ਪੜਚੋਲ ਕਰੋ

Punjab Breaking News LIVE: ਗੈਂਗਸਟਰ ਬਣਾ ਰਹੇ ਖਤਰਨਾਕ ਪਲਾਨਿੰਗ, ਭਾਰਤੀ ਫੌਜ ਨੇ ਖੋਲ੍ਹੇ ਭੇਤ ਗੈਰ-ਕਾਨੂੰਨੀ ਮਾਈਨਿੰਗ ਦੇ ਭੇਤ, ਕੈਪਟਨ ਬੀਜੇਪੀ 'ਚ ਜਾ ਸਕਦੇ, ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ

Punjab Breaking News, 9 September 2022 LIVE Updates: ਗੈਂਗਸਟਰ ਬਣਾ ਰਹੇ ਖਤਰਨਾਕ ਪਲਾਨਿੰਗ, ਭਾਰਤੀ ਫੌਜ ਨੇ ਖੋਲ੍ਹੇ ਭੇਤ ਗੈਰ-ਕਾਨੂੰਨੀ ਮਾਈਨਿੰਗ ਦੇ ਭੇਤ, ਕੈਪਟਨ ਬੀਜੇਪੀ 'ਚ ਜਾ ਸਕਦੇ

LIVE

Key Events
Punjab Breaking News LIVE: ਗੈਂਗਸਟਰ ਬਣਾ ਰਹੇ ਖਤਰਨਾਕ ਪਲਾਨਿੰਗ, ਭਾਰਤੀ ਫੌਜ ਨੇ ਖੋਲ੍ਹੇ ਭੇਤ ਗੈਰ-ਕਾਨੂੰਨੀ ਮਾਈਨਿੰਗ ਦੇ ਭੇਤ, ਕੈਪਟਨ ਬੀਜੇਪੀ 'ਚ ਜਾ ਸਕਦੇ, ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ

Background

Punjab Breaking News, 9 September 2022  LIVE Updates: ਪੰਜਾਬ ਵਿੱਚ ਗੈਂਗਸਟਰ ਕੋਈ ਵੀ ਵੱਡੀ ਵਾਰਦਾਤ ਕਰ ਸਕਦੇ ਹਨ। ਇਹ ਖਦਸ਼ਾ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਭੇਜੇ ਇਕ ਇਨਪੁਟ ਵਿਚ ਪ੍ਰਗਟਾਇਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ NIA ਵੱਲੋਂ ਪੰਜਾਬ ਪੁਲਿਸ ਨੂੰ ਭੇਜਿਆ ਗਿਆ ਇਹ ਚੌਥਾ ਇਨਪੁਟ ਹੈ। ਸੂਤਰਾਂ ਅਨੁਸਾਰ ਇਸ ਇਨਪੁੱਟ ਵਿੱਚ ਕਿਹਾ ਗਿਆ ਹੈ ਕਿ ਬੰਬੀਹਾ ਗੈਂਗ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ, ਜਿਸ ਲਈ ਪੰਜਾਬ ਪੁਲੀਸ ਨੂੰ ਚੌਕਸ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੰਬੀਹਾ ਗੈਂਗ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਮੂਸੇਵਾਲਾ ਦੇ ਕਾਤਲਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਧਮਕੀਆਂ ਦੇ ਰਿਹਾ ਹੈ। ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਗੈਂਗਸਟਰ! ਕੇਂਦਰੀ ਖੁਫੀਆ ਏਜੰਸੀ ਨੇ ਚੌਥੀ ਵਾਰ ਭੇਜਿਆ ਅਲਰਟ

ਗੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਨਹੀਂ ਪਾ ਸਕੀ ਭਗਵੰਤ ਮਾਨ ਸਰਕਾਰ, ਭਾਰਤੀ ਫੌਜ ਤੇ ਬੀਐਸਐਫ ਨੇ ਖੋਲ੍ਹੇ ਭੇਤ

ਆਮ ਆਦਮੀ ਪਾਰਟੀ ਦੀ ਸਰਕਾਰ ਵੀ ਗੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਨਹੀਂ ਪਾ ਸਕੀ। ਨਾਜਾਇਜ਼ ਮਾਈਨਿੰਗ ਦੀਆਂ ਰੋਜ਼ਾਨਾ ਰਿਪੋਰਟਾਂ ਆ ਰਹੀਆਂ ਹਨ ਪਰ ਇਸ ਬਾਰੇ ਸਭ ਤੋਂ ਵੱਡਾ ਖੁਲਾਸਾ ਭਾਰਤੀ ਫੌਜ ਤੇ ਬੀਐਸਐਫ ਨੇ ਕੀਤਾ ਹੈ। ਭਾਰਤੀ ਫੌਜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਧੜੱਲੇ ਨਾਲ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਫੌਜ ਦਾ ਕਹਿਣਾ ਹੈ ਕਿ ਹਾਲਾਤ ਇਹ ਹਨ ਕਿ ਉਨ੍ਹਾਂ ਦੇ ਬੰਕਰਾਂ ਨੂੰ ਵੀ ਖਤਰਾ ਹੈ।  ਗੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਨਹੀਂ ਪਾ ਸਕੀ ਭਗਵੰਤ ਮਾਨ ਸਰਕਾਰ, ਭਾਰਤੀ ਫੌਜ ਤੇ ਬੀਐਸਐਫ ਨੇ ਖੋਲ੍ਹੇ ਭੇਤ

ਦਿੱਲੀ ਦੌਰੇ 'ਤੇ ਕੈਪਟਨ ਅਮਰਿੰਦਰ ਸਿੰਘ, ਗ੍ਰਹਿ ਮੰਤਰੀ ਸ਼ਾਹ ਨੇ ਜੇਪੀ ਨੱਡਾ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਅੱਜ ਦਿੱਲੀ ਦੌਰੇ 'ਤੇ ਹਨ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ (PLC) ਨੂੰ ਭਾਜਪਾ 'ਚ ਰਲੇਵਾਂ ਕਰਨ ਲਈ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਜਪਾ ਪੰਜਾਬ ਵਿਚ ਜਲਦੀ ਹੀ ਸੰਗਠਨ ਵਿੱਚ ਫੇਰਬਦਲ ਕਰਨ ਜਾ ਰਹੀ ਹੈ। ਇਸ ਬਾਰੇ ਕੈਪਟਨ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਦਿੱਲੀ ਦੌਰੇ 'ਤੇ ਕੈਪਟਨ ਅਮਰਿੰਦਰ ਸਿੰਘ, ਗ੍ਰਹਿ ਮੰਤਰੀ ਸ਼ਾਹ ਨੇ ਜੇਪੀ ਨੱਡਾ ਨਾਲ ਕਰਨਗੇ ਮੁਲਾਕਾਤ

ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ, ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਮਗਰੋਂ ਸੰਭਾਲਣਗੇ ਕਮਾਨ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸ਼ਹਿਜ਼ਾਦਾ ਚਾਰਲਸ ਬਰਤਾਨੀਆ ਦੇ ਨਵੇਂ ਮਹਾਰਾਜ ਤੇ ਰਾਸ਼ਟਰਮੰਡਲ ਮੁਲਕਾਂ ਦੇ ਨਵੇਂ ਮੁਖੀ ਹੋਣਗੇ। ਉਹ ਮਹਾਰਾਣੀ ਦੇ ਅੰਤਿਮ ਸੰਸਕਾਰ ਤੇ ਸ਼ਰਧਾਂਜਲੀ ਪ੍ਰੋਗਰਾਮ ਦੀ ਅਗਵਾਈ ਕਰਨਗੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਆਲਮੀ ਜਗਤ ਦੀਆਂ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਨੇ ਮਹਾਰਾਣੀ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।  ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ, ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਮਗਰੋਂ ਸੰਭਾਲਣਗੇ ਕਮਾਨ

ਗੈਂਗਸਟਰ ਗੋਲਡੀ ਬਰਾੜ ਨੇ ਗਵਾਹਾਂ ਨੂੰ ਦਿੱਤੀ ਧਮਕੀ, ਕਾਂਗਰਸੀ ਆਗੂ ਕਤਲ ਮਾਮਲੇ 'ਚ ਅਦਾਲਤ 'ਚ ਗਏ ਤਾਂ ਨਤੀਜੇ ਹੋਣਗੇ ਬਹੁਤ ਮਾੜੇ

ਲਾਰੈਂਸ ਗੈਂਗ ਦੇ ਕੈਨੇਡੀਅਨ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਗਵਾਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫੋਨ ਕਰਕੇ ਗੋਲਡੀ ਬਰਾੜ ਅਦਾਲਤ ਵਿੱਚ ਗਵਾਹੀ ਦੇਣ ਵਾਲਿਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ। ਇਹ ਧਮਕੀ ਫਰੀਦਕੋਟ ਵਿੱਚ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਕੇਸ ਵਿੱਚ ਗਵਾਹਾਂ ਨੂੰ ਮਿਲ ਰਹੀ ਹੈ। ਗੋਲਡੀ ਬਰਾੜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ। ਜਿਸ ਦਾ 29 ਮਈ ਨੂੰ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਗੋਲਡੀ ਬਰਾੜ ਨੇ ਗਵਾਹਾਂ ਨੂੰ ਦਿੱਤੀ ਧਮਕੀ, ਕਾਂਗਰਸੀ ਆਗੂ ਕਤਲ ਮਾਮਲੇ 'ਚ ਅਦਾਲਤ 'ਚ ਗਏ ਤਾਂ ਨਤੀਜੇ ਹੋਣਗੇ ਬਹੁਤ ਮਾੜੇ

