(Source: ECI/ABP News)
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਲਾਰੈਂਸ ਦੀ ਵੀਡੀਓ ਵਾਇਰਲ, ਜਵਾਨਾਂ ਨੂੰ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ, ਸੁਣਾਈ ਸ਼ਾਇਰੀ
ਕੁਝ ਰਿਪੋਰਟਾਂ ਅਨੁਸਾਰ ਉਕਤ ਵੀਡੀਓ ਪੰਜਾਬ ਦੀ ਕਿਸੇ ਜੇਲ੍ਹ ਤੋਂ ਬਣਾਈ ਗਈ ਸੀ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ਜੋ ਕਿ ਜੇਲ ਤੋਂ ਬਣਵਾਈ ਸੀ। ਵੀਡੀਓ 'ਚ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਤੇ ਜਵਾਨਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ।

lawrence bishnoi: ਮੁੰਬਈ 'ਚ ਐਨਸੀਪੀ ਆਗੂ ਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Baba Siddique) ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਫਿਲਹਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਹਨ।
ਇਸ ਦੌਰਾਨ ਲਾਰੈਂਸ ਬਿਸ਼ਨੋਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਜੇਲ੍ਹ ਦੇ ਅੰਦਰੋਂ ਤਿੰਨ ਮਿੰਟ ਲੰਬੀ ਕਵਿਤਾ ਸੁਣਾਉਂਦੇ ਹੋਏ ਦੀਵਾਲੀ ਦੀਆਂ ਵਧਾਈਆਂ ਦੇ ਰਿਹਾ ਹੈ। ਉਕਤ ਵੀਡੀਓ ਕਰੀਬ ਤਿੰਨ ਮਿੰਟ 23 ਸੈਕਿੰਡ ਦਾ ਹੈ।
ਜਦੋਂ ਉਕਤ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਵੀਡੀਓ ਕਰੀਬ ਚਾਰ ਸਾਲ ਪੁਰਾਣਾ ਹੈ। ਕੁਝ ਰਿਪੋਰਟਾਂ ਅਨੁਸਾਰ ਉਕਤ ਵੀਡੀਓ ਪੰਜਾਬ ਦੀ ਕਿਸੇ ਜੇਲ੍ਹ ਤੋਂ ਬਣਾਈ ਗਈ ਸੀ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ਜੋ ਕਿ ਜੇਲ ਤੋਂ ਬਣਵਾਈ ਸੀ। ਵੀਡੀਓ 'ਚ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਤੇ ਜਵਾਨਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ- ਜੈ ਸ਼ਹੀਦਾਂ ਦੀ, ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ, ਜਿਸ ਤੋਂ ਬਾਅਦ ਲਾਰੈਂਸ ਨੇ ਹੈੱਡਫੋਨ ਲਗਾ ਕੇ ਉਕਤ ਵੀਡੀਓ 'ਚ ਕਵਿਤਾ ਸੁਣਾਉਣੀ ਸ਼ੁਰੂ ਕਰ ਦਿੱਤੀ। ਸ਼ਾਇਰੀ ਇਹ ਸੀ, 'ਸਰਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਨ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ'।ਲਾਰੈਂਸ ਦੁਆਰਾ ਲਗਭਗ ਤਿੰਨ ਮਿੰਟ ਲੰਬੀ ਕਵਿਤਾ ਬੋਲੀ ਗਈ।
ਬਿਸ਼ਨੋਈ ਨੇ ਦੱਸਿਆ ਕਿ ਇਹ ਸਤਰਾਂ ਅਮਰ ਸ਼ਹੀਦ ਸ਼੍ਰੀ ਰਾਮ ਪ੍ਰਸਾਦ ਬਿਸਮਿਲ ਦੁਆਰਾ ਲਿਖੀਆਂ ਗਈਆਂ ਸਨ। ਉਦੋਂ ਉਹ ਜੇਲ੍ਹ ਵਿੱਚ ਸੀ ਫਿਰ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਉਸ ਨੇ ਇਹ ਕਵਿਤਾ ਆਪਣੇ ਲਹੂ ਨਾਲ ਲਿਖੀ ਸੀ। ਲਾਰੈਂਸ ਨੇ ਅੱਗੇ ਕਿਹਾ- ਸਾਰੇ ਸ਼ਹੀਦਾਂ ਨੂੰ ਮੇਰਾ ਦਿਲੋਂ ਸਤਿਕਾਰ। ਪੂਰੇ ਭਾਰਤ ਦੇ ਸੈਨਿਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
