ਪੜਚੋਲ ਕਰੋ

ਇੰਜ ਕਰੀਏ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾ ਕਣਕ ਦੀ ਬਿਜਾਈ..ਜਾਣੋ

ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਤਕਰੀਬਨ 19.70 ਮਿਲੀਅਨ ਟਨ ਪਰਾਲੀ ਹਰ ਸਾਲ ਪੈਦਾ ਹੁੰਦੀ ਹੈ। ਇਸ ਵਿੱਚੋਂ ਤਕਰੀਬਨ 2.70 ਮਿਲੀਅਨ ਟਨ ਬਾਸਮਤੀ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਹੈ। ਝੋਨੇ ਤੋਂ ਪੈਦਾ ਹੋਈ 1.60 ਮਿਲੀਅਨ ਟਨ ਪਰਾਲੀ ਉਦਯੋਗਾਂ ਅਤੇ ਹੋਰ ਕਾਰਜਾਂ ਲਈ ਵਰਤ ਲਈ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪਠਾਨਕੋਟ ਵਿੱਚ 27,000 ਹੈਕਟੇਅਰ ਰਕਬੇ ਵਿੱਚੋਂ ਤਕਰੀਬਨ 1.75 ਲੱਖ ਟਨ ਪੈਦਾ ਹੋਈ ਝੋਨੇ ਅਤੇ ਬਾਸਮਤੀ ਦੀ ਪਰਾਲੀ ਪਸ਼ੂ ਪਾਲਕ ਖ਼ਾਸ ਕਰਕੇ ਗੁਜ਼ਰ ਭਾਈਚਾਰਾ ਪਸ਼ੂਆਂ ਲਈ ਕਿਸਾਨਾਂ ਤੋਂ ਔਸਤਨ 4200 ਰੁਪਏ ਪ੍ਰਤੀ ਹੈਕਟੇਅਰ ਦੀ ਪਰਾਲੀ ਖ਼ਰੀਦ ਕੇ ਸੰਭਾਲ ਲੈਂਦਾ ਹੈ। ਪਿਛਲੇ ਸਾਲ ਜ਼ਿਲ੍ਹਾ ਪਠਾਨਕੋਟ ਦੇ ਕਿਸਾਨਾਂ ਨੂੰ ਤਕਰੀਬਨ 11.34 ਕਰੋੜ ਦਾ ਵਿੱਤੀ ਲਾਭ ਹੋਇਆ ਸੀ। ਇਸ ਦੇ ਸਿੱਟੇ ਵਜੋਂ ਜ਼ਿਲ੍ਹਾ ਪਠਾਨਕੋਟ ਪੰਜਾਬ ਦਾ ਪਹਿਲਾ ਪਰਾਲੀ ਨੂੰ ਨਾ ਸਾੜਨ ਵਾਲਾ ਧੂੰਆਂ ਰਹਿਤ ਜ਼ਿਲ੍ਹਾ ਬਣਿਆ ਸੀ। ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਸਮਾਂ ਘੱਟ ਹੋਣ ਕਾਰਨ ਕਿਸਾਨਾਂ ਵੱਲੋਂ ਤਕਰੀਬਨ 15.39 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕਣਕ, ਆਲੂ, ਮਟਰ, ਕਮਾਦ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਕੀਤੀ ਜਾਂਦੀ ਹੈ। ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਇੱਕ ਟਨ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਸ ਕਾਰਨ ਮਨੁੱਖਾਂ ਵਿੱਚ ਸਾਹ, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਉਦਯੋਗਾਂ, ਇੱਟਾਂ ਦੇ ਭੱਠਿਆਂ, ਕੱਚਾ ਕੋਲਾ ਬਣਾਉਣ ਵਾਲੀਆਂ ਇਕਾਈਆਂ ਵੀ ਹਵਾ ਦਾ ਪ੍ਰਦੂਸ਼ਣ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ। ਦੀਵਾਲੀ ਦੀ ਰਾਤ ਨੂੰ ਆਤਿਸ਼ਬਾਜ਼ੀ ਕਾਰਨ ਸਾਰੇ ਸਾਲ ਨਾਲੋਂ ਵਧੇਰੇ ਪ੍ਰਦੂਸ਼ਣ ਹੁੰਦਾ ਹੈ। ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਹਵਾ ਦੇ ਵਧਦੇ ਪ੍ਰਦੂੁਸ਼ਣ ਕਾਰਨ ਮੌਸਮੀ ਤਬਦੀਲੀਆਂ ਬਹੁਤ ਜਲਦੀ ਆਉਣ ਦੀ ਸੰਭਾਵਨਾ ਵਧ ਜਾਵੇਗੀ। ਵਾਤਾਵਰਨ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ, ਜਿਸ ਨਾਲ ਕਿਧਰੇ ਹੜ੍ਹ ਅਤੇ ਕਿਧਰੇ ਸੋਕਾ ਪੈ ਰਿਹਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸਾਲ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀਗ੍ਰੇਡ ਅਤੇ 2080 ਤੱਕ 4.5 ਡਿਗਰੀ ਸੈਂਟੀਗ੍ਰੇਡ ਵਧ ਜਾਵੇਗਾ। ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਵਿੱਚ 2 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ। ਇਸੇ ਤਰ੍ਹਾਂ ਤਾਪਮਾਨ ਵਿੱਚ ਸਿਰਫ਼ 0.5 ਡਿਗਰੀ ਸੈਂਟੀਗ੍ਰੇਡ ਦੇ ਵਾਧੇ ਕਾਰਨ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦਾ ਝਾੜ 10 ਫ਼ੀਸਦੀ ਤੱਕ ਘਟ ਸਕਦਾ ਹੈ। ਮੌਸਮੀ ਤਬਦੀਲੀਆਂ ਕਾਰਨ ਫਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜ ਕੇ ਨਸ਼ਟ ਹੋ ਜਾਂਦੇ ਹਨ। ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਅਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨ੍ਹਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖ਼ਤਮ ਹੋ ਜਾਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੁੱਲ੍ਹੇ ਵਿੱਚ ਸਾੜਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਕਿਸਾਨਾਂ ਨਾਲ ਕੈਂਪ, ਸੋਸ਼ਲ ਮੀਡੀਆ ਰਾਹੀਂ ਰਾਬਤਾ ਬਣਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਵਾਹ ਕੇ ਕਣਕ ਜਾਂ ਹੋਰ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਸਮੇਂ ਦੇ ਨਾਲ ਖੇਤੀ ਮਾਹਿਰਾਂ ਵੱਲੋਂ ਹੁਣ ਅਜਿਹੀਆਂ ਤਕਨੀਕਾਂ ਵਿਕਸਤ ਕੀਤੀਆਂ ਜਾ ਚੁੱਕੀਆ ਹਨ ਜਿਸ ਨਾਲ ਨਾ ਕੇਵਲ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕੇਗਾ। ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਝੋਨੇ ਦੀ ਕਟਾਈ ਜਦੋਂ ਕੰਬਾਈਨ ਨਾਲ ਕੀਤੀ ਜਾਂਦੀ ਸੀ ਤਾਂ ਕਾਫ਼ੀ ਮਾਤਰਾ ਵਿੱਚ ਪਰਾਲੀ ਦਾ ਫੂਸ ਝੋਨੇ ਦੇ ਮੁੱਢਾਂ ਉੱਪਰ ਇਕੱਠਾ ਹੋ ਜਾਂਦਾ ਸੀ ਅਤੇ ਤਵੀਆਂ ਜਾਂ ਰੋਟਾਵੇਟਰ ਨਾਲ ਇਸ ਫੂਸ ਨੂੰ ਸੰਭਾਲਣਾ ਔਖਾ ਹੁੰਦਾ ਸੀ ਪਰ ਹੁਣ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸਐਮਐਸ) ਲੱਗੀ ਕੰਬਾਈਨ ਨਾਲ ਕਰਨ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਗਈ ਹੈ। ਐਸਐਮਐਸ ਲੱਗੀ ਕੰਬਾਈਨ ਫੂਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੁਤਰ ਕੇ ਇਕਸਾਰ ਖੇਤ ਵਿੱਚ ਖਿਲਾਰ ਦਿੰਦੀ ਹੈ। ਕਟਾਈ ਉਪਰੰਤ ਜੇ ਕਣਕ ਬੀਜਣੀ ਹੈ ਤਾਂ ਝੋਨੇ ਦੇ ਮੁੱਢਾਂ ਨੂੰ ਪੀਏਯੂ ਕਟਰ-ਕਮ-ਸ਼ਰੈਡਰ ਨਾਲ ਕੱਟ ਕੇ, ਉਲਟਾਵੇਂ ਹੱਲ ਜਾਂ ਰੋਟਾਵੇਟਰ ਨਾਲ ਮਿੱਟੀ ਵਿੱਚ ਮਿਲਾ ਕੇ ਪਾਣੀ ਲਗਾ ਦੇਣਾ ਚਾਹੀਦਾ। ਜੋ ਕੁਝ ਦਿਨਾਂ ਬਾਅਦ ਗਲ ਜਾਵੇਗਾ ਅਤੇ ਖੇਤ ਤਿਆਰ ਕਰਕੇ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਤਾਂ ਕਟਰ-ਕਮ-ਸ਼ਰੈਡਰ ਨਾਲ ਮੁੱਢ ਕੁਤਰ ਕੇ, ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨਨਾਸ਼ਕ ਦਵਾਈ ਦੇ ਛਿੜਕਾਅ ਦੀ ਵੀ ਜ਼ਰੂਰਤ ਨਹੀਂ ਪਵੇਗੀ ਅਤੇ ਪਾਣੀ ਵੀ ਘੱਟ ਲੱਗੇਗਾ ਕਿਉਂਕਿ ਕੁਤਰ ਕੇ ਇਕਸਾਰ ਖਿਲਾਰੀ ਪਰਾਲੀ ਖੇਤ ਵਿੱਚ ਢੱਕਣੇ (ਮਲਚਿੰਗ) ਦਾ ਕੰਮ ਕਰੇਗੀ। ਕਣਕ ਦੀ ਬਿਜਾਈ ਲੱਕੀ ਹੈਪੀ ਸੀਡਰ ਮਸ਼ੀਨ ਨਾਲ ਕੰਬਾਈਨ ਦੇ ਖੇਤ ਨੂੰ ਬਿਨਾਂ ਵਾਹਿਆਂ ਕੀਤੀ ਜਾ ਸਕਦੀ ਹੈ। ਹੈਪੀ ਸੀਡਰ ਅਜਿਹੀ ਮਸ਼ੀਨ ਹੈ ਜਿਸ ਨਾਲ ਇੱਕੋ ਸਮੇਂ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿੱਚ ਖਿਲਾਰਨ ਦੇ ਨਾਲ-ਨਾਲ ਕਣਕ ਦੀ ਸਿੱਧੀ ਬਿਜਾਈ ਕਰਦੀ ਹੈ। ਹੈਪੀ ਸੀਡਰ ਨਾਲ ਬਿਜਾਈ ਕੀਤੀ ਕਣਕ ਨਾਲ ਜਿੱਥੇ ਖੇਤੀ ਲਾਗਤ ਖ਼ਰਚੇ ਘਟਦੇ ਹਨ, ਉੱਥੇ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ। ਬਾਜ਼ਾਰ ਵਿੱਚ ਹੈਪੀ ਸੀਡਰ ਦੀ ਕੀਮਤ 1,35,000 ਤੋਂ 1,45,000 ਰੁਪਏ ਹੈ। ਜੇ ਆਲੂ ਜਾਂ ਮਟਰ ਬੀਜਣੇ ਹਨ ਤਾਂ ਐਸਐਮਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਉਪਰੰਤ ਚੌਪਰ-ਕਮ-ਸ਼ਰੈਡਰ ਨਾਲ ਮੁੱਢ ਕੁਤਰ ਕੇ ਇੱਕ ਪਾੜ ਰੋਟਾਵੇਟਰ ਦੀ ਪਾਉਣ ਤੁਪਰੰਤ ਉਲਟਾਵੇਂ ਹੱਲ ਨਾਲ ਰਹਿੰਦ-ਖੂੰਹਦ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਖੇਤ ਵਿੱਚ ਮਿਲਾਉਣ ਉਪਰੰਤ ਪਾਣੀ ਲਗਾ ਕੇ, ਵੱਤਰ ਆਉਣ ’ਤੇ ਰੋਟਾਵੇਟਰ ਦੀ ਪਾੜ ਅਤੇ ਦੋਹਰ ਟਿਲਰਾਂ ਨਾਲ ਵਾਹ ਕੇ ਖੇਤ ਤਿਆਰ ਕੀਤਾ ਜਾ ਸਕਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਨ ਨੂੰ ਖ਼ਰਾਬ ਹੋਣ ਤੋਂ ਬਚਾਈਏ। ਪਰਾਲੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ, ਸਰਦੀਆਂ ਵਿੱਚ ਰਾਤ ਪਸ਼ੂਆਂ ਹੇਠਾਂ ਸੁੱਕ (ਬੈਡਿੰਗ) ਵਜੋਂ ਵਰਤੋਂ, ਖੁੰਭਾਂ ਪੈਦਾ ਕਰਨ ਲਈ, ਗੱਤਾ ਮਿਲਾਂ ਵਿੱਚ ਗੱਤਾ ਬਣਾਉਣ ਅਤੇ ਚਾਰੇ ਲਈ ਕੀਤੀ ਜਾ ਸਕਦੀ ਹੈ। ਝੋਨੇ ਦੀ ਪਰਾਲੀ/ਰਹਿੰਦ-ਖੁੂੰਹਦ ਦੇ ਨਿਪਟਾਰੇ ਲਈ ਕੁਝ ਮਸ਼ੀਨਾਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ, ਜ਼ਮੀਨ ਨੂੰ ਬਿਨਾਂ ਵਾਹਿਆਂ ਅਤੇ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਕੀਤੀ ਜਾ ਸਕਦੀ ਹੈ। ਮਸ਼ੀਨਰੀ ਮਹਿੰਗੀ ਹੋਣ ਕਾਰਨ ਹਰੇਕ ਕਿਸਾਨ ਲਈ ਮਸ਼ੀਨਰੀ ਖ਼ਰੀਦਣੀ ਸੰਭਵ ਨਹੀਂ, ਇਸ ਲਈ ਸਹਿਕਾਰੀ ਪੱਧਰ ’ਤੇ 5-10 ਕਿਸਾਨ ਰਲ ਕੇ ਮਸ਼ੀਨਰੀ ਖ਼ਰੀਦ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਵੀ ਖੇਤੀ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਸਹਿਕਾਰੀ ਸਭਾਵਾਂ ਇਸ ਕੰਮ ਵਿੱਚ ਅਹਿਮ ਭੂਮਿਕਤ ਨਿਭਾ ਸਕਦੀਆਂ ਹਨ। ਬੇਲਰ: ਇਹ ਮਸ਼ੀਨ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਆਇਤਾਕਾਰ ਜਾਂ ਗੋਲਾਕਾਰ ਗੰਢਾਂ ਬਣਾ ਦਿੰਦੀ ਹੈ। ਇਨ੍ਹਾਂ ਗੰਢਾਂ ਨੂੰ ਗੱਤਾ ਬਣਾਉਣ, ਇੱਟਾਂ ਦੇ ਭੱਠੇ, ਪੈਕਿੰਗ ਅਤੇ ਬਿਜਲੀ ਪੈਦਾ ਕਰਨ ਵਾਸਤੇ ਵੀ ਵਰਤਿਆ ਜਾ ਸਕਦਾ ਹੈ। ਬਿਜਲੀ ਪੈਦਾ ਕਰਨ ਵਾਲੇ ਪਲਾਂਟ ਇਹ ਗੰਢਾਂ 1000-1500 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਖ਼ਰੀਦਦੇ ਹਨ। ਇਹ ਮਸ਼ੀਨ ਇੱਕ ਦਿਨ ਵਿੱਚ 6-7 ਏਕੜ ਰਕਬੇ ਵਿੱਚੋਂ ਗੰਢਾਂ ਬਣਾ ਦਿੰਦੀ ਹੈ। ਬੇਲਰ ਦੀ ਕੀਮਤ ਤਕਰੀਬਨ 10 ਲੱਖ ਹੈ। ਇਸ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਿਆ ਜਾ ਸਕਦਾ ਹੈ। ਇਸ ਮਸ਼ੀਨ ’ਤੇ ਸਬਸਿਡੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ, ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। ਡਾ ਅਮਰੀਕ ਸਿੰਘ (ਸਟੇਟ ਅਵਾਰਡੀ) ਖੇਤੀਬਾੜੀ ਅਫ਼ਸਰ,ਗੁਰਦਾਸਪੁਰ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Advertisement
ABP Premium

ਵੀਡੀਓਜ਼

Panchayat Election ਹੋ ਸਕਦੀਆਂ ਨੇ ਰੱਦ! Highcourt 'ਚ ਪੁਹੰਚਿਆਂ ਮਾਮਲਾ ! | Abp SanjhaRatan Tata | ਸਦੀਵੀਂ ਵਿਛੋੜਾ ਦੇ ਗਏ ਰਤਨ ਟਾਟਾ | Abp Sanjha |Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Covid ਹੋਣ ਤੋਂ ਤਿੰਨ ਸਾਲ ਬਾਅਦ ਵੀ ਆ ਸਕਦਾ ਹਾਰਟ ਅਟੈਕ! ਰਿਸਰਚ 'ਚ ਹੋਇਆ ਵੱਡਾ ਖੁਲਾਸਾ
Covid ਹੋਣ ਤੋਂ ਤਿੰਨ ਸਾਲ ਬਾਅਦ ਵੀ ਆ ਸਕਦਾ ਹਾਰਟ ਅਟੈਕ! ਰਿਸਰਚ 'ਚ ਹੋਇਆ ਵੱਡਾ ਖੁਲਾਸਾ
Israel Hamas War: ਸੜ ਰਹੀਆਂ ਲਾ*ਸ਼ਾਂ, ਉਨ੍ਹਾਂ ਨੂੰ ਖਾ ਰਹੇ ਆਵਾਰਾ ਕੁੱਤੇ! ਇਜ਼ਰਾਈਲੀ ਹਮਲਿਆਂ ਦੌਰਾਨ ਗਾਜ਼ਾ ਦੇ ਲੋਕਾਂ ਦਾ ਝਲਕਿਆ ਦਰਦ
Israel Hamas War: ਸੜ ਰਹੀਆਂ ਲਾ*ਸ਼ਾਂ, ਉਨ੍ਹਾਂ ਨੂੰ ਖਾ ਰਹੇ ਆਵਾਰਾ ਕੁੱਤੇ! ਇਜ਼ਰਾਈਲੀ ਹਮਲਿਆਂ ਦੌਰਾਨ ਗਾਜ਼ਾ ਦੇ ਲੋਕਾਂ ਦਾ ਝਲਕਿਆ ਦਰਦ
Garlic Benefits: ਮਰਦਾਂ ਲਈ ਵਰਦਾਨ ਹੈ ਲੱਸਣ ਦਾ ਸੇਵਨ! ਡਾਈਟ 'ਚ ਸ਼ਾਮਿਲ ਕਰ ਮਿਲਦੇ ਗਜ਼ਬ ਫਾਇਦੇ
Garlic Benefits: ਮਰਦਾਂ ਲਈ ਵਰਦਾਨ ਹੈ ਲੱਸਣ ਦਾ ਸੇਵਨ! ਡਾਈਟ 'ਚ ਸ਼ਾਮਿਲ ਕਰ ਮਿਲਦੇ ਗਜ਼ਬ ਫਾਇਦੇ
Eye Sight Food: ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ ਸੂਪਰਫੂਡ, ਅੱਖਾਂ ਦੀ ਰੌਸ਼ਨੀ ਨਵੀਂ ਹੋਵੇਗੀ ਕਮਜ਼ੋਰ
Eye Sight Food: ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ ਸੂਪਰਫੂਡ, ਅੱਖਾਂ ਦੀ ਰੌਸ਼ਨੀ ਨਵੀਂ ਹੋਵੇਗੀ ਕਮਜ਼ੋਰ
Embed widget