ਪੜਚੋਲ ਕਰੋ
Advertisement
ਆਪ ਦੀ ਜਿੱਤ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਕੇਜਰੀਵਾਰ ਕੈਬਿਨਟ 'ਤੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਵਿਰੋਧੀਆਂ ਨੂੰ ਝਟਕਾ ਦਿੱਤਾ ਹੈ ਉੱਥੇ ਹੀ ਆਹ ਨੇ ਅੱਜ ਕੇਜਰੀਵਾਲ ਦੇ ਘਰ ਪਹਿਲੀ ਮੀਟਿੰਗ ਕੀਤੀ। ਜਿਸ 'ਚ ਕੇਜਰੀਵਾਲ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਨਾਲ ਹੀ ਸੁੰਹ ਚੁੱਕ ਸਮਾਗਮ 16 ਫਰਵਰੀ ਨੂੰ ਕਰਨ ਦਾ ਐਲਾਨ ਕੀਤਾ ਗਿਆ।
ਮਨਵੀਰ ਕੌਰ ਰੰਧਾਵਾ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਇੱਕ ਵਾਰ ਫਿਰ ਤੋਂ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਅਤੇ ਦੂਜੇ ਕਾਰਜਕਾਲ ਵਿਚ ਮੰਤਰੀ ਰਹੇ ਸਾਰੇ ਵੱਡੇ ਆਗੂਆਂ ਨੂੰ ਜਿੱਤ ਮਿਲੀ ਹੈ। ਆਤਿਸ਼ੀ ਮਾਲੇਨਾ, ਰਾਘਵ ਚੱਡਾ ਅਤੇ ਦਿਲੀਪ ਪਾਂਡੇ ਸਣੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਉਮੀਦਵਾਰਾਂ ਨੇ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੇਜਰੀਵਾਲ ਦੀ ਕੈਬਨਿਟ 'ਚ ਜ਼ਿਆਦਾ ਬਦਲਾਅ ਨਹੀਂ ਹੋਣਗੇ ਅਤੇ ਪਹਿਲਾਂ ਮੰਤਰੀ ਰਹੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਜਾ ਸਕਦਾ ਹੈ।
ਆਤਿਸ਼ੀ, ਰਾਘਵ ਅਤੇ ਦਿਲੀਪ ਨੂੰ ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਸੂਤਰਾਂ ਦੀ ਮੰਨੀਏ ਤਾਂ ਕਿਹਾ ਗਿਆ ਹੈ ਕਿ ਆਤਿਸ਼ੀ ਅਤੇ ਰਾਘਵ ਦੋਵਾਂ ਨੂੰ ਹੀ ਕੇਜਰੀਵਾਲ ਦੀ ਨਵੀਂ ਕੈਬਨਿਟ ਵਿਚ ਸ਼ਾਮਲ ਕੀਤਾ ਜਾਵੇਗਾ। ਆਤਿਸ਼ੀ ਅਤੇ ਰਾਘਵ ਕੇਜਰੀਵਾਲ ਦੇ ਸਲਾਹਕਾਰ ਦੇ ਤੌਰ ‘ਤੇ ਸ਼ਾਮਲ ਸੀ। ਕੇਂਦਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਸਿੱਖਿਆ ਦੇ ਖੇਤਰ ਵਿਚ ਜੋ ਸੁਧਾਰ ਆਏ ਹਨ, ਉਸ ਦਾ ਸਿਹਰਾ ਆਤਿਸ਼ੀ ਨੂੰ ਹੀ ਦਿੱਤਾ ਜਾਂਦਾ ਹੈ। ਸੂਤਰਾਂ ਮੁਤਾਬਕ ਡਿਪਟੀ ਸੀਐਮ ਮਨੀਸ਼ ਸਿਸੋਦੀਆ ਜੇਕਰ ਚਾਹੁਣਗੇ ਤਾਂ ਉਹ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ।
ਪੇਸ਼ੇ ਵਜੋਂ ਚਾਰਟਡ ਅਕਾਊਂਟੈਂਟ ਰਾਘਵ ਚੱਡਾ ਨੇ ਰਾਜੇਂਦਰ ਨਗਰ ਸੀਟ ‘ਤੇ 20,058 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਰਾਘਵ ਪਾਰਟੀ ਵਿਚ ਰਾਸ਼ਟਰੀ ਕਾਰਜਕਾਰੀ ਮੈਂਬਰ ਹਨ। ਰਾਸ਼ਟਰੀ ਬੁਲਾਰਾ ਹੋਣ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਆਮ ਜਨਤਾ ਤੱਕ ਪਹੁੰਚਾਇਆ ਹੈ।
