Punjab News: ਪੰਜਾਬ 'ਚ ਪੜਾਅ ਵਾਰ ਹੋਏਗੀ ਝੋਨੇ ਦੀ ਬਿਜਾਈ, ਸਰਕਾਰ ਨੇ ਐਲਾਨਿਆਂ ਤਰੀਕਾਂ, ਇੱਥੇ ਜਾਣੋ
Paddy sowing in Punjab: ਪੰਜਾਬ ਵਿੱਚ ਚਾਰ ਪੜਾਵਾਂ ਵਾਲੀ ਰਵਾਇਤੀ ਝੋਨੇ ਦੀ ਬਿਜਾਈ 18 ਜੂਨ ਤੋਂ ਸ਼ੁਰੂ ਹੋਵੇਗੀ ਅਤੇ 26 ਜੂਨ ਨੂੰ ਸਮਾਪਤ ਹੋਵੇਗੀ।
ਇਸ ਵਾਰ ਪੰਜਾਬ 'ਚ ਝੋਨੇ ਦੀ ਬਿਜਾਈ ਪੜਾਅ ਵਾਰ ਹੋਏਗੀ, ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਗਿਆ। ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਤਹਿਤ ਕਿਸਾਨ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਣਗੇ, ਜਦਕਿ ਪਾਣੀ ਨਾਲ ਬਿਜਾਈ ਲਈ ਕਿਸਾਨਾਂ ਨੂੰ 18 ਜੂਨ ਤੱਕ ਉਡੀਕ ਕਰਨੀ ਪਵੇਗੀ।
ਪੰਜਾਬ ਵਿੱਚ ਪਹਿਲੀ ਵਾਰ ਝੋਨੇ ਦੀ ਬਿਜਾਈ ਦੀ ਰਵਾਇਤੀ ਵਿਧੀ ਨੂੰ 18 ਜੂਨ ਤੋਂ ਸ਼ੁਰੂ ਹੋਣ ਵਾਲੇ ਸਾਉਣੀ ਦੇ ਸੀਜ਼ਨ ਵਿੱਚ ਚਾਰ ਪੜਾਵਾਂ ਵਿੱਚ ਵੰਡ ਕੇ ਸੂਬੇ ਦੇ 23 ਜ਼ਿਲ੍ਹਿਆਂ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਬਿਜਲੀ ਦੀ ਵਰਤੋਂ ਅਤੇ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਕਰਕੇ ਕਿਸਾਨਾਂ ਉੱਤੇ ਬੋਝ ਘੱਟ ਕੀਤਾ ਜਾ ਸਕੇ।
ਸਿੱਧੀ ਬਿਜਾਈ 20 ਮਈ ਤੋਂ ਪੂਰੇ ਪੰਜਾਬ ਵਿਚ
ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਨਹੀਂ ਕਰਨੀ ਉਹਨਾਂ ਲਈ
18 ਜੂਨ ਤੋਂ ਸੰਗਰੂਰ, ਬਰਨਾਲਾ, ਮਲੇਰਕਟਲਾ, ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ,
22 ਜੂਨ ਤੋਂ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ
24 ਜੂਨ ਮੋਹਾਲੀ, ਰੋਪੜ,ਨਵਾ ਸ਼ਹਿਰ, ਜਲੰਧਰ, ਕਪੂਰਥਲਾ, ਮੁਕਤਸਰ ਸਾਹਿਬ,
26 ਜੂਨ ਗੁਰਦਾਸਪੁਰ ,ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ
ਝੋਨੇ ਦੀ ਬਿਜਾਈ ਦਾ ਆਖਰੀ ਪੜਾਅ ਛੇ ਦਿਨਾਂ ਬਾਅਦ 24 ਜੂਨ ਨੂੰ ਹੈ। ਪੰਜਾਬ ਵਿੱਚ ਆਗਾਮੀ ਸਾਉਣੀ ਦੇ ਸੀਜ਼ਨ ਵਿੱਚ ਸਿੱਧੀ ਬੀਜੀ ਚਾਵਲ (ਡੀਐਸਆਰ) ਵਿਧੀ ਨਾਲ ਝੋਨੇ ਦੀ ਬਿਜਾਈ 20 ਮਈ ਤੋਂ ਸ਼ੁਰੂ ਹੋਵੇਗੀ ਅਤੇ 31 ਮਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਵਿਭਾਗ ਨੇ ਐਲਾਨ ਕੀਤਾ ਕਿ ਝੋਨੇ ਦੀ ਲੁਆਈ ਲਈ ਬੂਟੇ ਤਿਆਰ ਕਰਨ ਲਈ ਨਰਸਰੀਆਂ ਦੀ ਸਥਾਪਨਾ 18 ਮਈ ਤੋਂ ਪਹਿਲਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੂਬਾ ਸਰਕਾਰ ਵਲੋਂ ਨਵੀਂ ਬਿਜਾਈ/ਟਰਾਂਸਪਲਾਂਟੇਸ਼ਨ ਸ਼ਡਿਊਲ ਦਾ ਐਲਾਨ ਕਰਨ ਲਈ ਇੱਕ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਇਸ ਸੀਜ਼ਨ ਵਿੱਚ, ਰਾਜ ਦੇ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਕਾਸ਼ਤ ਦੇ ਕੁੱਲ 75 ਲੱਖ ਏਕੜ ਰਕਬੇ ਵਿੱਚੋਂ 30 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਦਾ ਟੀਚਾ ਰੱਖਿਆ ਹੈ, ਜਿਸ ਵਿੱਚੋਂ ਘੱਟੋ-ਘੱਟ 5 ਲੱਖ ਏਕੜ ਰਕਬੇ ਵਿੱਚ ਪ੍ਰੀਮੀਅਮ ਖੁਸ਼ਬੂਦਾਰ ਬਾਸਮਤੀ ਦੀ ਉਮੀਦ ਹੈ।
ਇਹ ਵੀ ਪੜ੍ਹੋ: Reels: ਰੀਲਜ਼ ਲਈ ਔਰੀਜਨਲ ਕੰਟੈਂਟ ਬਣਾਉਣ ਵਾਲਿਆਂ ਨੂੰ ਮੈਟਾ ਦਵੇਗਾ ਕਿੰਨੇ ਪੈਸੇ ਇੱਥੇ ਜਾਣੋ