੁੰਦਾ ਹੈ ਕਿ ਕਈ ਵਾਰ ਪਿਸ਼ਾਬ ਰੋਕਣਾ ਪੈਂਦਾ ਹੈ। ਕਈ ਵਾਰ ਸਮੇਂ ਦੀ ਵਿਆਸਤਤਾ ਕਰਕੇ ਤੇ ਕਈ ਵਾਰ ਆਪਣੇ ਆਲਸ ਕਰਕੇ ਲੋਕ ਸਮੇਂ ‘ਤੇ ਪਿਸ਼ਾਬ ਨਹੀਂ ਕਰਦੇ। ਇਹ ਛੋਟੀ ਜਿਹੀ ਆਦਤ ਤੁਹਾਨੂੰ ਯੂ.ਟੀ.ਆਈ. ਵਰਗੀਆਂ ਕਈ ਗੰਭੀਰ ਸਮੱਸਿਆਵਾਂ ਦੇ ਸਕਦੀ ਹੈ। ਇੱਥੋਂ ਤੱਕ ਕਿ ਪਿਸ਼ਾਬ ਦੇਰ ਤੱਕ ਰੋਕਣ ਦੀ ਆਦਤ ਨੂੰ ਇਕ ਹੋਰ ਕਾਰਣ ਕਰਕੇ ਵੀ ਨੁਕਸਾਨਦਾਇਕ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਲੰਮੇ ਸਮੇਂ ਤੱਕ ਅਜਿਹਾ ਕਰਦੇ ਰਹਿੰਦੇ ਹੋ, ਤਾਂ ਇਸ ਨਾਲ ਪੱਥਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਖਾਸ ਕਰਕੇ ਗੁਰਦੇ ਦੀ ਪੱਥਰੀ ਦਾ। ਤੁਸੀਂ ਵੀ ਇਹ ਗੱਲ ਕਦੇ ਨਾ ਕਦੇ ਜ਼ਰੂਰ ਸੁਣੀ ਹੋਵੇਗੀ। ਪਰ ਕੀ ਇਸ ਵਿਚ ਸੱਚਾਈ ਵੀ ਹੈ ਜਾਂ ਇਹ ਸਿਰਫ਼ ਸੁਣੀ ਸੁਣਾਈ ਗੱਲ ਹੀ ਹੈ? ਆਓ, ਅੱਜ ਇਸੇ ਬਾਰੇ ਮਾਹਿਰਾਂ ਦੀ ਰਾਏ ਜਾਣਦੇ ਹਾਂ।
ਲੰਬੇ ਸਮੇਂ ਤੱਕ ਪਿਸ਼ਾਬ ਰੋਕਣਾ ਹੈ ਖ਼ਤਰਨਾਕ
ਹੈਲਥ ਮਾਹਿਰਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਪਿਸ਼ਾਬ ਰੋਕਣ ਦੀ ਆਦਤ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ। ਇਸ ਕਰਕੇ ਯੂਰੀਨ ਇਨਫੈਕਸ਼ਨ ਦੇ ਨਾਲ-ਨਾਲ ਹੋਰ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਸਲ ਵਿੱਚ ਜਦੋਂ ਪਿਸ਼ਾਬ ਲੰਬੇ ਸਮੇਂ ਲਈ ਰੋਕਿਆ ਜਾਂਦਾ ਹੈ ਤਾਂ ਪਿਸ਼ਾਬ ਦੇ ਰਾਹ ਦੀਆਂ ਮਾਸਪੇਸ਼ੀਆਂ ਅਤੇ ਬਲੈਡਰ ‘ਤੇ ਖਿੱਚ ਪੈਂਦੀ ਹੈ। ਇਸ ਕਾਰਣ ਪਿਸ਼ਾਬ ਦੀ ਨਲੀ ਵਿੱਚ ਦਰਦ, ਯੂ.ਟੀ.ਆਈ., ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਵਿੱਚ ਸਮੱਸਿਆ ਅਤੇ ਮੂਤਰਾਸ਼ੇ ਵਿੱਚ ਖਿੱਚ ਵਰਗੀਆਂ ਕਈ ਪਰੇਸ਼ਾਨੀਆਂ ਵੱਧਣ ਦਾ ਖ਼ਤਰਾ ਬਣ ਜਾਂਦਾ ਹੈ।
ਪਿਸ਼ਾਬ ਰੋਕਣ ਨਾਲ ਗੁਰਦੇ ‘ਚ ਪੱਥਰੀ ਦਾ ਖ਼ਤਰਾ?
