Turmeric Cultivation: ਹਲਦੀ ਦੀ ਖੇਤੀ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗਾ ਚੰਗਾ ਮੁਨਾਫ਼ਾ
Turmeric Cultivation: ਕਿਸਾਨ ਹਲਦੀ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਹੇਠਾਂ ਦੱਸੇ ਤਰੀਕਿਆਂ ਨਾਲ ਕਿਸਾਨਾਂ ਦੀ ਚੰਗੀ ਕਮਾਈ ਹੋ ਸਕਦੀ ਹੈ।
Turmeric Farming: ਦੇਸ਼ ਦੇ ਲਗਭਗ ਹਰ ਘਰ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਬਹੁਤ ਹੀ ਮਹੱਤਵਪੂਰਨ ਮਸਾਲਾ ਹੈ। ਭਾਰਤ ਵਿਚ ਵੀ ਇਸ ਦੀ ਖੇਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸ ਦੀ ਪੈਦਾਵਰ ਕਈ ਸੂਬਿਆਂ ਵਿੱਚ ਹੁੰਦੀ ਹੈ। ਕਿਸਾਨਾਂ ਨੂੰ ਹਲਦੀ ਦੀ ਖੇਤੀ ਕਰਨ ਵੇਲੇ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਸ ਕਰਕੇ ਉਨ੍ਹਾਂ ਦੀ ਚੰਗੀ ਕਮਾਈ ਵੀ ਹੋਵੇਗੀ ਅਤੇ ਝਾੜ ਵੀ ਚੰਗਾ ਹੋਵੇਗਾ।
ਰਿਪੋਰਟਾਂ ਦੇ ਅਨੁਸਾਰ, ਹਲਦੀ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਚੰਗੀ ਤਰ੍ਹਾਂ ਵਧਦੀ ਹੈ। ਇਸ ਦੇ ਲਈ 20 ਤੋਂ 30 ਡਿਗਰੀ ਸੈਲਸੀਅਸ ਤਾਪਮਾਨ ਸਹੀ ਹੁੰਦਾ ਹੈ। ਚੰਗੀ ਨਿਕਾਸ ਵਾਲੀ, ਦੋਮਟੀਆ ਜਾਂ ਰੇਤਲੀ ਦੋਮਟ ਮਿੱਟੀ ਹਲਦੀ ਲਈ ਢੁਕਵੀਂ ਹੁੰਦੀ ਹੈ। ਮਿੱਟੀ ਦਾ pH 6.5 ਤੋਂ 8.5 ਦੇ ਵਿਚਕਾਰ ਹੋਣਾ ਚਾਹੀਦਾ ਹੈ। ਹਲਦੀ ਦੇ ਚੰਗੇ ਝਾੜ ਲਈ ਖਾਦ ਦੀ ਸਹੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ। ਗੋਬਰ ਦੀ ਖਾਦ, ਨਿੰਮ ਦੀ ਖਲੀ ਅਤੇ ਯੂਰੀਆ ਦੀ ਵਰਤੋਂ ਕਰਨਾ ਲਾਭਦਾਇਕ ਹੈ।
ਇਹ ਵੀ ਪੜ੍ਹੋ: Farmer protest | ਸ਼ੰਭੂ ਖੜ੍ਹੇ ਬੱਚੇ-ਬੱਚੇ ਦਾ ਤੂਫ਼ਾਨ ਜਿਗਰਾ
ਕਿੰਨੇ ਸਮੇਂ ਵਿੱਚ ਹੁੰਦੀ ਤਿਆਰ
ਹਲਦੀ ਦੀ ਬਿਜਾਈ ਜੂਨ-ਜੁਲਾਈ ਦੇ ਮਹੀਨੇ ਵਿੱਚ ਹੁੰਦੀ ਹੈ। ਬਿਜਾਈ ਲਈ ਸਿਹਤਮੰਦ ਅਤੇ ਰੋਗ ਰਹਿਤ ਕੰਦਾਂ ਦੀ ਚੋਣ ਕਰਨੀ ਜ਼ਰੂਰੀ ਹੈ। ਸਿੰਚਾਈ ਦੀ ਗੱਲ ਕਰੀਏ ਤਾਂ ਇਸ ਨੂੰ ਨਿਯਮਤ ਸਿੰਚਾਈ ਦੀ ਲੋੜ ਹੁੰਦੀ ਹੈ। ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਵੇਲੇ ਨਿਯਮਤ ਤੌਰ 'ਤੇ ਨਦੀਨ ਕਰਨੀ ਚਾਹੀਦੀ ਹੈ।
ਜਿਸ ਕਾਰਨ ਨਦੀਨਾਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਫ਼ਸਲ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਵਾਢੀ ਦੀ ਗੱਲ ਕਰੀਏ ਤਾਂ ਹਲਦੀ ਦੀ ਫ਼ਸਲ 9-10 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਕਟਾਈ ਤੋਂ ਬਾਅਦ ਇਸ ਨੂੰ ਧੁੱਪ ਵਿਚ ਸੁਕਾ ਲਿਆ ਜਾਂਦਾ ਹੈ।
ਜੈਵਿਕ ਖੇਤੀ ਇੱਕ ਵਧੀਆ ਵਿਕਲਪ
ਮਾਹਰਾਂ ਅਨੁਸਾਰ ਹਲਦੀ ਦੀ ਕਾਸ਼ਤ ਲਈ ਜੈਵਿਕ ਤਰੀਕਿਆਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਇਸ ਫ਼ਸਲ ਨੂੰ ਮਿਸ਼ਰਤ ਖੇਤੀ ਵਜੋਂ ਵੀ ਉਗਾਇਆ ਜਾ ਸਕਦਾ ਹੈ। ਕਿਸਾਨ ਹਲਦੀ ਦੀਆਂ ਸੁਧਰੀਆਂ ਕਿਸਮਾਂ ਦੀ ਕਾਸ਼ਤ ਕਰਕੇ ਵੱਧ ਝਾੜ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ: Farmer protest | ਥਾਰ ਵਾਲੀ ਡਾਕਟਰ ਦੇ ਸਾਥੀ ਨੇ ਸਜਾਈ ਦਸਤਾਰ - ਅੰਦੋਲਨ ਨੇ ਬਦਲੀ ਜ਼ਿੰਦਗੀ