ਪੜਚੋਲ ਕਰੋ
Advertisement
Onion price hike again: ਨਵੇਂ ਖੇਤੀ ਕਾਨੂੰਨਾਂ ਦੀ ਪਹਿਲੀ ਮਾਰ, ਬੇਕਾਬੂ ਹੋਇਆ ਪਿਆਜ਼, ਕੀਮਤਾਂ ਘਟਣ ਦੀ ਨਹੀਂ ਉਮੀਦ
ਕੀ ਹੜ੍ਹਾਂ, ਮੀਂਹ ਤੇ ਜਮ੍ਹਾਂਖੋਰੀ (Hoarding) ਕਾਰਨ ਪਿਆਜ਼ ਦੀ ਕੀਮਤ ਵਧ ਰਹੀ ਹੈ। ਪਿਆਜ਼ ਨੂੰ ਜ਼ਰੂਰੀ ਚੀਜ਼ਾਂ ਦੀ ਸੂਚੀ ਤੋਂ ਬਾਹਰ ਕੱਢਣ ਤੋਂ ਬਾਅਦ ਜਮ੍ਹਾਂਖੋਰੀ ਬੇਲਗਾਮ ਹੋ ਗਏ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ ਪਿਆਜ਼ ਦੀ ਵੱਧ ਰਹੀ ਕੀਮਤ ਰੁਕਣ ਦਾ ਨਾਂ ਨਹੀਂ ਲੈ ਰਹੀ। ਸਰਕਾਰ ਵੱਲੋਂ ਪਿਆਜ਼ ਦੇ ਨਿਰਯਾਤ ‘ਤੇ ਪਾਬੰਦੀ ਲਾਉਣ ਦੇ ਬਾਵਜੂਦ ਇਸ ਦੀਆਂ ਕੀਮਤਾਂ ਕੰਟਰੋਲ ‘ਚ ਨਹੀਂ ਹਨ। ਆਲਮ ਇਹ ਹੈ ਕਿ ਦੇਸ਼ ਵਿੱਚ ਇਸ ਦੀ ਕੀਮਤ 70 ਤੋਂ ਪਾਰ ਪਹੁੰਚ ਗਈ ਹੈ। ਸਮਾਚਾਰ ਏਜੰਸੀ ਪੀਟੀਆਈ-ਭਾਸਾ ਮੁਤਾਬਕ ਮੰਗਲਵਾਰ ਨੂੰ ਚੇਨਈ ਦੇ ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ 73 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ।
ਉਧਰ, ਦਿੱਲੀ, ਮੁੰਬਈ ਵਰਗੇ ਮਹਾਂਨਗਰਾਂ ਵਿੱਚ ਪਿਆਜ਼ ਦੀ ਸਭ ਤੋਂ ਉੱਚੀਆਂ ਕੀਮਤਾਂ 'ਤੇ ਵਿੱਕ ਰਿਹਾ ਹੈ। ਕੇਂਦਰੀ ਖਪਤਕਾਰ ਮਾਮਲੇ ਮੰਤਰਾਲੇ ਨੇ ਇਸ ਸਬੰਧੀ ਅੰਕੜੇ ਜਾਰੀ ਕੀਤੇ ਹਨ। ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਉਤਪਾਦਕ ਖੇਤਰਾਂ ਵਿੱਚ ਮੀਂਹ ਪੈਣ ਕਾਰਨ ਸਪਲਾਈ ਵਿੱਚ ਵਿਘਨ ਪੈਣਾ ਹੈ। ਦੱਸ ਦਈਏ ਕਿ ਦੇਸ਼ 'ਚ ਨਵਰਾਤਰੇ ਦਾ ਤਿਓਹਾਰ ਦੇ ਬਾਵਜੂਦ ਵੀ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਮੌਸਮ ਦੀ ਮਾਰ ਹੋ ਸਕਦਾ ਮੁੱਖ ਕਾਰਨ:
ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ ਤੇ ਰਾਜਸਥਾਨ ਪਿਆਜ਼ ਦੇ ਪ੍ਰਮੁੱਖ ਉਤਪਾਦਕ ਸੂਬੇ ਹਨ। ਇਸ ਸਾਲ ਚਾਰ ਵੱਡੇ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ ਤੇ ਬਿਹਾਰ ਹੜ੍ਹਾਂ ਦਾ ਸ਼ਿਕਾਰ ਹੋਏ ਹਨ। ਜਦੋਂਕਿ ਭਾਰੀ ਬਾਰਸ਼ ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਯੂਪੀ ਆਦਿ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾਈ। ਇਸ ਕਾਰਨ ਪਿਆਜ਼ ਉਤਪਾਦਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਥਿਤੀ ਵਿੱਚ ਪਿਆਜ਼ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਇਸ ਦੇ ਨਾਲ ਹੀ ਖੇਤੀ ਮਾਹਰ ਬਿਨੋਦ ਆਨੰਦ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਵੱਡਾ ਕਾਰਨ ਫਸਲਾਂ ਦਾ ਖ਼ਰਾਬ ਹੋਣਾ ਹੈ। ਇਸ ਸਮੇਂ ਬਾਜ਼ਾਰ ਵਿੱਚ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਸਾਉਣੀ ਪਿਆਜ਼ ਆਉਂਦੇ ਸੀ ਪਰ ਇਨ੍ਹਾਂ ਸੂਬਿਆਂ ਵਿੱਚ ਭਾਰੀ ਬਾਰਸ਼ ਕਾਰਨ 40-45 ਪ੍ਰਤੀਸ਼ਤ ਫਸਲ ਨੂੰ ਨੁਕਸਾਨ ਪਹੁੰਚਿਆ। ਆਮ ਤੌਰ 'ਤੇ ਨਵਰਾਤਰੀ ਵਿੱਚ ਪਿਆਜ਼ ਦੀ ਖਪਤ ਘੱਟ ਜਾਂਦੀ ਹੈ, ਇਸ ਲਈ ਰੇਟ ਘੱਟ ਜਾਂਦਾ ਹੈ, ਪਰ ਇਸ ਵਾਰ ਮੰਗ ਵਧ ਰਹੀ ਹੈ। ਜੇ ਸਥਿਤੀ ਇਹੀ ਰਹੀ ਤਾਂ ਪਿਆਜ਼ ਇਸ ਸਾਲ ਸਸਤਾ ਨਹੀਂ ਹੋਏਗਾ।
CM ਕੈਪਟਨ ਨੇ ਜਦੋਂ ਆਖੀ ਅਸਤੀਫ਼ੇ ਵਾਲੀ ਗੱਲ
ਦੂਜਾ ਵੱਡਾ ਕਾਰਨ ਜਮ੍ਹਾਂਖੋਰੀ:
ਬਿਨੋਦ ਆਨੰਦ ਦਾ ਕਹਿਣਾ ਹੈ ਕਿ ਮੌਸਮ ਦੇ ਮੱਦੇਨਜ਼ਰ ਵਪਾਰੀਆਂ ਨੇ ਪਿਆਜ਼ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਜ਼ਰੂਰੀ ਚੀਜ਼ਾਂ ਐਕਟ ਵਿੱਚ ਸੋਧ ਤੋਂ ਬਾਅਦ ਹੁਣ ਜਮ੍ਹਾਂਖੋਰੀ ਲਾਇਸੈਂਸੀ ਹੋ ਗਈ ਹੈ। ਪਿਛਲੇ ਸਾਲ 29 ਸਤੰਬਰ ਨੂੰ ਥੋਕ ਵਿਕਰੇਤਾਵਾਂ ਲਈ 50 ਮੀਟ੍ਰਿਕ ਟਨ ਤੇ ਪ੍ਰਚੂਨ ਲਈ 10 ਮੀਟ੍ਰਿਕ ਟਨ ਸਟਾਕ ਤੈਅ ਕੀਤਾ ਗਿਆ ਸੀ।
ਹੁਣ ਜਾਣੋ ਕੁਝ ਥਾਂਵਾਂ 'ਤੇ ਪਿਆਜ਼ ਦੀਆਂ ਕੀਮਤਾਂ ਪ੍ਰਤੀ ਕਿਲੋ ਮੁਤਾਬਕ:
Burn stubble in fields: ਪੰਜਾਬ ਦੀ ਆਬੋ-ਹਵਾ 'ਚ ਰਲਿਆ ਜ਼ਹਿਰ ! ਇਨ੍ਹਾਂ 8 ਜ਼ਿਲ੍ਹਿਆਂ 'ਚ ਸਾਹ ਲੈਣਾ ਔਖਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਜੰਮੂ | 60 |
ਬਠਿੰਡਾ | 60 |
ਸ਼ਿਮਲਾ | 55 |
ਪੰਚਕੂਲਾ | 50 |
ਮੰਡੀ | 50|
ਸੋਲਨ | 50 |
ਅੰਮ੍ਰਿਤਸਰ | 40 |
ਕੋਲਕਾਤਾ | 65 |
ਮੁੰਬਈ | 67 |
ਦਿੱਲੀ | 51 |
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement