Punjab Breaking News LIVE: ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਘਿਰੇਗੀ 'ਆਪ' ਸਰਕਾਰ, ਪੰਜਾਬ ਲਿਆਂਦਾ ਜਾਵੇਗਾ ਗੋਲਡੀ ਬਰਾੜ, ਅੱਜ ਪੰਜਾਬ 'ਚ ਆਵਾਜਾਈ ਠੱਪ ਪੜ੍ਹੋ ਵੱਡੀਆਂ ਖਬਰਾਂ
Punjab Breaking News, 31 July 2022 LIVE Updates: ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਘਿਰੇਗੀ 'ਆਪ' ਸਰਕਾਰ, ਪੰਜਾਬ ਲਿਆਂਦਾ ਜਾਵੇਗਾ ਗੋਲਡੀ ਬਰਾੜ, ਅੱਜ ਪੰਜਾਬ 'ਚ ਆਵਾਜਾਈ ਠੱਪ ਪੜ੍ਹੋ ਵੱਡੀਆਂ ਖਬਰਾਂ
LIVE
Background
Punjab Breaking News, 31 July 2022 LIVE Updates: ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅੱਜ 31 ਜੁਲਾਈ ਹੈ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਬਹਿਬਲ ਕਲਾਂ ਪਹੁੰਚ ਰਹੀ ਹੈ। ਭਗਵੰਤ ਮਾਨ ਸਰਕਾਰ ਖਿਲਾਫ ਲੋਕਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਣੀ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਰਕਾਰ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇੱਕ ਹਫ਼ਤਾ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਕੁਲਤਾਰ ਸੰਧਵਾ ਸਿੱਖ ਸੰਗਤ ਤੋਂ ਸਮਾਂ ਮੰਗ ਕੇ ਮੋਰਚੇ ’ਤੇ ਗਏ ਸਨ ਪਰ ਸੰਗਤ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ। ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਅੱਜ ਫਰੀਦਕੋਟ 'ਚ ਵੱਡਾ ਇਕੱਠ, ਅਗਲੀ ਰਣਨੀਤੀ ਦਾ ਹੋਏਗਾ ਐਲਾਨ
Gangster Goldy Brar: ਪੰਜਾਬ ਲਿਆਂਦਾ ਜਾਵੇਗਾ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਗੋਲਡੀ ਬਰਾੜ
ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੇ ਕੈਨੇਡਾ ਸਰਕਾਰ ਨਾਲ ਸੰਪਰਕ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਐਨਸੀਬੀ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਗੋਲਡੀ ਨੂੰ ਪੰਜਾਬ ਭੇਜਣ ਲਈ ਕਿਹਾ ਗਿਆ ਹੈ। ਉਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁੱਛਗਿੱਛ ਕੀਤੀ ਜਾਵੇਗੀ। ਸਿੱਧੂ ਮੂਸੇਵਾਲਾ ਦੀ ਮਾਨਸਾ 'ਚ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਹੀ ਲਈ ਸੀ। Gangster Goldy Brar: ਪੰਜਾਬ ਲਿਆਂਦਾ ਜਾਵੇਗਾ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਗੋਲਡੀ ਬਰਾੜ