ਹੈਲਥ ਮਾਹਿਰਾਂ ਦੇ ਅਨੁਸਾਰ ਜੇਕਰ ਤੁਸੀਂ ਲੰਮੇ ਸਮੇਂ ਤੱਕ ਪਿਸ਼ਾਬ ਰੋਕਦੇ ਹੋ ਤਾਂ ਗੁਰਦੇ ਵਿੱਚ ਪੱਥਰੀ ਦੀ ਸਮੱਸਿਆ ਵਾਕਈ ਹੋ ਸਕਦੀ ਹੈ। ਅਸਲ ਵਿੱਚ ਗੁਰਦੇ ਵਿੱਚ ਪੱਥਰੀ ਉਸ ਵੇਲੇ ਬਣਦੀ ਹੈ ਜਦੋਂ ਕੈਲਸ਼ੀਅਮ, ਆਕਸਲੇਟ ਅਤੇ ਯੂਰਿਕ ਐਸਿਡ ਵਰਗੇ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ। ਜਦੋਂ ਤੁਸੀਂ ਲੰਮੇ ਸਮੇਂ ਲਈ ਪਿਸ਼ਾਬ ਰੋਕ ਕੇ ਰੱਖਦੇ ਹੋ, ਤਾਂ ਇਹ ਖਣਿਜ ਗੁਰਦੇ ਵਿੱਚ ਇਕੱਠੇ ਹੋਣ ਲੱਗਦੇ ਹਨ ਅਤੇ ਪੱਥਰੀ ਦਾ ਖ਼ਤਰਾ ਵਧਾ ਦਿੰਦੇ ਹਨ। ਯੂਰਿਨ ਠੀਕ ਤਰੀਕੇ ਨਾਲ ਨਾ ਬਣਨਾ ਵੀ ਪੱਥਰੀ ਦਾ ਇੱਕ ਕਾਰਣ ਹੋ ਸਕਦਾ ਹੈ। ਇਸ ਲਈ ਸਹੀ ਮਾਤਰਾ ਵਿੱਚ ਪਾਣੀ ਪੀਣਾ ਅਤੇ ਜਦੋਂ ਲੋੜ ਮਹਿਸੂਸ ਹੋਵੇ ਤਾਂ ਸਮੇਂ ‘ਤੇ ਪਿਸ਼ਾਬ ਕਰਨਾ, ਇਹ ਦੋ ਬਹੁਤ ਜ਼ਰੂਰੀ ਆਦਤਾਂ ਹਨ।
ਸੁਰੱਖਿਅਤ ਰਹਿਣ ਲਈ ਕੀ ਕਰੀਏ?
ਜੇ ਤੁਸੀਂ ਗੁਰਦੇ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਚੰਗੀ ਡਾਇਟ ਅਤੇ ਪੂਰੀ ਹਾਈਡ੍ਰੇਸ਼ਨ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜਦੋਂ ਵੀ ਪਿਸ਼ਾਬ ਆਵੇ, ਉਸਨੂੰ ਰੋਕੋ ਨਾ ਸਗੋਂ ਤੁਰੰਤ ਕਰਨ ਦੀ ਆਦਤ ਪਾਓ। ਦਿਨ ਭਰ ਵਿੱਚ ਪੂਰੀ ਮਾਤਰਾ ਵਿੱਚ ਪਾਣੀ ਪੀਓ ਤਾਂ ਕਿ ਪਿਸ਼ਾਬ ਠੀਕ ਤਰੀਕੇ ਨਾਲ ਹੋਵੇ ਅਤੇ ਗੁਰਦੇ ਵਿੱਚ ਖਣਿਜ ਜਾਂ ਲੂਣ ਦੇ ਕ੍ਰਿਸਟਲ ਨਾ ਬਣਨ। ਗੁਰਦੇ ਦੀ ਸਹੀ ਕਾਰਗੁਜ਼ਾਰੀ ਲਈ ਇਹ ਆਦਤਾਂ ਬਹੁਤ ਜ਼ਰੂਰੀ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















