ਲੁਧਿਆਣਾ 'ਚ 70 ਸਾਲਾ ਬਜ਼ੁਰਗ ਦਾ ਮੂੰਹ ਕਾਲਾ ਕਰ ਗਲੀਆਂ 'ਚ ਘੁੰਮਾਇਆ, ਵੀਡੀਓ ਬਣਾ ਕੇ ਕੀਤੀ ਵਾਇਰਲ
ਲੁਧਿਆਣਾ ਦੇ ਹੈਬੋਵਾਲ ਸਥਿਤ ਗੋਪਾਲ ਨਗਰ 'ਚ 70 ਸਾਲਾ ਬਜ਼ੁਰਗ ਨੂੰ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਗਲੀਆਂ ਵਿੱਚ ਘੁੰਮਾਇਆ ਗਿਆ। ਬਜ਼ੁਰਗ ਵਿਅਕਤੀ 'ਤੇ ਇੱਕ 100 ਸਾਲਾ ਬਜ਼ੁਰਗ ਮਹਿਲਾ ਨਾਲ ਛੇੜਖਾਨੀ ਦਾ ਇਲਜ਼ਾਮ ਲਾਇਆ ਗਿਆ ਹੈ। ਬਜ਼ੁਰਗ ਔਰਤ ਇਸ ਵਿਅਕਤੀ ਦੀ ਸਾਲੇਹਾਰ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਅਕਤੀ ਦੀ ਕੁੱਟਮਾਰ ਕਰ ਕੇ ਮੂੰਹ ਕਾਲਾ ਕਰ, ਜੁੱਤੀਆਂ-ਚੱਪਲਾਂ ਦਾ ਹਾਰ ਪਾ ਅੱਧ ਨਗਨ ਅਵਸਥਾ ਵਿੱਚ ਦਿਨ-ਦਿਹਾੜੇ ਗਲੀ ਵਿੱਚ ਘੁੰਮਾਇਆ ਗਿਆ।
ਲੁਧਿਆਣਾ: ਲੁਧਿਆਣਾ ਦੇ ਹੈਬੋਵਾਲ ਸਥਿਤ ਗੋਪਾਲ ਨਗਰ 'ਚ 70 ਸਾਲਾ ਬਜ਼ੁਰਗ ਨੂੰ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਗਲੀਆਂ ਵਿੱਚ ਘੁੰਮਾਇਆ ਗਿਆ। ਬਜ਼ੁਰਗ ਵਿਅਕਤੀ 'ਤੇ ਇੱਕ 100 ਸਾਲਾ ਬਜ਼ੁਰਗ ਮਹਿਲਾ ਨਾਲ ਛੇੜਖਾਨੀ ਦਾ ਇਲਜ਼ਾਮ ਲਾਇਆ ਗਿਆ ਹੈ। ਬਜ਼ੁਰਗ ਔਰਤ ਇਸ ਵਿਅਕਤੀ ਦੀ ਸਾਲੇਹਾਰ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਅਕਤੀ ਦੀ ਕੁੱਟਮਾਰ ਕਰ ਕੇ ਮੂੰਹ ਕਾਲਾ ਕਰ, ਜੁੱਤੀਆਂ-ਚੱਪਲਾਂ ਦਾ ਹਾਰ ਪਾ ਅੱਧ ਨਗਨ ਅਵਸਥਾ ਵਿੱਚ ਦਿਨ-ਦਿਹਾੜੇ ਗਲੀ ਵਿੱਚ ਘੁੰਮਾਇਆ ਗਿਆ।
ਇਸ ਘਟਨਾ ਦੀ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ 4-5 ਦਿਨ ਪੁਰਾਣੀ ਹੈ ਜਦੋਂ ਪੀੜਤ ਬਜ਼ੁਰਗ ਕਿਸੇ ਸਮਾਗਮ ਤੋਂ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਹ ਨਸ਼ੇ ਦੀ ਹਾਲਤ ਵਿੱਚ ਰਸਤੇ ਵਿੱਚ ਆਉਂਦੇ ਆਪਣੇ ਸਾਲੇਹਾਰ ਦੇ ਘਰ ਪਹੁੰਚ ਗਿਆ ਤੇ ਨਸ਼ੇ ਦੀ ਹਾਲਤ 'ਚ ਉਸ ਉੱਪਰ ਡਿੱਗ ਗਿਆ।
ਇਸ ਦੌਰਾਨ ਬਜ਼ੁਰਗ ਮਹਿਲਾ ਦੇ ਬੇਟੇ ਨੇ ਦੇਖ ਲਿਆ ਤੇ ਉਸ ਨੇ ਸ਼ੋਰ ਮਚਾਇਆ। ਇਸ ਤੋਂ ਬਾਅਦ ਮੁਹੱਲੇ ਵਾਲੇ ਇਕੱਠੇ ਹੋ ਗਏ ਤੇ ਗੁੱਸੇ ਵਿੱਚ ਆ ਗਏ। ਬਜ਼ੁਰਗ ਮਹਿਲਾ ਦੇ ਪਰਿਵਾਰ ਵੱਲੋਂ ਬਜ਼ੁਰਗ ਦਾ ਮੂੰਹ ਕਾਲਾ ਕਰਕੇ ਅਰਧ ਨਗਨ ਅਵਸਥਾ 'ਚ ਗਲੀ ਵਿੱਚ ਘੁੰਮਾਇਆ ਗਿਆ। ਪੁਲਿਸ ਨੇ ਪੀੜਤ ਬਜ਼ੁਰਗ ਵਿਅਕਤੀ ਦੇ ਬੇਟੇ ਦੀ ਸ਼ਿਕਾਇਤ 'ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/