Punjab Breaking News LIVE: ਕਣਕ ਦੇ ਝਾੜ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ, 10 ਜੂਨ ਤੱਕ ਸਾਰੇ ਕਬਜ਼ੇ ਛੁਡਾਉਣ ਦੇ ਹੁਕਮ, ਸ਼੍ਰੋਮਣੀ ਕਮੇਟੀ ਨੇ ਸੱਦੀ ਅਹਿਮ ਮੀਟਿੰਗ
Punjab Breaking News LIVE 19 May, 2023: ਕਣਕ ਦੇ ਝਾੜ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ, 10 ਜੂਨ ਤੱਕ ਸਾਰੇ ਕਬਜ਼ੇ ਛੁਡਾਉਣ ਦੇ ਹੁਕਮ, ਸ਼੍ਰੋਮਣੀ ਕਮੇਟੀ ਨੇ ਸੱਦੀ ਅਹਿਮ ਮੀਟਿੰਗ
LIVE
Background
Punjab Breaking News LIVE 19 May, 2023: ਪੰਜਾਬ ਵਿੱਚ ਕਣਕ ਦਾ ਬੰਪਰ ਝਾੜ ਨਿਕਲਣ ਕਰਕੇ ਕੇਂਦਰ ਸਰਕਾਰ ਹੈਰਾਨ ਹੈ। ਇਸ ਲਈ ਕੇਂਦਰ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਰਿਪੋਰਟ ਨਾਲੋਂ ਕਣਕ ਦਾ ਝਾੜ 600 ਤੋਂ 700 ਕੁਇੰਟਲ ਵੱਧ ਹੈ। ਹੁਣ ਕੇਂਦਰ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਆਖਰ ਇਹ ਕਿਵੇਂ ਹੋਇਆ। ਕੇਂਦਰ ਸਰਕਾਰ ਪੰਜਾਬ 'ਚ ਕਣਕ ਦੀ ਬੰਪਰ ਪੈਦਾਵਾਰ ਤੋਂ ਹੈਰਾਨ!
ਪੰਜਾਬ ਪੁਲਿਸ 'ਚ ਹਰ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਹੋਣਗੇ ਭਰਤੀ
ਭਗਵੰਤ ਮਾਨ ਸਰਕਾਰ ਪੰਜਾਬ ਪੁਲਿਸ ਦੀ ਕਾਇਆ-ਕਲਪ ਕਰੇਗੀ। ਇਸ ਲਈ ਹਰ ਸਾਲ ਭਰਤੀ ਕੀਤੀ ਜਾਇਆ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਹਰ ਸਾਲ 1800 ਕਾਂਸਟੇਬਲ ਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕਾਂਸਟੇਬਲਾਂ ਦੀਆਂ 1750 ਅਸਾਮੀਆਂ ਤੇ ਸਬ-ਇੰਸਪੈਕਟਰਾਂ ਦੀਆਂ 300 ਅਸਾਮੀਆਂ ਲਈ 3 ਲੱਖ ਦੇ ਕਰੀਬ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਸਾਰੇ ਚਾਹਵਾਨ ਪ੍ਰੀਖਿਆਰਥੀ ਪ੍ਰੀਖਿਆਵਾਂ ਪਾਸ ਕਰਨ ਲਈ ਅਕਾਦਮਿਕ ਦੇ ਨਾਲ-ਨਾਲ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਗੇ। ਪੰਜਾਬ ਪੁਲਿਸ 'ਚ ਹਰ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਹੋਣਗੇ ਭਰਤੀ
ਪੰਚਾਇਤੀ ਜ਼ਮੀਨਾਂ 'ਤੇ ਕਾਬਜ਼ ਹੋ ਜਾਣ ਸਾਵਧਾਨ! 10 ਜੂਨ ਤੱਕ ਸਾਰੇ ਕਬਜ਼ੇ ਛੁਡਾਉਣ ਦੇ ਹੁਕਮ
Punjab News: ਪੰਜਾਬ ਸਰਕਾਰ ਨੇ ਮੁੜ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਤਿਆਰੀ ਵਿੱਢੀ ਹੈ। ਕਿਸਾਨ ਜਥੇਬੰਦੀਆਂ ਦੇ ਵਿਰੋਧ ਮਗਰੋਂ ਸਰਕਾਰ ਇੱਕ ਵਾਰ ਥੋੜ੍ਹਾ ਢਿੱਲੀ ਪਈ ਸੀ ਪਰ ਹੁਣ ਫਿਰ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਤੀਸਰੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਪਹਿਲੇ ਪੜਾਅ ’ਚ 9400 ਏਕੜ ਦੇ ਕਰੀਬ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ ਜਾ ਚੁੱਕੇ ਹਨ ਤੇ ਦੂਸਰੇ ਪੜਾਅ ’ਚ 469 ਏਕੜ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੁਡਾਇਆ ਗਿਆ ਸੀ। ਇਸ ਮਗਰੋਂ ਕੰਮ ਠੰਢਾ ਪੈ ਗਿਆ ਸੀ। ਪੰਚਾਇਤੀ ਜ਼ਮੀਨਾਂ 'ਤੇ ਕਾਬਜ਼ ਹੋ ਜਾਣ ਸਾਵਧਾਨ! 10 ਜੂਨ ਤੱਕ ਸਾਰੇ ਕਬਜ਼ੇ ਛੁਡਾਉਣ ਦੇ ਹੁਕਮ
SAD ਦੀ ਨਾਰਾਜ਼ਗੀ ਕਾਰਨ SGPC ਨੇ ਸੱਦੀ ਅਹਿਮ ਮੀਟਿੰਗ ?
