ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Breaking News LIVE: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਗ੍ਰਿਫਤਾਰ, ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਰਵਨੀਤ ਬਿੱਟੂ ਨੂੰ ਮਹਿੰਗਾ ਪਏਗਾ ਵਿਜੀਲੈਂਸ ਨਾਲ ਪੰਗਾ, ਕਿਸਾਨਾਂ ਦਾ ਭਗਵੰਤ ਮਾਨ ਨੂੰ ਅਲਟੀਮੇਟਮ

Punjab Breaking News, 16 October 2022 LIVE Updates: ਸਾਬਕਾ ਮੰਤਰੀ ਅਰੋੜਾ ਗ੍ਰਿਫਤਾਰ, ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਰਵਨੀਤ ਬਿੱਟੂ ਨੂੰ ਮਹਿੰਗਾ ਪਏਗਾ ਵਿਜੀਲੈਂਸ ਨਾਲ ਪੰਗਾ, ਕਿਸਾਨਾਂ ਦਾ ਭਗਵੰਤ ਮਾਨ ਨੂੰ ਅਲਟੀਮੇਟਮ

LIVE

Key Events
Punjab Breaking News LIVE:  ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਗ੍ਰਿਫਤਾਰ, ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਰਵਨੀਤ ਬਿੱਟੂ ਨੂੰ ਮਹਿੰਗਾ ਪਏਗਾ ਵਿਜੀਲੈਂਸ ਨਾਲ ਪੰਗਾ, ਕਿਸਾਨਾਂ ਦਾ ਭਗਵੰਤ ਮਾਨ ਨੂੰ ਅਲਟੀਮੇਟਮ

Background

Punjab Breaking News, 16 October 2022 LIVE Updates: ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਬਚਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਦੇਰ ਰਾਤ ਕਾਬੂ ਕੀਤਾ ਹੈ। ਅਰੋੜਾ ਖ਼ਿਲਾਫ਼ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂਚ ਚੱਲ ਰਹੀ ਸੀ। ਸੁੰਦਰ ਸ਼ਾਮ ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਸਨ। ਛੇ ਮਹੀਨਿਆਂ ਵਿੱਚ ਤੀਜੇ ਸਾਬਕਾ ਕਾਂਗਰਸੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵਿੱਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। Sunder Sham Arora Arrested: ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ

ਕੇਂਦਰ ਸਰਕਾਰ ਨੇ ਦਿੱਤਾ ਦਿਵਾਲੀ ਦਾ ਤੋਹਫ਼ਾ, ਹੁਣ ਇੰਨ੍ਹਾਂ ਕਰਮਚਾਰੀਆਂ ਦਾ ਵਧਇਆ ਡੀਏ

7th Pay Commission Latest News Today 2022: ਕੇਂਦਰ ਸਰਕਾਰ ਨੇ ਅਜਿਹੇ ਕਰਮਚਾਰੀਆਂ ਨੂੰ ਦਿਵਾਲੀ 'ਤੇ ਤੋਹਫਾ ਵੀ ਦਿੱਤਾ ਹੈ ਜੋ 6ਵੇਂ ਅਤੇ 7ਵੇਂ ਤਨਖਾਹ ਕਮਿਸ਼ਨ (6th or 7th Pay Commission) ਤਹਿਤ ਤਨਖਾਹ ਲੈ ਰਹੇ ਹਨ। ਉਨ੍ਹਾਂ ਮੁਲਾਜ਼ਮਾਂ ਦਾ ਡੀਏ ਵੀ ਵਧਾ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਦੇ ਦਫ਼ਤਰੀ ਮੈਮੋਰੰਡਮ ਅਨੁਸਾਰ, ਛੇਵੇਂ ਤਨਖਾਹ ਕਮਿਸ਼ਨ ਤਹਿਤ ਡੀਏ 203 ਫ਼ੀਸਦੀ ਮਿਲ ਰਿਹਾ ਸੀ, ਜਿਸ ਨੂੰ ਵਧਾ ਕੇ 212 ਫ਼ੀਸਦੀ ਕਰ ਦਿੱਤਾ ਗਿਆ ਹੈ। ਤਨਖਾਹ ਵਿੱਚ ਇਹ ਵਾਧਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਕੇਂਦਰ ਸਰਕਾਰ ਨੇ ਦਿੱਤਾ ਦਿਵਾਲੀ ਦਾ ਤੋਹਫ਼ਾ, ਹੁਣ ਇੰਨ੍ਹਾਂ ਕਰਮਚਾਰੀਆਂ ਦਾ ਵਧਇਆ ਡੀਏ

ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਮਹਿੰਗਾ ਪਏਗਾ ਵਿਜੀਲੈਂਸ ਨਾਲ ਪੰਗਾ

ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ  ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਨਜ਼ਦੀਕੀ ਸਾਥੀ ਕੌਂਸਲਰ ਸਨੀ ਭੱਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਰਕਾਰ ਤੇ ਵਿਜੀਲੈਂਸ ਖ਼ਿਲਾਫ਼ ਬੋਲਣ ਵਾਲੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਹੁਣ ਵਧ ਸਕਦੀਆਂ ਹਨ। ਵਿਜੀਲੈਂਸ ਨੇ ਬਿੱਟੂ ਦੇ ਧਮਕੀ ਭਰੇ ਬੋਲਾਂ ਖਿਲਾਫ਼ ਹੁਣ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਲਈ ਹੈ।  ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਮਹਿੰਗਾ ਪਏਗਾ ਵਿਜੀਲੈਂਸ ਨਾਲ ਪੰਗਾ

ਕਿਸਾਨਾਂ ਦਾ ਭਗਵੰਤ ਮਾਨ ਨੂੰ ਅਲਟੀਮੇਟਮ!

Farmers Protest: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਚੱਲ ਰਹੇ ਪੱਕੇ ਮੋਰਚਾ ਅੱਜ 8ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ 19 ਅਕਤੂਬਰ ਤੱਕ ਸਰਕਾਰ ਨੇ ਕਿਸਾਨੀ ਮੰਗਾਂ ਪ੍ਰਤੀ ਕੋਈ ਸਾਰਥਕ ਹੁੰਗਾਰਾ ਨਾ ਭਰਿਆ ਤਾਂ 20 ਅਕਤੂਬਰ ਨੂੰ ਵੱਡਾ ਐਕਸ਼ਨ ਕੀਤਾ ਜਾਵੇਗਾ।  ਕਿਸਾਨਾਂ ਦਾ ਭਗਵੰਤ ਮਾਨ ਨੂੰ ਅਲਟੀਮੇਟਮ!

ਅੱਜ ਤੋਂ ਲਾਗੂ ਹੋਈਆਂ ਵੇਰਕਾ ਦੁੱਧ ਦੀਆਂ ਵਧੀਆਂ ਕੀਮਤਾਂ

Milk Price Hiked : ਤਿਉਹਾਰਾਂ ਦੇ ਸੀਜ਼ਨ ਵਿੱਚ ਵੇਰਕਾ ਨੇ ਇੱਕ ਵਾਰ ਫਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ ਇੱਕ ਕਿਲੋ ਦੁੱਧ ਦੀ ਕੀਮਤ 'ਚ ਦੋ ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਅੱਧੇ ਕਿਲੋ ਦੇ ਪੈਕੇਟ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ ਅੱਜ ਤੋਂ (16 ਅਕਤੂਬਰ) ਤੋਂ ਲਾਗੂ ਹੋਣਗੀਆਂ। ਅੱਜ ਤੋਂ ਲਾਗੂ ਹੋਈਆਂ ਵੇਰਕਾ ਦੁੱਧ ਦੀਆਂ ਵਧੀਆਂ ਕੀਮਤਾਂ

