ਪੜਚੋਲ ਕਰੋ

Farmers Protest: ਕਿਸਾਨਾਂ ਦਾ ਭਗਵੰਤ ਮਾਨ ਨੂੰ ਅਲਟੀਮੇਟਮ! 19 ਤੱਕ ਮਸਲੇ ਹੱਲ ਨਾ ਹੋਏ ਤਾਂ 20 ਅਕਤੂਬਰ ਨੂੰ ਵੱਡਾ ਐਕਸ਼ਨ

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਇਹੀ ਵਿਸ਼ੇਸ਼ਤਾ ਹੈ ਕਿ ਇਹ ਧਰਮਾਂ, ਜਾਤਾਂ-ਪਾਤਾਂ ਤੇ ਸਿਆਸਤਾਂ ਤੋਂ ਪਾਸੇ ਹਟ ਕੇ ਆਪਣੇ ਹੱਕਾਂ ਲਈ ਅੱਗੇ ਵੱਧ ਰਿਹਾ ਹੈ, ਜੋ ਹਾਕਮਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ।

Farmers Protest: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਚੱਲ ਰਹੇ ਪੱਕੇ ਮੋਰਚਾ ਅੱਜ 8ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ 19 ਅਕਤੂਬਰ ਤੱਕ ਸਰਕਾਰ ਨੇ ਕਿਸਾਨੀ ਮੰਗਾਂ ਪ੍ਰਤੀ ਕੋਈ ਸਾਰਥਕ ਹੁੰਗਾਰਾ ਨਾ ਭਰਿਆ ਤਾਂ 20 ਅਕਤੂਬਰ ਨੂੰ ਵੱਡਾ ਐਕਸ਼ਨ ਕੀਤਾ ਜਾਵੇਗਾ। 

ਸ਼ਨੀਵਾਰ ਨੂੰ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਕਿਸਾਨਾਂ ਨੇ ‘ਲਲਕਾਰ ਦਿਵਸ’ ਮੌਕੇ ਕੱਢੀ ਰੈਲੀ ਵਿੱਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਨੂੰ ਲਲਕਾਰਿਆ। ਰੈਲੀ ਦੌਰਾਨ ਭੇਜੇ ਯਾਦ ਪੱਤਰ ਵਿੱਚ ਪੰਜਾਬ ਸਰਕਾਰ ਨੂੰ 19 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਜਾਣ ਵਾਲਾ ਯਾਦ ਪੱਤਰ ਪੜ੍ਹ ਕੇ ਪਾਸ ਕਰਵਾਇਆ ਗਿਆ।

ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਇਹੀ ਵਿਸ਼ੇਸ਼ਤਾ ਹੈ ਕਿ ਇਹ ਧਰਮਾਂ, ਜਾਤਾਂ-ਪਾਤਾਂ ਤੇ ਸਿਆਸਤਾਂ ਤੋਂ ਪਾਸੇ ਹਟ ਕੇ ਆਪਣੇ ਹੱਕਾਂ ਲਈ ਅੱਗੇ ਵੱਧ ਰਿਹਾ ਹੈ, ਜੋ ਹਾਕਮਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਇਹੋ ਕਾਰਨ ਹੈ ਕਿ ਲੋਕਾਂ ਦੇ ਏਕੇ ਤੋਂ ਤੋੜਨ ਵਾਸਤੇ ਯਤਨ ਕੀਤੇ ਜਾ ਰਹੇ ਹਨ। ਉਗਰਾਹਾਂ ਨੇ ਲੋਕਾਂ ਨੂੰ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।

ਉਗਰਾਹਾਂ ਨੇ ਸਪੱਸ਼ਟ ਕੀਤਾ ਕਿ ਸ਼ਹੀਦ ਭਗਤ ਸਿੰਘ ਲੋਕਾਂ ਦਾ ਸ਼ਹੀਦ ਹੈ ਤੇ ਉਸ ਨੂੰ ਅਤਿਵਾਦੀ ਕਹਿਣ ਵਾਲਿਆਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਨੀਆਂ ਕਿਸਾਨੀ ਮੰਗਾਂ ਲਾਗੂ ਕਰਾਉਣ ਲਈ ਪਿਛਲੇ ਇੱਕ ਹਫ਼ਤੇ ਤੋਂ ਅਣਮਿਥੇ ਸਮੇਂ ਲਈ ਚੱਲ ਰਿਹਾ ਪੱਕਾ ਮੋਰਚਾ ਲਗਾਤਾਰ ਜਾਰੀ ਰਹੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੇ ਕੁਝ ਮੌਕਾਪ੍ਰਸਤ ਆਗੂਆਂ ਦੀ ਲੋਕਾਂ ’ਚ ਵੰਡੀਆਂ ਪਾਉਣ ਦੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੀ ਧਰਮ ਨਿਰਪੱਖਤਾ ਤੇ ਵੋਟ ਸਿਆਸਤ ਤੋਂ ਨਿਰਲੇਪਤਾ ਨੀਤੀ ਬਾਰੇ ਵਿਸਥਾਰ ’ਚ ਜਾਣੂ ਕਰਵਾਇਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Advertisement
ABP Premium

ਵੀਡੀਓਜ਼

ਕੈਨੇਡਾ 'ਚ ਵਸਦੇ ਪੰਜਾਬੀਆਂ ਦਾ ਹਾਲ , ਕਮਾਈ ਜਾਂ ਬੁਰਾ ਸਮਾਂ : ਰਾਣਾ ਰਣਬੀਰਦਿਲਜੀਤ ਦੋਸਾਂਝ ਹੈ ਜਾਦੂਗਰ , ਵੇਖੋ ਕਿਵੇਂ ਕਰਦਾ ਹੈ Fans ਤੇ ਜਾਦੂਆਲੀਆ ਫ਼ਾਕਰੀ ਹੋਈ ਗਿਰਫ਼ਤਾਰ ਨਰਗਿਸ ਫ਼ਾਕਰੀ ਦੀ ਭੈਣ ਹੈ ਆਲੀਆBir Singh got emotional while returning from Pakistan, expressed his feelings through a song

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Embed widget