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ 20 ਮਈ ਨੂੰ ਸੱਦ ਲਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। SAD ਦੀ ਨਾਰਾਜ਼ਗੀ ਕਾਰਨ SGPC ਨੇ ਸੱਦੀ ਅਹਿਮ ਮੀਟਿੰਗ ?
ਡਿਬਰੂਗੜ੍ਹ ਜੇਲ੍ਹ 'ਚ ਮੁਲਾਕਾਤ ਮਗਰੋਂ ਅੰਮ੍ਰਿਤਪਾਲ ਦੇ ਮਾਪਿਆਂ ਦਾ ਦਾਅਵਾ
Amritpal Singh News: ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਉਸ ਦੇ ਮਾਪਿਆਂ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ। ਇਸ ਮਗਰੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਠੀਕ-ਠਾਕ ਤੇ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਉਸ ਦੀ ਰਿਹਾਈ ਲਈ ਕਾਨੂੰਨੀ ਤਰੀਕੇ ਨਾਲ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਇਸ ਬਾਰੇ ਪਰਮਾਤਮਾ ਹੀ ਜਾਣਦਾ ਹੈ ਕਿ ਹੋਰ ਕਿੰਨਾ ਸਮਾਂ ਲੱਗੇਗਾ। ਡਿਬਰੂਗੜ੍ਹ ਜੇਲ੍ਹ 'ਚ ਮੁਲਾਕਾਤ ਮਗਰੋਂ ਅੰਮ੍ਰਿਤਪਾਲ ਦੇ ਮਾਪਿਆਂ ਦਾ ਦਾਅਵਾ
Punjab News: ਰਜਿਸਟਰਡ ਉਸਾਰੀ ਕਿਰਤੀਆਂ ਦੀਆਂ ਧੀਆਂ ਦੇ ਵਿਆਹ ਲਈ ਮਿਲਣਗੇ 51,000 ਰੁਪਏ: ਅਨਮੋਲ ਗਗਨ ਮਾਨ
ਕਿਰਤ ਮੰਤਰੀ ਅਨਮੋਲ ਗਗਨ ਮਾਨ ਨੇ ਸੁੱਕਰਵਾਰ ਨੂੰ ਸੂਬਾ ਸਰਕਾਰ ਦੀ ਸ਼ਗਨ ਸਕੀਮ ਬਾਰੇ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਜਿਸਟਰਡ ਉਸਾਰੀ ਕਿਰਤੀ ਆਪਣੀਆਂ ਧੀਆਂ ਦੇ ਵਿਆਹ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਬੋਰਡ (ਬੀਓਸੀਡਬਲਯੂ ਬੋਰਡ) ਦੀ ਸ਼ਗਨ ਸਕੀਮ ਤਹਿਤ 51,000 ਰੁਪਏ ਦੀ ਰਾਸ਼ੀ ਪ੍ਰਾਪਤ ਕਰਨ ਦੇ ਯੋਗ ਹੈ। ਇਸ ਸਕੀਮ ਦਾ ਲਾਭ ਉਸਾਰੀ ਕਾਮੇ 2 ਲੜਕੀਆਂ ਤੱਕ ਦੇ ਵਿਆਹ ਲਈ ਲੈ ਸਕਦੇ ਹਨ।
Vigilance Bureau: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਆਬਕਾਰੀ ਅਧਿਕਾਰੀ ਬਿਰਦੀ ਖ਼ਿਲਾਫ਼ ਮੁਕੱਦਮਾ ਦਰਜ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਬੀਰ ਕੁਮਾਰ ਬਿਰਦੀ, ਜੁਆਇੰਟ ਡਾਇਰੈਕਟਰ, ਜੀਐਸਟੀ, ਆਬਕਾਰੀ ਵਿਭਾਗ ਪੰਜਾਬ, ਵਾਸੀ ਲੰਮਾ ਪਿੰਡ, ਜਲੰਧਰ ਵੱਲੋਂ ਸਰਕਾਰੀ ਅਧਿਕਾਰੀ ਹੁੰਦਿਆਂ ਭ੍ਰਿਸ਼ਟਾਚਾਰ ਰਾਹੀਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।