'ਮਨ ਕੀ ਬਾਤ' 'ਚ ਪੀਐਮ ਮੋਦੀ ਨੇ ਕੀਤੀ ਅਪੀਲ, 'ਅਜ਼ਾਦੀ ਦੇ 75 ਸਾਲ ਹੋ ਰਹੇ ਪੂਰੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਵਾਰ ਪੀਐਮ ਮੋਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੀ ਗੱਲ ਕਰ ਰਹੇ ਹਨ। ਪੀਐਮ ਮੋਦੀ ਨੇ ਕਿਹਾ, ''ਇਸ ਵਾਰ 'ਮਨ ਕੀ ਬਾਤ' ਬਹੁਤ ਖਾਸ ਹੈ। ਇਸ ਦਾ ਕਾਰਨ ਇਹ ਆਜ਼ਾਦੀ ਦਿਵਸ ਹੈ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ। ਅਸੀਂ ਸਾਰੇ ਇੱਕ ਬਹੁਤ ਹੀ ਸ਼ਾਨਦਾਰ ਅਤੇ ਇਤਿਹਾਸਕ ਪਲ ਦੇਖਣ ਜਾ ਰਹੇ ਹਾਂ। 31 ਜੁਲਾਈ ਯਾਨੀ ਅੱਜ ਦੇ ਦਿਨ ਅਸੀਂ ਸਾਰੇ ਦੇਸ਼ ਵਾਸੀ, ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਮੈਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਸਾਰੇ ਮਹਾਨ ਕ੍ਰਾਂਤੀਕਾਰੀਆਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। 'ਮਨ ਕੀ ਬਾਤ' 'ਚ ਪੀਐਮ ਮੋਦੀ ਨੇ ਕੀਤੀ ਅਪੀਲ, 'ਅਜ਼ਾਦੀ ਦੇ 75 ਸਾਲ ਹੋ ਰਹੇ ਪੂਰੇ
ਮੁੜ ਅੰਦੋਲਨ ਦੀ ਰਾਹ 'ਤੇ ਕਿਸਾਨ, ਸੰਯੁਕਤ ਕਿਸਾਨ ਮੋਰਚਾ ਦੀ ਕਾਲ 'ਤੇ ਅੱਜ ਪੰਜਾਬ 'ਚ ਰੇਲਾਂ ਦਾ ਚੱਕਾ ਜਾਮ
ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਮੁੜ ਕਿਸਾਨ ਅੰਦੋਲਨ ਦੀ ਰਾਹ 'ਤੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਭਰ 'ਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੇਲ ਮਾਰਗ ਜਾਮ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੁੜ ਅੰਦੋਲਨ ਦੀ ਰਾਹ 'ਤੇ ਕਿਸਾਨ, ਸੰਯੁਕਤ ਕਿਸਾਨ ਮੋਰਚਾ ਦੀ ਕਾਲ 'ਤੇ ਅੱਜ ਪੰਜਾਬ 'ਚ ਰੇਲਾਂ ਦਾ ਚੱਕਾ ਜਾਮ
ਪਰਗਟ ਸਿੰਘ ਨੇ ਕੇਜਰੀਵਾਲ ਨੂੰ ਦੱਸਿਆ ਮਾਸਟਰ ਆਫ ਯੂ ਟਰਨ, ਕਿਹਾ ਸੀਬੀਆਈ ਦੇ ਡਰੋਂ ਵਾਪਸ ਲਈ ਆਬਕਾਰੀ ਨੀਤੀ
ਦਿੱਲੀ ਸਰਕਾਰ ਵੱਲੋਂ ਪੁਰਾਣੀ ਆਬਕਾਰੀ ਨੀਤੀ ਦੁਬਾਰਾ ਲਾਗੂ ਕਰਨ ਨੂੰ ਲੈ ਕੇ ਵਿਰੋਧੀ ਲਗਾਤਾਰ ਦਿੱਲੀ ਸਰਕਾਰ 'ਤੇ ਹਮਲਾਵਰ ਨਜ਼ਰ ਆ ਰਹੇ ਹਨ। ਹੁਣ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ। ਪਰਗਟ ਸਿੰਘ ਨੇ ਟਵੀਟ ਕਰ ਲਿਖਿਆ ਕਿ ਕੇਜਰੀਵਾਲ ਨੂੰ ਯੂ ਟਰਨ ਦਾ ਮਾਸਟਰ ਦੱਸਦਿਆਂ ਕਿਹਾ ਕਿ 'ਕੱਟੜ ਇਮਾਨਦਾਰ' ਕੇਜਰੀਵਾਲ ਨੇ ਸੀਬੀਆਈ ਦੇ ਡਰੋਂ ਆਬਕਾਰੀ ਨੀਤੀ ਵਾਪਸ ਲਈ ਹੈ। ਉਹਨਾਂ ਕਿਹਾ ਕਿ ਨੈਤਿਕਤਾ ਦੇ ਆਧਾਰ 'ਤੇ ਘੱਟੋ ਘੱਟ ਕੋਈ ਸਟੈਂਡ ਤਾਂ ਰੱਖੋ। ਪਰਗਟ ਸਿੰਘ ਨੇ ਕੇਜਰੀਵਾਲ ਨੂੰ ਦੱਸਿਆ ਮਾਸਟਰ ਆਫ ਯੂ ਟਰਨ, ਕਿਹਾ ਸੀਬੀਆਈ ਦੇ ਡਰੋਂ ਵਾਪਸ ਲਈ ਆਬਕਾਰੀ ਨੀਤੀ
436 posts of doctors vacant in Punjab: ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ 'ਚ ਡਾਕਟਰਾਂ ਦੀਆਂ 436 ਅਸਾਮੀਆਂ ਖਾਲੀ
ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀਆਂ 436 ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੌਜੂਦਾ ਅਸਾਮੀਆਂ ਦੀ ਸਥਿਤੀ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਮੋਗਾ ਦੇ ਯਾਦਵਿੰਦਰ ਸਿੰਘ ਨੇ ਐਡਵੋਕੇਟ ਐਚਸੀ ਅਰੋੜਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ ਪੇਂਡੂ ਡਿਸਪੈਂਸਰੀਆਂ ਦੀ ਹਾਲਤ ਬਹੁਤ ਮਾੜੀ ਹੈ। ਕਈ ਡਿਸਪੈਂਸਰੀਆਂ ਵਿੱਚ ਡਾਕਟਰ ਵੀ ਨਹੀਂ ਹਨ ਅਤੇ ਕਈਆਂ ਵਿੱਚ ਦਵਾਈਆਂ ਨਹੀਂ ਹਨ। ਜਦੋਂ ਪਟੀਸ਼ਨਰ ਨੇ ਇਸ ਸਬੰਧੀ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਤਾਂ ਦੱਸਿਆ ਗਿਆ ਕਿ ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀਆਂ 436 ਅਸਾਮੀਆਂ ਖਾਲੀ ਹਨ। ਦਵਾਈਆਂ ਦੀ ਆਖਰੀ ਸਪਲਾਈ ਅਕਤੂਬਰ 2018 ਵਿੱਚ ਕੀਤੀ ਗਈ ਸੀ।
