Sugarcane Seeds: ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ! ਹੁਣ ਗੰਨੇ ਦੇ ਰੋਗ ਰੋਧਕ ਤੇ ਟਿਕਾਊ ਬੀਜ ਦੇਵੇਗੀ ਸਰਕਾਰ
Punjab farmers: ਪੰਜਾਬ ਵਿੱਚ ਗੰਨੇ ਦੀ ਫਸਲ ਹੇਠਲਾ ਖੇਤਰ ਲਗਪਗ 95,000 ਹੈਕਟੇਅਰ (2,34,650 ਏਕੜ) ਹੈ। ਇਸ ਵਿੱਚੋਂ ਲਗਪਗ 70 ਪ੍ਰਤੀਸ਼ਤ ਖੇਤਰ ਸਿਰਫ ਇੱਕ ਕਿਸਮ ਦੀ ਗੰਨੇ ਦੀ ਫਸਲ CO-0238 ਦੇ ਅਧੀਨ ਆਉਂਦਾ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਹੁਣ ਪੰਜਾਬ ਵਿੱਚ ਗੰਨੇ ਦੀ ਫਸਲ (Sugarcane) ਬਿਮਾਰੀਆਂ ਤੋਂ ਮੁਕਤ ਹੋਵੇਗੀ। ਪੰਜਾਬ ਸਰਕਾਰ (punjab Government) ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਰੋਗ ਪ੍ਰਤੀਰੋਧੀ ਤੇ ਟਿਕਾਊ ਬੀਜ (resistant and sustainable sugarcane seeds) ਵੰਡਣ ਜਾ ਰਹੀ ਹੈ। ਸਰਕਾਰ ਦੇ ਇਸ ਯਤਨ ਨਾਲ ਰਾਜ ਵਿੱਚ ਗੰਨੇ ਦੀ ਫਸਲ ਨੂੰ ਹੁਲਾਰਾ ਮਿਲੇਗਾ ਤੇ ਝਾੜ ਵਿੱਚ ਵੀ ਵਾਧਾ ਹੋਵੇਗਾ। ਇਸ ਵੇਲੇ ਪੰਜਾਬ ਦੀ 70 ਪ੍ਰਤੀਸ਼ਤ ਖੇਤੀ ਯੋਗ ਜ਼ਮੀਨ ਵਿੱਚ ਕਿਸਾਨ ਗੰਨਾ ਉਗਾਉਂਦੇ ਹਨ।
ਪੰਜਾਬ ਵਿੱਚ ਗੰਨੇ ਦੀ ਫਸਲ ਹੇਠਲਾ ਖੇਤਰ ਲਗਪਗ 95,000 ਹੈਕਟੇਅਰ (2,34,650 ਏਕੜ) ਹੈ। ਇਸ ਵਿੱਚੋਂ ਲਗਪਗ 70 ਪ੍ਰਤੀਸ਼ਤ ਖੇਤਰ ਸਿਰਫ ਇੱਕ ਕਿਸਮ ਦੀ ਗੰਨੇ ਦੀ ਫਸਲ CO-0238 ਦੇ ਅਧੀਨ ਆਉਂਦਾ ਹੈ। ਇਹ ਗੰਨੇ ਦੀ ਫਸਲ 2005 ਵਿੱਚ ਪੰਜਾਬ ਵਿੱਚ ਬੀਜੀ ਗਈ ਸੀ।
ਚੰਗੀ ਫਸਲ ਪੈਦਾਵਾਰ ਦੇ ਬਾਅਦ ਵੀ ਅੱਜਕੱਲ੍ਹ ਗੰਨੇ ਦੀ ਇਸ ਪ੍ਰਜਾਤੀ 'ਚ ਪੋਕਾ ਬੋਇੰਗ ਬਿਮਾਰੀ ਦਾ ਹਮਲਾ ਹੋ ਰਿਹਾ ਹੈ। ਇਸ ਨਾਲ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਗੰਨੇ ਦੀ ਉਚਾਈ 7-8 ਫੁੱਟ ਹੋਣ ਕਾਰਨ ਦਵਾਈਆਂ ਦੇ ਛਿੜਕਾਅ ਵਿੱਚ ਵੀ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿੱਚ ਹੁਣ ਸਰਕਾਰ ਬਿਮਾਰੀ ਰੋਧਕ ਤੇ ਟਿਕਾਊ ਬੀਜ ਲਿਆ ਰਹੀ ਹੈ, ਜਲਦੀ ਹੀ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਵਿੱਚ ਵੀ ਵੰਡ ਦੇਵੇਗੀ।
ਇਹ ਹੋਣਗੀਆਂ ਗੰਨੇ ਦੀਆਂ ਚਾਰ ਨਵੀਆਂ ਕਿਸਮਾਂ
ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਹੁਣ ਕਿਸਾਨਾਂ ਨੂੰ ਗੰਨੇ ਦੀਆਂ ਚਾਰ ਨਵੀਆਂ ਕਿਸਮਾਂ ਦੇ ਅਧੀਨ ਬੀਜਾਂ ਦੀ ਵੰਡ ਕਰੇਗੀ। ਇਨ੍ਹਾਂ ਵਿੱਚ COPB-95, COPB-96, COPB-98 ਤੇ CO-118 ਸ਼ਾਮਲ ਹਨ। ਦੂਜੇ ਪਾਸੇ ਕੁੱਲ ਰਕਬੇ ਦਾ 30 ਤੋਂ 40 ਫੀਸਦੀ ਹਿੱਸਾ 2005 ਦੀ ਕਿਸਮ CO-0238 ਦੇ ਅਧੀਨ ਆਉਣਾ ਹੈ।
ਇਹ ਵੀ ਪੜ੍ਹੋ: Fire in Ludhiana: ਲੁਧਿਆਣਾ 'ਚ ਵੱਡਾ ਹਾਦਸਾ, ਪਲਾਸਟਿਕ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin