(Source: ECI/ABP News)
Fog in Punjab: ਪੰਜਾਬ ‘ਚ ਛਾਉਣ ਲੱਗੀ ਧੁੰਦ ਦੀ ਚਾਦਰ, ਵਿਜ਼ੀਬਿਲਟੀ ਘਟੀ, ਲਗਾਤਾਰ ਡਿੱਗ ਰਿਹਾ ਪਾਰਾ
ਅੰਮ੍ਰਿਤਸਰ 'ਚ ਧੁੰਦ ਦਾ ਕਹਿਰ ਜਾਰੀ, ਹਵਾਈ ਅੱਡੇ 'ਤੇ ਵਿਜ਼ੀਬਿਲਟੀ ਘਟੀCAT-2 ਤੇ 3 ਦਾ ਕੁਝ ਹਿੱਸਾ ਹੋਇਆ ਖ਼ਰਾਬ, ਲੈਂਡ ਨਹੀਂ ਹੋ ਸਕੀਆਂ ਉਡਾਣਾਂ
![Fog in Punjab: ਪੰਜਾਬ ‘ਚ ਛਾਉਣ ਲੱਗੀ ਧੁੰਦ ਦੀ ਚਾਦਰ, ਵਿਜ਼ੀਬਿਲਟੀ ਘਟੀ, ਲਗਾਤਾਰ ਡਿੱਗ ਰਿਹਾ ਪਾਰਾ Fog in Punjab: Fog continues in Amritsar, visibility decreases at airpor Fog in Punjab: ਪੰਜਾਬ ‘ਚ ਛਾਉਣ ਲੱਗੀ ਧੁੰਦ ਦੀ ਚਾਦਰ, ਵਿਜ਼ੀਬਿਲਟੀ ਘਟੀ, ਲਗਾਤਾਰ ਡਿੱਗ ਰਿਹਾ ਪਾਰਾ](https://feeds.abplive.com/onecms/images/uploaded-images/2021/12/16/fda00c0cd87a73d7a9d12c029125cc6f_original.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਦੋ ਦਿਨਾਂ ਤੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਬੱਦਲਵਾਈ ਰਹੇਗੀ। ਅੱਜ ਸਵੇਰੇ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਕੁਝ ਦਿਨਾਂ 'ਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਤੱਕ ਪਹੁੰਚ ਸਕਦਾ ਹੈ।
ਦੱਸ ਦਈਏ ਕਿ ਸਵੇਰੇ ਧੁੰਦ ਕਾਰਨ ਸ਼ਹਿਰ ਅੰਦਰ ਵਿਜ਼ੀਬਿਲਟੀ 100 ਮੀਟਰ ਰਹੀ, ਜਦੋਂਕਿ ਬਾਹਰੀ ਖੇਤਰ ਵਿੱਚ ਸ਼ਾਮ 6 ਵਜੇ ਤੋਂ ਬਾਅਦ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਇਸ ਦੇ ਨਾਲ ਹੀ ਅੰਮ੍ਰਿਤਸਰ ਏਅਰਪੋਰਟ 'ਤੇ ਘੱਟ ਵਿਜ਼ੀਬਿਲਟੀ 'ਚ ਲੈਂਡ ਬਣਾਉਣ ਵਾਲੇ ਸਿਸਟਮ ਦਾ ਇੱਕ ਹਿੱਸਾ ਖ਼ਰਾਬ ਹੋ ਗਿਆ ਹੈ। ਇਸ ਉਪਕਰਨ ਦਾ ਇੱਕ ਹਿੱਸਾ, ਜਿਸ ਨੂੰ IVR ਕਿਹਾ ਜਾਂਦਾ ਹੈ, ਨੁਕਸਾਨਿਆ ਗਿਆ ਹੈ।
ਏਅਰਪੋਰਟ ਸਟਾਫ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ 'ਚ ਜੁਟਿਆ ਹੋਇਆ ਹੈ। ਇਸ IVR ਦੇ ਫੇਲ ਹੋਣ ਕਾਰਨ ਹਵਾਈ ਅੱਡੇ 'ਤੇ ਉਤਰਨ 'ਚ ਮਦਦ ਕਰਨ ਵਾਲੇ CAT-2 ਅਤੇ 3 ਸਿਸਟਮ ਕੰਮ ਨਹੀਂ ਕਰ ਰਹੇ ਹਨ। ਜਿਸ ਕਾਰਨ ਹੁਣ ਕੈਟ-1 ਦੀ ਮਦਦ ਨਾਲ ਲੈਂਡਿੰਗ ਕਰਵਾਈ ਜਾ ਰਹੀ ਹੈ। ਲੈਂਡਿੰਗ ਦੀ ਸਮੱਸਿਆ ਕਾਰਨ ਗੋਆ-ਅੰਮ੍ਰਿਤਸਰ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ। ਜਦਕਿ ਬਾਕੀ ਸਾਰੀਆਂ ਉਡਾਣਾਂ ਫਿਲਹਾਲ ਦੇਰੀ ਨਾਲ ਚੱਲ ਰਹੀਆਂ ਹਨ।
550 ਮੀਟਰ ਵਿਜ਼ੀਬਿਲਟੀ 'ਤੇ ਕਰਵਾਈ ਜਾਵੇਗੀ ਲੈਂਡਿੰਗ
ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ CAT-2 ਤੇ 3 ਪ੍ਰਣਾਲੀਆਂ ਕਾਰਨ ਅੰਮ੍ਰਿਤਸਰ ਹਵਾਈ ਅੱਡਾ 50 ਮੀਟਰ ਦੀ ਵਿਜ਼ੀਬਿਲਟੀ ਵਿੱਚ ਵੀ ਫਲਾਈਟ ਨੂੰ ਲੈਂਡ ਕਰਨ ਦੇ ਸਮਰੱਥ ਹੈ, ਪਰ ਸਿਸਟਮ ਫੇਲ ਹੋਣ ਕਾਰਨ ਫਿਲਹਾਲ ਲੈਂਡਿੰਗ ਲਈ CAT-1 ਦੀ ਵਰਤੋਂ ਕੀਤੀ ਜਾ ਰਹੀ ਹੈ।
ਸਵੇਰੇ 11 ਵਜੇ ਤੱਕ ਵਿਜ਼ੀਬਿਲਟੀ 550 ਮੀਟਰ ਤੱਕ ਰਹਿਣ ਦੀ ਉਮੀਦ ਰਹੀ। ਇਸ ਤੋਂ ਬਾਅਦ ਉਡਾਣਾਂ ਦੀ ਲੈਂਡਿੰਗ ਨਿਯਮਤ ਹੋਵੇਗੀ। ਦੂਜੇ ਪਾਸੇ ਟੀਮ ਆਈਵੀਆਰ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਦੁਪਹਿਰ ਤੱਕ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲਿਵ-ਇਨ ਰਿਲੇਸ਼ਨਸ਼ਿਪ ਲਈ ਘੱਟੋ-ਘੱਟ ਉਮਰ 'ਤੇ ਹਾਈ ਕੋਰਟ ਦਾ ਹੁਕਮ, ਕੇਂਦਰ ਜਨਵਰੀ ਤੱਕ ਦੇਵੇ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)