(Source: ECI/ABP News)
Punjab Breaking News LIVE: ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ, ਮੰਤਰੀ ਹਰਜੋਤ ਬੈਂਸ ਨੂੰ ਮੰਗਣੀ ਪਈ ਮੁਆਫੀ, ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼... ਪੜ੍ਹੋ ਵੱਡੀਆਂ ਖਬਰਾਂ
Punjab Breaking News, 16 August 2022 LIVE Updates: ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ, ਮੰਤਰੀ ਹਰਜੋਤ ਬੈਂਸ ਨੂੰ ਮੰਗਣੀ ਪਈ ਮੁਆਫੀ, ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼... ਪੜ੍ਹੋ ਵੱਡੀਆਂ ਖਬਰਾਂ
LIVE
![Punjab Breaking News LIVE: ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ, ਮੰਤਰੀ ਹਰਜੋਤ ਬੈਂਸ ਨੂੰ ਮੰਗਣੀ ਪਈ ਮੁਆਫੀ, ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼... ਪੜ੍ਹੋ ਵੱਡੀਆਂ ਖਬਰਾਂ Punjab Breaking News LIVE: ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ, ਮੰਤਰੀ ਹਰਜੋਤ ਬੈਂਸ ਨੂੰ ਮੰਗਣੀ ਪਈ ਮੁਆਫੀ, ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼... ਪੜ੍ਹੋ ਵੱਡੀਆਂ ਖਬਰਾਂ](https://cdn.abplive.com/imagebank/default_16x9.png)
Background
Punjab Breaking News, 16 August 2022 LIVE Updates: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪੰਜਾਬ ਦੇ ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਹਜ਼ਾਰਾਂ ਹੋਰ ਮੁਹੱਲਾ ਕਲੀਨਿਕ ਬਣਾਏ ਜਾਣਗੇ। ਜਿਸ ਵਿੱਚ ਲੋਕਾਂ ਨੂੰ ਘਰ ਦੇ ਨੇੜੇ ਹੀ ਵਧੀਆ ਇਲਾਜ ਮਿਲੇਗਾ। ਸੀਐਮ ਭਗਵੰਤ ਮਾਨ ਨੇ ਆਜ਼ਾਦੀ ਦਿਵਸ ਮੌਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਸਕੂਲਾਂ ਦੀ ਹਾਲਤ ਵੀ ਜਲਦੀ ਹੀ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾਵੇਗੀ। ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਡਿਗਰੀ ਦੇ ਹਿਸਾਬ ਨਾਲ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। CM ਭਗਵੰਤ ਮਾਨ ਦਾ ਐਲਾਨ, ਦੇਵਾਂਗੇ ਵਿਸ਼ਵ ਪੱਧਰੀ ਸਿੱਖਿਆ, ਨੌਜਵਾਨਾਂ ਨੂੰ ਡਿਗਰੀ ਮੁਤਾਬਕ ਮਿਲੇਗੀ ਨੌਕਰੀ
ਕੋਰੋਨਾ ਤੋਂ ਠੀਕ ਹੋ ਕੇ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ ਹਰਜੋਤ ਬੈਂਸ, ਬਾਅਦ 'ਚ ਮੰਗੀ ਮੁਆਫੀ
ਆਜ਼ਾਦੀ ਦਿਵਸ ਮੌਕੇ ਮਾਸਕ ਨਾ ਪਹਿਨਣ ਲਈ ਪੰਜਾਬ ਦੇ ਜੇਲ੍ਹ ਮੰਤਰੀ ਸਵਾਲਾਂ ਦੇ ਘੇਰੇ 'ਚ ਹਨ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਬਾਵਜੂਦ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਹੁਸ਼ਿਆਰਪੁਰ ਪਹੁੰਚੇ ਮੰਤਰੀ ਬੈਂਸ ਨੇ ਮਾਸਕ ਨਹੀਂ ਪਾਇਆ ਸੀ । ਭੀੜ 'ਚ ਵੀ ਉਹ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ। ਮੁਹੱਲਾ ਕਲੀਨਿਕ ਦੇ ਉਦਘਾਟਨ ਲਈ ਪਹੁੰਚੇ ਮੰਤਰੀ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਅਤੇ ਤੁਰੰਤ ਮਾਸਕ ਪਹਿਨਣ ਦੀ ਗੱਲ ਆਖੀ ਗਈ । ਦਸ ਦਈਏ ਕਿ ਹਰਜੋਤ ਬੈਂਸ ਕੁਝ ਦਿਨ ਪਹਿਲਾਂ ਹੀ ਕੋਰੋਨਾ ਦੀ ਲਪੇਟ 'ਚ ਸਨ। ਕੋਰੋਨਾ ਤੋਂ ਠੀਕ ਹੋ ਕੇ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ ਹਰਜੋਤ ਬੈਂਸ, ਬਾਅਦ 'ਚ ਮੰਗੀ ਮੁਆਫੀ