16:10 PM (IST)  •  16 Oct 2022

Congress President Election Prepration: ਸੋਮਵਾਰ ਨੂੰ ਹੋਵੇਗੀ ਕਾਂਗਰਸ ਦੇ ਕੌਮੀ ਪ੍ਰਧਾਨ ਲਈ ਚੋਣ

ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਦੇਸ਼ ਭਰ ਦੇ 40 ਕੇਂਦਰਾਂ (ਦੇਸ਼ ਵਿੱਚ 68 ਬੂਥ 40 ਕੇਂਦਰ) 'ਤੇ 68 ਬੂਥ ਬਣਾਏ ਗਏ ਹਨ ਜਿੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਲਗਭਗ 9800 ਵੋਟਰ (ਰਾਜ ਪ੍ਰਤੀਨਿਧ) ਹਨ ਜੋ ਦੋ ਉਮੀਦਵਾਰਾਂ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿੱਚੋਂ ਇੱਕ ਨੂੰ ਵੋਟ ਦੇਣਗੇ। ਸੋਨੀਆ ਗਾਂਧੀ, ਮਨਮੋਹਨ ਸਿੰਘ, ਪ੍ਰਿਅੰਕਾ ਗਾਂਧੀ ਸਮੇਤ ਸੀਡਬਲਿਊਸੀ ਦੇ ਮੈਂਬਰ ਕਾਂਗਰਸ ਹੈੱਡਕੁਆਰਟਰ ਦੇ ਬੂਥ 'ਤੇ ਵੋਟ ਪਾਉਣਗੇ।

15:54 PM (IST)  •  16 Oct 2022

IPL 2023 Auction: ਨਿਲਾਮੀ ਦੀ ਤਰੀਕ ਦਾ ਐਲਾਨ, ਬੈਂਗਲੁਰੂ 'ਚ ਲੱਗੇਗਾ ਖਿਡਾਰੀਆਂ ਦਾ ਬਾਜ਼ਾਰ

ਇੰਡੀਅਨ ਪ੍ਰੀਮੀਅਰ ਲੀਗ (IPL) ਯਾਨੀ IPL 2023 ਦੇ ਅਗਲੇ ਸੀਜ਼ਨ ਦੀ ਨਿਲਾਮੀ 16 ਦਸੰਬਰ ਨੂੰ ਬੈਂਗਲੁਰੂ 'ਚ ਹੋਣੀ ਹੈ। ਟੂਰਨਾਮੈਂਟ ਦਾ ਘਰੇਲੂ ਅਤੇ ਅਵੇ ਫਾਰਮੈਟ ਤਿੰਨ ਸਾਲ ਬਾਅਦ ਵਾਪਸੀ ਕਰੇਗਾ। ਇਸ ਸਾਲ ਸਾਰੀਆਂ ਟੀਮਾਂ ਇੱਕ ਮੈਚ ਘਰ ਅਤੇ ਇੱਕ ਬਾਹਰ ਖੇਡਣਗੀਆਂ। ਇਹ ਫਾਰਮੈਟ ਸ਼ੁਰੂ ਤੋਂ ਹੀ ਚੱਲ ਰਿਹਾ ਹੈ ਪਰ ਕੋਰੋਨਾ ਕਾਰਨ 2019 ਤੋਂ ਇਸ ਫਾਰਮੈਟ ਨਾਲ ਟੂਰਨਾਮੈਂਟ ਨਹੀਂ ਖੇਡਿਆ ਜਾ ਸਕਿਆ।

15:31 PM (IST)  •  16 Oct 2022

PM Kisan Scheme : ਕੱਲ੍ਹ PM ਮੋਦੀ ਕਰਨਗੇ ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ

ਦੀਵਾਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ  (PM Narenra Modi) ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan 12th Installment) ਦੀ 12ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਕੱਲ੍ਹ ਯਾਨੀ ਸੋਮਵਾਰ ਨੂੰ ਤੁਹਾਡੇ ਖਾਤੇ ਵਿੱਚ 2000 ਰੁਪਏ ਆ ਸਕਦੇ ਹਨ। ਇਸ ਲਈ ਤੁਹਾਨੂੰ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਨਾਮ ਇਸ ਸੂਚੀ ਵਿੱਚ ਹੈ ਜਾਂ ਨਹੀਂ...?

14:53 PM (IST)  •  16 Oct 2022

Ram Rahim: ਆਖਰ ਚੋਣਾਂ ਨੇੜੇ ਹੀ ਰਾਮ ਰਹੀਮ ਨੂੰ ਕਿਉਂ ਮਿਲ ਰਹੀ ਪੈਰੋਲ?

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ 'ਤੇ ਸਵਾਲ ਉੱਠਣ ਲੱਗੇ ਹਨ। ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਡੇਰਾ ਮੁਖੀ ਨੂੰ ਮਿਲੀ ਪੈਰੋਲ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਪਹਿਲੀ ਵਾਰ ਡੇਰਾ ਮੁਖੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੈਰੋਲ ਦਿੱਤੀ ਗਈ ਸੀ। ਹੁਣ ਹਰਿਆਣਾ ’ਚ ਪੰਚਾਇਤੀ ਤੇ ਆਦਮਪੁਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੇਲੇ ਪੈਰੋਲ ਦਿੱਤੀ ਗਈ ਹੈ, ਜਿਸ ਤੋਂ ਸਵਾਲ ਉੱਠਣੇ ਸੁਭਾਵਿਕ ਹਨ। 

14:14 PM (IST)  •  16 Oct 2022

Sunder Sham Arora Police Remand:  ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ 19 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ

ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਅਰੋੜਾ ਨੂੰ 19 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਬਚਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਸੀ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Punjab News: 2 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਲੇਡੀ SHO ਤੇ 2 ਗੰਨਮੈਨ ਖਿਲਾਫ਼ ਕੇਸ ਦਰਜ, ਲੁਧਿਆਣਾ ਦੇ ਕਬਾੜੀ ਪਰਿਵਾਰ ਤੋਂ ਇੰਝ ਲੁੱਟੀ ਮੋਟੀ ਰਕਮ
Punjab News: 2 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਲੇਡੀ SHO ਤੇ 2 ਗੰਨਮੈਨ ਖਿਲਾਫ਼ ਕੇਸ ਦਰਜ, ਲੁਧਿਆਣਾ ਦੇ ਕਬਾੜੀ ਪਰਿਵਾਰ ਤੋਂ ਇੰਝ ਲੁੱਟੀ ਮੋਟੀ ਰਕਮ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਘਰ ਆ ਕੇ ਨੌਜਵਾਨ ਹੋਇਆ ਮਾਨਸਿਕ ਬਿਮਾਰੀ ਦਾ ਸ਼ਿਕਾਰ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Punjab News: ਅਮਰੀਕਾ ਤੋਂ ਘਰ ਆ ਕੇ ਨੌਜਵਾਨ ਹੋਇਆ ਮਾਨਸਿਕ ਬਿਮਾਰੀ ਦਾ ਸ਼ਿਕਾਰ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Upcoming Cars: ਭਾਰਤ ‘ਚ ਅਗਲੇ 2 ਦਿਨਾਂ ‘ਚ ਲਾਂਚ ਹੋਣਗੀਆਂ 3 ਸ਼ਾਨਦਾਰ ਕਾਰਾਂ! ਕੀਮਤ ਤੋਂ ਲੈ ਕੇ ਫੀਚਰ ਤੱਕ ਜਾਣੋ ਸਭ ਕੁੱਝ
Upcoming Cars: ਭਾਰਤ ‘ਚ ਅਗਲੇ 2 ਦਿਨਾਂ ‘ਚ ਲਾਂਚ ਹੋਣਗੀਆਂ 3 ਸ਼ਾਨਦਾਰ ਕਾਰਾਂ! ਕੀਮਤ ਤੋਂ ਲੈ ਕੇ ਫੀਚਰ ਤੱਕ ਜਾਣੋ ਸਭ ਕੁੱਝ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.