Punjab News: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਮਗਰੋਂ ਬੀਜੇਪੀ ਦਾ ਵੱਡਾ ਦਾਅ
ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਮਿਲੇ ਹੁੰਗਾਰੇ ਤੋਂ ਬਾਅਦ ਪੰਜਾਬ ਬੀਜੇਪੀ ਨੇ ਪਾਰਟੀ ਦੇ ਢਾਂਢੇ 'ਚ ਵੱਡਾ ਫੇਰਬਦਲ ਕੀਤਾ ਹੈ। ਬੇਸ਼ੱਕ ਬੀਜੇਪੀ ਹਾਰ ਗਈ ਪਰ ਵੋਟਰਾਂ ਦੇ ਹੁੰਗਾਰੇ ਨੂੰ ਵੇਖ ਕਾਫੀ ਉਤਸ਼ਾਹਿਤ ਹੈ। ਇਸ ਲਈ ਬੀਜੇਪੀ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ ਤੇ ਦੂਜੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
Wrestlers Protest: ਨਹੀਂ ਘਟ ਰਹੀ ਬ੍ਰਿਜ ਭੂਸ਼ਣ ਸਿੰਘ ਦੀ ਆਕੜ, ਕਿਹਾ-ਸਿਰਫ਼ 15 ਰੁਪਏ ਦੇ ਨੇ ਪਹਿਲਵਾਨਾਂ ਦੇ ਮੈਡਲ
ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੀ ਹੜਤਾਲ 27ਵੇਂ ਦਿਨ ਵੀ ਜਾਰੀ ਹੈ। ਇਸ ਦੇ ਨਾਲ ਹੀ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਵਿੱਚ ਸਿਰਫ਼ 2 ਦਿਨ ਬਾਕੀ ਹਨ। ਪਰ ਹੁਣ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਬ੍ਰਿਜਭੂਸ਼ਨ ਸਿੰਘ ਨੇ ਇਕ ਯੂ-ਟਿਊਬ ਚੈਨਲ 'ਤੇ ਦਿੱਤੇ ਮੈਡਲ ਵਾਪਸ ਕਰਨ ਦੇ ਸਵਾਲ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੈਡਲ ਦੀ ਕੀਮਤ 15 ਰੁਪਏ ਹੈ, ਜੇਕਰ ਤੁਸੀਂ ਇਸ ਨੂੰ ਵਾਪਸ ਕਰਨਾ ਚਾਹੁੰਦੇ ਹੋ ਤਾਂ ਕਰੋੜਾਂ ਰੁਪਏ ਦਾ ਨਕਦ ਇਨਾਮ ਵਾਪਸ ਕਰ ਦਿਓ।
Gurdaspur News : ਚੋਰੀ ਕਰਨ ਆਏ ਨੌਜਵਾਨ ਨੇ ਬਜ਼ੁਰਗ ਔਰਤ ਦਾ ਬੇਰਿਹਮੀ ਨਾਲ ਕਤਲ ਕਰਕੇ ਸੀਵਰੇਜ਼ ਦੇ ਗਟਰ 'ਚ ਸੁੱਟੀ ਲਾਸ਼
ਬੀਤੀ ਦੇਰ ਰਾਤ ਦੀਨਾਨਗਰ 'ਚ ਇਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਿਥੇ ਪਿੰਡ ਆਵਾਂਖਾ ਦੇ ਇਕ ਘਰ ਵਿਚ ਰਾਤ ਨੂੰ ਚੋਰੀ ਕਰਨ ਆਏ ਚੋਰਾਂ ਨੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਹੈ ਅਤੇ ਚੋਰ ਲਾਸ਼ ਨੂੰ ਘਰ ਦੇ ਸੀਵਰੇਜ਼ ਗਟਰ ਵਿਚ ਸੁੱਟ ਕੇ ਫਰਾਰ ਹੋ ਗਏ ਹਨ।