16:19 PM (IST)  •  09 Sep 2022

Bhagwant Mann: ਜਿੰਨੇ ਮਰਜ਼ੀ ਮਾਰ ਲਵੋ ਛਾਪੇ, ਪਿਆਰ ਦੇ ਸਵਾਏ ਕੁਝ ਨਹੀਂ ਮਿਲੇਗਾ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਣ ਮਾਜਰਾ ਦੇ ਘਰ ਈਡੀ ਦੀ ਰੇਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਛਾਪੇਮਾਰੀ ਕਰ ਰਹੇ ਹਨ ਤੇ ਕੁਝ ਨਹੀਂ ਮਿਲ ਰਿਹਾ। ਉਸੇ ਤਰ੍ਹਾਂ ਪੰਜਾਬ ਵਿੱਚ ਵੀ ਤੁਹਾਨੂੰ ਕੁਝ ਨਹੀਂ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਸਿਰਫ ਲੋਕਾਂ ਦਾ ਪਿਆਰ ਹੈ, ਇਹ ਲੋਕ ਜਿੰਨੀ ਮਰਜ਼ੀ ਰੇਡ ਕਰਕੇ ਦੇਖ ਲੈਣ ਪਿਆਰ ਦੇ ਸਿਵਾਏ ਹੋਰ ਕੁਝ ਨਹੀਂ ਮਿਲਣ ਵਾਲਾ ਹੈ।

16:05 PM (IST)  •  09 Sep 2022

Gangster Goldy Brar: ਗਵਾਹਾਂ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਤਹਿਤ ਗੈਂਗਸਟਰ ਗੋਲਡੀ ਬਰਾੜ ਸਣੇ 5 ਖਿਲਾਫ ਕੇਸ ਦਰਜ

ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਸਣੇ 5 ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਡੇਢ ਸਾਲ ਪਹਿਲਾਂ ਫਰੀਦਕੋਟ ਦੇ ਯੂਥ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਕਤਲ ਕਾਂਡ ਦੇ ਗਵਾਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮਾਂ ਤਹਿਤ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵਿਦੇਸ਼ੀ ਨੰਬਰ ਤੋਂ ਇੱਕ ਇੱਕ ਗਵਾਹ ਨੂੰ ਗਵਾਈ ਨਾ ਦੇਣ ਲਈ ਧਮਕਾਇਆ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਇੱਕ ਹੋਰ ਗਵਾਹ ਨੂੰ ਧਮਕੀਆਂ ਮਿਲੀਆਂ ਸਨ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।

15:47 PM (IST)  •  09 Sep 2022

CBSE 10th Compartment Results 2022: CBSE 10ਵੀਂ ਕੰਪਾਰਟਮੈਂਟ ਨਤੀਜੇ 2022 ਐਲਾਨੇ, ਇਸ ਡਾਇਰੈਕਟ ਲਿੰਕ ਤੋਂ ਕਰੋ ਚੈੱਕ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਸੀਬੀਐਸਈ ਕਲਾਸ 10 ਕੰਪਾਰਟਮੈਂਟ ਨਤੀਜੇ 2022 ਘੋਸ਼ਿਤ ਕੀਤੇ ਹਨ। 10ਵੀਂ ਜਮਾਤ ਦੇ ਕੰਪਾਰਟਮੈਂਟ ਨਤੀਜੇ ਸਾਰੇ ਉਮੀਦਵਾਰਾਂ ਦੁਆਰਾ ਸੀਬੀਐਸਈ ਦੀ ਅਧਿਕਾਰਤ ਸਾਈਟ cbse.gov.in ਅਤੇ cbseresults.nic.in 'ਤੇ ਵੀ ਚੈੱਕ ਕੀਤੇ ਜਾ ਸਕਦੇ ਹਨ। ਕਲਾਸ 10 ਲਈ ਕੰਪਾਰਟਮੈਂਟ ਇਮਤਿਹਾਨ 23 ਅਗਸਤ, 2022 ਤੋਂ 29 ਅਗਸਤ, 2022 ਤੱਕ ਆਯੋਜਿਤ ਕੀਤਾ ਗਿਆ ਸੀ। ਜਿਹੜੇ ਉਮੀਦਵਾਰ ਇਮਤਿਹਾਨ ਲਈ ਹਾਜ਼ਰ ਹੋਏ ਹਨ, ਹੇਠਾਂ ਦਿੱਤੇ ਇਹਨਾਂ ਸਧਾਰਨ ਕਦਮਾਂ ਦੀ ਪਾਲਣਾ ਕਰਕੇ CBSE ਦੀ ਅਧਿਕਾਰਤ ਸਾਈਟ ਰਾਹੀਂ ਨਤੀਜਾ ਦੇਖ ਸਕਦੇ ਹਨ।

15:31 PM (IST)  •  09 Sep 2022

Sukhbir Badal: ਸੁਖਬੀਰ ਬਾਦਲ ਦਾ ਮੂਸੇਵਾਲਾ ਸਟਾਈਲ: 'ਪਾਣੀ ਛੱਡੋ, ਤੁਪਕਾ ਨੀ ਦਿੰਦੇ' ਗੀਤ ਤੇ ਪਾਈ Reel

ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ-ਯਮੁਨਾ ਲਿੰਕ (SYL) ਨਹਿਰ ਵਿਵਾਦ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਵੀ ਵਰਤਿਆ ਜਾਣ ਲੱਗਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿੱਚ ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਵਿੱਚੋਂ ਐਸਵਾਈਐਲ ਨਹਿਰ ਨਹੀਂ ਨਿਕਲ ਸਕਦੀ। ਇਹ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਹੈ, ਭਾਵੇਂ ਸਾਡੀਆਂ ਜਾਨਾਂ ਚਲੀਆਂ ਜਾਣ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ SYL ਗੀਤ 'ਪਾਣੀ ਛੱਡੋ, ਤੁਪਕਾ ਨਹੀਂ ਦਿਨੇ' ਚਲ ਪੈਂਦਾ।

15:14 PM (IST)  •  09 Sep 2022

Hnoey Singh Shalini Talwar Divorce: ਰੈਪਰ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਹੋਇਆ ਤਲਾਕ, ਪਤਨੀ ਨੂੰ ਹਰਜਾਨੇ ਵਜੋਂ ਦਿੱਤੇ ਇੰਨੇ ਕਰੋੜ

ਹਨੀ ਸਿੰਘ ਅਤੇ ਸ਼ਾਲਿਨੀ ਦਾ ਹੁਣ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ। ਦਿੱਲੀ ਦੀ ਫੈਮਿਲੀ ਕੋਰਟ ਵਿੱਚ ਹਨੀ ਸਿੰਘ ਨੇ ਸੀਲਬੰਦ ਲਿਫ਼ਾਫ਼ੇ ਵਿੱਚ ਪਤਨੀ ਨੂੰ ਗੁਜਾਰਾ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਇਸ ਤਰ੍ਹਾਂ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ। ਦੱਸ ਦਈਏ ਕਿ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ । ਗਾਇਕ 'ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ। ਇਹ ਮਾਮਲਾ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਤੀਸ ਹਜ਼ਾਰੀ ਅਦਾਲਤ ਦੇ ਸਾਹਮਣੇ ਸੂਚੀਬੱਧ ਕੀਤਾ ਗਿਆ ਸੀ ਅਤੇ ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ 2021 ਨੂੰ ਨੋਟਿਸ ਜਾਰੀ ਕੀਤਾ ਸੀ ।

Load More
New Update
Advertisement
Advertisement
Advertisement

ਟਾਪ ਹੈਡਲਾਈਨ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Advertisement
ABP Premium

ਵੀਡੀਓਜ਼

ਸੁਣੋ Indian Toilet ਸੀਟ ਦੇ ਫਾਇਦੇ..ਖਿਨੌਰੀ ਮੌਰਚੇ 'ਚ ਕਿਸਾਨ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇBKU Leader ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਲਈ ਹੁਣ ਕੀ ਕਰਨਗੇ ਕਿਸਾਨBKU Leader Jagjit Singh Dhalewal ਦੇ ਪੁੱਤਰ ਨੇ ਦੱਸੀਆ ਪੁਲਿਸ ਨੇ ਕਿਵੇਂ ਚੁੱਕਿਆ ਡੱਲੇਵਾਲ ਨੂੰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?
Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ
Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ
ਪੋ*ਰ*ਨੋਗ੍ਰਾਫੀ ਮਾਮਲੇ 'ਚ ਰਾਜ ਕੁੰਦਰਾਂ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਘਰ ਅਤੇ ਦਫਤਰ 'ਚ ਕੀਤੀ ਛਾਪੇਮਾਰੀ
ਪੋ*ਰ*ਨੋਗ੍ਰਾਫੀ ਮਾਮਲੇ 'ਚ ਰਾਜ ਕੁੰਦਰਾਂ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਘਰ ਅਤੇ ਦਫਤਰ 'ਚ ਕੀਤੀ ਛਾਪੇਮਾਰੀ
ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ 'ਚ ਹੋਈ ਕਾਰਵਾਈ
ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ 'ਚ ਹੋਈ ਕਾਰਵਾਈ
Embed widget