Punjab News: ਮੋਹਾਲੀ ਦੀ ਸੁਸਾਇਟੀ 'ਚ ਫਾਇਰਿੰਗ, ਗੱਡੀ ਟਕਰਾਉਣ ਤੋਂ ਬਾਅਦ ਹੰਗਾਮਾ, 25 ਨੌਜਵਾਨ ਗ੍ਰਿਫਤਾਰ, ਗੈਰਕਾਨੂੰਨੀ ਹਥਿਆਰ ਅਤੇ ਮੋਬਾਇਲ ਜ਼ਬਤ
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਆਪਣੇ ਤੌਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਫਆਈਆਰ ਦਰਜ ਹੋਣ ਤੋਂ ਬਾਅਦ, 25 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Firing in Mohali Society: ਮੋਹਾਲੀ ਦੇ ਖਰੜ-ਕੁਰਾਲੀ ਰੋਡ 'ਤੇ ਸਥਿਤ ਫਿਊਚਰ ਹਾਈਟਸ ਸੋਸਾਇਟੀ ਵਿੱਚ ਸੋਮਵਾਰ ਰਾਤ ਨੂੰ ਇੱਕ ਕਾਰ ਬਾਊਂਡਰੀ ਨਾਲ ਟਕਰਾ ਗਈ, ਜਿਸ ਨਾਲ ਸੁਸਾਇਟੀ ਦੀ ਗ੍ਰਿੱਲ ਟੁੱਟ ਗਈ ਤੇ ਇੱਕ ਤਾੜ ਦਾ ਰੁੱਖ ਵੀ ਉਖੜ ਗਿਆ। ਇਸ ਘਟਨਾ ਤੋਂ ਬਾਅਦ ਝਗੜਾ ਐਨਾ ਵਧ ਗਿਆ ਕਿ ਫਿਲਮੀ ਅੰਦਾਜ਼ 'ਚ ਗੋਲੀਆਂ ਚੱਲਣ ਲੱਗੀਆਂ। ਜਿਸ ਕਰਕੇ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਬਣ ਗਿਆ।
ਹੋਰ ਪੜ੍ਹੋ : ਹੋਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਵਧਾਇਆ ਗਿਆ ਮਹਿੰਗਾਈ ਭੱਤਾ
ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਨੇ ਲਈ ਕਾਰਵਾਈ
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਆਪਣੇ ਤੌਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਫਆਈਆਰ ਦਰਜ ਹੋਣ ਤੋਂ ਬਾਅਦ, 25 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕਾਰ ਚਾਲਕ ਨੇ ਬੁਲਾਏ ਦੋਸਤ, ਦੋ ਗੁੱਟ ਹੋਏ ਆਮਣੇ-ਸਾਹਮਣੇ
ਪੁਲਿਸ ਅਨੁਸਾਰ, ਕਾਰ ਚਾਲਕ ਨੇ ਆਪਣੇ ਕੁੱਝ ਦੋਸਤਾਂ ਨੂੰ ਬੁਲਾ ਲਿਆ, ਜਿਸ ਨਾਲ ਦੋ ਗੁੱਟਾਂ ਵਿਚਕਾਰ ਵਾਦ-ਵਿਵਾਦ ਵਧ ਗਿਆ। ਇਸ ਦੌਰਾਨ ਕਿਸੇ ਨੇ ਪੁਲਿਸ ਦੀ ਹੈਲਪਲਾਈਨ 112 'ਤੇ ਕਾਲ ਕਰ ਕੇ ਜਾਣਕਾਰੀ ਦੇ ਦਿੱਤੀ।
ਬਿਨਾਂ ਹਥਿਆਰ ਪੁੱਜੀ ਪੁਲਿਸ, ਉੱਚ ਅਧਿਕਾਰੀਆਂ ਨੂੰ ਦਿੱਤੀ ਸੂਚਨਾ
ਪਹਿਲਾਂ, ਸਿਰਫ਼ ਡੰਡਿਆਂ ਨਾਲ ਗਏ ਦੋ ਪੁਲਿਸ ਕਰਮਚਾਰੀ ਵੱਡੀ ਭੀੜ ਦੇਖ ਕੇ ਘਬਰਾਏ, ਤੇ ਉਨ੍ਹਾਂ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਫਿਰ ਵੱਡੀ ਗਿਣਤੀ ਵਿੱਚ ਪੁਲਿਸ ਮੌਕੇ 'ਤੇ ਪੁੱਜੀ ਅਤੇ ਭੀੜ ਨੂੰ ਤਿਤਰ-ਬਿਤਰ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