ਇਸ ਦੇ ਨਾਲ ਹੀ ਉਹ ਪਾਰਟੀ ਦੇ ਕਾਨੂੰਨੀ ਮਸਲਿਆਂ ਨਾਲ ਜੁੜੇ ਮੁੱਦਿਆਂ ਨੂੰ ਵੀ ਸੰਭਾਲਦੇ ਹਨ। ਸਾਲ 2015 ਵਿਚ ਜਦੋਂ ਪਾਰਟੀ ਨੇ ਜਿੱਤ ਹਾਸਲ ਕੀਤੀ ਤਾਂ ਉਸ ਸਮੇਂ ਰਾਘਵ ਨੂੰ ਵਿੱਤ ਮੰਤਰਾਲੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਪਰ ਅਪ੍ਰੈਲ 2018 ਵਿਚ ਕੇਂਦਰ ਸਰਕਾਰ ਵੱਲੋਂ ਪਾਰਟੀ ਦੇ 9 ਸਲਾਹਕਾਰਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।
ਸਿਸੋਦੀਆ ਕੋਲ ਇਸ ਸਮੇਂ ਵੱਖ-ਵੱਖ ਪੋਰਟਫੋਲੀਓ ਹਨ ਜਿਵੇਂ ਵਿੱਤ, ਯੋਜਨਾਬੰਦੀ, ਸ਼ਹਿਰੀ ਵਿਕਾਸ, ਸਥਾਨਕ ਸੰਸਥਾਵਾਂ, ਜ਼ਮੀਨ ਅਤੇ ਇਮਾਰਤ, ਸਿੱਖਿਆ, ਉੱਚ ਸਿੱਖਿਆ, ਸਿਖਲਾਈ ਅਤੇ ਤਕਨੀਕੀ ਸਿੱਖਿਆ, ਮਾਲੀਆ, ਸੇਵਾਵਾਂ, ਚੌਕਸੀ, ਸਹਿਕਾਰੀ ਸਭਾਵਾਂ, ਜਾਣਕਾਰੀ ਅਤੇ ਤਕਨਾਲੋਜੀ, ਜਾਣਕਾਰੀ ਅਤੇ ਪ੍ਰਚਾਰ ਅਤੇ ਵਿਭਾਗ ਕਿਸੇ ਹੋਰ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਨਿਰਧਾਰਤ ਨਹੀਂ ਕੀਤੇ ਗਏ।
ਕੇਜਰੀਵਾਲ ਸਤੇਂਦਰ ਜੈਨ ਨੂੰ ਬਰਕਰਾਰ ਰੱਖਣਗੇ ਪਰ ਉਨ੍ਹਾਂ ਦੇ ਪੋਰਟਫੋਲੀਓ 'ਚ ਤਬਦੀਲੀ ਆਵੇਗੀ। ਇਸ ਵੇਲੇ ਉਸ ਕੋਲ ਬਿਜਲੀ, ਲੋਕ ਨਿਰਮਾਣ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ, ਉਦਯੋਗਾਂ ਅਤੇ ਗੁਰਦੁਆਰਾ ਚੋਣਾਂ ਹਨ। ਉਨ੍ਹਾਂ ਨੇ 28 ਦਸੰਬਰ, 2013 ਤੋਂ 14 ਫਰਵਰੀ, 2014 ਤੱਕ ਪਹਿਲੀ ਆਪ ਸਰਕਾਰ ਵਿੱਚ ਸਿਹਤ ਅਤੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਈ ਸੀ।
ਗੋਪਾਲ ਰਾਏ ਪਿਛਲੀ ਸਰਕਾਰ 'ਚ ਕਿਰਤ ਅਤੇ ਰੁਜ਼ਗਾਰ ਮੰਤਰੀ ਸੀ, ਰਾਜਿੰਦਰ ਪਾਲ ਗੌਤਮ ਜਲ, ਸੈਰ-ਸਪਾਟਾ, ਸਭਿਆਚਾਰ ਅਤੇ ਕਲਾ ਅਤੇ ਭਾਸ਼ਾ ਮੰਤਰੀ ਅਤੇ ਇਮਰਾਨ ਹੁਸੈਨ ਨੇ ਭੋਜਨ ਅਤੇ ਸਪਲਾਈ, ਵਾਤਾਵਰਣ ਅਤੇ ਜੰਗਲਾਂ ਵਿਭਾਗ ਸੰਭਾਲੇ ਸੀ।
ਕੈਲਾਸ਼ ਗਹਿਲੋਤ ਪਿਛਲੀ ਸਰਕਾਰ 'ਚ ਮਾਲੀਆ, ਪ੍ਰਬੰਧਕੀ ਸੁਧਾਰਾਂ, ਜਾਣਕਾਰੀ ਅਤੇ ਤਕਨਾਲੋਜੀ, ਕਾਨੂੰਨ, ਨਿਆਂ ਅਤੇ ਵਿਧਾਨਕ ਮਾਮਲਿਆਂ ਅਤੇ ਟ੍ਰਾਂਸਪੋਰਟ ਦੀ ਦੇਖਭਾਲ ਕਰ ਰਹੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement