Punjab Breaking News LIVE: ਕਟਾਰੂਚੱਕ 'ਤੇ ਕਸਤੀ ਘਿਰੀ ਸਰਕਾਰ, ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਚੜ੍ਹਨ ਲੱਗਾ ਪਾਰਾ, ਹਰਿਆਣਾ ਨੇ ਪੰਜਾਬ ਯੂਨੀਵਰਸਿਟੀ 'ਤੇ ਠੋਕਿਆ ਦਾਅਵਾ, ਸੀਐਮ ਮਾਨ ਦੇ ਇੱਕ ਤੀਰ ਨਾਲ ਕਈ ਨਿਸ਼ਾਨੇ
Punjab Breaking News LIVE 02 June, 2023: ਕਟਾਰੂਚੱਕ 'ਤੇ ਕਸਤੀ ਘਿਰੀ ਸਰਕਾਰ, ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਚੜ੍ਹਨ ਲੱਗਾ ਪਾਰਾ, ਹਰਿਆਣਾ ਨੇ ਪੰਜਾਬ ਯੂਨੀਵਰਸਿਟੀ 'ਤੇ ਠੋਕਿਆ ਦਾਅਵਾ, ਸੀਐਮ ਮਾਨ ਦੇ ਇੱਕ ਤੀਰ ਨਾਲ ਕਈ ਨਿਸ਼ਾਨੇ
LIVE
Background
Punjab Breaking News LIVE 02 June, 2023: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨਸੀ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਮੰਤਰੀ ਲਾਲ ਚੰਦ ਕਟਾਰੂਚੱਕ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਮੰਤਰੀ 'ਤੇ 'ਘਿਨਾਉਣੇ ਅਪਰਾਧ' ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਮੰਡਲ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਤੋਂ ਪਹਿਲਾਂ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (NCSC) ਨੇ ਗੁਰਦਾਸਪੁਰ ਦੇ ਇੱਕ ਮਰਦ ਪੀੜਤ ਵੱਲੋਂ ਕਟਾਰੂਚੱਕ ਖ਼ਿਲਾਫ਼ ਦਰਜ ਕਰਵਾਈ ਗਈ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। Punjab Politics : ਰਾਜਪਾਲ ਪੁਰੋਹਿਤ ਨੇ CM ਮਾਨ ਨੂੰ ਕਿਹਾ, 'ਘਿਨੌਣਾ ਅਪਰਾਧ ਕਰਨ ਵਾਲੇ ਕਟਾਰੂਚੱਕ ਨੂੰ ਮੰਤਰੀ ਮੰਡਲ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ'
ਸੁਖਬੀਰ ਬਾਦਲ ਯਾਦ ਦੁਆਏ ਆਪ੍ਰੇਸ਼ਨ ਬਲੂ ਸਟਾਰ ਦੇ ਉਹ ਪਲ !
Operation Blue Star : ਜੂਨ 1984 'ਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਆਉਂਦਿਆਂ ਹੀ ਪੰਜਾਬ ਪਾਰਾ ਚੜ੍ਹ ਗਿਆ ਹੈ। ਇੱਕ ਪਾਸੇ ਪੰਜਾਬ ਸਰਕਾਰ ਨੇ ਸੁਰੱਖਿਆ ਵਧਾ ਦਿੱਤੀ ਹੈ ਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੂਨ 1984 ਸਿੱਖ ਕੌਮ ਲਈ ਕਦੇ ਨਾ ਭੁਲਾਇਆ ਜਾਣ ਵਾਲਾ ਦੁਖਾਂਤ ਹੈ। 2 ਜੂਨ 1984 ਨੂੰ ਯਾਨੀ ਅੱਜ ਦੇ ਦਿਨ ਦਾ ਅਗਾਜ਼ ਗੁਰੁ ਨਗਰੀ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਕਰਫਿਉ ਨਾਲ ਹੋਇਆ ਸੀ। ਸੁਖਬੀਰ ਬਾਦਲ ਯਾਦ ਦੁਆਏ ਆਪ੍ਰੇਸ਼ਨ ਬਲੂ ਸਟਾਰ ਦੇ ਉਹ ਪਲ !
ਹਰਿਆਣਾ ਨੇ ਪਾਣੀਆਂ ਮਗਰੋਂ ਪੰਜਾਬ ਯੂਨੀਵਰਸਿਟੀ 'ਤੇ ਠੋਕਿਆ ਦਾਅਵਾ
Punjab University: ਪੰਜਾਬ ਦੇ ਪਾਣੀਆਂ ਤੋਂ ਬਾਅਦ ਹਰਿਆਣਾ ਨੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਪਰ ਦਾਅਵਾ ਠੋਕ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਪਰ ਵੀ ਹੱਕ ਜਤਾਇਆ ਹੈ। ਖੱਟਰ ਨੇ ਹਰਿਆਣਾ ਦੇ ਕਾਲਜਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਦੇਣ ਦੀ ਗੱਲ ਕਹੀ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਰਾਸਤ ਹੈ, ਜਿਸ ’ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਇਤਿਹਾਸਕ, ਸੱਭਿਆਚਾਰਕ ਤੇ ਸੂਬਾਈ ਅਹਿਮੀਅਤ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨਾਲ ਇਸ ਦੀ ਦਿਲੀ ਤੇ ਜਜ਼ਬਾਤੀ ਸਾਂਝ ਹੈ। ਯੂਨੀਵਰਸਿਟੀ ਪੰਜਾਬ ਦੇ ਵਿਰਸੇ ਦਾ ਪ੍ਰਤੀਕ ਹੈ ਤੇ ਇਹ ਪੰਜਾਬ ਦੇ ਨਾਮ ਦੀ ਸਮਾਨਅਰਥੀ ਵੀ ਹੈ। ਹਰਿਆਣਾ ਨੇ ਪਾਣੀਆਂ ਮਗਰੋਂ ਪੰਜਾਬ ਯੂਨੀਵਰਸਿਟੀ 'ਤੇ ਠੋਕਿਆ ਦਾਅਵਾ
ਸੀਐਮ ਮਾਨ ਨੇ ਕੇਂਦਰੀ ਸੁਰੱਖਿਆ ਮੋੜ ਕੇ ਇੱਕ ਤੀਰ ਨਾਲ ਲਾਏ ਕਈ ਨਿਸ਼ਾਨੇ!
CM Bhagwant Mann Z Plus Security: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਦਿੱਤੀ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ ਕਰਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਏ ਹਨ। ਕੇਂਦਰੀ ਸੁਰੱਖਿਆ ਮਿਲਣ ਕਰਕੇ ਸੀਐਮ ਭਗਵੰਤ ਮਾਨ ਉੱਪਰ ਸਵਾਲ ਉੱਠਣ ਲੱਗੇ ਸੀ। ਇਸ ਲਈ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਨੇ ਸਹੀ ਸਮੇਂ ਸਹੀ ਪੈਂਤੜਾ ਖੇਡਿਆ ਹੈ। ਦੂਜੇ ਪਾਸੇ ਉਨ੍ਹਾਂ ਨੇ ਸੁਰੱਖਿਆ ਮੋੜ ਕੇ ਇਹ ਵੀ ਸੰਕੇਤ ਦਿੱਤਾ ਹੈ ਕਿ ਬੀਜੇਪੀ ਨਾਲ ਲੜਾਈ ਜਾਰੀ ਰਹੇਗੀ। ਸੀਐਮ ਮਾਨ ਨੇ ਕੇਂਦਰੀ ਸੁਰੱਖਿਆ ਮੋੜ ਕੇ ਇੱਕ ਤੀਰ ਨਾਲ ਲਾਏ ਕਈ ਨਿਸ਼ਾਨੇ!
Punjab News: ਹੜ੍ਹਾਂ ਨਾਲ ਨਿੱਜਠਣ ਲਈ ਸਰਕਾਰ ਲਾ ਰਹੀ ਵਾਹ
ਪੰਜਾਬ ਵਿੱਚ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਿਹਤਰ ਨੈਟਵਰਕ ਮੁਹੱਈਆ ਕਰਵਾ ਰਹੀ ਹੈ। ਆਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ ਸੂਬੇ ਵਿੱਚ ਹੜ੍ਹ ਰੋਕੂ ਕੰਮ ਜੂਨ ਮਹੀਨੇ ਮੁਕੰਮਲ ਹੋ ਜਾਣਗੇ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਸ਼ਾਮ ਭਾਖੜਾ-ਨੰਗਲ ਡੈਮ ਵਿਖੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ ਦਾ ਦੌਰਾ ਕਰਨ ਉਪਰੰਤ ਕਹੀ।
Punjab News: ਰਾਜਪਾਲ ਦਾ ਪੰਜਵੀਂ ਵਾਰ ਸਰਹੱਦੀ ਇਲਾਕਿਆਂ ਦਾ ਦੌਰਾ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਪੰਜਵੀਂ ਵਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਰਾਜਭਵਨ ਵਿੱਚ ਬੈਠਣ ਵਾਲੇ ਰਾਜਪਾਲ ਨਹੀਂ ਹਨ।
Asia Cup 2023: ਏਸ਼ੀਆ ਕੱਪ ਨੂੰ ਲੈ ਕੇ BCCI ਨੇ ਐਲਾਨੀ 14 ਮੈਂਬਰੀ ਟੀਮ
ਏਸ਼ੀਆ ਕੱਪ 2023 ਦੀ ਲੋਕੇਸ਼ਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਫਿਲਹਾਲ ਇਹ ਵਿਵਾਦ ਅਜੇ ਰੁਕਿਆ ਨਹੀਂ ਸੀ ਕਿ ਭਾਰਤੀ ਕ੍ਰਿਕਟ ਬੋਰਡ (BCCI) ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਪ੍ਰਸ਼ੰਸਕ ਹੈਰਾਨ ਹੋ ਸਕਦੇ ਹਨ। ਦਰਅਸਲ ਬੋਰਡ ਨੇ ਆਗਾਮੀ ਟੂਰਨਾਮੈਂਟ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਲਈ 14 ਮੈਂਬਰੀ ਮੁੱਖ ਟੀਮ ਦੀ ਚੋਣ ਕੀਤੀ ਗਈ ਹੈ। ਇਸ ਦੇ ਨਾਲ ਹੀ ਬੀਸੀਸੀਆਈ ਵੱਲੋਂ ਜਾਰੀ ਬਿਆਨ ਵਿੱਚ ਇਸਦੀ ਤਰੀਕ ਦਾ ਵੀ ਐਲਾਨ ਕੀਤਾ ਗਿਆ ਹੈ। ਭਾਰਤੀ ਟੀਮ ਲੀਗ ਪੜਾਅ ਵਿੱਚ ਤਿੰਨ ਮੈਚ ਖੇਡੇਗੀ। ਜਿਸ ਵਿੱਚੋਂ ਇੱਕ ਮੈਚ ਪਾਕਿਸਤਾਨ ਨਾਲ ਵੀ ਹੋਵੇਗਾ।
Wrestlers Protest: ਪਹਿਲਵਾਨਾਂ ਦਾ ਕਾਫ਼ਲਾ ਵਧਦਾ ਦੇਖ ਘਬਰਾਈ ਭਾਜਪਾ
ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਮਾਮਲੇ ਵਿੱਚ ਭਾਜਪਾ ਹਾਈਕਮਾਂਡ ਹਰਕਤ ਵਿੱਚ ਆਈ ਹੈ। ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਬ੍ਰਿਜ ਭੂਸ਼ਣ ਨੂੰ ਪਹਿਲਵਾਨਾਂ ਦੇ ਮਾਮਲੇ ਵਿੱਚ ਬੇਲੋੜੀ ਬਿਆਨਬਾਜ਼ੀ ਕਰਨ ਤੋਂ ਬਚਣ ਦੀ ਹਦਾਇਤ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਹਾਈਕਮਾਂਡ ਦੇ ਨਿਰਦੇਸ਼ਾਂ 'ਤੇ ਬ੍ਰਿਜ ਭੂਸ਼ਣ ਨੇ 5 ਜੂਨ ਨੂੰ ਹੋਣ ਵਾਲੀ ਪ੍ਰਸਤਾਵਿਤ ਰੈਲੀ ਰੱਦ ਕਰ ਦਿੱਤੀ ਹੈ। ਭਾਜਪਾ ਨੇ ਬ੍ਰਿਜ ਭੂਸ਼ਣ ਨੂੰ ਰੈਲੀ ਨਾ ਕਰਨ ਲਈ ਕਿਹਾ ਸੀ।
Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਬੋਲੇ BJP MP ਪ੍ਰੀਤਮ ਮੁੰਡੇ
ਜਿੱਥੇ ਵਿਰੋਧੀ ਪਾਰਟੀਆਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਵਿਰੁੱਧ ਅੰਦੋਲਨ ਕਰ ਰਹੇ ਪਹਿਲਵਾਨਾਂ ਦੀ ਖੁੱਲ੍ਹ ਕੇ ਹਮਾਇਤ ਕਰ ਰਹੀਆਂ ਹਨ, ਉਥੇ ਹੁਣ ਭਾਜਪਾ ਦੇ ਅੰਦਰੋਂ ਵੀ ਉਨ੍ਹਾਂ ਲਈ ਆਵਾਜ਼ ਉਠਾਈ ਜਾ ਰਹੀ ਹੈ। ਮਹਾਰਾਸ਼ਟਰ ਤੋਂ ਭਾਜਪਾ ਸੰਸਦ ਮੈਂਬਰ ਪ੍ਰੀਤਮ (Pritam Munde) ਮੁੰਡੇ ਨੇ ਪਹਿਲਵਾਨਾਂ ਦੇ ਸਮਰਥਨ 'ਚ ਬਿਆਨ ਦਿੱਤਾ ਹੈ। ਪ੍ਰੀਤਮ ਮੁੰਡੇ (Pritam Munde) ਨੇ ਕਿਹਾ ਕਿ ਜਦੋਂ ਕੋਈ ਔਰਤ ਅਜਿਹੀ ਗੰਭੀਰ ਸ਼ਿਕਾਇਤ ਕਰਦੀ ਹੈ ਤਾਂ ਇਸ ਨੂੰ ਬਿਨਾਂ ਸ਼ੱਕ ਸੱਚ ਮੰਨ ਲੈਣਾ ਚਾਹੀਦਾ ਹੈ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਇਹ ਕੋਈ ਵੀ ਸਰਕਾਰ ਜਾਂ ਪਾਰਟੀ ਹੋ ਸਕਦੀ ਹੈ। ਮੇਰਾ ਮੰਨਣਾ ਹੈ ਕਿ ਜੇ (ਵੱਡੀ) ਲਹਿਰ ਦੇ ਇਸ ਪੱਧਰ ਦਾ ਧਿਆਨ ਨਾ ਰੱਖਿਆ ਗਿਆ ਤਾਂ ਇਹ ਠੀਕ ਨਹੀਂ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।