Punjab Weather Forecast: ਗਰਮੀ ਨੇ ਕੱਢੇ ਵੱਟ, ਜਾਣੋ ਪੰਜਾਬ 'ਚ ਅਗਲੇ ਪੰਜ ਦਿਨਾਂ ਦੇ ਮੌਸਮ ਬਾਰੇ ਭਵਿੱਖਬਾਣੀ
ਗਰਮੀ ਨੇ ਅਪਰੈਲ ਮਹੀਨੇ ਦੀ ਸ਼ੁਰੂਆਤ ਨਾਲ ਹੀ ਵੱਟ ਕੱਢ ਦਿੱਤੇ ਹਨ। ਮਾਰਚ ਮਹੀਨਾ ਵੀ 121 ਸਾਲਾਂ 'ਚ ਸਭ ਤੋਂ ਗਰਮ ਰਿਹਾ ਹੈ। ਫਿਲਹਾਲ ਪੰਜਾਬ 'ਚ ਅਜੇ ਗਰਮੀ ਤੋਂ ਰਾਹਤ ਨਹੀਂ ਮਿਲੇਗੀ।
Punjab Weather Updates: ਗਰਮੀ ਨੇ ਅਪਰੈਲ ਮਹੀਨੇ ਦੀ ਸ਼ੁਰੂਆਤ ਨਾਲ ਹੀ ਵੱਟ ਕੱਢ ਦਿੱਤੇ ਹਨ। ਮਾਰਚ ਮਹੀਨਾ ਵੀ 121 ਸਾਲਾਂ 'ਚ ਸਭ ਤੋਂ ਗਰਮ ਰਿਹਾ ਹੈ। ਫਿਲਹਾਲ ਪੰਜਾਬ 'ਚ ਅਜੇ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 5 ਦਿਨਾਂ ਤੱਕ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮੌਸਮ ਖੁਸ਼ਕ ਰਹੇਗਾ ਤੇ ਤੇਜ਼ ਧੁੱਪ ਰਹੇਗੀ।
ਪੰਜਾਬ ਵਿੱਚ ਅਗਲੇ 5 ਦਿਨ ਗਰਮ ਹਵਾਵਾਂ ਵੀ ਚੱਲਣਗੀਆਂ। ਅਜਿਹੇ 'ਚ 'ਲੂ' ਦਾ ਪ੍ਰਕੋਪ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਮੌਸਮ ਸਾਫ਼ ਰਿਹਾ ਹੈ ਤੇ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ।
ਪੰਜਾਬ 'ਚ ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਜਾਂ ਇਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਜਾਂ ਤਸੱਲੀਬਖਸ਼ ਸ਼੍ਰੇਣੀ ਵਿੱਚ ਹੈ।
ਆਓ ਜਾਣਦੇ ਹਾਂ ਮੰਗਲਵਾਰ ਨੂੰ ਪੰਜਾਬ ਦੇ ਵੱਡੇ ਜ਼ਿਲ੍ਹਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ?
ਅੰਮ੍ਰਿਤਸਰ
ਅੰਮ੍ਰਿਤਸਰ 'ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37 ਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕ ਅੰਕ ‘ਦਰਮਿਆਨੀ’ ਸ਼੍ਰੇਣੀ ਵਿੱਚ 119 ਦਰਜ ਕੀਤਾ ਗਿਆ।
ਜਲੰਧਰ
ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੇ ਵੀ ਮੌਸਮ ਸਾਫ਼ ਰਹੇਗਾ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 109 ਹੈ, ਜੋ 'ਮੱਧਮ' ਸ਼੍ਰੇਣੀ 'ਚ ਆਉਂਦਾ ਹੈ।
ਲੁਧਿਆਣਾ
ਮੰਗਲਵਾਰ ਨੂੰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਸਮਾਨ ਸਾਫ਼ ਹੋ ਜਾਵੇਗਾ। ਹਵਾ ਗੁਣਵੱਤਾ ਸੂਚਕਾਂਕ 'ਦਰਮਿਆਨੀ' ਸ਼੍ਰੇਣੀ ਵਿੱਚ 117 ਹੈ।
ਪਟਿਆਲਾ
ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕਾਂਕ 'ਦਰਮਿਆਨੀ' ਸ਼੍ਰੇਣੀ ਵਿੱਚ 151 ਹੈ।