ਪੜਚੋਲ ਕਰੋ
Advertisement
'ਪਰਾਲੀ ਤੋਂ ਨਹੀਂ ਹੁੰਦਾ ਪ੍ਰਦੂਸ਼ਣ, ਸਮੌਗ ਲਈ ਦਿੱਲੀ ਖ਼ੁਦ ਜ਼ਿੰਮੇਵਾਰ'
ਚੰਡੀਗੜ੍ਹ: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸਐਸ ਮਾਰਵਾਹ ਨੇ ਦਿੱਲੀ ਸਰਕਾਰ ਨੂੰ ਇਹ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਿਆਸਤ ਤੇ ਬਲੇਮ-ਗੇਮ ਨਾ ਖੇਡੀ ਜਾਵੇ। ਦਿੱਲੀ ਵਿੱਚ ਪ੍ਰਦੂਸ਼ਣ ਲਈ ਦਿੱਲੀ ਖ਼ੁਦ ਜ਼ਿੰਮੇਵਾਰ ਹੈ।
ਮਾਰਵਾਹ ਨੇ ਇਲਜ਼ਾਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਵਿਗਿਆਨਕ ਢੰਗ ਨਾਲ ਇਸ ਨੂੰ ਸਾਬਤ ਕਰਕੇ ਦਿਖਾਉਣ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਵਿੱਚ ਪਰਾਲ਼ੀ ਨੂੰ ਲਾਈ ਜਾਣ ਵਾਲੀ ਅੱਗ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਦੋ ਕਿਲਮੋਮੀਟਰ ਪ੍ਰਤੀ ਘੰਟੇ ਤੋਂ ਵੱਧ ਤੇਜ਼ ਹਵਾ ਵੀ ਨਹੀਂ ਵਗੀ ਤਾਂ ਅਜਿਹੇ ਵਿੱਚ ਪੰਜਾਬ ਦੇ ਧੂੰਏਂ ਦਾ ਪਾਕਿਸਤਾਨ ਜਾਂ ਦਿੱਲੀ ਜਾ ਕੇ ਪ੍ਰਦੂਸ਼ਣ ਫੈਲਾਉਣ ਦਾ ਇਲਜ਼ਾਮ ਬਿਲਕੁਲ ਥੋਥਾ ਹੈ।ਇਹ ਵੀ ਪੜ੍ਹੋ: ਪਾਰਲੀ ਸਾੜਨ ਨਾਲ ਸਿਰਫ 2 ਫੀਸਦੀ ਪ੍ਰਦੂਸ਼ਨ, 92 ਫੀਸਦੀ ਲਈ ਫੈਕਟਰੀਆਂ ਤੇ ਵਾਹਨ ਜ਼ਿੰਮੇਵਾਰ
ਚੇਅਰਮੈਨ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਉਨ੍ਹਾਂ ਦੇ ਆਪਣੇ ਕਾਰਨ ਜ਼ਿੰਮੇਵਾਰ ਹਨ ਤੇ ਅਕਤੂਬਰ ਮਹੀਨੇ ਵਿੱਚ ਦਿੱਲੀ ਵਿੱਚ ਜੋ ਸਮੌਗ ਦੀ ਚਾਦਰ ਫੈਲ ਜਾਂਦੀ ਹੈ, ਉਹ ਮੌਸਮ ਵਿੱਚ ਆਈ ਨਮੀ ਕਾਰਨ ਹੁੰਦੀ ਹੈ, ਜਿਸ ਕਾਰਨ ਪ੍ਰਦੂਸ਼ਕ ਉੱਪਰੀ ਵਾਤਾਵਰਣ ਵਿੱਚ ਨਹੀਂ ਜਾ ਸਕਦੇ। ਇਸ ਲਈ ਅਜਿਹਾ ਨਹੀਂ ਹੋ ਸਕਦਾ ਕਿ ਪੰਜਾਬ ਵਿੱਚ ਪਰਾਲ਼ੀ ਸਾੜੀ ਜਾਏ ਤੇ ਇ ਕਾਰਨ ਦਿੱਲੀ ਵਿੱਚ ਸਮੌਗ ਫੈਲ ਜਾਵੇ।ਇਹ ਵੀ ਪੜ੍ਹੋ: ਸਰਕਾਰ ਦੀ ਨਾਅਹਿਲੀਅਤ ਤੋਂ ਅੱਕੇ ਕਿਸਾਨਾਂ ਨੇ ਫੜਿਆ ਬਗ਼ਾਵਤ ਦਾ ਰਾਹ
ਮਾਰਵਾਹ ਨੇ ਅੱਗੇ ਵੀ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਹਵਾ ਦੀ ਗੁਣਵੱਤਾ 'ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਵਿੱਚ ਔਸਤ ਏਕਿਊਆਈ ਪੱਧਰ 160 ਹੈ ਜਦਕਿ ਦਿੱਲੀ ਵਿੱਚ ਇਸੇ ਸਮੇਂ ਦੌਰਾਨ ਏਕਿਊਆਈ 350 ਤੋਂ ਵੀ ਵੱਧ ਹੈ। ਜੇਕਰ ਪਰਾਲ਼ੀ ਸਾੜਨ ਨਾਲ ਸਭ ਤੋਂ ਪਹਿਲਾਂ ਪੰਜਾਬ ਦਾ ਹੀ ਨੁਕਸਾਨ ਹੋਣਾ ਸੀ।ਇਹ ਵੀ ਪੜ੍ਹੋ: ਸੈਟੇਲਾਈਟ ਤੋਂ ਲਈਆਂ ਪੰਜਾਬ ਦੀਆਂ ਤਸਵੀਰਾਂ ਨੇ ਉਡਾਏ ਹੋਸ਼, 2050 ਤਕ ਨਹੀਂ ਰਹੇਗੀ ਸਾਹ ਲੈਣ ਯੋਗ ਹਵਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਜਲੰਧਰ
ਸਿੱਖਿਆ
Advertisement