Breaking News LIVE: ਭਾਰਤ 'ਚ ਮੁੜ ਕੋਰੋਨਾ ਕਹਿਰ, 24 ਘੰਟਿਆਂ 'ਚ 40 ਹਜ਼ਾਰ ਨਵੇਂ ਕੇਸ
Punjab Breaking News, 1 September 2021 LIVE Updates: ਭਾਰਤ 'ਚ ਇੱਕ ਦਿਨ 'ਚ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ਪਹਿਲਾਂ ਦੇਸ਼ 'ਚ ਕੋਰੋਨਾ ਦੇ 30,941 ਮਾਮਲੇ ਦਰਜ ਕੀਤੇ ਗਏ ਸਨ।
LIVE
Background
Punjab Breaking News, 1 September 2021 LIVE Updates: ਭਾਰਤ 'ਚ ਇੱਕ ਦਿਨ 'ਚ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ਪਹਿਲਾਂ ਦੇਸ਼ 'ਚ ਕੋਰੋਨਾ ਦੇ 30,941 ਮਾਮਲੇ ਦਰਜ ਕੀਤੇ ਗਏ ਸਨ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਅਨੁਸਾਰ ਪਿਛਲੇ 24 ਘੰਟੇ 'ਚ 41,965 ਨਵੇਂ ਕੋਰੋਨਾ ਕੇਸ ਆਏ ਤੇ 460 ਕੋਰੋਨਾ ਪਾਜ਼ੀਟਿਵ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟੇ 'ਚ 33,964 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਮਤਲਬ 7541 ਐਕਟਿਵ ਮਾਮਲੇ ਵਧੇ ਹਨ।
ਇਸ ਤੋਂ ਪਹਿਲਾਂ ਲਗਾਤਾਰ 5 ਦਿਨ ਤਕ ਦੇਸ਼ 'ਚ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਸਨ। ਬੁੱਧਵਾਰ ਨੂੰ 46164, ਵੀਰਵਾਰ ਨੂੰ 44658, ਸ਼ੁੱਕਰਵਾਰ ਨੂੰ 46759, ਸ਼ਨੀਵਾਰ ਨੂੰ 45083 ਅਤੇ ਸੋਮਵਾਰ ਨੂੰ 42909 ਸਨ। ਭਾਰਤ 'ਚ ਕੋਰੋਨਾ ਦੀ ਲਾਗ ਵਧਣ ਦੇ ਮੁੱਖ ਕਾਰਨ ਵਜੋਂ ਕੇਰਲ ਨੂੰ ਵੇਖਿਆ ਜਾ ਰਿਹਾ ਹੈ। ਪਿਛਲੇ ਦਿਨ ਕੇਰਲ 'ਚ ਕੋਰੋਨਾ ਦੇ 30,203 ਨਵੇਂ ਕੇਸਾਂ ਦੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 40 ਲੱਖ 57 ਹਜ਼ਾਰ 233 ਹੋ ਗਈ, ਜਦਕਿ 115 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 20,788 ਤਕ ਪਹੁੰਚ ਗਈ।
ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 3 ਕਰੋੜ 28 ਲੱਖ 10 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 39 ਹਜ਼ਾਰ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 19 ਲੱਖ 93 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 3 ਲੱਖ ਤੋਂ ਵੱਧ ਹੈ। ਕੁੱਲ 3 ਲੱਖ 78 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 28 ਲੱਖ 10 ਹਜ਼ਾਰ 845
ਕੁੱਲ ਠੀਕ ਹੋਏ - 3 ਕਰੋੜ 19 ਲੱਖ 93 ਹਜ਼ਾਰ 644
ਕੁੱਲ ਐਕਟਿਵ ਮਾਮਲੇ - 3 ਲੱਖ 78 ਹਜ਼ਾਰ 181
ਕੁੱਲ ਮੌਤਾਂ - 4 ਲੱਖ 39 ਹਜ਼ਾਰ 20
ਕੁੱਲ ਟੀਕਾਕਰਨ - 65 ਕਰੋੜ 41 ਲੱਖ 13 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ
65 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਕੋਰੋਨਾ ਵੈਕਸੀਨੇਸ਼ਨ ਦੇ ਸਬੰਧ 'ਚ ਭਾਰਤ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 31 ਅਗਸਤ ਤਕ ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀਆਂ 65 ਕਰੋੜ 41 ਲੱਖ 13 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅੰਤਮ ਦਿਨ ਰਿਕਾਰਡ 1.33 ਕਰੋੜ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਹੁਣ ਤਕ 52 ਕਰੋੜ 31 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਪਗ 16.06 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਪਾਜ਼ੀਟਿਵਿਟੀ ਦਰ 4 ਫ਼ੀਸਦੀ ਤੋਂ ਘੱਟ ਹੈ।
ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 28 ਲੱਖ 10 ਹਜ਼ਾਰ 845
ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 28 ਲੱਖ 10 ਹਜ਼ਾਰ 845
ਕੁੱਲ ਠੀਕ ਹੋਏ - 3 ਕਰੋੜ 19 ਲੱਖ 93 ਹਜ਼ਾਰ 644
ਕੁੱਲ ਐਕਟਿਵ ਮਾਮਲੇ - 3 ਲੱਖ 78 ਹਜ਼ਾਰ 181
ਕੁੱਲ ਮੌਤਾਂ - 4 ਲੱਖ 39 ਹਜ਼ਾਰ 20
ਕੁੱਲ ਟੀਕਾਕਰਨ - 65 ਕਰੋੜ 41 ਲੱਖ 13 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ
ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 3 ਕਰੋੜ 28 ਲੱਖ 10 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 39 ਹਜ਼ਾਰ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 19 ਲੱਖ 93 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 3 ਲੱਖ ਤੋਂ ਵੱਧ ਹੈ। ਕੁੱਲ 3 ਲੱਖ 78 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੇਰਲਾ ਦਾ ਬੁਰਾ ਹਾਲ
ਪਿਛਲੇ ਦਿਨ ਕੇਰਲ 'ਚ ਕੋਰੋਨਾ ਦੇ 30,203 ਨਵੇਂ ਕੇਸਾਂ ਦੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 40 ਲੱਖ 57 ਹਜ਼ਾਰ 233 ਹੋ ਗਈ, ਜਦਕਿ 115 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 20,788 ਤਕ ਪਹੁੰਚ ਗਈ।
ਕੋਰੋਨਾ ਕੇਸ ਵਧਣ ਦਾ ਮੁੱਖ ਕਾਰਨ ਕੇਰਲ
ਇਸ ਤੋਂ ਪਹਿਲਾਂ ਲਗਾਤਾਰ 5 ਦਿਨ ਤਕ ਦੇਸ਼ 'ਚ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਸਨ। ਬੁੱਧਵਾਰ ਨੂੰ 46164, ਵੀਰਵਾਰ ਨੂੰ 44658, ਸ਼ੁੱਕਰਵਾਰ ਨੂੰ 46759, ਸ਼ਨੀਵਾਰ ਨੂੰ 45083 ਅਤੇ ਸੋਮਵਾਰ ਨੂੰ 42909 ਸਨ। ਭਾਰਤ 'ਚ ਕੋਰੋਨਾ ਦੀ ਲਾਗ ਵਧਣ ਦੇ ਮੁੱਖ ਕਾਰਨ ਵਜੋਂ ਕੇਰਲ ਨੂੰ ਵੇਖਿਆ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