Punjab Weather Update: ਪੰਜਾਬ 'ਚ ਕੱਲ੍ਹ ਤੋਂ ਮਿਲੇਗੀ ਗਰਮੀ ਤੋਂ ਰਾਹਤ, 18 ਜੂਨ ਤੱਕ ਹੋਏਗੀ ਬਾਰਸ਼
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਮੰਗਲਵਾਰ ਤੋਂ ਮੌਸਮ ਬਦਲ ਜਾਵੇਗਾ। ਬੁੱਧਵਾਰ ਤੋਂ ਪੰਜਾਬ 'ਚ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਹ
Punjab Weather Update: ਪੰਜਾਬ ਵਿੱਚ ਕੱਲ੍ਹ ਤੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 15 ਜੂਨ ਤੋਂ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਇਸ ਨਾਲ ਤਾਪਮਾਨ ਹੇਠਾਂ ਆਉਣ ਦਾ ਅਨੁਮਾਨ ਹੈ। ਕਈ ਇਲਾਕਿਆਂ ਵਿੱਚ ਅਗਲੇ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਵੀ ਹੋ ਸਕਦੀ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਮੰਗਲਵਾਰ ਤੋਂ ਮੌਸਮ ਬਦਲ ਜਾਵੇਗਾ। ਬੁੱਧਵਾਰ ਤੋਂ ਪੰਜਾਬ 'ਚ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਬਾਅਦ 18 ਜੂਨ ਤੱਕ ਪੰਜਾਬ 'ਚ ਹਨ੍ਹੇਰੀ, ਬੱਦਲਵਾਈ ਤੇ ਤੇਜ਼ ਹਵਾਵਾਂ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਦੀ ਭਵਿੱਖਬਾਣੀ ਮੁਤਾਬਕ ਤਾਪਮਾਨ ਵੀ ਹੇਠਾਂ ਆਵੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ।
ਭਾਰਤੀ ਮੌਸਮ ਵਿਭਾਗ ਮੁਤਾਬਕ ਵੀਰਵਾਰ ਤੋਂ ਉੱਤਰੀ ਭਾਰਤ ਵਿੱਚ ਪ੍ਰੀ ਮਾਨਸੂਨ ਦਸਤਕ ਦੇਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 16 ਤੋਂ 18 ਜੂਨ ਤੱਕ ਪੰਜਾਬ ਦੇ ਸ਼ਹਿਰਾਂ ਵਿੱਚ ਮੀਂਹ ਪੈ ਸਕਦਾ ਹੈ ਪਰ ਉਦੋਂ ਤੱਕ ਗਰਮੀ ਦਾ ਕਹਿਰ ਰਹੇਗਾ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਪਾਰਾ 43 ਡਿਗਰੀ ਨੂੰ ਪਾਰ ਕਰ ਸਕਦਾ ਹੈ। ਇਸ ਦੇ ਨਾਲ ਹੀ ਮਾਨਸੂਨ ਦੇ 30 ਜੂਨ ਦੇ ਆਸਪਾਸ ਪੰਜਾਬ ਪਹੁੰਚਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਜੂਨ ਦੇ ਪਹਿਲੇ 10 ਦਿਨ ਸੁੱਕੇ ਰਹੇ ਹਨ। ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ਵਿੱਚ ਆਮ ਤੌਰ 'ਤੇ ਜੂਨ ਮਹੀਨੇ ਵਿੱਚ 8.2 ਮਿਲੀਮੀਟਰ ਮੀਂਹ ਪੈਂਦਾ ਹੈ, ਜਦੋਂਕਿ ਹੁਣ ਤੱਕ ਸਿਰਫ਼ 0.1 ਫ਼ੀਸਦੀ ਹੀ ਮੀਂਹ ਪਿਆ ਹੈ। ਅੰਮ੍ਰਿਤਸਰ ਤੇ ਤਰਨ ਤਾਰਨ ਨੂੰ ਛੱਡ ਕੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਨਹੀਂ ਪਿਆ। ਮੀਂਹ ਨਾ ਪੈਣ ਕਾਰਨ ਫ਼ਸਲਾਂ ’ਤੇ ਅਸਰ ਪੈ ਰਿਹਾ ਹੈ।