ਜੇਲ੍ਹ ਤੋਂ ਬਾਹਰ ਆਏ ਮਜੀਠੀਆ ਅੱਜ ਜਾਣਗੇ ਖਟਕੜਕਲਾਂ, ਜਲੰਧਰ-ਅੰਮ੍ਰਿਤਸਰ 'ਚ ਵੀ ਸਵਾਗਤ ਦੀਆਂ ਤਿਆਰੀਆਂ
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਖਟਕੜਕਲਾਂ ਜਾਣਗੇ ਜਿੱਥੇ ਉਹਨਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ।ਉੱਥੇ ਹੀ ਇਸ ਤੋਂ ਇਲਾਵਾ ਜਲੰਧਰ-ਅੰਮ੍ਰਿਤਸਰ 'ਚ ਵੀ ਉਹਨਾਂ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਸਵੇਰੇ ਉਹ 9.30 ਵਜੇ ਰਵਾਨਾ ਹੋਣਗੇ ਅਤੇ ਸਵੇਰੇ 11 ਵਜੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਕਰੀਬ ਤਿੰਨ ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਗੇਟ ਪੁੱਜਣਗੇ ਜਿੱਥੋਂ ਉਹ ਸ੍ਰੀ ਦਰਬਾਰ ਸਾਹਿਬ ਵੀ ਜਾ ਕੇ ਨਤਮਸਤਕ ਹੋਣਗੇ। ਜੇਲ ਤੋਂ ਬਾਹਰ ਆਏ ਮਜੀਠੀਆ ਅੱਜ ਜਾਣਗੇ ਖਟਕੜਕਲਾਂ , ਜਲੰਧਰ-ਅੰਮ੍ਰਿਤਸਰ 'ਚ ਵੀ ਸਵਾਗਤ ਦੀਆਂ ਤਿਆਰੀਆਂ
ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼, 'ਪੰਜਾਬ 'ਚ ਮਾਹੌਲ ਖ਼ਤਰਨਾਕ ਬਣ ਰਿਹਾ, ਇਕਮੁੱਠ ਹੋਣ ਦੀ ਜ਼ਰੂਰਤ'
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਇਕਮੁੱਠ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਮਾਹੌਲ ਬਹੁਤ ਖ਼ਤਰਨਾਕ ਬਣ ਰਿਹਾ ਹੈ। ਅਸੀਂ ਕੁਦਰਤ ਦੇ ਦੁਸ਼ਮਣ ਬਣੇ ਹੋਏ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਲੱਖਾਂ ਪੰਜਾਬੀਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਭਾਰਤ-ਪਾਕਿ ਵੰਡ ਦੌਰਾਨ ਅਪਣੀਆਂ ਜਾਨਾਂ ਗਵਾਈਆਂ ਤੇ ਸਭ ਕੁਝ ਗਵਾਇਆ। ਅੱਜ ਅਕਾਲ ਤਖਤ ਸਾਹਿਬ ਕੇਵਲ ਸਿੱਖ ਹੀ ਨਹੀਂ, ਵੱਡੀ ਗਿਣਤੀ ਵਿੱਚ ਮੁਸਲਿਮ ਪਰਿਵਾਰ ਵੀ ਪਹੁੰਚੇ ਹਨ। ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼, 'ਪੰਜਾਬ 'ਚ ਮਾਹੌਲ ਖ਼ਤਰਨਾਕ ਬਣ ਰਿਹਾ, ਇਕਮੁੱਠ ਹੋਣ ਦੀ ਜ਼ਰੂਰਤ'
Covid Case today: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 8,813 ਨਵੇਂ ਮਾਮਲੇ ਦਰਜ, 4.15% ਸਕਾਰਾਤਮਕ ਦਰ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ 8,813 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ਮੁਤਾਬਕ 15,040 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ 1,11,252 ਐਕਟਿਵ ਕੇਸ ਹਨ ਅਤੇ ਰੋਜ਼ਾਨਾ ਸਕਾਰਾਤਮਕਤਾ ਦਰ 4.15% ਹੈ। ਕੱਲ੍ਹ ਦੇ ਕੇਸਾਂ ਨਾਲ ਅੱਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ, ਕੱਲ੍ਹ ਦੇ ਮੁਕਾਬਲੇ ਅੱਜ ਕੇਸਾਂ ਵਿੱਚ ਕਮੀ ਆਈ ਹੈ। 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 6 ਹਜ਼ਾਰ ਮਾਮਲਿਆਂ 'ਚ ਕਮੀ ਆਈ ਹੈ। ਕੱਲ੍ਹ ਯਾਨੀ 15 ਅਗਸਤ ਨੂੰ 14,917 ਨਵੇਂ ਮਾਮਲੇ ਸਾਹਮਣੇ ਆਏ ਸਨ, 14 ਅਗਸਤ ਨੂੰ 14,092 ਨਵੇਂ ਮਰੀਜ਼ ਸਾਹਮਣੇ ਆਏ ਸਨ। 12 ਅਗਸਤ ਨੂੰ 16,561, 11 ਅਗਸਤ ਨੂੰ 16,299 ਨਵੇਂ ਕੇਸ ਦਰਜ ਕੀਤੇ ਗਏ। ਰਿਪੋਰਟ ਅਨੁਸਾਰ 9 ਅਗਸਤ ਨੂੰ 12,751 ਨਵੇਂ ਕੇਸ, 8 ਅਗਸਤ ਨੂੰ 16167, 7 ਅਗਸਤ ਨੂੰ 18,738 ਨਵੇਂ ਕੇਸ, 6 ਅਗਸਤ ਨੂੰ 19,406 ਨਵੇਂ ਕੇਸ, 4 ਅਗਸਤ ਨੂੰ 19,893 ਨਵੇਂ ਕੇਸ ਅਤੇ 3 ਅਗਸਤ ਨੂੰ 17,135 ਨਵੇਂ ਕੇਸ ਦਰਜ ਕੀਤੇ ਗਏ। Covid Case today: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 8,813 ਨਵੇਂ ਮਾਮਲੇ ਦਰਜ, 4.15% ਸਕਾਰਾਤਮਕ ਦਰ
ਸੀਐਮ ਮਾਨ ਦਾ ਦਾਅਵਾ ਬੁੱਢੇ ਨਾਲੇ ਦਾ ਪਾਣੀ ਕ੍ਰਿਸਟਲ ਕਲੀਅਰ ਕੀਤਾ ਜਾਏਗਾ
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬੁੱਢੇ ਨਾਲੇ ਦੇ ਪਾਣੀ ਨੂੰ ਕ੍ਰਿਸਟਲ ਕਲੀਅਰ ਬਣਾਇਆ ਜਾਏਗਾ।ਪ੍ਰੋਜੈਕਟ ਜਾਰੀ ਹੈ ਪਰ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਸ ਦੀ ਪੋਲ ਖੋਲ੍ਹੀ ਹੈ।ਉਨ੍ਹਾਂ ਕਿਹਾ ਕਿ ਸੀਐਮ ਮਾਨ ਦਾ ਇਹ ਦਾਅਵਾ ਮੁੰਕਿਨ ਨਹੀਂ ਹੈ।
Agriculture: ਕਿਸਾਨਾਂ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਿੰਨ ਮਾਮਲਿਆਂ 'ਚ ਦੋ ਤਸਕੱਰ ਕਾਬੂ
ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। 28 ਜੁਲਾਈ ਨੂੰ ਪਿੰਡ ਨੇਸ਼ਟਾ ਥਾਣਾ ਘਰਿੰਡਾ ਤੋਂ ਬ੍ਰਾਮਦ ਹੋਈ 5 ਕਿਲੋ ਹੈਰੋਇਨ ਅਤੇ 4 ਵਿਦੇਸ਼ੀ ਪਿਸਟਲ ਪਿੰਡ ਮੰਝ ਤੋਂ ਰਿਕਵਰ ਹੋਏ ਸਨ, ਜਿਸ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ।
ਡਾ. ਦਲਜੀਤ ਗਿੱਲ ਨੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਦਾ ਸੰਭਾਲਿਆ ਅਹੁੱਦਾ
ਡਾ.ਦਲਜੀਤ ਸਿੰਘ ਗਿੱਲ ਨੂੰ ਬਤੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਪਦ ਉਨਤ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਵਿੱਚ ਸਾਲ 1988 ਨੂੰ ਬਤੌਰ ਖੇਤੀ ਵਿਕਾਸ ਅਫ਼ਸਰ ਜੁਆਇੰਨ ਕੀਤਾ ਗਿਆ। ਇਸ ਉਪਰੰਤ ਮੱਕੀ ਵਿਕਾਸ ਅਫ਼ਸਰ, ਡਿਪਟੀ ਡਾਇਰੈਕਟਰ ਦਾਲਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਵਿਖੇ ਵੱਖ-ਵੱਖ ਅਹਿਮ ਅਹੁਦਿਆਂ ਤੇ ਸੇਵਾ ਨਿਭਾਈ ਗਈ।
Accident in Bathinda: ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ, ਅੱਧਾ ਦਰਜਨ ਤੋਂ ਜ਼ਿਆਦ ਲੋਕ ਜ਼ਖ਼ਮੀ
ਬਠਿੰਡਾ ਸਬ ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਨਾਰੰਗ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿਚ ਇੱਕ ਛੋਟੀ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਕੁਝ ਪਰਿਵਾਰ ਰਾਜਸਥਾਨ ਵਿਖੇ ਗੁੱਗਾ ਮੈੜੀ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਲਈ ਗਏ ਸਨ ਪਿਕਅੱਪ ਗੱਡੀ ਵਿਚ ਗਰੀਬੀ 20 ਲੋਕ ਸਵਾਰ ਸਨ ਜਿਨ੍ਹਾਂ ਨੇ ਪਿਕਅਪ ਗੱਡੀ ਦੇ ਡਾਲੇ ਵਿੱਚ ਇੱਕ ਹੋਰ ਛੱਤ ਬਣਾ ਕੇ ਸਵਾਰੀਆਂ ਬਿਠਾ ਹੋਈਆਂ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)