CM Bhagwant Mann: ਸ਼ਹੀਦਾਂ ਨੂੰ ਨਿੰਦਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ: ਭਗਵੰਤ ਮਾਨ
ਮੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸ਼ਹੀਦਾਂ ਨੂੰ ਨਿੰਦਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁੱਖ ਹੁੰਦਾ ਹੈ ਜਦੋਂ ਕੋਈ ਸ਼ਹੀਦਾਂ ਦੀਆਂ ਕੁਰਬਾਨੀਆਂ ‘ਤੇ ਸਵਾਲ ਚੁੱਕਦਾ ਹੈ। ਮੱਖ ਮੰਤਰੀ ਭਗਵੰਤ ਮਾਨ ਦਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵੱਲ ਸੀ ਜਿਨ੍ਹਾਂ ਨੇ ਭਗਤ ਸਿੰਘ ਦੀ ਸ਼ਹਾਦਤ ਉੱਪਰ ਸਵਾਲ ਉਠਾਏ ਸੀ। ਮੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇੱਕ ਉਹ ਸ਼ਹੀਦ ਸੀ ਜੋ 23 ਸਾਲ ਦੀ ਉਮਰ ’ਚ ਅੰਗਰੇਜ਼ਾਂ ਤੋਂ ਮੁਲਕ ਲੈਣ ਲਈ ਲੜਦੇ ਸੀ। ਇੱਕ ਅੱਜ ਦੇ ਲੀਡਰ ਨੇ ਜੋ ਉਨ੍ਹਾਂ ਦੁਆਰਾ ਲਈ ਗਈ ਆਜ਼ਾਦੀ ਤੋਂ ਬਾਅਦ ਬਣੇ ਸੰਵਿਧਾਨ ਦੀ ਸਹੁੰ ਖਾ ਕੇ ਵੀ ਉਨ੍ਹਾਂ ਨੂੰ ਨਿੰਦਦੇ ਫਿਰਦੇ ਹਨ।
Harpal Cheema: ਪੰਜਾਬ ਸਿਰ ਚੜ੍ਹਿਆ ਸਾਰਾ ਕਰਜ਼ਾ ਲਾਹਾਂਗੇ, ਸੂਬੇ ਦਾ ਵਿਕਾਸ ਵੀ ਕਰਾਂਗੇ: ਵਿੱਤ ਮੰਤਰੀ ਹਰਪਾਲ ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਫਿਰ ਭਰੋਸਾ ਦਵਾਇਆ ਹੈ ਕਿ ਪੰਜਾਬ ਸਿਰ ਚੜ੍ਹਿਆ ਸਾਰੇ ਕਰਜ਼ਾ ਉਤਾਰਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਦਾ ਵਿਕਾਸ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਗਰੰਟੀਆਂ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਉੱਪਰ ਸ਼ੇਅਰ ਵੀਡੀਓ ਵਿੱਚ ਕਿਹਾ, "ਜ਼ਿੰਮੇਵਾਰੀ ਵੱਡੀ ਹੈ, ਕਰਜ਼ਾ ਵੀ ਉਤਾਰਾਂਗੇ ਤੇ ਪੰਜਾਬ ਦਾ ਵਿਕਾਸ ਵੀ ਕਰਾਂਗੇ। ਸਾਰੀਆਂ ਗਰੰਟੀਆਂ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।
Flood Alert News : 2 ਲੱਖ ਕਿਊਸਿਕ ਛੱਡਿਆ ਪਾਣੀ; ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਦੀਆਂ ਹਦਾਇਤਾਂ ਜਾਰੀ
ਪੰਜਾਬ ਦੇ ਗੁਰਦਾਸਪੁਰ ਇਲਾਕੇ 'ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਦਰਅਸਲ, ਜੰਮੂ-ਕਸ਼ਮੀਰ ਨੂੰ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ 'ਚ ਪੈਂਦੇ ਮਕੋੜਾ ਬੰਦਰਗਾਹ 'ਤੇ ਰਾਵੀ ਦਰਿਆ 'ਚ ਆ ਰਹੀ ਉੱਜ ਨਦੀ 'ਚ ਐਤਵਾਰ ਨੂੰ ਕਰੀਬ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦਰਿਆ ਰਾਵੀ ਵਿੱਚ ਸੰਭਾਵਿਤ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ।