(Source: ECI/ABP News)
Weather Forecast Today: ਦਿੱਲੀ-NCR 'ਚ ਅੱਜ ਤੋਂ ਫਿਰ ਵਧੇਗੀ ਗਰਮੀ, ਹੁਣ ਇਸ ਦਿਨ ਤੋਂ ਮਿਲੇਗੀ ਰਾਹਤ, ਜਾਣੋ-ਮੌਸਮ ਦਾ ਪੂਰਾ ਹਾਲ
ਦਿੱਲੀ-ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਸੀ ਅਤੇ ਗਰਮੀ ਤੋਂ ਕਾਫੀ ਰਾਹਤ ਮਿਲੀ ਸੀ। ਹੁਣ ਵੀਰਵਾਰ ਤੋਂ ਦਿੱਲੀ-ਐਨਸੀਆਰ ਵਿੱਚ ਮੌਸਮ ਨੇ ਕਰਵਟ ਲੈਣ ਜਾ ਰਿਹਾ ਹੈ।
![Weather Forecast Today: ਦਿੱਲੀ-NCR 'ਚ ਅੱਜ ਤੋਂ ਫਿਰ ਵਧੇਗੀ ਗਰਮੀ, ਹੁਣ ਇਸ ਦਿਨ ਤੋਂ ਮਿਲੇਗੀ ਰਾਹਤ, ਜਾਣੋ-ਮੌਸਮ ਦਾ ਪੂਰਾ ਹਾਲ Delhi- NCR Weather : forecast today 23 june 2022 heat will increase in delhi Noida-Gurugram Weather Forecast Today: ਦਿੱਲੀ-NCR 'ਚ ਅੱਜ ਤੋਂ ਫਿਰ ਵਧੇਗੀ ਗਰਮੀ, ਹੁਣ ਇਸ ਦਿਨ ਤੋਂ ਮਿਲੇਗੀ ਰਾਹਤ, ਜਾਣੋ-ਮੌਸਮ ਦਾ ਪੂਰਾ ਹਾਲ](https://feeds.abplive.com/onecms/images/uploaded-images/2022/06/23/f34a4783cc4bce0f0ee28d215ea09fe2_original.jpg?impolicy=abp_cdn&imwidth=1200&height=675)
Delhi-NCR Weather Report Today 23 June 2022: ਦਿੱਲੀ-ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਸੀ ਅਤੇ ਗਰਮੀ ਤੋਂ ਕਾਫੀ ਰਾਹਤ ਮਿਲੀ ਸੀ। ਹੁਣ ਵੀਰਵਾਰ ਤੋਂ ਦਿੱਲੀ-ਐਨਸੀਆਰ ਵਿੱਚ ਮੌਸਮ ਨੇ ਕਰਵਟ ਲੈਣ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਵੀਰਵਾਰ ਤੋਂ ਇੱਥੇ ਮੌਸਮ ਸਾਫ਼ ਰਹੇਗਾ ਅਤੇ ਦਿਨ ਵੇਲੇ 20 ਤੋਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤੱਕ ਮੌਸਮ ਦਾ ਮਿਜਾਜ਼ ਅਜਿਹਾ ਹੀ ਰਹੇਗਾ। ਇਸ ਦੌਰਾਨ ਤਾਪਮਾਨ ਤੇ ਗਰਮੀ ਵਧੇਗੀ।
ਮੌਸਮ ਵਿਭਾਗ ਨੇ 25 ਜੂਨ ਤੋਂ ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਮੌਸਮ ਦੇ ਬਦਲਣ ਦਾ ਅਨੁਮਾਨ ਲਗਾਇਆ ਹੈ ਤੇ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ। ਮੌਸਮ ਦਾ ਪੈਟਰਨ ਐਤਵਾਰ ਤੱਕ ਅਜਿਹਾ ਹੀ ਰਹੇਗਾ। ਇਸ ਦੇ ਨਾਲ ਹੀ ਸੋਮਵਾਰ ਨੂੰ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਕਈ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ 8:30 ਵਜੇ ਤੋਂ ਬੁੱਧਵਾਰ ਸਵੇਰੇ 8:30 ਵਜੇ ਤੱਕ ਦਿੱਲੀ ਵਿੱਚ 0.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1 ਘੱਟ ਹੈ। ਦਿੱਲੀ ਦੇ ਨਜਫਗੜ੍ਹ ਵਿੱਚ ਸਭ ਤੋਂ ਵੱਧ ਤਾਪਮਾਨ 39.2 ਡਿਗਰੀ ਦਰਜ ਕੀਤਾ ਗਿਆ।
ਵੀਰਵਾਰ ਨੂੰ ਦਿੱਲੀ, ਨੋਇਡਾ ਤੇ ਗੁਰੂਗ੍ਰਾਮ ਵਿੱਚ ਕਿਵੇਂ ਰਹੇਗਾ ਮੌਸਮ ?
ਦਿੱਲੀ 'ਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 4 ਆਮ ਨਾਲੋਂ ਘੱਟ 24.3 ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1 ਘੱਟ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਵਾ ਵਿੱਚ ਨਮੀ ਦਾ ਪੱਧਰ 58 ਤੋਂ 71 ਫੀਸਦੀ ਤੱਕ ਰਿਹਾ।
ਦਿੱਲੀ 'ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38 ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਦਿਨ ਵੇਲੇ ਤੇਜ਼ ਹਵਾਵਾਂ ਚੱਲਣਗੀਆਂ।
ਨੋਇਡਾ ਵਿੱਚ ਵੱਧ ਤੋਂ ਵੱਧ ਤਾਪਮਾਨ 43.4 ਅਤੇ ਘੱਟੋ-ਘੱਟ ਤਾਪਮਾਨ 34.5 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਹੋਵੇਗਾ ਅਤੇ ਧੁੱਪ ਨਿਕੇਲਗੀ।
ਗੁਰੂਗ੍ਰਾਮ ਵਿੱਚ ਵੱਧ ਤੋਂ ਵੱਧ ਤਾਪਮਾਨ 37 ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਸਮਾਨ ਸਾਫ਼ ਹੋ ਜਾਵੇਗਾ।
ਦਿੱਲੀ-ਐਨਸੀਆਰ ਵਿੱਚ ‘ਮੱਧਮ ਸ਼੍ਰੇਣੀ ਵਿੱਚ ਹੈ ਹਵਾ ਪ੍ਰਦੂਸ਼ਣ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਵੀਰਵਾਰ ਸਵੇਰੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ‘ਮੱਧਮ ’ ਸ਼੍ਰੇਣੀ ਵਿੱਚ 114 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੋਇਡਾ ਵਿੱਚ 145 ਅਤੇ ਗੁਰੂਗ੍ਰਾਮ ਵਿੱਚ 145 ਦਰਜ ਕੀਤੇ ਗਏ ਹਨ। AQI ਨੂੰ ਜ਼ੀਰੋ ਅਤੇ 50 ਦੇ ਵਿਚਕਾਰ 'ਚੰਗਾ', 51 ਅਤੇ 100 ਦੇ ਵਿਚਕਾਰ 'ਤਸੱਲੀਬਖਸ਼', 101 ਅਤੇ 200 ਦੇ ਵਿਚਕਾਰ 'ਮੱਧਮ ', 201 ਅਤੇ 300 ਦੇ ਵਿਚਕਾਰ 'ਖ਼ਰਾਬ , 301 ਅਤੇ 400 ਵਿਚਕਾਰ 'ਬਹੁਤ ਖ਼ਰਾਬ ' ਅਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਸ੍ਰੇਣੀ ਵਿੱਚ ਮੰਨਿਆ ਜਾਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)